ਸ਼ਾਹਰੁਖ ਖਾਨ ਦੇ ਬੇਟੇ ਨੇ ਦੋਹਰਾਇਆ ਇਤਿਹਾਸ, ਕਿੱਤੀ ਆਪਣੇ ਪਿਤਾ ਦੀ ਨਕਲ

shah rukh khan

ਅੱਜ ਕਲ ਸ਼ਾਹਰੁਖ ਖਾਨ ਆਪਣੇ ਪਰਿਵਾਰ ਨਾਲ ਯੂਰੋਪ ਵਿੱਚ ਛੁੱਟੀਆਂ ਮਨਾ ਰਹੇ ਨੇ। ਅਤੇ ਹਰ ਦਿਨ ਉਹ ਕੋਈ ਨਾ ਕੋਈ ਤਸਵੀਰ ਸਾਂਝੀ ਕਰਕੇ ਆਪਣੇ ਫੈਨਸ ਨੂੰ ਖ਼ੁਸ਼ ਕਰ ਰਹੇ ਨੇ। ਸ਼ਾਹਰੁਖ ਦੇ ਫੈਨਸ ਜਿਨ੍ਹਾਂ ਕਿੰਗ ਖਾਨ ਨੂੰ ਪਿਆਰ ਕਰਦੇ ਨੇ, ਉਨ੍ਹਾਂ ਹੀ ਸ਼ਹਾਰੁਖ ਦੇ ਬੱਚੇ ਆਰੀਅਨ, ਸੁਹਾਨਾ ਅਤੇ ਅਬਰਾਮ ਦੇ ਵੀ ਫੈਨ ਨੇ। ਖਾਨ ਪਰਿਵਾਰ ਦੀਆਂ ਯੂਰੋਪ ਵਿੱਚ ਛੁੱਟੀਆਂ ਕਰਕੇ ਫੈਨਸ ਨੂੰ ਸ਼ਾਹਰੁਖ ਅਤੇ ਉਨ੍ਹਾਂ ਦੇ ਬੱਚੇ ਇਕੱਠੇ ਦੇਖਣ ਨੂੰ ਮਿਲ ਰਹੇ ਨੇ। ਸ਼ਾਹਰੁਖ ਤੇ ਉਨ੍ਹਾਂ ਦੀ ਪਤਨੀ ਗੌਰੀ ਖਾਨ ਵੀ ਬੱਚਿਆਂ ਨਾਲ ਬਿਤਾਇਆ ਹਰ ਪਲ ਆਪਣੇ ਕੈਮਰੇ ਵਿੱਚ ਕੈਦ ਕਰ ਰਹੇ ਨੇ।

https://www.instagram.com/p/Bk0cvVUjDvq/

ਬੁੱਧਵਾਰ ਨੂੰ, ਕਿੰਗ ਖਾਨ ਦੇ ਜ਼ਹਿਨ ਵਿੱਚ ‘ਦਿਲਵਾਲੇ ਦੁਲਹਨੀਆ ਲੇ ਜਾਏਂਗੇ’ ਦਾ ਇੱਕ ਸੀਨ ਦੁਬਾਰਾ ਤਾਜ਼ਾ ਹੋ ਗਿਆ ਹੈ ਜਦੋਂ ਉਨ੍ਹਾਂ ਦੇ ਛੋਟੇ ਬੇਟੇ ਅਬਰਾਮ ਨੇ ਫਰਾਂਸ ਵਿੱਚ ਕਬੂਤਰਾਂ ਨੂੰ ਦਾਣਾ ਪਾਇਆ ਅਤੇ ਸ਼ਾਹਰੁਖ Shah Rukh Khan ਨੇ ਇਹ ਪਲ ਨੂੰ ਵੀਡੀਓ ਰਾਹੀਂ ਹਮੇਸ਼ਾ ਲਈ ਕੈਦ ਕਰ ਲਿਆ। ਸ਼ਾਹਰੁਖ ਨੇ ਬਾਅਦ ਵਿੱਚ ਇਹ ਵੀਡੀਓ ਨੂੰ ਇੰਸਟਾਗ੍ਰਾਮ ਤੇ ਸਾਂਝਾ ਵੀ ਕੀਤਾ। ਹਾਲਾਂਕਿ ਇਸ ਵਿੱਚ ਅਬਰਾਮ ਦਾ ਚਿਹਰਾ ਨਜ਼ਰ ਨਹੀਂ ਆ ਰਿਹਾ ਪਰ ਅਬਰਾਮ ਦੀ ਪਿਆਰੀ ਜਹੀ ਅਵਾਜ਼ ਸੁਣਨ ਨੂੰ ਮਿਲਦੀ ਹੈ।

gauri khan

ਡੱਬੂ ਅੰਕਲ ਦੀ ਇੱਕ ਹੋਰ ਵੀਡੀਓ ਆਈ ਸਾਹਮਣੇ, ਰਿਤਿੱਕ ਰੋਸ਼ਨ ਦੇ ਗੀਤ ‘ਤੇ ਕਿੱਤਾ ਜ਼ਬਰਦਸਤ ਡਾਂਸ

ਡੱਬੂ ਅੰਕਲ ਉਰਫ ਸੰਜੀਵ ਸ਼੍ਰੀਵਾਸਤਵ ਦਾ ਡਾਂਸ ਕੁਝ ਦਿਨਾਂ ਪਹਿਲਾਂ ਸੋਸ਼ਲ ਮੀਡੀਆ ‘ਤੇ ਕਾਫੀ ਵਾਇਰਲ ਹੋਇਆ ਸੀ। ਬਾਲੀਵੁੱਡ ਅਦਾਕਾਰ ਗੋਵਿੰਦਾ ਦੀ ਫਿਲਮ ਦੇ ਗੀਤ ‘ਆਪ ਕੇ ਆ ਜਾਨੇ ਸੇ’ ‘ਤੇ ਡਾਂਸ ਕਰਨ ਤੋਂ ਬਾਅਦ ਉਹ ਰਾਤੋਂ-ਰਾਤ ਸਟਾਰ ਬਣ ਗਏ ਸਨ। ਇਸ ਤੋਂ ਬਾਅਦ ਸੁਨੀਲ ਸ਼ੈਟੀ ਨੇ ਵੀ ਉਨ੍ਹਾਂ ਨੂੰ ਮੁੰਬਈ ਬੁਲਾ ਕੇ ਮੁਲਾਕਾਤ ਕੀਤੀ ਸੀ। ਉੱਥੇ ਮਸ਼ਹੂਰ ਹੋਣ ਤੋਂ ਬਾਅਦ ਸੰਜੀਵ ਸ਼੍ਰੀਵਾਸਤਵ ਨੂੰ ਸਲਮਾਨ ਖਾਨ Salman Khan ਦੇ ਸ਼ੋਅ ‘ਚ ਵੀ ਦੇਖਿਆ ਗਿਆ। ਹੁਣ ਸੰਜੀਵ ਸ਼੍ਰੀਵਾਸਤਵ ਦੀ ਇਕ ਹੋਰ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ। ਡੱਬੂ ਅੰਕਲ ਦਾ ਇਸ ਵਾਰ ਡਾਂਸ ਐਕਟਰ ਰਿਤਿਕ ਰੋਸ਼ਨ ਦੀ ਫਿਲਮ ‘ਕਹੋ ਨਾ ਪਿਆਰ ਹੈ’ ਗੀਤ ‘ਤੇ ਹੈ। ਆਪਣੇ ਇਸ ਨਵੇਂ ਡਾਂਸ ਵੀਡੀਓ ‘ਚ ਸੰਜੀਵ ਸ਼੍ਰੀਵਾਸਤਵ ਨੇ ਸ਼ਾਨਦਾਰ ਡਾਂਸ ਕਰਦਿਆਂ ਰਿਤਿਕ ਰੋਸ਼ਨ ਨੂੰ ਸਖਤ ਟੱਕਰ ਦਿੱਤੀ ਹੈ।

