ਗੈਰੀ ਸੰਧੂ ਨੇ ਨਵੇਂ ਗਾਣੇ ਦੀਆਂ ਕੁਝ ਸੱਤਰਾਂ ਕੀਤੀਆਂ ਫੈਨਸ ਨਾਲ ਸਾਂਝੀਆਂ, ਕੁਝ ਅਜਿਹਾ ਹੋਣ ਵਾਲਾ ਹੈ ਗੀਤ, ਦੇਖੋ ਵੀਡੀਓ

garry sandhu

ਸੋਸ਼ਲ ਮੀਡੀਆ ‘ਤੇ ਪ੍ਰਸ਼ੰਸਕਾਂ ਨਾਲ ਲਗਾਤਾਰ ਜੁੜੇ ਰਹਿਣ ਵਾਲੇ ਗਾਇਕ ਗੈਰੀ ਸੰਧੂ ਜਿਹੜੇ ਆਪਣੇ ਨਵੇਂ ਪ੍ਰੋਜੈਕਟਸ ਨਾਲ ਲਗਾਤਾਰ ਦਰਸ਼ਕਾਂ ਦਾ ਦਿਲ ਜਿੱਤ ਰਹੇ ਹਨ। ਹੁਣ ਇੱਕ ਹੋਰ ਵੀਡੀਓ ਸਾਂਝੀ ਕਰ ਗੈਰੀ ਸੰਧੂ ਨੇ ਆਪਣੇ ਅਗਲੇ ਗਾਣੇ ਦੀਆਂ ਕੁਝ ਸੱਤਰਾਂ ਸਾਂਝੀਆਂ ਕੀਤੀਆਂ ਹਨ। ਇਸ ਵੀਡੀਓ ‘ਚ ਗੈਰੀ ਦੇ ਨਾਲ ਉਹਨਾਂ ਦੇ ਸਾਥੀ ਜੀ ਖ਼ਾਨ ਵੀ ਨਜ਼ਰ ਆ ਰਹੇ ਹਨ।

 

View this post on Instagram

 

New gana is on the way @tseriesindia @ikkymusic @mandanakarimi @robbysinghdp

A post shared by Garry Sandhu (@officialgarrysandhu) on


ਗੈਰੀ ਸੰਧੂ ਦਾ ਇਹ ਨਵਾਂ ਗਾਣਾ ਸੁਣਨ ‘ਚ ਤਾਂ ਬੀਟ ਰੋਮਾਂਟਿਕ ਗੀਤ ਲੱਗ ਰਿਹਾ ਹੈ। ਇਸ ਗਾਣੇ ਦਾ ਮਿਊਜ਼ਿਕ ਇੱਕੀ ਮਿਊਜ਼ਿਕ ਵੱਲੋਂ ਤਿਆਰ ਕੀਤਾ ਗਿਆ ਹੈ ਅਤੇ ਰੌਬੀ ਸਿੰਘ ਨੇ ਵੀਡੀਓ ਦਾ ਨਿਰਦੇਸ਼ਨ ਕੀਤਾ ਹੈ। ਗਾਣਾ ਕਦੋਂ ਰਿਲੀਜ਼ ਹੋਵੇਗਾ ਇਸ ਬਾਰੇ ਫਿਲਹਾਲ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ ਹੈ। ਪਰ ਹੁਣ ਇਹ ਵੀਡੀਓ ਸਾਹਮਣੇ ਆਉਣ ਤੋਂ ਬਾਅਦ ਗੈਰੀ ਦੇ ਫੈਨ ਗਾਣੇ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ।

ਹੋਰ ਵੇਖੋ : ਫ਼ਿਲਮ ‘ਪੋਸਤੀ’ ਦਾ ਸ਼ੂਟ ਹੋਇਆ ਪੂਰਾ, ਰੈਪਅੱਪ ਪਾਰਟੀ ਦੀਆਂ ਤਸਵੀਰਾਂ ਆਈਆਂ ਸਾਹਮਣੇ

 

View this post on Instagram

 

HANJI

A post shared by Garry Sandhu (@officialgarrysandhu) on


ਗੈਰੀ ਸੰਧੂ ਪਿਛਲੇ ਕੁਝ ਸਮੇਂ ਤੋਂ ਲਗਾਤਾਰ ਹਿੱਟ ਗੀਤ ਦਿੰਦੇ ਆ ਰਹੇ ਹਨ। ਉਹ ਲਾਈਕ ਯੂ, ਬੋਤਲ, ਯੇ ਬੇਬੀ ਵਰਗੇ ਹਿੱਟ ਗੀਤ ਪਿਛਲੇ ਦਿਨੀਂ ਦੇ ਚੁੱਕੇ ਹਨ। ਹੁਣ ਨਵੇਂ ਗਾਣੇ ‘ਚ ਪ੍ਰਸ਼ੰਸਕਾਂ ਨੂੰ ਕੀ ਸਰਪ੍ਰਾਈਜ਼ ਦਿੰਦੇ ਹਨ ਇਹ ਤਾਂ ਆਉਣ ਵਾਲੇ ਸਮੇਂ ‘ਚ ਹੀ ਪਤਾ ਲੱਗ ਸਕੇਗਾ।

