ਗਾਇਕ ਅਖਿਲ ਦਾ ਨਵਾਂ ਗੀਤ ‘Aashiq Mud Na Jaawe’ ਜਿੱਤ ਰਿਹਾ ਹੈ ਦਰਸ਼ਕਾਂ ਦਾ ਦਿਲ, ਗੀਤ ਛਾਇਆ ਟਰੈਂਡਿੰਗ ‘ਚ, ਦੇਖੋ ਵੀਡੀਓ

ਪੰਜਾਬੀ ਮਿਊਜ਼ਿਕ ਜਗਤ ਨਾਮੀ ਗਾਇਕ ਅਖਿਲ AKHIL ਆਪਣੇ ਨਵੇਂ ਟਰੈਕ ਦੇ ਨਾਲ ਦਰਸ਼ਕਾਂ ਦੇ ਰੂਬਰੂ ਹੋ ਗਏ ਨੇ। ਕਾਫੀ ਮਹੀਨਿਆਂ ਬਾਅਦ ਉਨ੍ਹਾਂ ਨੇ ਆਪਣਾ ਨਵਾਂ ਟਰੈਕ ਰਿਲੀਜ਼ ਕੀਤਾ ਹੈ। ਜੀ ਹਾਂ ਉਹ ਇਸ ਵਾਰ ਆਸ਼ਿਕ ਮੁੜ ਨਾ ਜਾਵੇ ‘Aashiq Mud Na Jaawe’ ਟਾਈਟਲ ਹੇਠ ਨਵਾਂ ਰੋਮਾਂਟਿਕ ਗੀਤ ਉੱਤੇ ਨੇ। ਉਨ੍ਹਾਂ ਦੇ ਜ਼ਿਆਦਾਤਰ ਗੀਤ ਸੈਡ ਜ਼ੌਨਰ ਅਤੇ ਰੋਮਾਂਟਿਕ ਜ਼ੌਨਰ ਵਾਲੇ ਹੁੰਦੇ ਹਨ। ਇਸ ਗੀਤ ਨੂੰ ਦਰਸ਼ਕਾਂ ਵੱਲੋਂ ਖੂਬ ਪਸੰਦ ਕੀਤਾ ਜਾ ਰਿਹਾ ਹੈ।

ਹੋਰ ਪੜ੍ਹੋ :ਕੜਾਹ ਪ੍ਰਸ਼ਾਦ ਬਣਾਉਂਦੀ ਨਜ਼ਰ ਆ ਰਹੀ ਇਸ ਬਜ਼ੁਰਗ ਬੇਬੇ ਨੇ ਜਿੱਤਿਆ ਹਰ ਇੱਕ ਦਿਲ, ਦਿਲਜੀਤ ਦੋਸਾਂਝ ਨੇ ਵੀ ਵੀਡੀਓ ਸ਼ੇਅਰ ਕਰਕੇ ਦਿੱਤਾ ਸਤਿਕਾਰ

akhil pic

ਜੇ ਗੱਲ ਕਰੀਏ ਇਸ ਗੀਤ ਦੇ ਬੋਲਾਂ ਦੀ ਤਾਂ ਉਹ ਜੱਸ ਇੰਦਰ ਨੇ ਲਿਖੇ ਨੇ ਤੇ ਮਿਊਜ਼ਿਕ BOB ਨੇ ਦਿੱਤਾ ਹੈ। ਗਾਣੇ ਦੀ ਮਿਊਜ਼ਿਕ ਵੀਡੀਓ ‘ਚ ਅਖਿਲ ਅਤੇ Adah Sharma ਅਦਾਕਾਰੀ ਕਰਦੀ ਹੋਈ ਨਜ਼ਰ ਆ ਰਹੀ ਹੈ। ਗਾਣੇ ਦਾ ਵੀਡੀਓ ਗੁਰਵਿੰਦਰ ਬਾਵਾ ਵੱਲੋਂ ਡਾਇਰੈਕਟ ਕੀਤਾ ਗਿਆ ਹੈ। ਦਰਸ਼ਕਾਂ ਵੱਲੋਂ ਮਿਲ ਰਹੇ ਹੁੰਗਾਰੇ ਕਰਕੇ ਗੀਤ ਟਰੈਂਡਿੰਗ ‘ਚ ਚੱਲ ਰਿਹਾ ਹੈ। ਗੀਤ ਬਹੁਤ ਹੀ ਪਿਆਰਾ ਹੈ ਜਿਸ ‘ਚ ਪਿਆਰ ਦੀ ਸ਼ੁਰੂਆਤ ਨੂੰ ਬਹੁਤ ਹੀ ਸ਼ਾਨਦਾਰ ਢੰਗ ਦੇ ਨਾਲ ਬਿਆਨ ਕੀਤਾ ਗਿਆ ਹੈ।