ਉਨ੍ਹਾਂ ਨੇ ਇਸ ਵੀਡੀਓ ਨੂੰ ਟਵੀਟ ਕਰਦੇ ਹੋਏ ਲਿਖਿਆ, ”ਡਾਂਸ ਦੇ ਮਹਾਦੇਵ ਰਿਤਿਕ ਨੂੰ ਸਮਰਪਿਤ। ਇਸ ਦੇ ਨਾਲ ਹੀ ਉਨ੍ਹਾਂ ਨੇ #sanjeevshrivastva #dancinguncle ਦਾ ਹੈਸ਼ਟੈਗ ਵੀ ਲਗਾਇਆ ਹੈ। ਜ਼ਿਕਰਯੋਗ ਹੈ ਕਿ ਸੋਸ਼ਲ ਮੀਡੀਆ ‘ਤੇ ਮਸ਼ਹੂਰ ਹੋਣ ਤੋਂ ਬਾਅਦ ਸੰਜੀਵ ਸ਼੍ਰੀਵਾਸਤਵ ਨੇ ‘ਡਾਂਸ ਦੀਵਾਨੇ’ (ਡਾਂਸਿੰਗ ਰਿਐਲਿਟੀ ਸ਼ੋਅ) ਦੇ ਸੈੱਟ ‘ਤੇ ਗੋਵਿੰਦਾ ਨਾਲ ਮੁਲਾਕਾਤ ਕੀਤੀ ਸੀ। ਪਿਛਲੇ ਮਹੀਨੇ ਹੋਈ ਇਸ ਮੁਲਾਕਾਤ ਤੋਂ ਬਾਅਦ ਉਨ੍ਹਾਂ ਨੇ ਕਿਹਾ, ”ਗੋਵਿੰਦਾ ਜੀ ਨਾਲ ਮੁਲਾਕਾਤ ਕਰਕੇ ਮੇਰਾ ਸੁਪਨਾ ਪੂਰਾ ਹੋਇਆ। ਉਨ੍ਹਾਂ ਨੇ ਅੱਗੇ ਦੱਸਿਆ ਕਿ ਮੈਂ ਗੋਵਿੰਦਾ ਦਾ ਬਹੁਤ ਵੱਡਾ ਪ੍ਰਸ਼ੰਸਕ ਹਾਂ ਅਤੇ ਮੇਰਾ ਸ਼ੁਰੂਆਤ ਤੋਂ ਹੀ ਸੁਪਨਾ ਸੀ ਕਿ ਮੈਂ ਗੋਵਿੰਦਾ ਜੀ ਨਾਲ ਸਟੇਜ ਸ਼ੇਅਰ ਕਰਾਂ।”

govinda

ਨਸ਼ਿਅਾਂ ਨੇ ਖਾ ਲੲੇ ਓ ਰੱਬਾ..ਪੁੱਤ ਬੁੱਢੜੀਅਾਂ ਮਾਂਵਾਂ ਦੇ – ਸੁਖਸ਼ਿੰਦਰ ਸ਼ਿੰਦਾ

sukshinder shinda

ਸਾਡੇ ਦੇਸ਼ ਪੰਜਾਬ ਵਿੱਚ ਜੇ ਖੁਸ਼ਹਾਲ ਰਾਜਾਂ ਦੀ ਜੇ ਗੱਲ ਕਰੀਏ ਤਾਂ ਪੰਜਾਬ ਦਾ ਨਾਮ ਸੱਭ ਤੋਂ ਉੱਪਰ ਹੈ | ਪੰਜਾਬੀਆਂ ਨੇ ਆਪਣੀ ਮੇਹਨਤ ਅਤੇ ਲਗਨ ਨਾਲ ਪੰਜਾਬ ਦਾ ਨਾਮ ਹਰ ਇੱਕ ਪੱਖੋਂ ਉੱਤੇ ਚੁਕਿਆ ਹੈ | ਪਰ ਬੜੇ ਅਫ਼ਸੋਸ ਨਾਲ ਕਹਿਣਾ ਪੈ ਰਿਹਾ ਹੈ ਕਿ ਜਿਥੇ ਇੱਕ ਪਾਸੇ ਪੰਜਾਬੀ ਮੇਹਨਤ ਨਾਲ ਪੰਜਾਬ ਦੀ ਸ਼ਾਨ ਵੱਧਾ ਰਹੇ ਹਨ ਉੱਥੇ ਹੀ ਦੂੱਜੇ ਪਾਸੇ ਕੁਝ ਪੰਜਾਬੀ ਬੁਰੀ ਸੰਗਤ ਵਿੱਚ ਪੈ ਕੇ ਨਸ਼ਿਆਂ ਅਤੇ ਲੁੱਟਮਾਰ ਨਾਲ ਪੰਜਾਬ ਦਾ ਨਾਂ ਡੁਬਾ ਰਹੇ ਹਨ | ਪੰਜਾਬ ਦੀ ਨੌਜਵਾਨ ਪੀੜ੍ਹੀ ਨਸ਼ੇ ਨੂੰ ਬਹੁਤ ਬੜਾਵਾਂ ਦੇ ਰਹੀ ਹੈ | ਇਸ ਦੇ ਕਈ ਕਾਰਨ ਹਨ ਜਿਸ ਵਿਚੋਂ ਇੱਕ ਕਾਰਨ ਇਹ ਵੀ ਹੈ ਕਿ ਬਹੁਤ ਸਾਰੇ ਪੰਜਾਬੀ ਗੀਤ ਨਸ਼ਿਆਂ ਨੂੰ ਬੜਾਵਾਂ ਦਿੰਦੇ ਹਨ | ਇਸ ਵੱਧ ਰਹੇ ਨਸ਼ੇ ਦੀ ਲੱਤ ‘ਤੇ ਲਗਾਮ ਪਾਉਣ ਲਈ ਪੀਟੀਸੀ ਪੰਜਾਬੀ PTC Punjabi ਨੇ ਇੱਕ ਉਪਰਾਲਾ ਕਿੱਤਾ ਸੀ ਕਿ ਉਹ ਆਪਣੇ ਕਿਸੀ ਵੀ ਚੈੱਨਲ ‘ਤੇ ਲੱਚਰ ਜਾਂ ਨਸ਼ੇ ਵਾਲਾ ਗੀਤ ਨਹੀਂ ਚਲਾਉਣਗੇ | ਇਸ ਮੁਹਿਮ ਨਾਲ ਪੰਜਾਬ ਵਿੱਚ ਕਾਫ਼ੀ ਹੱਦ ਤੱਕ ਨਸ਼ੇ ਉੱਤੇ ਰੋਕ ਲੱਗੀ ਹੈ |