ਫ਼ਿਲਮ ‘ਪੋਸਤੀ’ ਦਾ ਸ਼ੂਟ ਹੋਇਆ ਪੂਰਾ, ਰੈਪਅੱਪ ਪਾਰਟੀ ਦੀਆਂ ਤਸਵੀਰਾਂ ਆਈਆਂ ਸਾਹਮਣੇ

Rana Ranbir directorial Posti wrap up Party

ਪੰਜਾਬੀ ਸਿਨੇਮਾ ਨੂੰ ਹਰ ਵਾਰ ਕੁਝ ਨਾ ਕੁਝ ਵੱਖਰਾ ਦੇਣ ਵਾਲੇ ਰਾਣਾ ਰਣਬੀਰ ਜਿੰਨ੍ਹਾਂ ਦੇ ਨਿਰਦੇਸ਼ਨ ਅਤੇ ਕਹਾਣੀ ਵਾਲੀ ਫ਼ਿਲਮ ‘ਪੋਸਤੀ’ ਦਾ ਸ਼ੂਟ ਪਿਛਲੇ ਕਾਫੀ ਦਿਨਾਂ ਤੋਂ ਚੱਲ ਰਿਹਾ ਸੀ। ਫ਼ਿਲਮ ਦਾ ਸ਼ੂਟ ਹੁਣ ਪੂਰਾ ਹੋ ਚੁੱਕਿਆ ਹੈ ਜਿਸ ਦੀ ਰੈਪਅੱਪ ਪਾਰਟੀ ਦੀਆਂ ਕਈ ਤਸਵੀਰਾਂ ਅਤੇ ਵੀਡੀਓਜ਼ ਵੀ ਸਾਹਮਣੇ ਆਈਆਂ ਹਨ। ਪੋਸਤੀ ਫ਼ਿਲਮ ‘ਚ ਰਾਣਾ ਰਣਬੀਰ ਵੱਲੋਂ ਕਈ ਨਵੇਂ ਕਲਾਕਾਰਾਂ ਨੂੰ ਮੌਕਾ ਦਿੱਤਾ ਗਿਆ ਹੈ ਉੱਥੇ ਹੀ ਕਈ ਨਾਮ ਚਿਹਰੇ ਵੀ ਨਜ਼ਰ ਆਉਣਗੇ ਜਿੰਨ੍ਹਾਂ ‘ਚ ਬੱਬਲ ਰਾਏ, ਰਘਵੀਰ ਬੋਲੀ, ਜ਼ਰੀਨ ਖ਼ਾਨ ਵਰਗੇ ਕਈ ਹੋਰ ਵੀ ਨਾਮ ਸ਼ਾਮਿਲ ਹਨ।


ਦੱਸ ਦਈਏ ਕਿ ਰਾਣਾ ਰਣਬੀਰ ਅਤੇ ਗਿੱਪੀ ਗਰੇਵਾਲ ਨੂੰ ਕਾਫੀ ਪਸੰਦ ਕੀਤਾ ਜਾਂਦਾ ਹੈ ਇਸ ਤੋਂ ਪਹਿਲਾਂ ਦੋਵਾਂ ਨੇ ਅਰਦਾਸ ਕਰਾਂ ‘ਚ ਵੀ ਇੱਕਠਿਆਂ ਕੰਮ ਕੀਤਾ ਸੀ ਅਤੇ ਹੁਣ ਇਹ ਜੋੜੀ ਪੋਸਤੀ ਲਈ ਇੱਕਠੀ ਹੋਈ ਹੈ । ਪਰ ਇਸ ਵਾਰ ਪਰਦੇ ‘ਤੇ ਨਹੀਂ ਸਗੋਂ ਡਾਇਰੈਕਟਰ ਅਤੇ ਪ੍ਰੋਡਿਊਸਰ ਦੀ ਇਹ ਜੋੜੀ ਬਣੀ ਹੈ। ਇਹ ਫ਼ਿਲਮ ਕਾਮੇਡੀ ਦੇ ਨਾਲ ਨਾਲ ਪੰਜਾਬ ਦੇ ਗੰਭੀਰ ਮੁੱਦੇ ਨਸ਼ੇ ‘ਤੇ ਫ਼ਿਲਮਾਈ ਜਾ ਰਹੀ ਹੈ। ਦੱਸ ਦਈਏ ਫ਼ਿਲਮ ‘ਪੋਸਤੀ’ ਮਾਰਚ 2020 ‘ਚ ਰਿਲੀਜ਼ ਹੋਣ ਵਾਲੀ ਹੈ।


ਨਿਰਦੇਸ਼ਕ ਦੇ ਤੌਰ ‘ਤੇ ਰਾਣਾ ਰਣਬੀਰ ਇਹ ਦੂਜੀ ਫ਼ਿਲਮ ਹੋਣ ਵਾਲੀ ਹੈ। ਇਸ ਤੋਂ ਪਹਿਲਾਂ ਫ਼ਿਲਮ ਅਸੀਸ ਦਾ ਲੇਖਣ ਅਤੇ ਨਿਰਦੇਸ਼ਨ ਕਰ ਚੁੱਕੇ ਹਨ ਜਿਸ ਲਈ ਉਹਨਾਂ ਨੂੰ ਕਈ ਅਵਾਰਡ ਵੀ ਹਾਸਿਲ ਹੋ ਚੁੱਕੇ ਹਨ। ਵਰਕ ਫਰੰਟ ਦੀ ਗੱਲ ਕਰੀਏ ਤਾਂ ਰਾਣਾ ਕਾਮੇਡੀ ਡਰਾਮਾ ਫ਼ਿਲਮ ਕਿੱਟੀ ਪਾਰਟੀ ‘ਚ ਅਹਿਮ ਭੂਮਿਕਾ ‘ਚ ਨਜ਼ਰ ਆਉਣਗੇ ਜਿਹੜੀ 13 ਦਸੰਬਰ ਨੂੰ ਰਿਲੀਜ਼ ਹੋਣ ਵਾਲੀ ਹੈ।

ਬੀ ਪਰਾਕ ਦੀ ਆਵਾਜ਼ ‘ਚ ਰਿਲੀਜ਼ ਹੋਏ ਗੀਤ ‘ਫਿਲਹਾਲ’ ਨੇ ਬਣਾਇਆ ਨਵਾਂ ਰਿਕਾਰਡ

filhaal song crossed 300 million views

ਪੰਜਾਬੀ ਸੰਗੀਤ ਹੁਣ ਦੁਨੀਆਂ ਭਰ ਦੇ ਸੰਗੀਤ ਨੂੰ ਕੜਾ ਮੁਕਾਬਲਾ ਦੇ ਰਿਹਾ ਹੈ। ਬਾਲੀਵੁੱਡ ਤੋਂ ਲੈ ਕੇ ਹਿੰਦੀ ਮਿਊਜ਼ਿਕ ਇੰਡਸਟਰੀ ‘ਚ ਪੰਜਾਬੀ ਗਾਇਕਾਂ ਅਤੇ ਸੰਗੀਤ ਦੀ ਚਰਚਾ ਵਧੇਰੇ ਹੋਣ ਲੱਗੀ ਹੈ। ਪੰਜਾਬੀ ਸੰਗੀਤ ਨੂੰ ਇਸ ਬੁਲੰਦੀ ‘ਤੇ ਪਹੁੰਚਾਉਣ ਲਈ ਥੋੜਾ ਹਿੱਸਾ ਗਾਇਕ ਅਤੇ ਮਿਊਜ਼ਿਕ ਡਾਇਰੈਕਟਰ ਬੀ ਪਰਾਕ ਦਾ ਵੀ ਹੈ ਜਿੰਨ੍ਹਾਂ ਦੇ ਪਿਛਲੇ ਦਿਨੀਂ ਰਿਲੀਜ਼ ਹੋਏ ਗਾਣੇ ‘ਫਿਲਹਾਲ’ ਨੇ ਬਹੁਤ ਉਪਲਬਧੀਆਂ ਹਾਸਿਲ ਕੀਤੀਆਂ ਹਨ।