ਹੋਰ ਪੜ੍ਹੋ : ਅਨੀਤਾ ਦੇਵਗਨ ਅਤੇ ਹਰਦੀਪ ਗਿੱਲ ਨੇ ਵਿਆਹ ਦੀ ਵਰ੍ਹੇਗੰਢ ਮੌਕੇ ‘ਤੇ ਸੱਚਖੰਡ ਦਰਬਾਰ ਸਾਹਿਬ ‘ਚ ਟੇਕਿਆ ਮੱਥਾ, ਵੀਡੀਓ ਸ਼ੇਅਰ ਕਰਕੇ ਪ੍ਰਸ਼ੰਸਕਾਂ ਤੋਂ ਮੰਗੀਆਂ ਅਸੀਸਾਂ

inside image of akhil new song aashiq mud na jaawe

ਜੇ ਗੱਲ ਕਰੀਏ ਅਖਿਲ ਦੀ ਤਾਂ ਉਹ ਪੰਜਾਬੀ ਮਿਊਜ਼ਿਕ ਜਗਤ ਦੇ ਨਾਮੀ ਗਾਇਕ ਨੇ। ਉਹ ਅਜਿਹੇ ਗਾਇਕ ਨੇ ਜਿਨ੍ਹਾਂ ਨੇ ਬਾਲੀਵੁੱਡ ਫ਼ਿਲਮਾਂ ਚ ਵੀ ਆਪਣੀ ਆਵਾਜ਼ ਦਾ ਜਾਦੂ ਬਿਖੇਰਿਆ ਹੈ। ਬਾਲੀਵੁੱਡ ਮੂਵੀ ਲੁਕਾ ਛੁਪੀ ਦੇ ਦੁਨੀਆ ਗਾਣਾ ਅਖਿਲ ਦੀ ਆਵਾਜ਼ ‘ਚ ਰਿਲੀਜ਼ ਹੋਇਆ ਸੀ। ਦਰਸ਼ਕਾਂ ਵੱਲੋਂ ਇਸ ਗੀਤ ਨੂੰ ਖੂਬ ਪਸੰਦ ਕੀਤਾ ਗਿਆ ਸੀ। ਗਾਇਕੀ ਦੇ ਨਾਲ ਉਹ ਅਦਾਕਾਰੀ ਦੇ ਖੇਤਰ ‘ਚ ਕਦਮ ਰੱਖਣ ਜਾ ਰਹੇ ਨੇ। ਗਾਇਕ ਅਖਿਲ ਜੋ ਕਿ ਪ੍ਰੀਤੀ ਸਪਰੂ ਦੀ ਫ਼ਿਲਮ ‘ਤੇਰੀ ਮੇਰੀ ਗੱਲ ਬਣ ਗਈ’ ‘ਚ ਮੁੱਖ ਕਿਰਦਾਰ ‘ਚ ਨਜ਼ਰ ਆਉਣਗੇ। ਇਸ ਫ਼ਿਲਮ ‘ਚ ਉਹ ਰੁਬੀਨਾ ਬਾਜਵਾ ਦੇ ਨਾਲ ਨਜ਼ਰ ਆਉਣਗੇ।

Latest Punjabi Song :-

ਯੁਵਰਾਜ ਸਿੰਘ ਹੀਰੋਇਨ ਕਿਮ ਸ਼ਰਮਾ ਦੇ ਪਿਆਰ ‘ਚ ਹੋਏ ਸੀ ਪਾਗਲ, ਪਰ ਹੇਜ਼ਲ ਕੀਚ ਨਾਲ ਕਰਵਾਇਆ ਸੀ ਵਿਆਹ

yuvraj singh and hazel keech wedding anniversary

ਬਾਲੀਵੁੱਡ ਤੇ ਕ੍ਰਿਕੇਟ ਦਾ ਕੁਨੇਕਸ਼ਨ ਬਹੁਤ ਪੁਰਾਣਾ ਰਿਹਾ ਹੈ । ਦੇਖਿਆ ਜਾਂਦਾ ਹੈ ਕਿ ਕ੍ਰਿਕੇਟਰ ਅਕਸਰ ਬਾਲੀਵੁੱਡ ਦੀਆਂ ਹੀਰੋਇਨਾਂ ਤੇ ਫ਼ਿਦਾ ਹੋ ਜਾਂਦੇ ਹਨ । ਜਿਸ ਕਰਕੇ ਕਈ ਕਿਕ੍ਰੇਟਰਾਂ ਦਾ ਅਫੇਅਰ ਬਾਲੀਵੁੱਡ ਦੀਆਂ ਹੀਰੋਇਨਾਂ ਦੇ ਨਾਲ ਰਿਹਾ ਹੈ। ਗੱਲ ਕਰਦੇ ਹਾਂ ਕ੍ਰਿਕੇਟਰ ਯੁਵਰਾਜ ਸਿੰਘ Yuvraj Singh ਦੀ ਜੋ ਕਿ ਆਪਣੀ ਲਵ ਲਾਈਫ ਕਰਕੇ ਕਾਫੀ ਲਾਈਮ ਲਾਈਟ ਵਿੱਚ ਰਹੇ ਸਨ। ਯੁਵਰਾਜ ਸਿੰਘ ਦਾ ਬਾਲੀਵੁੱਡ ਨਾਲ ਪੁਰਾਣਾ ਨਾਤਾ ਰਿਹਾ ਹੈ ।ਉਹਨਾਂ ਦੀ ਗਰਲਫ੍ਰੈਂਡ ਤੋਂ ਲੈ ਕੇ ਵਾਈਫ ਤੱਕ ਬਾਲੀਵੁੱਡ ਦੀਆਂ ਹਸੀਨਾਵਾਂ ਹੀ ਰਹੀਆਂ ਹਨ । ਕਿਮ ਸ਼ਰਮਾ ਅਤੇ ਯੁਵਰਾਜ ਸਿੰਘ ਦੇ ਰਿਸ਼ਤੇ ਨੇ ਖੂਬ ਸੁਰਖੀਆਂ ਵਟੋਰੀਆਂ ਸਨ।