https://www.facebook.com/sukshindershinda/videos/1727371000650103/

ਪੰਜਾਬ ਵਿੱਚ ਵੱਧ ਰਹੇ ਨਸ਼ਿਆਂ ਨੂੰ ਜੜ੍ਹ ਤੋਂ ਖੱਤਮ ਕਰਨ ਲਈ ਪੰਜਾਬੀ ਗਾਇਕ ਵੀ ਬਹੁਤ ਯੋਗਦਾਨ ਦੇ ਰਹੇ ਹਨ | ਅਜਿਹੀ ਹੀ ਇੱਕ ਵੀਡੀਓ ਸਾਡੇ ਸਾਹਮਣੇ ਆਈ ਹੈ | ਮਸ਼ਹੂਰ ਪੰਜਾਬੀ ਗਾਇਕ ਸੁਖਸ਼ਿੰਦਰ ਸ਼ਿੰਦਾ ਜਿਨ੍ਹਾਂ ਨੇ ਆਪਣੀ ਸੁਰੀਲੀ ਆਵਾਜ਼ ਨਾਲ ਹਰ ਇੱਕ ਪੰਜਾਬੀ ਦਾ ਦਿਲ ਜਿਤਿਆ ਹੈ ਸੁਖਸ਼ਿੰਦਰ ਸ਼ਿੰਦਾ ਨੇ ਹਾਲ ਹੀ ਵਿੱਚ ਇੱਕ ਵੀਡੀਓ ਸੋਸ਼ਲ ਮੀਡਿਆ ਤੇ ਸਾਂਝਾ ਕਿੱਤੀ ਹੈ ਜਿਸ ਵਿੱਚ ਉਨ੍ਹਾਂ ਨੇ ਆਪਣੇ ਗੀਤ ਰਹੀ ਪੰਜਾਬ ਵਿੱਚ ਵੱਧ ਰਹੇ ਨਸ਼ਿਆਂ ‘ਤੇ ਰੋਕ ਲਗਾਉਣ ਦੀ ਕੋਸ਼ਿਸ਼ ਕਿੱਤੀ ਹੈ |

Live Performance : Sukshinder Shinda

ਟਾਇਲੇਟ ਦੇ ਸੁਪਰਹਿੱਟ ਹੋਣ ਤੋਂ ਬਾਅਦ ਹੁਣ ਪੂਰਾ ਦੇਸ਼ ਬਦਲਣ ਜਾ ਰਹੇ ਹਨ ਅਕਸ਼ੇ ਕੁਮਾਰ

akshay kumar

ਫਿਲਮ ‘ਟਾਇਲੇਟ ਏਕ ਪ੍ਰੇਮ ਕਥਾ’ ਬਾਕਸ ਆਫਿਸ ‘ਤੇ ਜ਼ਬਰਦਸਤ ਸਾਬਤ ਹੋਈ ਸੀ। ਇਸ ਫਿਲਮ ਦੀ ਸਫਲਤਾ ਤੋਂ ਬਾਅਦ ਅਕਸ਼ੇ ਕੁਮਾਰ ਨੇ ਅਗਲੀ ਸੀਰੀਜ਼ ‘ਟਾਇਲੇਟ ਏਕ ਪ੍ਰੇਮ ਕਥਾ 2’ ਦਾ ਐਲਾਨ ਕਰ ਦਿੱਤਾ ਹੈ। ਅਕਸ਼ੇ ਨੇ ਟਵਿਟਰ ‘ਤੇ ਐਲਾਨ ਕਰਦੇ ਹੋਏ ਲਿਖਿਆ, ”ਅਗਲੇ ਬਲਾਕਬਸਟਰ ਮਿਸ਼ਨ ਟਾਇਲੇਟ 2 ਲਈ ਤਿਆਰ ਹੋਣ ਦਾ ਸਮਾਂ! ਇਸ ਵਾਰ ਬਦਲੇਗਾ ਪੂਰਾ ਦੇਸ਼…ਜਲਦ ਆ ਰਿਹਾ ਹੈ”। ਅਕਸ਼ੇ ਕੁਮਾਰ ਨੇ ਇਕ ਸ਼ਾਰਟ ਵੀਡੀਓ ਵੀ ਰਿਲੀਜ਼ ਕੀਤੀ ਹੈ ਜਿਸ ‘ਚ ਉਨ੍ਹਾਂ ਕਿਹਾ, ”ਟਾਇਲੇਟ ਤਾਂ ਬਣ ਗਿਆ, ਪਰ ਕਥਾ ਅਜੇ ਵੀ ਬਾਕੀ ਹੈ। ਮੈਂ ਆ ਰਿਹਾ ਹਾਂ ਲੈ ਕੇ ਟਾਇਲੇਟ Toilet 2 ਦਾ ਦੂਜਾ ਭਾਗ ਬਹੁਤ ਜਲਦ”। ਹਾਲਾਂਕਿ ਬਾਕੀ ਸਟਾਰਕਾਸਟ ਨੂੰ ਲੈ ਕੇ ਅਜੇ ਤੱਕ ਕੋਈ ਅਧਿਕਾਰਕ ਜਾਣਕਾਰੀ ਨਹੀਂ ਦਿੱਤੀ ਗਈ।

ਦੱਸਣਯੋਗ ਹੈ ਕਿ ਅਕਸ਼ੇ ਕੁਮਾਰ Akshay Kumar ਨਾਲ ‘ਟਾਇਲੇਟ ਏਕ ਪ੍ਰੇਮ ਕਥਾ’ ‘ਚ ਭੂਮੀ ਪੇਂਡਨੇਕਰ, ਸੁਧੀਰ ਪਾਂਡੇ ਅਤੇ ਅਨੁਪਮ ਖੇਰ ਅਹਿਮ ਭੂਮਿਕਾ ‘ਚ ਹਨ। ਫਿਲਮ ਦਾ ਬਜਟ 22 ਕਰੋੜ ਸੀ ਅਤੇ ਉੱਥੇ ਹੀ ਇਸ ਫਿਲਮ ਨੇ ਭਾਰਤ ‘ਚ ਕਰੀਬ 134 ਕਰੋੜ ਦਾ ਕਾਰੋਬਾਰ ਕੀਤਾ ਸੀ। ਕੁਝ ਸਮੇਂ ਪਹਿਲਾਂ ਹੀ ਇਹ ਫਿਲਮ ਚੀਨ ‘ਚ ਰਿਲੀਜ਼ ਹੋਈ ਸੀ। ਚੀਨ ‘ਚ ਇਸ ਫਿਲਮ ਨੂੰ ਪ੍ਰਸ਼ੰਸਕਾਂ ਵਲੋਂ ਖੂਬ ਹੁੰਗਾਰਾ ਮਿਲਿਆ ਸੀ।

akshay kumar ਅਕਸ਼ੇ ਕੁਮਾਰ

ਕੈਟਰੀਨਾ ਕੈਫ਼ ‘ਤੇ ਚਲਿਆ ਗੁਰੂ ਰੰਧਾਵਾ ਦਾ ਜਾਦੂ, ਸਿਖਾ ਰਹੇ ਹਨ ਪੰਜਾਬੀ

guru randhawa

ਇਨ੍ਹੀਂ ਦਿਨੀਂ ਮਸ਼ਹੂਰ ਪੰਜਾਬੀ ਗਾਇਕ ਗੁਰੂ ਰੰਧਾਵਾ, ਮਨੀਸ਼ ਪਾਲ ਅਤੇ ਕੈਟਰੀਨਾ ਕੈਫ ਦੀ ਇਕ ਵੀਡੀਓ ਵਾਇਰਲ ਹੋ ਰਹੀ ਹੈ। ਇਸ ਵੀਡੀਓ ‘ਚ ਉਹ ਕੈਟਰੀਨਾ ਕੈਫ ਨੂੰ ਪੰਜਾਬੀ ਸਿਖਾਉਂਦੇ ਨਜ਼ਰ ਆ ਰਹੇ ਹਨ। ਉਨ੍ਹਾਂ ਨੇ ਇਹ ਵੀਡੀਓ ਨੂੰ ਇੰਸਟਾਗਰਾਮ ‘ਤੇ ਸ਼ੇਅਰ ਕੀਤਾ ਹੈ, ਜਿਸ ਦੇ ਕੈਪਸ਼ਨ ‘ਚ ਉਨ੍ਹਾਂ ਲਿਖਿਆ, ”Hi Vancouver, see you tonight at show ?? 1st of July Full Dabangg team is goona be with you all at PNE COLISEUM ❤ @katrinakaif and @manieshpaul and me inviting you all ❤”

https://www.instagram.com/p/BkrpXl1H63q/

ਇਸ ਵੀਡੀਓ ‘ਚ ਮਨੀਸ਼ ਪਾਲ ਪਹਿਲਾਂ ਕੈਟਰੀਨਾ ਨੂੰ ਗੁਰੂ ਰੰਧਾਵਾ Guru randhawa ਦਾ ਗੀਤ ‘ਤੈਨੂੰ ਸੂਟ ਸੂਟ ਕਰਦਾ’ ਸਿਖਾਉਂਦੇ ਨਜ਼ਰ ਆ ਰਹੇ ਹਨ ਪਰ ਕੈਟਰੀਨਾ ਆਪਣਾ ਗੀਤ ‘ਮਾਈ ਨੇਮ ਇਜ਼ ਸ਼ੀਲਾ’ ਗਾਉਣ ਲੱਗਦੀ ਹੈ। ਇਸ ਤੋਂ ਬਾਅਦ ਗੁਰੂ ਰੰਧਾਵਾ ਵੀ ਕੈਟਰੀਨਾ ਨੂੰ ਉਹੀ ਗੀਤ ਸੁਨਾਉਣ ਲਈ ਕਹਿੰਦੇ ਹਨ ਪਰ ਕੈਟਰੀਨਾ ਫਿਰ ਵੀ ‘ਮਾਈ ਨੇਮ ਇਜ਼ ਸ਼ੀਲਾ’ ਹੀ ਗਾਉਂਦੀ ਹੈ। ਇਹ ਵੀਡੀਓ ਇਨ੍ਹੀਂ ਦਿਨੀਂ ਕਾਫੀ ਵਾਇਰਲ ਹੋ ਰਹੀ ਹੈ। ਫੈਨਜ਼ ਇਸ ਵੀਡੀਓ ਨੂੰ ਬਹੁਤ ਪਸੰਦ ਕਰ ਰਹੇ ਹਨ। ਇਸ ਤੋਂ ਬਾਅਦ ਮਨੀਸ਼ ਅਤੇ ਗੁਰੂ ਰੰਧਾਵਾ ਸਲਮਾਨ ਖਾਨ ਕੋਲ ਵੀ ਜਾਂਦੇ ਹਨ, ਜਿੱਥੇ ਸਲਮਾਨ ਉਨ੍ਹਾਂ ਨਾਲ ਪੰਜਾਬੀ ਗੀਤ ਗਾਉਂਦੇ ਹਨ।

https://www.instagram.com/p/BksMQTCnvWk/

ਦੱਸਣਯੋਗ ਹੈ ਕਿ ਗੁਰੂ ਰੰਧਾਵਾ ਦੇ ਸੁਪਰਹਿੱਟ ਗੀਤ ‘ਹਾਈ ਰੇਟਿਡ ਗੱਬਰੂ’ ਨੂੰ ਬਾਲੀਵੁੱਡ ਲਈ ਰੀਕ੍ਰੀਏਟ ਕੀਤਾ ਗਿਆ ਹੈ, ਜਿਸ ‘ਚ ਵਰੁਣ ਧਵਨ ਅਤੇ ਸ਼ਰਧਾ ਕਪੂਰ ਦੀ ਜੋੜੀ ਬੇਮਿਸਾਲ ਡਾਂਸ ਕਰਦੀ ਨਜ਼ਰ ਆ ਰਹੀ ਹੈ। ਜਾਣਕਾਰੀ ਮੁਤਾਬਕ ਮਸ਼ਹੂਰ ਕੋਰੀਓਗਰਾਫਰ ਧਰਮੇਸ਼ ਯੇਲਾਂਡੇ, ਪੁਨੀਤ ਪਾਠਕ ਅਤੇ ਰਾਘਵ ਜੁਆਲ ਦੀ ਫਿਲਮ ‘ਨਵਾਬਜ਼ਾਦੇ’ ‘ਚ ਸ਼ਰਧਾ ਕਪੂਰ ਅਤੇ ਵਰੁਣ ਧਵਨ ਦੀ ਖਾਸ ਪੇਸ਼ਕਾਰੀ ਰੱਖੀ ਗਈ ਹੈ। ਇਸ ਫਿਲਮ ਦਾ ਪ੍ਰੋਡਕਸ਼ਨ ਜਿੱਥੇ ਰੇਮੋ ਡਿਸੂਜ਼ਾ ਕਰਨਗੇ, ਉੱਥੇ ਇਸ ਫਿਲਮ ਦਾ ਨਿਰਦੇਸ਼ਨ ਜਯੇਸ਼ ਪ੍ਰਧਾਨ ਕਰਨਗੇ।

guru randhawa

ਵੇਖੋ ਗੁਰਦਾਸ ਮਾਨ ਦੀ ਆਉਣ ਵਾਲੀ ਫ਼ਿਲਮ ਨਨਕਾਣਾ ਦਾ ਗੀਤ “ਉੱਚਾ ਦਰ ਬਾਬੇ ਨਾਨਕ ਦਾ”

gurdas maan

ਪਾਲੀਵੁੱਡ ਇੰਡਸਟਰੀ ਦੇ ਮਾਨਾਂ ਦੇ ਮਾਣ ਗੁਰਦਾਸ ਮਾਨ ਦੀ ਆਉਣ ਵਾਲੀ ਫਿਲਮ ‘ਨਨਕਾਣਾ nankana ਇੰਨੀ ਦਿਨੀਂ ਕਾਫੀ ਸੁਰਖੀਆਂ ‘ਚ ਬਣੀ ਹੋਈ ਹੈ। ਹਾਲ ਹੀ ‘ਚ ਗੁਰਦਾਸ ਮਾਨ ਦੀ ਫਿਲਮ ‘ਨਨਕਾਣਾ’ ਦਾ ਤੀਜਾ ਗੀਤ ‘ਉੱਚਾ ਦਰ ਬਾਬੇ ਨਾਨਕ ਦਾ’ ਰਿਲੀਜ਼ ਕਰ ਦਿੱਤਾ ਗਿਆ ਹੈ, ਜੋ ਕਿ ਇਕ ਧਾਰਮਿਕ ਗੀਤ ਹੈ। ਇਸ ਗੀਤ ਨੂੰ ਖੁਦ ਗੁਰਦਾਸ ਮਾਨ ਨੇ ਆਪਣੀ ਬੇਮਿਸਾਲ ਆਵਾਜ਼ ਦਿੱਤੀ ਹੈ। ਇਸ ਧਾਮਮਿਕ ਗੀਤ ਨੂੰ ਜਤਿੰਦਰ ਸ਼ਾਹ ਨੇ ਸੰਗੀਤ ਦਿੱਤਾ ਹੈ। ਇਸ ਤੋਂ ਪਹਿਲਾਂ ਇਸ ਫਿਲਮ ਦੇ 2 ਗੀਤ ਰਿਲੀਜ਼ ਹੋ ਚੁੱਕੇ ਹਨ, ਜਿਨ੍ਹਾਂ ‘ਚੋਂ ਇਕ ‘ਕਿਵੇਂ ਕਰਾਂਗੇ ਗੁਜ਼ਾਰਾ’ ਅਤੇ ਦੂਜਾ ‘ਸ਼ਗਨਾਂ ਦੀ ਮਹਿੰਦੀ’ ਹੈ। ਇਸ ਤੋਂ ਇਲਾਵਾ ਕੁਝ ਦਿਨਾਂ ਪਹਿਲਾਂ ਇਸ ਫਿਲਮ ਦਾ ਇਕ ਡਾਇਲਾਗ ਪ੍ਰੋਮੋ ਰਿਲੀਜ਼ ਹੋਇਆ ਸੀ, ਜਿਸ ‘ਚ ਗੁਰਦਾਸ ਮਾਨ ਤੇ ਕਵਿਤਾ ਕੌਸ਼ਿਕ ਦੀ ਬੱਚੇ ਨਾਲ ਜ਼ਬਰਦਸਤ ਕੈਮਿਸਟਰੀ ਦੇਖਣ ਨੂੰ ਮਿਲੀ। ਇਸ ਡਾਇਲਾਗ ਪ੍ਰੋਮੋ ਨੂੰ ਦਰਸ਼ਕਾਂ ਵਲੋਂ ਕਾਫੀ ਪਸੰਦ ਕੀਤਾ ਗਿਆ ਹੈ। ਡਾਇਲਾਗ ਪ੍ਰੋਮੋ ਰਿਲੀਜ਼ ਹੁੰਦਿਆਂ ਹੀ ਸੁਰਖੀਆਂ ‘ਚ ਆ ਗਿਆ ਤੇ ਇਸ ਨੇ ਲੋਕਾਂ ‘ਚ ਫਿਲਮ ਪ੍ਰਤੀ ਉਤਸ਼ਾਹ ਹੋਰ ਵੀ ਵਧਾ ਦਿੱਤਾ ਹੈ।

ਦੱਸਣਯੋਗ ਹੈ ਕਿ ਸੈਵਨ ਕਲਰਜ਼ ਮੋਸ਼ਨ ਪਿਕਚਰਸ ਨੇ ‘ਨਨਕਾਣਾ Nankana ‘ ਫਿਲਮ ਲਈ ਸ਼ਾਹ ਐਨ ਸ਼ਾਹ ਪਿਕਚਰਜ਼ ਨਾਲ ਹੱਥ ਮਿਲਾਇਆ ਹੈ, ਜਿਹੜੇ ਪਹਿਲਾਂ ਪਰਮਵੀਰ ਚੱਕਰ ਨਾਲ ਨਿਵਾਜੇ ਸ਼ਹੀਦ ਸੂਬੇਦਾਰ ਜੋਗਿੰਦਰ ਸਿੰਘ ਦੀ ਜ਼ਿੰਦਗੀ ‘ਤੇ ਫਿਲਮ ਬਣਾ ਚੁੱਕੇ ਹਨ। ‘ਨਨਕਾਣਾ’ ਫਿਲਮ ‘ਚ ਗੁਰਦਾਸ ਮਾਨ Gurdas maan, ਕਵਿਤਾ ਕੌਸ਼ਿਕ ਤੇ ਟੀ. ਵੀ. ਸੀਰੀਅਲਜ਼ ਦੇ ਅਭਿਨੇਤਾ ਅਨਸ ਰਾਸ਼ਿਦ ਮੁੱਖ ਭੂਮਿਕਾ ਨਿਭਾਉਂਦੇ ਨਜ਼ਰ ਆਉਣਗੇ। ਦੱਸ ਦੇਈਏ ਕਿ ਇਹ ਫਿਲਮ 1947 ਦੀ ਵੰਡ ਨੂੰ ਦਰਸਾਉਂਦੀ ਹੈ। ਫਿਲਮ ਦਾ ਟਰੇਲਰ ਜ਼ਬਰਦਸਤ ਤੇ ਭਾਵੁਕ ਕਰਨ ਵਾਲਾ ਹੈ। ਇਹ ਫਿਲਮ ਧਰਮਾਂ ਤੋਂ ਉੱਪਰ ਉੱਠ ਕੇ ਇਨਸਾਨੀਅਤ ਦਾ ਸੁਨੇਹਾ ਦੇਵੇਗੀ। ਫਿਲਮ nankana ਨੂੰ ਜਤਿੰਦਰ ਸ਼ਾਹ ਤੇ ਪੂਜਾ ਗੁਜਰਾਲ ਨਾਲ ਸੁਮੀਤ ਸਿੰਘ ਨੇ ਕੋ-ਪ੍ਰੋਡਿਊਸ ਕੀਤਾ ਹੈ। ਦੁਨੀਆਭਰ ‘ਚ ਇਹ ਫਿਲਮ 6 ਜੁਲਾਈ 2018 ਨੂੰ ਰਿਲੀਜ਼ ਹੋਵੇਗੀ।

nankana

ਇਹ ਹਨ ਜੋ ਜੈਸਮੀਨ ਸੈਂਡਲਾਸ ਨੂੰ ਲੋਕਾਂ ਅੱਗੇ ਕਰ ਰਹੇ ਹਨ ਬਦਨਾਮ, ਵੀਡੀਓ ਆਈ ਸਾਹਮਣੇ

jasmine-garry

ਅੱਜਕਲ ਹਰੇਕ ਇੰਡਸਟਰੀ ਦੇ ਸਿਤਾਰੇ ਸੋਸ਼ਲ ਮੀਡੀਆ ‘ਤੇ ਕਾਫੀ ਐਕਟਿਵ ਰਹਿੰਦੇ ਹਨ। ਆਪਣੇ ਨਾਲ ਜੁੜੀ ਹਰੇਕ ਖਬਰ ਉਹ ਸੋਸ਼ਲ ਮੀਡੀਆ ਰਾਹੀਂ ,ਫੈਨਜ਼ ਨਾਲ ਸ਼ੇਅਰ ਕਰਦੇ ਰਹਿੰਦੇ ਹਨ। ਦੱਸ ਦੇਈਏ ਕਿ ਹਾਲ ਹੀ ‘ਚ ਪੰਜਾਬੀ ਗਾਇਕਾ ਜੈਸਮੀਨ ਸੈਂਡਲਸ ਸੋਸ਼ਲ ਮੀਡੀਆ ‘ਤੇ ਇਕ ਵੀਡੀਓ ਸ਼ੇਅਰ ਕੀਤੀ ਹੈ, ਜੋ ਕਿ ਕਾਫੀ ਵਾਇਰਲ ਹੋ ਰਹੀ ਹੈ। ਜਿਸ ਤਰ੍ਹਾਂ ਕਿ ਜੈਸਮੀਨ ਨੇ ਇਕਦਮ ਹੀ ਸਨੈਪਚੈਟ ਚਲਾਉਣੀ ਬੰਦ ਕਰ ਦਿੱਤੀ ਸੀ। ਇਸ ਦੇ ਨਾਲ ਹੀ ਉਸ ਨੇ ਬਾਕੀ ਸੋਸ਼ਲ ਮੀਡੀਆ ਅਕਾਊਂਟਸ ‘ਤੇ ਵੀ 15 ਮਈ ਤੋਂ ਬਾਅਦ ਕੁਝ ਵੀ ਅਪਲੋਡ ਨਹੀਂ ਕੀਤਾ ਸੀ। ਪਾਲੀਵੁੱਡ ਇੰਡਸਟਰੀ ਦੀ ਜਿੱਥੇ ਗੱਲ ਹੁੰਦੀ ਹੈ ਤਾਂ ਉੱਥੇ ਜੈਸਮੀਨ ਸੈਂਡਲਸ ਅਤੇ ਗੈਰੀ ਸੰਧੂ ਦਾ ਨਾਂ ਜ਼ਰੂਰ ਆਉਂਦਾ ਹੈ। ‘ਸਿੱਪ ਸਿੱਪ’ ਗੀਤ, ਜੋ ਕਿ ਗੈਰੀ ਸੰਧੂ ਦੁਆਰਾ ਲਿਖਿਆ ਗਿਆ ਹੈ ਅਤੇ ਜੈਸਮੀਨ ਦੁਆਰਾ ਗਾਇਆ ਗਿਆ ਹੈ। ਲੋਕਾਂ ਦਾ ਭਰਵਾਂ ਹੁੰਗਾਰਾ ਮਿਲਣ ਤੋਂ ਬਾਅਦ ਜੈਸਮੀਨ ਨੇ ਫਿਰ ਤੋਂ ਸੋਸ਼ਲ ਮੀਡੀਆ ‘ਤੇ ਇਕ ਵੀਡੀਓ ਸ਼ੇਅਰ ਕੀਤੀ। ਇਹ ਵੀ ਜਿਵੇ ਕਿ ਸਭ ਨੂੰ ਪਤਾ ਹੀ ਹੈ ਕਿ ‘ਗੁਲਾਬੀ ਕੁਈਨ’ ਆਏ ਦਿਨ ਹੀ ਕੰਟ੍ਰੋਵਰਸੀ ਦਾ ਸ਼ਿਕਾਰ ਹੁੰਦੀ ਰਹਿੰਦੀ ਹੈ ਤੇ ਇਸੇ ਤਰ੍ਹਾਂ ਹੀ ਇਕ ਵਾਰ ਫਿਰ ਤੋਂ ਜੈਸਮੀਨ ਨੇ ਆਪਣੇ ਇਸ ਵੀਡੀਓ ‘ਚ ਕੰਟਰੋਵਰਸੀ ਨੂੰ ਲੈ ਕੇ ਕੁਝ ਖੁਲਾਸੇ ਕੀਤੇ ਹਨ। ਉਸ ਦਾ ਕਹਿਣਾ ਹੈ ਕਿ, ”ਕੰਟ੍ਰੋਵਰਸੀ ਮੇਰੇ ਯਾਰ ਕਰਦੇ ਨੇ ਤੇ ਬਦਨਾਮ ਮੈਂ ਹੋ ਜਾਂਦੀ ਹਾਂ।”

https://www.instagram.com/p/BkolGfvnBHe/

ਜਾਣਕਾਰੀ ਮੁਤਾਬਕ ਜਦੋਂ ਵੀ ਜੈਸਮੀਨ ਨੇ ਜਿਹੜਾ ਵੀ ਗੀਤ ਗਾਇਆ ਹੈ ਉਹ ਸੁਪਰਹਿੱਟ ਹੀ ਹੋਇਆ ਹੈ। ਜੈਸਮੀਨ ਆਪਣੀ ਦਲੇਰ ਸ਼ਖਸੀਅਤ ਲਈ ਜਾਣੀ ਜਾਂਦੀ ਹੈ ਅਤੇ ਉਸ ਦੀ ਮਜ਼ਬੂਤ ਆਵਾਜ਼ ਉਸ ਦੀ ਸ਼ਖਸੀਅਤ ਨੂੰ ਸਭ ਤੋਂ ਵੱਖਰੀ ਬਣਾਉਂਦੀ ਹੈ। ਗਾਇਕਾ ਨੇ ਪਿਛਲੇ ਸਾਲ ‘ਲੱਡੂ’, ‘ਬੰਬ ਜੱਟ’, ‘ਪੰਜਾਬੀ ਮੁਟਿਆਰਾਂ’, ‘ਵਚਾਰੀ’, ‘ਪਾਰਟੀ ਗੈਰ ਰੁਕਣ’, ‘ਇੱਲੀਗਲ ਵੈਪਨ’ ਆਦਿ ਕਈ ਹਿੱਟ ਗੀਤ ਦੇ ਚੁੱਕੀ ਹੈ।

jasmine sandlas

ਗੈਰੀ ਸੰਧੂ ਨੇ ਸਾਂਝਾ ਕਿੱਤੀ ਦਿਲ ਦੀ ਗੱਲ, ਕੈਨੇਡਾ ਦੇ ਨੌਜਵਾਨਾਂ ਨੂੰ ਦਿੱਤੀ ਇਹ ਸਲਾਹ

Garry sandhu

‘ਮੈਂ ਨਹੀਂ ਪੀਂਦਾ’, ‘ਟੌਹਰ ਸ਼ਕੀਨੀ ਪਾਉਂਦਾ ਏ’, ‘ਸਾਹਾਂ ਤੋਂ ਪਿਆਰਿਆ’ ਆਦਿ ਗੀਤਾਂ ਨਾਲ ਪਛਾਣ ਬਣਾਉਣ ਵਾਲੇ ਪੰਜਾਬੀ ਗਾਇਕ ਗੈਰੀ ਸੰਧੂ ਨੇ ਹਾਲ ਹੀ ‘ਚ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇਕ ਵੀਡੀਓ ਸ਼ੇਅਰ ਕੀਤੀ ਹੈ, ਜਿਸ ‘ਚ ਉਹ ਕੈਨੇਡਾ ‘ਚ ਆਏ ਨੌਜਵਾਨਾਂ ਨੂੰ ਖਾਸ ਸਲਾਹ ਦਿੰਦੇ ਨਜ਼ਰ ਆ ਰਹੇ ਹਨ। ਅਸਲ ‘ਚ ਗੈਰੀ ਸੰਧੂ ਇਸ ਵੀਡੀਓ ‘ਚ ਕੈਨੇਡਾ ‘ਚ ਆਏ ਨੌਜਵਾਨਾਂ ਨੂੰ ਆਖ ਰਹੇ ਹਨ ਕਿ, ”ਤੁਸੀਂ ਕਰਮਾਂ ਵਾਲੇ ਹੋ ਕਿ ਵੀਜ਼ਾ ਲੈ ਕੇ ਇਸ ਮੁਲਕ ‘ਚ ਆਏ ਹੋ। ਇਸ ਤੋਂ ਬਾਅਦ ਉਨ੍ਹਾਂ ਨੇ ਆਪਣੇ ਬਾਰੇ ਦੱਸਦੇ ਹੋਏ ਕਿਹਾ ਕਿ ਮੈਂ 10 ਸਾਲ ਕੈਨੇਡਾ ‘ਚ ਰਿਹਾ, ਉਹ ਵੀ ਬਿਨਾਂ ਵੀਜ਼ੇ ਦੇ। ਜਦੋਂ ਕਦੇ ਐਂਬੂਲੈਂਸ ਆਉਂਦੀ ਸੀ ਤਾਂ ਮੈਂ ਡਰ ਕੇ ਭੱਜ ਜਾਂਦਾ ਸੀ। ਮੈਨੂੰ ਇੰਝ ਲੱਗਦਾ ਸੀ, ਜਿਵੇਂ ਐਂਬੂਲੈਂਸ ‘ਚ ਮਾਮੇ (ਪੁਲਸ ਵਾਲੇ) ਹੋਣ।”

https://www.instagram.com/p/BkndbyMABrK/

ਦੱਸਣਯੋਗ ਹੈ ਕਿ ਗੈਰੀ ਸੰਧੂ Garry Sandhu ਨੂੰ ਗੈਰਕਾਨੂੰਨੀ ਢੰਗ ਨਾਲ ਯੂ ਕੇ ‘ਚ ਰਹਿਣ ਅਤੇ ਇਮੀਗ੍ਰੇਸ਼ਨ ਕਾਨੂੰਨ ਤੋਂ ਇਲਾਵਾ ਹੋਰ ਕਈ ਦੋਸ਼ਾਂ ਤਹਿਤ ਅਕਤੂਬਰ 2011 ਨੂੰ ਯੂ ਕੇ ਬਾਡਰ ਏਜੰਸੀ ਵੱਲੋਂ 14 ਜਨਵਰੀ 2011 ਨੂੰ ਜਬਰੀ ਭਾਰਤ ਲਈ ਰਵਾਨਾ ਕਰ ਦਿੱਤਾ ਗਿਆ ਸੀ। ਇਸ ਸਬੰਧੀ ਪੁਸ਼ਟੀ ਦੇਸੀ ਬਲਿਟਜ਼ ਨੂੰ ਯੂ ਕੇ ਬਾਡਰ ਏਜੰਸੀ ਵੱਲੋਂ ਇਕ ਈਮੇਲ ਰਾਹੀਂ ਕੀਤੀ ਗਈ, ਜਿਸ ਦੀ ਘੋਸ਼ਣਾ ਜਨਤਕ ਤੌਰ ‘ਤੇ ਦੇਸੀ ਬਲਿਟਜ਼ ਨੇ ਕੀਤੀ। ਜਨਵਰੀ 2008 ‘ਚ ਬਿਨਾਂ ਇੰਸ਼ੋਰੈਂਸ ਤੋਂ ਵਾਹਨ ਚਲਾਉਣ ਦੇ ਜੁਰਮ ‘ਚ ਪੁਲਸ ਵਲੋਂ ਮੁੜ ਗੈਰੀ ਸੰਧੂ ਨੂੰ ਦਬੋਚਿਆ ਗਿਆ ਅਤੇ ਕਾਨੂੰਨ ਦੀ ਉਲੰਘਣਾ ਕਰਨ ਦੇ ਦੋਸ਼ ‘ਚ ਗ੍ਰਿਫਤਾਰ ਕੀਤਾ ਗਿਆ ਸੀ। ਬਾਡਰ ਏਜੰਸੀ ਨੇ 16 ਦਸੰਬਰ ਨੂੰ ਮੁੜ ਗੈਰੀ ਨੂੰ ਗ੍ਰਿਫਤਾਰ ਕਰ ਲਿਆ ਤੇ 12 ਜਨਵਰੀ 2011 ਦੀ ਰਾਤ ਨੂੰ ਜਬਰੀ ਭਾਰਤ ਰਵਾਨਾ ਕਰ ਦਿੱਤਾ।

garry sandhu ਗੈਰੀ ਸੰਧੂ

ਇਨ੍ਹਾਂ ਪੰਜਾਬੀ ਰੈਪਰਾਂ ਦੇ ਅਸਲੀ ਨਾਂ ਜਾਣ ਕੇ ਹੋ ਜਾਓਗੇ ਹੈਰਾਨ

punjabi singers

ਪਾਲੀਵੁੱਡ ਇੰਡਸਟਰੀ ਵਿੱਚ ਪੰਜਾਬੀ ਗਾਇਕ ਆਪਣੀਆਂ ਫ਼ਿਲਮਾਂ ਅਤੇ ਗੀਤਾਂ ਲਈ ਪਹਿਲਾਂ ਹੀ ਕਾਫੀ ਮਸ਼ਹੂਰ ਰਹਿੰਦੇ ਹਨ। ਉਹਨਾਂ ਦੇ ਗੀਤ ਹਰ ਕਿਸੇ ਵਲੋਂ ਪਸੰਦ ਕੀਤੇ ਜਾਂਦੇ ਹਨ। ਉੱਥੇ ਹੀ ਹਨੀ ਸਿੰਘ ਦੇ ਆਉਣ ਨਾਲ ਗਾਇਕੀ ਨੂੰ ਇੱਕ ਨਵਾਂ ਰੂਪ ਮਿਲ ਗਿਆ। ਹਨੀ ਸਿੰਘ ਨੇ ਰੈਪ ਨੂੰ ਇੱਕ ਵੱਖਰੀ ਪਹਿਚਾਣ ਦਿੱਤੀ ਪਰ ਇਸਦੇ ਨਾਲ ਹੀ ਇੱਕ ਨਵਾਂ ਟਰੈਂਡ ਸ਼ੁਰੂ ਹੋ ਗਿਆ ਜੋ ਕਿ ਹੈ ਨਾਂਅ ਬਦਲਣ ਦਾ। ਇੰਡਸਟਰੀ ਵਿੱਚ ਕਿੰਨੇ ਹੀ ਗਾਇਕਾਂ ਨੇ ਆਪਣੇ ਅਸਲੀ ਨਾਂਅ ਬਦਲ ਕੇ ਹੋਰ ਨਾਂਅ ਰੱਖ ਲਏ ਹਨ। ਜੀ ਹਾਂ ਪਾਲੀਵੁੱਡ ਇੰਡਸਟਰੀ ਵਿੱਚ ਅਜਿਹੇ 8 ਮਸ਼ਹੂਰ ਪੰਜਾਬੀ ਰੈਪਰ ਹਨ ਜਿਨ੍ਹਾਂ ਨੇ ਆਪਣਾ ਨਾਮ ਬਦਲਿਆ ਹੈ।

punjabi singers

ਦੱਸ ਦੇਈਏ ਕਿ ਇਸ ਲਿਸਟ ਵਿੱਚ ਪਹਿਲਾ ਨਾਂਅ ਆਉਂਦਾ ਹੈ ਰੈਪਰ ਬੋਹੇਮਿਆ ਦਾ ਜਿਨ੍ਹਾਂ ਨੂੰ ਉਹਨਾਂ ਦੀ ਬੇਬਾਕ ਰੈਪਿੰਗ ਲਈ ਜਾਣਿਆ ਜਾਂਦਾ ਹੈ। ਉਹ ਸਿੰਗਰ ਸੁੱਖੀ ਦੇ ਨਾਲ ਪ੍ਰਸਿੱਧ ਗੀਤ ਜੈਗੁਆਰ ਵਿੱਚ ਨਜ਼ਰ ਆਏ ਸਨਮ ਪਰ ਕੀ ਤੁਹਾਨੂੰ ਪਤਾ ਹੈ ਕਿ ਉਨ੍ਹਾਂ ਦਾ ਅਸਲੀ ਨਾਮ ਰੋਜਰ ਡੇਵਿਡ ਹੈ। ਪੰਜਾਬੀ ਗਾਇਕ ਸਿੰਗਰ ਸੁੱਖੀ ਨੇ ਹੀ ਸਾਂਗ ਜੈਗੁਆਰ ਗਾਇਆ ਸੀ। ਸੁੱਖੀ ਦੇ ਬੈਂਡ ਦਾ ਨਾਮ ਮਿਊਜ਼ਿਕਲ ਡਾਕਟਰਜ਼ ਹੈ।

punjabi singers

ਸੁੱਖੀ ਦਾ ‘ਆਲ ਬਲੈਕ’ ਬਹੁਤ ਹੀ ਪ੍ਰਸਿੱੱਧ ਗੀਤ ਹੈ। ਸੁੱਖੀ ਦਾ ਅਸਲੀ ਨਾਮ ਸੁਖਦੀਪ ਸਿੰਘ ਹੈ। ਉੱਥੇ ਹੀ ਜੇਕਰ ਗੱਲ ਕਰੀਏ ਜੇ ਸਟਾਰ ਦੀ ਤਾਂ ਉਹਨਾਂ ਦੇ ਕਈ ਗੀਤ ਹਿੱਟ ਹੋਏ ਹਨ। ਉਨ੍ਹਾਂ ਦਾ ਗੀਤ ‘ਮੈਂ ਤੇਰਾ ਬੁਆਏਫ੍ਰੈਂਡ’ ਬਹੁਤ ਹੀ ਪ੍ਰਸਿੱਧ ਹੈ, ਜੋ ਫ਼ਿਲਮ ਰਾਬਤਾ ਵਿੱਚ ਵੀ ਲਿਆ ਗਿਆ ਹੈ। ਜੇ ਸਟਾਰ ਦਾ ਅਸਲੀ ਨਾਮ ਜਸਦੀਪ ਸਿੰਘ ਹੈ।

punjabi singers

ਆਪਣੀ ਰੈਪਿੰਗ ਲਈ ਮਸ਼ਹੂਰ ਪੰਜਾਬੀ ਗਾਇਕ ਯੋ ਯੋ ਹਨੀ ਸਿੰਘ Yo Yo Honey Singh ਨੂੰ ਕੋਣ ਨਹੀਂ ਜਾਣਦਾ। ਉਨ੍ਹਾਂ ਦੇ ਗੀਤਾਂ ਦੀ ਹਿੱਟ ਲਿਸਟ ਬਹੁਤ ਲੰਮੀ ਹੈ। ਹਾਲਾਂਕਿ ਹੁਣ ਉਹ ਕੈਮਰੇ ਦੀਆਂ ਨਜਰਾਂ ਤੋਂ ਦੂਰ ਹਨ। ਯੋ ਯੋ ਹਨੀ ਸਿੰਘ ਦਾ ਅਸਲੀ ਨਾਮ ਹਰਦੇਸ਼ ਸਿੰਘ ਹੈ। ਇਸ ਕੜੀ ਵਿੱਚ ਬ੍ਰਿਟੀਸ਼ ਇੰਡੀਅਨ ਸਿੰਗਰ ਹਾਰਡ ਕੌਰ ਦਾ ਨਾਮ ਵੀ ਸ਼ਾਮਿਲ ਹੈ। ਉਹ ‘ਇੱਕ ਗਲਾਸੀ ਗੀਤ’ ਤੋਂ ਲੋਕਾਂ ਦੀਆਂ ਨਜ਼ਰਾਂ ਵਿੱਚ ਆਈ ਸੀ।

punjabi singers

ਗੱਲ ਕਰੀਏ ਉਨ੍ਹਾਂ ਦੇ ਅਸਲੀ ਨਾਮ ਦੀ ਤਾਂ ਉਨ੍ਹਾਂ ਨੂੰ ਤਰੁਣ ਕੌਰ ਢਿੱਲੋਂ ਦੇ ਨਾਮ ਤੋਂ ਬੁਲਾਉਂਦੇ ਹਨ। ਭੰਗੜਾ ਮਿਊਜ਼ਿਕ ਦੇ ਸਰਤਾਜ ਜੈਜੀ ਬੀ ਦਾ ਆਪਣਾ ਵੱਖ ਰੁਤਬਾ ਸੀ। ਉਨ੍ਹਾਂ ਨੇ ਇੱਕ ਤੋਂ ਇੱਕ ਹਿੱਟ ਗੀਤ ਦਿੱਤੇ ਸਨ। ਉਨ੍ਹਾਂ ਦੇ ਗੀਤਾਂ ਦੀ ਹਿੱਟ ਲਿਸਟ ਵੀ ਬਹੁਤ ਲੰਮੀ ਹੈ। ਉਨ੍ਹਾਂ ਦਾ ਅਸਲੀ ਨਾਮ ਜਸਵਿੰਦਰ ਸਿੰਘ ਬੈਂਸ ਹੈ। ਰੈਪਰ ਰਫ਼ਤਾਰ ਅੱਜ- ਕੱਲ੍ਹ ਟਰੈਂਡਿੰਗ ਵਿੱਚ ਹਨ।

punjabi singers ਪੰਜਾਬੀ ਗਾਇਕ

ਉਨ੍ਹਾਂ ਦੀ ਕਾਮਯਾਬੀ ਦੀ ਅਵਾਜ਼ ਤਾਂ ਬਾਲੀਵੁੱਡ ਵਿੱਚ ਵੀ ਸੁਣਾਈ ਦੇ ਰਹੀ ਹੈ। ਫ਼ਿਲਮ ‘ਹੀਰੋਪੰਤੀ’ ਵਿੱਚ ‘ਮੇਰੇ ਨਾਲ ਤੂੰ ਵੀਹਸਲ ਵਜਾ’ ਵਿੱਚ ਉਨ੍ਹਾਂ ਦਾ ਹੀ ਰੈਪ ਹੈ। ਪੰਜਾਬੀ ਗਾਇਕ ਰਫ਼ਤਾਰ ਦਾ ਅਸਲੀ ਨਾਮ ਦਿਲੀਨ ਨਾਇਰ ਹੈ। ਅਖ਼ੀਰ ਵਿੱਚ ਗੱਲ ਕਰਦੇ ਹਾਂ ਕਾਮਯਾਬੀ ਦੀਆਂ ਬੁਲੰਦੀਆਂ ਨੂੰ ਛੂ ਰਹੇ ਰੈਪਰ ਬਾਦਸ਼ਾਹ ਦੀ। ਬਾਦਸ਼ਾਹ ਟੀਵੀ ਰਿਐਲਿਟੀ ਸ਼ੋਅ ਵਿੱਚ ਨਜ਼ਰ ਆਉਂਦੇ ਹਨ ਅਤੇ ਕਈ ਬਾਲੀਵੁੱਡ ਫ਼ਿਲਮਾਂ ਵਿੱਚ ਉਨ੍ਹਾਂ ਦੇ ਰੈਪ ਹਿੱਟ ਹੋਏ ਹਨ। ਬਾਦਸ਼ਾਹ ਦਾ ਅਸਲੀ ਨਾਮ ਬਹੁਤ ਘੱਟ ਲੋਕ ਜਾਣਦੇ ਹਨ। ਉਨ੍ਹਾਂ ਦਾ ਅਸਲ ਨਾਮ ਆਦਿੱਤਿਆ ਪ੍ਰਤੀਕ ਸਿੰਘ ਸਿਸੋਦਿਆ ਹੈ।

punjabi singers