ਅਕਸ਼ੇ ਕੁਮਾਰ ਦਾ ਪਹਿਲਾ ਮਿਊਜ਼ਿਕ ਵੀਡੀਓ ਭਾਰਤ ਦਾ ਸਭ ਤੋਂ ਤੇਜ਼ੀ ਨਾਲ ਯੂ ਟਿਊਬ ‘ਤੇ 300 ਮਿਲੀਅਨ ਵਿਊਜ਼ ਹਾਸਿਲ ਕਰਨ ਵਾਲਾ ਗਾਣਾ ਬਣ ਚੁੱਕਿਆ ਹੈ। ਜਾਨੀ ਦਾ ਲਿਖਿਆ ਫਿਲਹਾਲ ਗਾਣਾ ਤੇ ਅਰਵਿੰਦਰ ਖਹਿਰਾ ਦਾ ਵੀਡੀਓ ਹਰ ਪਾਸੇ ਛਾਇਆ ਹੋਇਆ ਹੈ। ਗਾਣੇ ਨੂੰ 5 ਮਿਲੀਅਨ ਦੇ ਕਰੀਬ ਲਾਈਕਸ ਵੀ ਹਾਸਿਲ ਹੋ ਚੁੱਕੇ ਹਨ।

ਇਸ ਗੀਤ ਦੇ ਵੀਡੀਓ ‘ਚ ਬਾਲੀਵੁੱਡ ਅਦਾਕਾਰਾ ਨੂਪੁਰ ਸੈਨਨ ਅਤੇ ਪੰਜਾਬੀ ਕਲਾਕਾਰ ਐਮੀ ਵਿਰਕ ਵੀ ਨਜ਼ਰ ਆਏ ਸਨ। ਫਿਲਹਾਲ ਗਾਣੇ ਦੀ ਇਹ ਕਾਮਯਾਬੀ ਬੀ ਪਰਾਕ ਦੀ ਕਾਮਯਾਬੀ ਨਹੀਂ ਸਗੋਂ ਪੰਜਾਬੀ ਮਿਊਜ਼ਿਕ ਦੀ ਕਾਮਯਾਬੀ ਹੈ। ਇਸ ਤੋਂ ਇਲਾਵਾ ਯੂ ਟਿਊਬ ‘ਤੇ ਭਾਰਤ ਦੇ ਸਭ ਤੋਂ ਵੱਧ ਵਿਊਜ਼ ਹਾਸਿਲ ਕਰਨ ਵਾਲੇ ਵੀਡੀਓ ਦਾ ਰਿਕਾਰਡ ਵੀ ਪੰਜਾਬੀ ਗੀਤ ਲੌਂਗ ਲਾਚੀ ਦੇ ਨਾਮ ਹੈ ਜਿਸ ਨੂੰ ਲੌਂਗ ਲਾਚੀ ਫ਼ਿਲਮ ‘ਚ ਰਿਲੀਜ਼ ਕੀਤਾ ਗਿਆ ਸੀ।

ਕਰਮਜੀਤ ਅਨਮੋਲ ਵੱਲੋਂ ਸਾਂਝੀ ਕੀਤੀ ਬਜ਼ੁਰਗ ਦੀ ਵੀਡੀਓ ਦੇਖ ਦਿਲ ਹੋ ਜਾਵੇਗਾ ਬਾਗੋ ਬਾਗ

old man sung Yamla Jatt song play Tumbi karamjit anmol share video

ਸੋਸ਼ਲ ਮੀਡੀਆ ਅਜੋਕੇ ਸਮੇਂ ‘ਚ ਅਜਿਹਾ ਮੰਚ ਬਣ ਚੁੱਕਿਆ ਹੈ ਜਿੱਥੇ ਬੱਚੇ ਤੋਂ ਲੈ ਕੇ ਬਜ਼ੁਰਗ ਅਤੇ ਆਮ ਤੋਂ ਲੈ ਕੇ ਖਾਸ ਵਿਅਕਤੀਆਂ ਦੀਆਂ ਵੀਡੀਓਜ਼ ਵਾਇਰਲ ਹੁੰਦੀਆਂ ਰਹਿੰਦੀਆਂ ਹਨ। ਹੁਣ ਕਰਮਜੀਤ ਅਨਮੋਲ ਨੇ ਇੱਕ ਵੀਡੀਓ ਸਾਂਝਾ ਕੀਤਾ ਹੈ ਜਿਸ ‘ਚ ਇੱਕ ਬਜ਼ੁਰਗ ਮੂੰਹ ਨਾਲ ਤੂੰਬੀ ਵਜਾ ਰਿਹਾ ਹੈ ਅਤੇ ਗਾਣਾ ਵੀ ਗਾ ਰਿਹਾ ਹੈ। ਵੀਡੀਓ ‘ਚ ਨਜ਼ਰ ਆ ਰਿਹਾ ਬਜ਼ੁਰਗ ਉਸਤਾਦ ਯਮਲਾ ਜੱਟ ਜੀ ਦਾ ਗਾਣਾ ‘ਮੰਗ ਸਾਂ ਮੈਂ ਤੇਰੀ ਹਾਣੀਆਂ’ ਗਾਉਂਦਾ ਹੋਇਆ ਸੁਣਾਈ ਦੇ ਰਿਹਾ ਹੈ।

 

View this post on Instagram

 

Dil❤️ hona chahida jawan umran ch ki rakheya

A post shared by Karamjit Anmol (@karamjitanmol) on


ਕਰਮਜੀਤ ਅਨਮੋਲ ਨੇ ਇਸ ਵੀਡੀਓ ਨੂੰ ਸ਼ੇਅਰ ਕਰਦੇ ਹੋਏ ਲਿਖਿਆ,’ਦਿਲ ਹੋਣਾ ਚਾਹੀਦਾ ਜਵਾਨ ਉਮਰਾਂ ‘ਚ ਕੀ ਰੱਖਿਆ’। ਕਰਮਜੀਤ ਅਨਮੋਲ ਦੇ ਇਹ ਵੀਡੀਓ ਸ਼ੇਅਰ ਕਰਦੇ ਹੀ ਹਰ ਕੋਈ ਇਸ ਬਜ਼ੁਰਗ ਦੀਆਂ ਤਾਰੀਫਾਂ ਕਰ ਰਿਹਾ ਹੈ। ਗਾਇਕ ਰਾਜਵੀਰ ਜਵੰਦਾ ਨੇ ਇਸ ਵੀਡੀਓ ‘ਤੇ ਕਮੈਂਟ ਕਰਕੇ ਬਜ਼ੁਰਗ ਦੀ ਤਾਰੀਫ ਕੀਤੀ ਹੈ।

ਹੋਰ ਵੇਖੋ : ਜੱਸੀ ਗਿੱਲ ਦੇ ਗਾਣੇ ‘ਤੇ ਪ੍ਰਭ ਗਿੱਲ ਅਤੇ ਬੱਬਲ ਰਾਏ ਦੀ ਇਹ ਸ਼ਾਨਦਾਰ ਜੁਗਲਬੰਦੀ ਜਿੱਤ ਰਹੀ ਹੈ ਦਰਸ਼ਕਾਂ ਦਿਲ, ਦੇਖੋ ਵੀਡੀਓ

ਜਿੱਥੇ ਰਾਣੂ ਮੰਡਲ ਵਰਗੇ ਨਾਮ ਸੋਸ਼ਲ ਮੀਡੀਆ ‘ਤੇ ਵੀਡੀਓ ਵਾਇਰਲ ਹੋਣ ਕਰਕੇ ਇਸ ਸਾਲ ਕਾਫੀ ਚਰਚਾ ‘ਚ ਰਹੇ ਹਨ ਹੁਣ ਇਸ ਬਜ਼ੁਰਗ ਦਾ ਵੀਡੀਓ ਵੀ ਕਾਫੀ ਵਾਇਰਲ ਹੋ ਰਿਹਾ ਹੈ।

ਜੱਸੀ ਗਿੱਲ ਦੇ ਗਾਣੇ ‘ਤੇ ਪ੍ਰਭ ਗਿੱਲ ਅਤੇ ਬੱਬਲ ਰਾਏ ਦੀ ਇਹ ਸ਼ਾਨਦਾਰ ਜੁਗਲਬੰਦੀ ਜਿੱਤ ਰਹੀ ਹੈ ਦਰਸ਼ਕਾਂ ਦਿਲ, ਦੇਖੋ ਵੀਡੀਓ

Babbal Rai and Prabh Gill Sung Jassie Gill new Song Allah Ve

ਪਿਛਲੇ ਦਿਨੀਂ ਰਿਲੀਜ਼ ਹੋਇਆ ਜੱਸੀ ਗਿੱਲ ਦਾ ਗਾਣਾ ‘ਅੱਲ੍ਹਾ ਵੇ’ ਹਰ ਪਾਸੇ ਸੁਰਖ਼ੀਆਂ ਬਟੋਰ ਰਿਹਾ ਹੈ। ਜਿੱਥੇ ਆਮ ਲੋਕਾਂ ਵੱਲੋਂ ਗਾਣੇ ਨੂੰ ਪਿਆਰ ਮਿਲ ਰਿਹਾ ਹੈ ਉਥੇ ਹੀ ਜੱਸੀ ਗਿੱਲ ਦੇ ਆਪਣੇ ਸਾਥੀਆਂ ਦਾ ਵੀ ਇਹ ਗੀਤ ਮਨਪਸੰਦ ਦੀ ਲਿਸਟ ‘ਚ ਸ਼ਾਮਿਲ ਹੋ ਚੁੱਕਿਆ ਹੈ। ਬੱਬਲ ਰਾਏ ਅਤੇ ਪ੍ਰਭ ਗਿੱਲ ਦਾ ਇਸ ਗਾਣੇ ਨੂੰ ਗਾਉਂਦੇ ਹੋਏ ਵੀਡੀਓ ਸਾਹਮਣੇ ਆਇਆ ਹੈ ਜਿਹੜਾ ਕਾਫੀ ਸ਼ਾਨਦਾਰ ਹੈ।

 

View this post on Instagram

 

@babbalrai9 @prabhgillmusic #Brothers

A post shared by Jassie Gill (@jassie.gill) on


ਇਸ ਵੀਡੀਓ ‘ਚ ਗਾਇਕ ਪ੍ਰਭ ਗਿੱਲ ਹਾਰਮੋਨੀਅਮ ਵਜਾ ਰਹੇ ਹਨ ਅਤੇ ਬੱਬਲ ਰਾਏ ਲੱਕੜ ਦੇ ਟੇਬਲ ‘ਤੇ ਬੈਠ ਕੇ ਤਬਲੇ ਦੀ ਤਾਲ ਦੇ ਰਹੇ ਹਨ। ਦੋਨੋ ਗਾਇਕ ਜੱਸੀ ਗਿੱਲ ਦੇ ਇਸ ਗੀਤ ਨੂੰ ਹੋਰ ਵੀ ਚਾਰ ਚੰਨ ਲਗਾ ਰਹੇ ਹਨ।

ਹੋਰ ਵੇਖੋ : ਤਰਸੇਮ ਜੱਸੜ ਦਾ ਲਿਖਿਆ ਤੇ ਕੁਲਬੀਰ ਝਿੰਜਰ ਦੀ ਆਵਾਜ਼ ‘ਚ ‘ਯਾਰਾਂ ਨਾਲ ਚਿੱਲ’ ਗਾਣਾ ਹੋਇਆ ਰਿਲੀਜ਼


ਜੱਸੀ ਗਿੱਲ, ਬੱਬਲ ਰਾਏ ਅਤੇ ਪ੍ਰਭ ਗਿੱਲ ਗਾਇਕੀ ਦੇ ਸਫ਼ਰ ਦੀ ਸ਼ੁਰੂਆਤ ਤੋਂ ਹੀ ਕਾਫੀ ਚੰਗੇ ਮਿੱਤਰ ਹਨ। ਅਕਸਰ ਤਿੰਨਾਂ ਨੂੰ ਲਾਈਵ ਸ਼ੋਅਜ਼ ਅਤੇ ਇੱਕ ਦੂਜੇ ਦੇ ਗੀਤਾਂ ‘ਚ ਇਕੱਠਿਆਂ ਦੇਖਿਆ ਜਾਂਦਾ ਰਹਿੰਦਾ ਹੈ। ਵਰਕ ਫਰੰਟ ਦੀ ਗੱਲ ਕਰੀਏ ਤਾਂ ਪ੍ਰਭ ਗਿੱਲ ਵੀ ਜੱਸੀ ਅਤੇ ਬੱਬਲ ਦੀ ਤਰ੍ਹਾਂ ਅਦਾਕਾਰੀ ਚ ਕਦਮ ਰੱਖਣ ਜਾ ਰਹੇ ਹਨ। ਪ੍ਰਭ ਗਿੱਲ ਯਾਰ ਅਣਮੁੱਲੇ 2 ‘ਚ ਯੁਵਰਾਜ ਹੰਸ ਅਤੇ ਹਰੀਸ਼ ਵਰਮਾ ਨਾਲ ਸਕਰੀਨ ਸਾਂਝੀ ਕਰਨ ਵਾਲੇ ਹਨ। ਉਥੇ ਹੀ ਬੱਬਲ ਰਾਏ ਰਾਣਾ ਰਣਬੀਰ ਦੇ ਨਿਰਦੇਸ਼ਨ ‘ਚ ਬਣ ਰਹੀ ਫ਼ਿਲਮ ਪੋਸਤੀ ‘ਚ ਅਹਿਮ ਭੂਮਿਕਾ ਨਿਭਾ ਰਹੇ ਹਨ।

ਤਰਸੇਮ ਜੱਸੜ ਦਾ ਲਿਖਿਆ ਤੇ ਕੁਲਬੀਰ ਝਿੰਜਰ ਦੀ ਆਵਾਜ਼ ‘ਚ ‘ਯਾਰਾਂ ਨਾਲ ਚਿੱਲ’ ਗਾਣਾ ਹੋਇਆ ਰਿਲੀਜ਼

Kulbir Jhinjer

ਕੁਲਬੀਰ ਝਿੰਜਰ ਅਤੇ ਤਰਸੇਮ ਜੱਸੜ ਪੰਜਾਬੀ ਇੰਡਸਟਰੀ ਦੇ ਦੋ ਪੱਕੇ ਦੋਸਤ ਇਕੱਠੇ ਬਹੁਤ ਸਾਰੇ ਸ਼ਾਨਦਾਰ ਗਾਣੇ ਦੇ ਚੁੱਕੇ ਹਨ। ਹੁਣ ਇੱਕ ਵਾਰ ਫਿਰ ਕੁਲਬੀਰ ਝਿੰਜਰ ਯਾਰੀਆਂ ਦੀ ਗੱਲ ਆਪਣੇ ਨਵੇਂ ਗਾਣੇ ‘ਚ ਕਰਦੇ ਹੋਏ ਨਜ਼ਰ ਆ ਰਹੇ ਹਨ। ਜੀ ਹਾਂ ਉਹਨਾਂ ਦਾ ਨਵਾਂ ਗਾਣਾ ਯਾਰਾਂ ਨਾਲ ਚਿੱਲ ਰਿਲੀਜ਼ ਹੋ ਚੁੱਕਿਆ ਹੈ ਜਿਸ ਨੂੰ ਕੁਲਬੀਰ ਝਿੰਜਰ ਨੇ ਗਾਇਆ ਅਤੇ ਤਰਸੇਮ ਜੱਸੜ ਨੇ ਲਿਖਿਆ ਹੈ।

ਵੈਸਟਰਨ ਪੇਂਡੂਜ਼ ਨੇ ਗਾਣੇ ਦਾ ਸੰਗੀਤ ਤਿਆਰ ਕੀਤਾ ਹੈ ਅਤੇ ਟਰੂ ਰੂਟਸ ਪ੍ਰੋਡਕਸ਼ਨ ਨੇ ਵੀਡੀਓ ਬਣਾਇਆ ਹੈ ਜਿਸ ਦਾ ਨਿਰਦੇਸ਼ਨ ਹੈਰੀ ਚਾਹਲ ਵੱਲੋਂ ਕੀਤਾ ਗਿਆ ਹੈ। ਤਰਸੇਮ ਜੱਸੜ ਅਤੇ ਕੁਲਬੀਰ ਝਿੰਜਰ ਜਿੰਨ੍ਹਾਂ ਨੇ ਆਪਣੇ ਗਾਇਕੀ ਦੇ ਸਫ਼ਰ ਦੀ ਸ਼ੁਰੂਆਤ ਇਕੱਠਿਆਂ ਨੇ ਕੀਤੀ ਸੀ ਅਤੇ ਅੱਜ ਦੋਨਾਂ ਦਾ ਨਾਮ ਸਿਖਰਾਂ ‘ਤੇ ਹੈ।

ਹੋਰ ਵੇਖੋ : ਤਰਸੇਮ ਜੱਸੜ ਤੇ ਰਣਜੀਤ ਬਾਵਾ ਹੋਏ ਇਕੱਠੇ, ਲੈ ਕੇ ਆ ਰਹੇ ਨੇ ਨਵਾਂ ਗਾਣਾ


ਕੁਲਬੀਰ ਝਿੰਜਰ ਅਤੇ ਤਰਸੇਮ ਜੱਸੜ ਦੀ ਜੋੜੀ ਨੂੰ ਹਮੇਸ਼ਾ ਹੀ ਕਾਫੀ ਪਿਆਰ ਮਿਲਿਆ ਹੈ ਅਤੇ ਇਸ ਵਾਰ ਵੀ ਨਵੇਂ ਗੀਤ ਨੂੰ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਵਰਕ ਫਰੰਟ ਦੀ ਗੱਲ ਕਰੀਏ ਤਾਂ ਕੁਲਬੀਰ ਝਿੰਜਰ ਫ਼ਿਲਮ ਜੱਗਾ ਜਗਰਾਵਾਂ ਜੋਗਾ ‘ਚ ਅਦਾਕਾਰੀ ਕਰਦੇ ਹੋਏ ਵੀ ਨਜ਼ਰ ਆਉਣਗੇ ਜਿਸ ਦਾ ਟਰੇਲਰ ਸਾਹਮਣੇ ਆ ਚੁੱਕਿਆ ਹੈ।

ਸਾਊਥ ਅਦਾਕਾਰਾ ਆਸ਼ਰਿਤਾ ਸ਼ੈੱਟੀ ਨਾਲ ਵਿਆਹ ਦੇ ਬੰਧਨ ‘ਚ ਬੱਝੇ ਭਾਰਤੀ ਕ੍ਰਿਕੇਟਰ ਮਨੀਸ਼ ਪਾਂਡੇ

ਟੀਮ ਇੰਡੀਆ ਦੇ ਬੱਲੇਬਾਜ਼ ਅਤੇ ਕਰਨਾਟਕ ਦੇ ਕਪਤਾਨ ਮਨੀਸ਼ ਪਾਂਡੇ ਸੋਮਵਾਰ ਨੂੰ ਸਾਊਥ ਇੰਡੀਆ ਦੀ ਐਕਟਰੈੱਸ ਆਸ਼ਰਿਤਾ ਸ਼ੈਟੀ ਨਾਲ ਵਿਆਹ ਦੇ ਬੰਧਨ ‘ਚ ਬੱਝ ਚੁੱਕੇ ਹਨ। ਦੋਨਾਂ ਦੇ ਵਿਆਹ ਤੋਂ ਬਾਅਦ ਪਹਿਲੀ ਫੋਟੋ ਸਨਰਾਈਜ਼ਰਸ ਹੈਦਰਾਬਾਦ ਨੇ ਇੰਸਟਾਗ੍ਰਾਮ ‘ਤੇ ਸ਼ੇਅਰ ਕੀਤੀ ਹੈ। ਇੰਡੀਅਨ ਪ੍ਰੀਮੀਅਰ ਲੀਗ ਵਿਚ ਮਨੀਸ਼ ਪਾਂਡੇ ਸਨਰਾਈਜ਼ਰਸ ਹੈਦਾਰਾਬਾਦ ਫ੍ਰੈਂਚਾਇਜ਼ੀ ਟੀਮ ਲਈ ਹੀ ਖੇਡਦੇ ਹਨ ।

ਸਨਰਾਈਜ਼ਰਸ ਹੈਦਾਰਾਬਾਦ ਨੇ ਜੋ ਫੋਟੋ ਸ਼ੇਅਰ ਕੀਤੀ ਹੈ, ਉਸ ‘ਚ ਮਨੀਸ਼ ਨੇ ਸ਼ੇਰਵਾਨੀ ਪਾਈ ਹੋਈ ਹੈ, ਜਦੋਂ ਕਿ ਆਸ਼ਰਿਤਾ ਨੇ ਸਿਲਕ ਦੀ ਸਾੜ੍ਹੀ ਪਾਈ ਹੈ । ਇਸ ਤਸਵੀਰ ‘ਚ ਮਨੀਸ਼ ਆਸ਼ਰਿਤਾ ਨੂੰ ਵਰਮਾਲਾ ਪਾਉਂਦੇ ਹੋਏ ਨਜ਼ਰ ਆ ਰਹੇ ਹਨ।

ਹੋਰ ਵੇਖੋ : ‘ਪੀ.ਯੂ. ਦੀਆਂ ਯਾਰੀਆਂ’ ਤੋਂ ਬਾਅਦ ਹੁਣ ਮਿਸਟਾ ਬਾਜ਼ ਨਾਲ ‘ਗੇੜੀਆਂ’ ਮਾਰਨਗੇ ਸ਼ੈਰੀ ਮਾਨ


ਜੇਕਰ ਗੱਲ ਕਰੀਏ ਆਸ਼ਰਿਤਾ ਦੇ ਫ਼ਿਲਮੀ ਕਰੀਅਰ ਦਾ ਤਾਂ 26 ਸਾਲ ਦੀ ਆਸ਼ਰਿਤਾ ਤਾਮਿਲ ਫ਼ਿਲਮ ਇੰਡਸਟਰੀ ‘ਚ ਕੰਮ ਕਰਦੀ ਹੈ। 2012 ‘ਚ ਉਨ੍ਹਾਂ ਨੇ ਤੇਲੀਕੇਡਾ ਬੋੱਲੀ ਫ਼ਿਲਮ ਦੇ ਨਾਲ ਆਪਣਾ ਕਰੀਅਰ ਸ਼ੁਰੂ ਕੀਤਾ ਸੀ। 2010 ‘ਚ ਆਸ਼ਰਿਤਾ ਨੇ ਇੱਕ ਬਿਊਟੀ ਕਾਂਟੈਸਟ ‘ਚ ਹਿੱਸਾ ਲਿਆ ਸੀ, ਜਿਹੜਾ ਮੁੰਬਈ ‘ਚ ਹੋਇਆ ਸੀ। ਆਸ਼ਰਿਤਾ ਨੇ ਇਹ ਬਿਊਟੀ ਕਾਂਟੈਸਟ ਜਿੱਤ ਲਿਆ ਸੀ। ਇਸ ਤੋਂ ਇਲਾਵਾ ਉਹ ਤਾਮਿਲ ਦੀਆਂ ਕਈ ਹਿੱਟ ਫ਼ਿਲਮਾਂ ‘ਚ ਕੰਮ ਕਰ ਚੁੱਕੀ ਹੈ।

‘ਪੀ.ਯੂ. ਦੀਆਂ ਯਾਰੀਆਂ’ ਤੋਂ ਬਾਅਦ ਹੁਣ ਮਿਸਟਾ ਬਾਜ਼ ਨਾਲ ‘ਗੇੜੀਆਂ’ ਮਾਰਨਗੇ ਸ਼ੈਰੀ ਮਾਨ

sharry maan

ਪੰਜਾਬੀ ਇੰਡਸਟਰੀ ਦਾ ਅਣਮੁੱਲਾ ਯਾਰ ਸ਼ੈਰੀ ਮਾਨ ਜਿੰਨ੍ਹਾਂ ਨੇ ਲੰਬੀ ਬ੍ਰੇਕ ਤੋਂ ਬਾਅਦ ਪੀ.ਯੂ.ਦੀਆਂ ਯਾਰੀਆਂ ਗਾਣੇ ਨਾਲ ਧਮਾਕੇਦਾਰ ਵਾਪਸੀ ਕੀਤੀ ਅਤੇ ਹਰ ਕਿਸੇ ਦੀਆਂ ਕਾਲਜ ਦੀਆਂ ਯਾਦਾਂ ਤਾਜ਼ੀਆਂ ਕੀਤੀਆਂ। ਹੁਣ ਸ਼ੈਰੀ ਮਾਨ ਕੰਮ ਕਰਨ ਦੇ ਪੂਰੇ ਮੂਡ ‘ਚ ਹਨ ਜਿਸ ਦੇ ਚਲਦਿਆਂ ਆਪਣੇ ਅਗਲੇ ਗੀਤ ਦਾ ਵੀ ਐਲਾਨ ਕਰ ਦਿੱਤਾ ਹੈ। ਜੀ ਹਾਂ ਉਹਨਾਂ ਦਾ ਅਗਲਾ ਗੀਤ ਹੈ ਗੇੜੀਆਂ ਜਿਸ ਦਾ ਮੋਸ਼ਨ ਪੋਸਟਰ ਵੀ ਰਿਲੀਜ਼ ਕਰ ਦਿੱਤਾ ਗਿਆ ਹੈ।


ਗਾਣੇ ਦੇ ਬੋਲ ਦੀਪ ਫਤਿਹ ਦੇ ਹਨ ਅਤੇ ਮਿਸਟਾ ਬਾਜ਼ ਦਾ ਸੰਗੀਤ ਅਤੇ ਰੈਪ ਵੀ ਇਸ ਗਾਣੇ ‘ਚ ਸੁਣਨ ਨੂੰ ਮਿਲਣ ਵਾਲਾ ਹੈ। ਜੈਮੀ ਵੱਲੋਂ ਸ਼ੈਰੀ ਦੇ ਗਾਣੇ ਗੇੜੀਆਂ ਦਾ ਵੀਡੀਓ ਬਣਾਇਆ ਗਿਆ ਹੈ।

 

View this post on Instagram

 

Next one mittro Gaane da naa “Gediyan” @mistabaazofficial @iamdeepfateh @jamiedirector_xo @iamjaskaran @timesmusichub

A post shared by Sharry Mann (@sharrymaan) on


ਗਾਇਕ ਅਤੇ ਅਦਾਕਾਰ ਸ਼ੈਰੀ ਮਾਨ ਜਿਹੜੇ ਗਾਣਿਆਂ ਦੇ ਨਾਲ ਨਾਲ ਪੰਜਾਬੀ ਫ਼ਿਲਮਾਂ ‘ਚ ਮੁੱਖ ਕਿਰਦਾਰ ਨਿਭਾ ਚੁੱਕੇ ਹਨ। ਯਾਰ ਅਣਮੁੱਲੇ ਗਾਣੇ ਨਾਲ ਪੰਜਾਬੀ ਸੰਗੀਤ ਜਗਤ ‘ਚ ਐਂਟਰੀ ਕਰਨ ਵਾਲੇ ਸ਼ੈਰੀ ਦੇ ਹਰ ਇੱਕ ਗਾਣੇ ਨੂੰ ਦਰਸ਼ਕਾਂ ਦਾ ਭਰਪੂਰ ਪਿਆਰ ਮਿਲਿਆ ਹੈ। ਹੁਣ ਦੇਖਣਾ ਹੋਵੇਗਾ ਮਿਸਟਾ ਬਾਜ਼ ਨਾਲ ਇਸ ਨਵੇਂ ਗਾਣੇ ‘ਚ ਸ਼ੈਰੀ ਮਾਨ ਕਿੱਥੇ ਗੇੜੀਆਂ ਮਾਰਦੇ ਹਨ।

ਤਨਿਸ਼ਕ ਕੌਰ ਤੇ ਕੁਲਬੀਰ ਝਿੰਜਰ ਨਾਲ ਸੰਗੀਤਕਾਰ ਆਰ ਗੁਰੂ ਲੈ ਕੇ ਆ ਰਹੇ ਨੇ ਗਾਣਾ, ਸ਼ਹਿਨਾਜ਼ ਗਿੱਲ ਵੀ ਆਵੇਗੀ ਨਜ਼ਰ

Tanishq Kaur R Guru Kulbir Jhinjer Shehnaz Gill new song Kasam Khuda di

ਪੰਜਾਬੀ ਮਿਊਜ਼ਿਕ ਇੰਡਸਟਰੀ ਦਿਨੋਂ ਦਿਨ ਆਸਮਾਨ ਦੀਆਂ ਬੁਲੰਦੀਆਂ ਨੂੰ ਛੂਹ ਰਹੀ ਹੈ। ਹਰ ਰੋਜ਼ ਹੀ ਕਈ ਗੀਤ ਰਿਲੀਜ਼ ਹੋ ਰਹੇ ਹਨ ਅਤੇ ਨਵੇਂ ਕਲਾਕਾਰਾਂ ਨੂੰ ਵੀ ਮੌਕਾ ਮਿਲ ਰਿਹਾ ਹੈ। ਹੁਣ ਇੱਕ ਹੋਰ ਕਲਾਕਾਰ ਗਾਇਕਾਂ ਦੀ ਲਿਸਟ ‘ਚ ਸ਼ਾਮਿਲ ਹੋਣ ਜਾ ਰਿਹਾ ਹੈ ਜਿਸ ਦਾ ਗਾਇਕੀ ‘ਚ ਨਾਮ ਤਾਂ ਕਾਫੀ ਸਮੇਂ ਤੋਂ ਹੈ ਪਰ ਇੱਕ ਮਿਊਜ਼ਿਕ ਡਾਇਰੈਕਟਰ ਦੇ ਤੌਰ ‘ਤੇ। ਜੀ ਹਾਂ ਸੰਗੀਤਕਾਰ ਆਰ ਗੁਰੂ ਹੁਣ ਆਪਣੀ ਆਵਾਜ਼ ‘ਚ ਗਾਣਾ ਲੈ ਕੇ ਆ ਰਹੇ ਹਨ ਜਿਸ ‘ਚ ਉਹਨਾਂ ਦਾ ਸਾਥ ਤਨਿਸ਼ਕ ਕੌਰ ਅਤੇ ਗਾਇਕ ਕੁਲਬੀਰ ਝਿੰਜਰ ਵੀ ਨਿਭਾਉਂਦੇ ਹੋਏ ਨਜ਼ਰ ਆਉਣਗੇ।


ਨਾਲ ਹੀ ਇਹਨਾਂ ਦਿਨਾਂ ‘ਚ ਬਿੱਗ ਬੌਸ ਦੇ ਚਲਦਿਆਂ ਸੁਰਖੀਆਂ ‘ਚ ਰਹਿਣ ਵਾਲੀ ਪੰਜਾਬੀ ਮਾਡਲ ਅਤੇ ਗਾਇਕਾ ਸ਼ਹਿਨਾਜ਼ ਗਿੱਲ ਨੇ ਵੀ ਇਸ ਗੀਤ ‘ਚ ਫ਼ੀਚਰ ਕੀਤਾ ਹੈ। ਗਾਣੇ ਦਾ ਨਾਮ ਕਸਮ ਖੁਦਾ ਦੀ ਹੈ ਜਿਸ ਦੇ ਬੋਲ ਕੁਲਬੀਰ ਝਿੰਜਰ ਅਤੇ ਕਮਲ ਧੂਰੀ ਨੇ ਲਿਖੇ ਹਨ। ਗਾਣੇ ਦਾ ਸੰਗੀਤ ਆਰ ਗੁਰੂ ਨੇ ਹੀ ਤਿਆਰ ਕੀਤਾ ਹੈ। ਜੱਸ ਰਿਕਾਰਡਜ਼ ਦੇ ਲੇਬਲ ਨਾਲ ਇਹ ਗੀਤ ਜਲਦ ਹੀ ਰਿਲੀਜ਼ ਹੋਣ ਵਾਲਾ ਹੈ।
ਹੋਰ ਵੇਖੋ : ਰਿਲੀਜ਼ ਹੁੰਦੇ ਹੀ ਵੀਤ ਬਲਜੀਤ ਦਾ ‘ਕਾਲਾ ਗੀਤ’ ਛਾਇਆ ਟਰੈਂਡਿੰਗ ‘ਚ, ਦਰਸ਼ਕਾਂ ਦਾ ਜਿੱਤ ਰਿਹਾ ਹੈ ਦਿਲ

ਆਰ ਗੁਰੂ ਇਸ ਤੋਂ ਪਹਿਲਾਂ ਪੰਜਾਬ ਦੇ ਵੱਡੇ ਗਾਇਕਾਂ ਦੇ ਗੀਤਾਂ ਨੂੰ ਸੰਗੀਤ ਨਾਲ ਸੁਪਰਹਿੱਟ ਬਣਾ ਚੁੱਕੇ ਹਨ। ਉਹ ਤਰਸੇਮ ਜੱਸੜ, ਕੁਲਬੀਰ ਝਿੰਜਰ, ਅਤੇ ਹਰਦੀਪ ਗਰੇਵਾਲ ਵਰਗੇ ਗਾਇਕਾਂ ਨਾਲ ਗਾਣੇ ਕਰ ਚੁੱਕੇ ਹਨ। ਹੁਣ ਦੇਖਣਾ ਹੋਵੇਗਾ ਆਪਣੀ ਆਵਾਜ਼ ਨਾਲ ਦਰਸ਼ਕਾਂ ਦਾ ਦਿਲ ਜਿੱਤਦੇ ਹਨ ਜਾਂ ਨਹੀਂ।

ਰਿਲੀਜ਼ ਹੁੰਦੇ ਹੀ ਵੀਤ ਬਲਜੀਤ ਦਾ ‘ਕਾਲਾ ਗੀਤ’ ਛਾਇਆ ਟਰੈਂਡਿੰਗ ‘ਚ, ਦਰਸ਼ਕਾਂ ਦਾ ਜਿੱਤ ਰਿਹਾ ਹੈ ਦਿਲ

Veet Baljit latest song Kala Geet trending on you Tube

ਗੀਤਕਾਰ, ਗਾਇਕ ਅਤੇ ਅਦਾਕਾਰ ਵੀਤ ਬਲਜੀਤ ਦਾ ਨਵਾਂ ਗੀਤ ਰਿਲੀਜ਼ ਹੋ ਚੁੱਕਿਆ ਹੈ। ਗਾਣੇ ਦਾ ਨਾਮ ‘ਕਾਲਾ ਗੀਤ’ ਜਿਸ ਨੂੰ ਲਿਖਿਆ ਗਾਇਆ ਅਤੇ ਕੰਪੋਜ਼ ਵੀਤ ਬਲਜੀਤ ਨੇ ਖੁਦ ਕੀਤਾ ਹੈ। ਰਿਲੀਜ਼ ਹੁੰਦਿਆਂ ਹੀ ਇਹ ਗੀਤ ਯੂ ਟਿਊਬ ‘ਤੇ ਟਰੈਂਡਿੰਗ ਲਿਸਟ ‘ਚ ਸ਼ੁਮਾਰ ਹੋ ਗਿਆ ਹੈ। ਗਾਣੇ ਦੇ ਨਾਮ ਦੀ ਤਰ੍ਹਾਂ ਵੀਡੀਓ ‘ਚ ਵੀ ਕਾਲੇ ਕੰਮ ਕਰਨ ਵਾਲੇ ਵਿਅਕਤੀ ਦੀ ਜ਼ਿੰਦਗੀ ਇਸ ਗੀਤ ‘ਚ ਪੇਸ਼ ਕੀਤੀ ਗਈ ਹੈ।

ਓ.ਪੀ.ਆਈ.ਦੇ ਸੰਗੀਤ ਨੇ ਗਾਣੇ ਨੂੰ ਚਾਰ ਚੰਨ ਲਗਾ ਦਿੱਤੇ ਹਨ ਅਤੇ ਉਥੇ ਹੀ ਮੋਹਿਤ ਭਾਰਦਵਾਜ ਦੇ ਨਿਰਦੇਸ਼ਨ ‘ਚ ਬਣਿਆ ਵੀਡੀਓ ਗਾਣੇ ਦੇ ਬੋਲਾਂ ਨੂੰ ਪੂਰੀ ਤਰ੍ਹਾਂ ਬਿਆਨ ਕਰ ਰਿਹਾ ਹੈ।

ਹੋਰ ਵੇਖੋ : ਗਾਣੇ ਦੇ 100 ਮਿਲੀਅਨ ਵਿਊਜ਼ ਹੋਣ ‘ਤੇ ਭੰਗੜਾ ਪਾ ਰਹੇ ਨੇ ਐਮੀ ਵਿਰਕ, ਵੀਡੀਓ ਰਾਹੀਂ ਖੁਸ਼ੀ ਕੀਤੀ ਸਾਂਝੀ

 

View this post on Instagram

 

On December first this year state studio is releasing Kala Geet stay tuned

A post shared by Veet Kaonke (@veetbaljit_) on


ਵੀਤ ਬਲਜੀਤ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਕਈ ਫ਼ਿਲਮਾਂ ‘ਚ ਗੈਸਟ ਰੋਲ ਨਿਭਾਉਣ ਤੋਂ ਬਾਅਦ ਹੁਣ ਵੀਤ ਬਲਜੀਤ ਬਹੁਤ ਜਲਦ ਫ਼ਿਲਮ ਭਾਖੜਾ ਮੈਂ ਤੇ ਤੂੰ ‘ਚ ਲੀਡ ਰੋਲ ਨਿਭਾਉਂਦੇ ਹੋਏ ਨਜ਼ਰ ਆਉਣਗੇ। ਫਿਲਹਾਲ ਆਪਣੇ ਗੀਤਾਂ ਨਾਲ ਵੀਤ ਬਲਜੀਤ ਦਰਸ਼ਕਾਂ ਦਾ ਦਿਲ ਜਿੱਤ ਰਹੇ ਹਨ।