Yuvraj Singh and hazel Keech wedding anniversary

ਹੋਰ ਪੜ੍ਹੋ : ਅਨੀਤਾ ਦੇਵਗਨ ਅਤੇ ਹਰਦੀਪ ਗਿੱਲ ਨੇ ਵਿਆਹ ਦੀ ਵਰ੍ਹੇਗੰਢ ਮੌਕੇ ‘ਤੇ ਸੱਚਖੰਡ ਦਰਬਾਰ ਸਾਹਿਬ ‘ਚ ਟੇਕਿਆ ਮੱਥਾ, ਵੀਡੀਓ ਸ਼ੇਅਰ ਕਰਕੇ ਪ੍ਰਸ਼ੰਸਕਾਂ ਤੋਂ ਮੰਗੀਆਂ ਅਸੀਸਾਂ

ਕਿਮ ਸ਼ਰਮਾ-ਯੁਵਰਾਜ ਸਿੰਘ : ਇਕ ਸਮਾਂ ਸੀ ਜਦੋਂ ਯੁਵਰਾਜ ਸਿੰਘ ਦਾ ਨਾਂ ਬਾਲੀਵੁੱਡ ਅਦਾਕਾਰਾ ਕਿਮ ਸ਼ਰਮਾ ਨਾਲ ਜੁੜਿਆ ਹੋਇਆ ਸੀ। ਦੋਵਾਂ ਦੇ ਅਫੇਅਰ ਨੂੰ ਦੇਖ ਕੇ ਅਜਿਹਾ ਲੱਗ ਰਿਹਾ ਸੀ ਕਿ ਉਹ ਜਲਦ ਹੀ ਵਿਆਹ ਦੇ ਬੰਧਨ ‘ਚ ਬੱਝ ਜਾਣਗੇ। ਹਾਲਾਂਕਿ ਅਜਿਹਾ ਨਹੀਂ ਹੋਇਆ। ਖਬਰਾਂ ਦੀ ਮੰਨੀਏ ਤਾਂ ਯੁਵਰਾਜ ਸਿੰਘ ਦੀ ਮਾਂ ਨੂੰ ਉਨ੍ਹਾਂ ਦਾ ਕਿਮ ਸ਼ਰਮਾ ਦੇ ਨਾਲ ਰਿਸ਼ਤਾ ਪਸੰਦ ਨਹੀਂ ਸੀ।  ਇਸ ਤੋਂ ਇਲਾਵਾ ਯੁਵਰਾਜ ਸਿੰਘ ਦਾ ਕਈ ਹੋਰ ਹੀਰੋਇਨਾਂ ਦੇ ਨਾਲ ਦੋਸਤੀਆਂ ਦੀਆਂ ਖਬਰਾਂ ਸਾਹਮਣੇ ਆਉਂਦੀਆਂ ਰਹਿੰਦੀਆਂ ਸਨ। ਪਰ ਬਾਲੀਵੁੱਡ ਅਦਾਕਾਰਾ ਹੇਜ਼ਲ ਕੀਚ ਨੇ ਉਨ੍ਹਾਂ ਨੂੰ ਕਲੀਨ ਬੋਲਡ ਕਰ ਦਿੱਤਾ ਸੀ। ਹੇਜ਼ਲ ਨੂੰ ਮਨਾਉਣ ਦੇ ਲਈ ਉਨ੍ਹਾਂ ਨੂੰ ਕਾਫੀ ਮਿਹਨਤ ਕਰਨੀ ਪਈ ।

ਹੋਰ ਪੜ੍ਹੋ : ਗਾਇਕਾ ਗੁਰਲੇਜ ਅਖਤਰ ਆਪਣੇ ਪਰਿਵਾਰ ਦੇ ਨਾਲ ਸ੍ਰੀ ਹਰਿਮੰਦਰ ਸਾਹਿਬ ਜੀ ‘ਚ ਟੇਕਿਆ ਮੱਥਾ, ਸਰਬੱਤ ਦੇ ਭਲੇ ਲਈ ਕੀਤੀ ਅਰਦਾਸ

inside pic of yuvraj singh

ਯੁਵਰਾਜ ਸੋਸ਼ਲ ਮੀਡੀਆ ਫੇਸਬੁੱਕ ‘ਤੇ ਹੇਜ਼ਲ ਦੇ ਦੋਸਤ ਬਣਨ ‘ਚ ਕਾਮਯਾਬ ਰਹੇ, ਹਾਲਾਂਕਿ ਇੱਥੇ ਵੀ ਉਨ੍ਹਾਂ ਨੂੰ ਤੁਰੰਤ ਸਫਲਤਾ ਨਹੀਂ ਮਿਲੀ। ਯੁਵਰਾਜ ਨੇ ਇਕ ਇੰਟਰਵਿਊ ‘ਚ ਦੱਸਿਆ ਕਿ ਹੇਜ਼ਲ ਨੇ ਤਿੰਨ ਮਹੀਨੇ ਬਾਅਦ ਉਨ੍ਹਾਂ ਦੀ ਫਰੈਂਡ ਰਿਕਵੈਸਟ ਸਵੀਕਾਰ ਕਰ ਲਈ ਸੀ। ਇਸ ਤੋਂ ਬਾਅਦ ਗੱਲਾਂ ਦਾ ਸਿਲਸਿਲਾ ਸ਼ੁਰੂ ਹੋ ਗਿਆ। ਯੁਵਰਾਜ ਸਿੰਘ ਨੇ ਹੇਜ਼ਲ ਨੂੰ ਕੌਫੀ ਤੱਕ ਪਹੁੰਚਾਉਣ ਲਈ ਤਿੰਨ ਸਾਲ ਤੱਕ ਸਖਤ ਮਿਹਨਤ ਕੀਤੀ ਪਰ ਯੁਵਰਾਜ ਨੇ ਵੀ ਹਾਰ ਨਹੀਂ ਮੰਨੀ। ਦੋਵਾਂ ਦੀ ਕਈ ਮੁਲਾਕਾਤਾਂ ਹੋਈਆਂ ਪਰ ਹੇਜ਼ਲ ਨੂੰ ਪਿਆਰ ਦਾ ਅਹਿਸਾਸ ਉੱਦੋਂ ਹੋਇਆ ਜਦੋਂ ਯੁਵਰਾਜ ਨੇ ਹੇਜ਼ਲ ਨੂੰ ਪ੍ਰਪੋਜ਼ ਕੀਤਾ। ਬਸ ਫਿਰ ਕੀ ਸੀ, ਮੈਂ ਯੁਵਰਾਜ ਦੇ ਪ੍ਰਸਤਾਵ ਨੂੰ ਸਵੀਕਾਰ ਕਰ ਲਿਆ ਅਤੇ ਇੰਝ ਦੋਹਾਂ ਦਾ ਰਿਸ਼ਤਾ ਪੱਕਾ ਹੋ ਗਿਆ। ਦੋਵਾਂ ਦਾ ਵਿਆਹ 30 ਨਵੰਬਰ 2016 ਨੂੰ ਹੋਇਆ ਸੀ ਅਤੇ ਅੱਜ ਇਹ ਜੋੜਾ ਖੁਸ਼ਹਾਲ ਜੀਵਨ ਬਤੀਤ ਕਰ ਰਿਹਾ ਹੈ। ਅੱਜ ਦੋਵੇਂ ਆਪਣੇ ਵਿਆਹ ਦੀ ਪੰਜਵੀਂ ਵਰ੍ਹੇਗੰਢ ਸੈਲੀਬ੍ਰੇਟ ਕਰ ਰਹੇ ਨੇ।

ਅੱਜ ਸ਼ਾਮੀ ਦੇਖੋ ਵਾਇਸ ਆਫ਼ ਪੰਜਾਬ ਸੀਜ਼ਨ-12 ਦਾ Mega Auditions, ਕਿਹੜੇ ਪ੍ਰਤੀਭਾਗੀ ਤੈਅ ਕਰਨਗੇ ਅੱਗੇ ਦਾ ਸਫ਼ਰ

feature mageof vocie of punjab 12 mega auditions

ਪੀਟੀਸੀ ਪੰਜਾਬੀ ‘ਤੇ ਪੰਜਾਬੀ ਇੰਡਸਟਰੀ ਦਾ ਸਭ ਤੋਂ ਵੱਡਾ ਰਿਆਲਟੀ ਸ਼ੋਅ ਵਾਇਸ ਆਫ਼ ਪੰਜਾਬ (Voice of Punjab Season-12) ਸ਼ੁਰੂ ਹੋ ਚੁੱਕਿਆ ਹੈ । ਇਸ ਸ਼ੋਅ ਦਾ ਪ੍ਰਸਾਰਣ ਹਰ ਸੋਮਵਾਰ ਤੋਂ ਵੀਰਵਾਰ ਤੱਕ ਪੀਟੀਸੀ ਪੰਜਾਬੀ ‘ਤੇ ਕੀਤਾ ਜਾਂਦਾ ਹੈ । ਆਨ ਐਂਟਰੀਆਂ ਤੋਂ ਬਾਅਦ ਆਡੀਸ਼ਨ ਰਾਊਂਡ ਚ ਪ੍ਰਤੀਭਾਗੀ ਪਹੁੰਚੇ । ਇਨ੍ਹਾਂ ਪ੍ਰਤੀਭਾਗੀਆਂ ਦੇ ਹੁਨਰ ਨੂੰ ਪਰਖ ਰਹੇ ਨੇ ਸਾਡੇ ਪਾਰਖੀ ਜੱਜ ਸਾਹਿਬਾਨ ਅਮਰ ਨੂਰੀ, ਗੁਰਮੀਤ ਸਿੰਘ ਅਤੇ ਮਾਸਟਰ ਸਲੀਮ । ਜਿਨ੍ਹਾਂ ਪ੍ਰਤੀਭਾਗੀਆਂ ਨੇ ਆਪਣੀ ਆਵਾਜ਼ ਦੇ ਨਾਲ ਜੱਜ ਸਾਹਿਬਾਨਾਂ ਦੇ ਦਿਲ ਨੂੰ ਛੂਹਿਆ ਉਨ੍ਹਾਂ ਦੀ ਚੋਣ ਹੋਈ ।

inside image of vop 12 with amar noori master saleem gurmeet singh

ਹੋਰ ਪੜ੍ਹੋ : ਅਨੀਤਾ ਦੇਵਗਨ ਅਤੇ ਹਰਦੀਪ ਗਿੱਲ ਨੇ ਵਿਆਹ ਦੀ ਵਰ੍ਹੇਗੰਢ ਮੌਕੇ ‘ਤੇ ਸੱਚਖੰਡ ਦਰਬਾਰ ਸਾਹਿਬ ‘ਚ ਟੇਕਿਆ ਮੱਥਾ, ਵੀਡੀਓ ਸ਼ੇਅਰ ਕਰਕੇ ਪ੍ਰਸ਼ੰਸਕਾਂ ਤੋਂ ਮੰਗੀਆਂ ਅਸੀਸਾਂ

ਹੁਣ ਇਨ੍ਹਾਂ ਚੁਣੇ ਹੋਏ ਮੁੰਡੇ ਕੁੜੀਆਂ ਦਿਖਾਉਣਗੇ ਆਪਣਾ ਹੁਨਰ ਮੈਗਾ ਆਡੀਸ਼ਨ  (Mega Auditions) ਵਿੱਚ। ਜੋ ਪ੍ਰਤੀਭਾਗੀ ਮੈਗਾ ਆਡੀਸ਼ਨ ਨੂੰ ਪਾਰ ਕਰਨਗੇ ਉਨ੍ਹਾਂ ਨੂੰ ਮਿਲੇਗੀ ਟਿਕਟ ਟੂ ਸਟੂਡੀਓ।

ਹੋਰ ਪੜ੍ਹੋ : ਰਾਜ ਬੱਬਰ ਨੇ ਪਿਆਰੀ ਜਿਹੀ ਪੋਸਟ ਪਾ ਕੇ ਪ੍ਰਤੀਕ ਬੱਬਰ ਨੂੰ ਬਰਥਡੇਅ ਕੀਤਾ ਵਿਸ਼, ਪਰ ਇੱਕ ਸਮੇਂ ਸੀ ਜਦੋਂ ਪ੍ਰਤੀਕ ਆਪਣੇ ਪਿਤਾ ਨਾਲ ਕਰਦੇ ਸਨ ਨਫਰਤ, ਜਾਣੋ ਕੀ ਸੀ ਵਜ੍ਹਾ

vop 12

ਸੋ ਦੇਖਣਾ ਨਾ ਭੁੱਲਣਾ ਕਿਹੜੇ ਪ੍ਰਤੀਭਾਗੀ ਤੈਅ ਕਰਨਗੇ ਅੱਗੇ ਦਾ ਸਫ਼ਰ ਤੇ ਕਿਹਨਾਂ ਦੀ ਹੋਏਗੀ ਘਰਾਂ ਨੂੰ ਵਾਪਸੀ। Voice Of Punjab Season-12  ਸ਼ੋਅ ਦਾ ਪ੍ਰਸਾਰਣ ਹੋਵੇਗਾ ਅੱਜ ਸ਼ਾਮ 7 ਵਜੇ ਸਿਰਫ਼ ਪੀਟੀਸੀ ਪੰਜਾਬੀ ਚੈਨਲ ਉੱਤੇ। ਦੱਸ ਦਈਏ ਵਾਇਸ ਆਫ਼ ਪੰਜਾਬ ਨੇ ਪੰਜਾਬੀ ਮਿਊਜ਼ਿਕ ਜਗਤ ਨੂੰ ਕਈ ਨਾਮੀ ਗਾਇਕ ਦਿੱਤੇ ਨੇ।

 

 

View this post on Instagram

 

A post shared by PTC Punjabi (@ptcpunjabi)

ਗਿੱਪੀ ਗਰੇਵਾਲ ਪਹੁੰਚੇ ਸਿੱਧੂ ਮੂਸੇਵਾਲਾ ਦੇ ਘਰ, ਤਸਵੀਰਾਂ ਹੋਈਆਂ ਵਾਇਰਲ, ਦੋਵੇਂ ਕਲਾਕਾਰ ਲੈ ਕੇ ਆ ਰਹੇ ਨੇ ਕੁਝ ਨਵਾਂ !

ਪੰਜਾਬੀ ਗਾਇਕ ਅਤੇ ਐਕਟਰ ਗਿੱਪੀ ਗਰੇਵਾਲ  Gippy Grewal,  ਜੋ ਕਿ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੇ ਨੇ। ਏਨੀਂ ਦਿਨੀਂ ਉਹ ਕੈਨੇਡਾ ਤੋਂ ਪੰਜਾਬ ਆਏ ਹੋਏ ਨੇ। ਹਾਲ ਹੀ ‘ਚ ਉਹ ਆਪਣੀ ਪੰਜਾਬੀ ਫ਼ਿਲਮ ‘ਪਾਣੀ ‘ਚ ਮਧਾਣੀ’ ਦੇ ਨਾਲ ਦਰਸ਼ਕਾਂ ਦਾ ਮਨੋਰੰਜਨ ਕਰਦੇ ਹੋਏ ਨਜ਼ਰ ਆਏ। ਉਹ ਬੈਕ ਟੂ ਬੈਕ ਫ਼ਿਲਮਾਂ ਦੇ ਨਾਲ ਦਰਸ਼ਕਾਂ ਦਾ ਮਨੋਰੰਜਨ ਕਰਨ ਲਈ ਤਿਆਰ ਨੇ। ਜੀ ਹਾਂ ਉਹ ਅਗਲੇ ਮਹੀਨੇ ਆਪਣੀ ਫ਼ਿਲਮ ‘ਸ਼ਾਵਾ ਨੀ ਗਿਰਧਾਰੀ ਲਾਲ’ ਦੇ ਨਾਲ ਦਰਸ਼ਕਾਂ ਦੀ ਕਚਹਿਰੀ ਚ ਹਾਜ਼ਿਰ ਹੋਣਗੇ।

inside image of satinder sartaaj with gippy grewal in canada

ਹੋਰ ਪੜ੍ਹੋ : ਕੜਾਹ ਪ੍ਰਸ਼ਾਦ ਬਣਾਉਂਦੀ ਨਜ਼ਰ ਆ ਰਹੀ ਇਸ ਬਜ਼ੁਰਗ ਬੇਬੇ ਨੇ ਜਿੱਤਿਆ ਹਰ ਇੱਕ ਦਿਲ, ਦਿਲਜੀਤ ਦੋਸਾਂਝ ਨੇ ਵੀ ਵੀਡੀਓ ਸ਼ੇਅਰ ਕਰਕੇ ਦਿੱਤਾ ਸਤਿਕਾਰ

ਗਿੱਪੀ ਗਰੇਵਾਲ ਦੀਆਂ ਨਵੀਆਂ ਤਸਵੀਰਾਂ ਸੋਸ਼ਲ ਮੀਡੀਆ ਉੱਤੇ ਜੰਮ ਕੇ ਵਾਇਰਲ ਹੋਈ ਰਹੀਆਂ ਹਨ। ਜੀ ਹਾਂ ਉਹ ਸਿੱਧੂ ਮੂਸੇਵਾਲੇ ਦੇ ਘਰ ਗਏ ਸੀ। ਜਿੱਥੋ ਇਹ ਵੀਡੀਓ ਵਾਇਰਲ ਹੋ ਰਹੀਆਂ ਹਨ। ਇੱਕ ਤਸਵੀਰ ‘ਚ ਦੇਖ ਸਕਦੇ ਹੋਏ ਗਿੱਪੀ ਗਰੇਵਾਲ ਸਿੱਧੂ ਮੂਸੇਵਾਲਾ Sidhu Moosewala ਦੇ ਮਾਪਿਆਂ ਦੇ ਨਾਲ ਨਜ਼ਰ ਆ ਰਹੇ ਨੇ। ਦੂਜੀ ਤਸਵੀਰ ‘ਚ ਗਿੱਪੀ ਗਰੇਵਾਲ ਸਿੱਧੂ ਮੂਸੇਵਾਲਾ ਅਤੇ ਆਪਣੇ ਖਾਸ ਦੋਸਤ ਭਾਨੇ ਨਾਲ ਨਜ਼ਰ ਆ ਰਹੇ ਨੇ।

feature image of gippy greawal with sidhu moose wala

ਇਨ੍ਹਾਂ ਤਸਵੀਰਾਂ ਤੋਂ ਪ੍ਰਸ਼ੰਸਕ ਇਹ ਕਿਆਸ ਲਗਾ ਰਹੇ ਨੇ ਕੇ ਦੋਵੇਂ ਕਲਾਕਾਰ ਇਕੱਠੇ ਕੁਝ ਨਵਾਂ ਲੈ ਕੇ ਆ ਰਹੇ ਨੇ। ਇਹ ਤਾਂ ਹੁਣ ਆਉਣ ਵਾਲਾ ਸਮੇਂ ਹੀ ਦੱਸੇਗਾ ਗਿੱਪੀ ਗਰੇਵਾਲ ਅਤੇ ਸਿੱਧੂ ਮੂਸੇਵਾਲਾ ਇਕੱਠੇ ਗੀਤ ਜਾਂ ਫਿਰ ਫ਼ਿਲਮ ਲੈ ਕੇ ਆਉਂਦੇ ਨੇ।

ਹੋਰ ਪੜ੍ਹੋ : ਅਨੀਤਾ ਦੇਵਗਨ ਅਤੇ ਹਰਦੀਪ ਗਿੱਲ ਨੇ ਵਿਆਹ ਦੀ ਵਰ੍ਹੇਗੰਢ ਮੌਕੇ ‘ਤੇ ਸੱਚਖੰਡ ਦਰਬਾਰ ਸਾਹਿਬ ‘ਚ ਟੇਕਿਆ ਮੱਥਾ, ਵੀਡੀਓ ਸ਼ੇਅਰ ਕਰਕੇ ਪ੍ਰਸ਼ੰਸਕਾਂ ਤੋਂ ਮੰਗੀਆਂ ਅਸੀਸਾਂ

ਜੇ ਗੱਲ ਕਰੀਏ ਗਿੱਪੀ ਗਰੇਵਾਲ ਦੇ ਵਰਕ ਫਰੰਟ ਦੀ ਤਾਂ ਉਹ ਪੰਜਾਬੀ ਮਿਊਜ਼ਿਕ ਜਗਤ ਦੇ ਮਲਟੀ ਸਟਾਰ ਕਲਾਕਾਰ ਨੇ। ਉਹ ਬਤੌਰ ਗਾਇਕ, ਐਕਟਰ, ਡਾਇਰੈਕਟਰ, ਲੇਖਕ ਕੰਮ ਕਰ ਚੁੱਕੇ ਹਨ। ਉਨ੍ਹਾਂ ਨੇ ਕਈ ਸੁਪਰ ਹਿੱਟ ਫ਼ਿਲਮਾਂ ਪੰਜਾਬੀ ਮਿਊਜ਼ਿਕ ਜਗਤ ਨੂੰ ਦਿੱਤੀਆਂ ਹਨ। ਜੇ ਗੱਲ ਕਰੀਏ ਸਿੱਧੂ ਮੂਸੇਵਾਲਾ ਦੀ ਤਾਂ ਉਹ ਪੰਜਾਬੀ ਮਿਊਜ਼ਿਕ ਜਗਤ ਦੇ ਚਰਚਿਤ ਗਾਇਕ ਨੇ। ਜੋ ਕਿ ਆਪਣੇ ਗੀਤਾਂ ਕਰਕੇ ਚਰਚਾ ‘ਚ ਬਣੇ ਰਹਿੰਦੇ ਨੇ। ਸਿੱਧੂ ਨੇ ਪੰਜਾਬੀ ਮਿਊਜ਼ਿਕ ਜਗਤ ਨੂੰ ਕਈ ਸੁਪਰ ਹਿੱਟ ਗੀਤ ਦਿੱਤੇ ਨੇ।

’83 Trailer: ਰਣਵੀਰ ਸਿੰਘ ਦੀ ਪਰਫਾਰਮੈਂਸ ਨੇ ਦਿੱਤੀ ਖੁਸ਼ੀ, ਵਿਦੇਸ਼ੀ ਧਰਤੀ ‘ਤੇ ਜਿੱਤ ਦੀ ਕਹਾਣੀ ਦੇਖ ਪ੍ਰਸ਼ੰਸਕ ਹੋਏ ਖੁਸ਼

ਡਾਇਰੈਕਟਰ ਕਬੀਰ ਖ਼ਾਨ Kabir Khan ਦੀ ਮੋਸਟ ਅਵੇਟਡ ਫ਼ਿਲਮ ’83  (‘83 Trailer) ਦਾ ਸ਼ਾਨਦਾਰ ਟ੍ਰੇਲਰ ਰਿਲੀਜ਼ ਹੋ ਗਿਆ ਹੈ। ਜੀ ਹਾਂ ਰਣਵੀਰ ਸਿੰਘ Ranveer Singhਦੀ ਫ਼ਿਲਮ ’83 ਦਾ ਫੈਨਜ਼ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ ਪਰ ਪ੍ਰਸ਼ੰਸਕਾਂ ਦਾ ਇਹ ਇੰਤਜ਼ਾਰ ਹੋਰ ਜ਼ਿਆਦ ਵੱਧ ਗਿਆ ਹੈ ਜਦੋਂ ਤੋਂ ਉਨ੍ਹਾਂ ਨੇ 83 ਦਾ ਟ੍ਰੇਲਰ ਦੇਖ ਲਿਆ ਹੈ। 1983 ਦੇ ਵਿਸ਼ਵ ਕੱਪ ਜਿੱਤ ਦੀ ਕਹਾਣੀ ‘ਤੇ ਆਧਾਰਿਤ ਫਿਲਮ 83 ਦਾ ਟ੍ਰੇਲਰ ਦਰਸ਼ਕਾਂ ਦੀ ਦੇ ਰੁਬਰੂ ਹੋ ਗਿਆ ਹੈ।

ਹੋਰ ਪੜ੍ਹੋ :  ਅਨੀਤਾ ਦੇਵਗਨ ਅਤੇ ਹਰਦੀਪ ਗਿੱਲ ਨੇ ਵਿਆਹ ਦੀ ਵਰ੍ਹੇਗੰਢ ਮੌਕੇ ‘ਤੇ ਸੱਚਖੰਡ ਦਰਬਾਰ ਸਾਹਿਬ ‘ਚ ਟੇਕਿਆ ਮੱਥਾ, ਵੀਡੀਓ ਸ਼ੇਅਰ ਕਰਕੇ ਪ੍ਰਸ਼ੰਸਕਾਂ ਤੋਂ ਮੰਗੀਆਂ ਅਸੀਸਾਂ

inside image of 83 movie ranveer singh
image source- youtube

ਰਣਵੀਰ ਸਿੰਘ ਦੀ ਫ਼ਿਲਮ ’83’ ਦਾ ਟ੍ਰੇਲਰ ਰਿਲੀਜ਼ ਹੋਣ ਤੋਂ ਬਾਅਦ ਸੋਸ਼ਲ ਮੀਡੀਆ ਉੱਤੇ ਛਾਇਆ ਪਿਆ ਹੈ। 3 ਮਿੰਟ 49 ਸਕਿੰਟ ਦਾ ਟ੍ਰੇਲਰ ਦੇਖ ਕੇ ਤੁਹਾਡਾ ਸਿਰ ਵੀ ਮਾਣ ਨਾਲ ਉੱਚਾ ਹੋ ਜਾਵੇਗਾ। ਟ੍ਰੇਲਰ ਦੇਖ ਕੇ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿ ਸਾਡੇ ਖਿਡਾਰੀਆਂ ਨੇ ਦੇਸ਼ ਦਾ ਮਾਣ ਅਤੇ ਮਾਣ ਵਧਾਉਣ ਲਈ ਵਿਦੇਸ਼ੀ ਧਰਤੀ ‘ਤੇ ਕਿੰਨੀ ਮਿਹਨਤ ਕੀਤੀ ਹੈ। ਫ਼ਿਲਮ ਦਾ ਟ੍ਰੇਲਰ ਬਹੁਤ ਹੀ ਸ਼ਾਨਦਾਰ ਹੈ ਜਿਸ ‘ਚ ਦੇਸ਼ਭਗਤੀ, ਜਜ਼ਬਾਤ, ਜਿੱਤ-ਹਾਰ, ਖੁਸ਼ੀ-ਗਮੀ ਤੇ ਪਿਆਰ ਦੇ ਰੰਗਾਂ ਨਾਲ ਭਰਿਆ ਹੋਇਆ ਹੈ। ਜਜ਼ਬਾਤ ਅਤੇ ਐਕਸ਼ਨ ਨਾਲ ਭਰੇ ਵਿਸ਼ਵ ਕੱਪ ਦੀ ਜਿੱਤ ਦੀ ਕਹਾਣੀ ਦੀ ਝਲਕ ਦੇਖ ਕੇ ਦਰਸ਼ਕਾਂ ਦੇ ਰੌਗਟੇ ਖੜ੍ਹੇ ਹੋ ਗਏ ਨੇ।

ਹੋਰ ਪੜ੍ਹੋ : ਸਲਮਾਨ ਦੇ ਪ੍ਰਸ਼ੰਸਕਾਂ ਨੇ ਸਾਰੀਆਂ ਹੱਦਾਂ ਕੀਤੀਆਂ ਪਾਰ, ਸਿਨੇਮਾ ਹਾਲ ‘ਚ ਚਲਾਏ ਪਟਾਕੇ, ਅਦਾਕਾਰ ਨੇ ਵੀਡੀਓ ਸ਼ੇਅਰ ਕਰਕੇ ਫੈਨਜ਼ ਨੂੰ ਕੀਤੀ ਇਹ ਖ਼ਾਸ ਅਪੀਲ

ranveer singh 83 trailer
image source- youtube

ਕਬੀਰ ਖਾਨ ਦੁਆਰਾ ਨਿਰਦੇਸ਼ਤ, ’83’ 1983 ਦੇ ਕ੍ਰਿਕਟ ਵਿਸ਼ਵ ਕੱਪ ਵਿੱਚ ਭਾਰਤ ਦੀ ਇਤਿਹਾਸਕ ਜਿੱਤ ‘ਤੇ ਅਧਾਰਤ ਹੈ। ਫਿਲਮ ‘ਚ ਰਣਵੀਰ ਸਿੰਘ ਕ੍ਰਿਕਟ ਟੀਮ ਦੇ ਕਪਤਾਨ ਕਪਿਲ ਦੇਵ ਦਾ ਕਿਰਦਾਰ ਨਿਭਾਅ ਰਹੇ ਹਨ। ਐਮੀ ਵਿਰਕ ਜੋ ਕਿ ਫ਼ਿਲਮ ਮਹਾਨ ਖਿਡਾਰੀ ਬਲਵਿੰਦਰ ਸਿੰਘ ਸੰਧੂ ਦਾ ਕਿਰਦਾਰ ਨਿਭਾਉਂਦੇ ਹੋਏ ਨਜ਼ਰ ਆਉਣਗੇ। ਉੱਧਰ ਪੰਜਾਬੀ ਗਾਇਕ ਹਾਰਡੀ ਸੰਧੂ ਮਹਾਨ ਖਿਡਾਰੀ ਮਦਨ ਲਾਲ ਦੇ ਕਿਰਦਾਰ ਚ ਨਜ਼ਰ ਆਉਣਗੇ। ਜਦਕਿ ਦੀਪਿਕਾ ਪਾਦੁਕੋਣ ਫ਼ਿਲਮ ‘ਚ ਕਪਿਲ ਦੇਵ ਦੀ ਪਤਨੀ ਰੋਮੀ ਭਾਟੀਆ ਦਾ ਕਿਰਦਾਰ ਨਿਭਾਅ ਰਹੀ ਹੈ। ਇਸ ਫ਼ਿਲਮ ਚ ਕਈ ਹੋਰ ਕਲਾਕਾਰ ਵੀ ਨਜ਼ਰ ਆਉਣਗੇ। ਇਹ ਫ਼ਿਲਮ ਅਗਲੇ ਮਹੀਨੇ 24 ਦਸੰਬਰ ਨੂੰ ਰਿਲੀਜ਼ ਹੋਵੇਗੀ।

 

‘ਸੰਗੀਤ ਦੀ ਕੋਈ ਸੀਮਾ ਨਹੀਂ ਹੁੰਦੀ’: ਤਨਜ਼ਾਨੀਆ ਦੇ ਭੈਣ-ਭਰਾ ਨੇ ਬਾਲੀਵੁੱਡ ਗੀਤ ‘ਰਾਤਾਂ ਲੰਬੀਆਂ’ ‘ਤੇ ਬਣਾਇਆ ਸ਼ਾਨਦਾਰ ਵੀਡੀਓ

Kili Paul made cute video on raataan lambiyan song

ਜਿੱਥੇ ਕਿਆਰਾ ਅਡਵਾਨੀ ਅਤੇ ਸਿਧਾਰਥ ਮਲਹੋਤਰਾ ਸਟਾਰਰ ‘ਸ਼ੇਰਸ਼ਾਹ’  ਫ਼ਿਲਮ ਨੇ ਭਾਰਤੀਆਂ ਦਾ ਦਿਲ ਜਿੱਤਿਆ, ਉੱਥੇ ਹੀ ਫ਼ਿਲਮ ਦੇ ਰੋਮਾਂਟਿਕ ਗੀਤਾਂ ਨੇ ਦਿਖਾਇਆ ