ਅਦਾਕਾਰ ਰਜਤ ਬੇਦੀ ਕਾਰ ਹਾਦਸੇ ‘ਚ ਮਰੇ ਵਿਅਕਤੀ ਦੇ ਪਰਿਵਾਰ ਦੀ ਕਰ ਰਹੇ ਮਦਦ, ਮ੍ਰਿਤਕ ਦੀਆਂ ਧੀਆਂ ਦੇ ਨਾਂਅ ਜਲਦ ਕਰਵਾਉਣਗੇ ਐੱਫ.ਡੀ.

ਅਦਾਕਾਰ ਰਜਤ ਬੇਦੀ, (Rajat Bedi )  ਜਿਸ ਦਾ ਬੀਤੇ ਦਿਨ ਕਾਰ ਐਕਸੀਡੈਂਟ ਹੋ ਗਿਆ ਸੀ । ਇਸ ਹਾਦਸੇ ‘ਚ ਜ਼ਖਮੀ ਹੋਏ ਸ਼ਖਸ ਨੂੰ ਰਜਤ ਬੇਦੀ ਹਸਪਤਾਲ ‘ਚ ਦਾਖਲ ਕਰਵਾ ਕੇ ਆਏ । ਪਰ ਉਸ ਸ਼ਖਸ ਦਾ ਦਿਹਾਂਤ ਹੋ ਗਿਆ, ਉਸਦੀ ਜਾਨ ਨੂੰ ਬਚਾਇਆ ਨਹੀਂ ਜਾ ਸਕਿਆ ।ਰਾਜੇਸ਼ ਬੌਧ ਨਾਂਅ ਦੇ ਇਸ ਵਿਅਕਤੀ ਦੇ ਪਰਿਵਾਰ ਦੀ ਮਦਦ ਦੇ ਲਈ ਰਜਤ ਬੇਦੀ ਅੱਗੇ ਆਏ ਹਨ ।

Rajat -min
Image From Instagram

ਹੋਰ ਪੜ੍ਹੋ : ਗੁਰੂ ਰੰਧਾਵਾ ਨੇ ਸਾਂਝੀ ਕੀਤੀ ਕਾਲਜ ਦੇ ਦਿਨਾਂ ਦੀ ਤਸਵੀਰ, ਪ੍ਰਸ਼ੰਸਕਾਂ ਨੂੰ ਆ ਰਹੀ ਪਸੰਦ

ਖ਼ਬਰਾਂ ਮੁਤਾਬਕ ਰਜਤ ਬੇਦੀ ਨੇ ਕਿਹਾ ਹੈ ਕਿ ਭਾਵੇਂ ਇਸ ਮਾਮਲੇ ‘ਚ ਉਨ੍ਹਾਂ ਦਾ ਕੋਈ ਵੀ ਕਸੂਰ ਨਹੀਂ ਹੈ, ਪਰ ਉਹ ਇਸ ਸਭ ਦੇ ਲਈ ਖੁਦ ਨੂੰ ਦੋਸ਼ੀ ਮਹਿਸੂਸ ਕਰਦੇ ਹਨ ਅਤੇ ਪੀੜਤ ਦੇ ਪਰਿਵਾਰ ਦੀ ਮਦਦ ਲਈ ਹਰ ਸੰਭਵ ਕੋਸ਼ਿਸ਼ ਕਰ ਰਹੇ ਹਨ ।

Rajat ,,-min
Image From Instagram

ਅਦਾਕਾਰ ਨੇ ਇੱਕ ਅੰਗਰੇਜ਼ੀ ਵੈਬਸਾਈਟ ਨੂੰ ਦਿੱਤੀ ਇੰਟਰਵਿਊ ‘ਚ ਦੱਸਿਆ ਹੈ ਕਿ ‘ਇਸ ਹਾਦਸੇ ਨੇ ਮੈਨੂੰ ਪੂਰੀ ਤਰ੍ਹਾਂ ਤੋੜ ਦਿੱਤਾ ਹੈ, ਹਾਲਾਂਕਿ ਕਿ ਇਸ ‘ਚ ਮੇਰੀ ਕੋਈ ਗਲਤੀ ਨਹੀਂ ਸੀ, ਮੈਂ ਉਸ ਦੀ ਜਾਨ ਬਚਾਉਣ ਦੀ ਪੂਰੀ ਕੋਸ਼ਿਸ਼ ਕੀਤੀ । ਰਜਤ ਬੇਦੀ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਕਈ ਹਿੱਟ ਫ਼ਿਲਮਾਂ ‘ਚ ਕੰਮ ਕੀਤਾ ਹੈ । ਇਸ ਤੋਂ ਇਲਾਵਾ ਰਜਤ ਬੇਦੀ ਕਈ ਸੀਰੀਅਲਸ ‘ਚ ਵੀ ਨਜ਼ਰ ਆ ਚੁੱਕੇ ਹਨ । ਉਹ ਫ਼ਿਲਮਾਂ ‘ਚ ਲਗਾਤਾਰ ਸਰਗਰਮ ਹਨ । ਪਰ ਇਸ ਹਾਦਸੇ ਕਾਰਨ ਉਹ ਬੁਰੀ ਤਰ੍ਹਾਂ ਟੁੱਟ ਚੁੱਕੇ ਹਨ ।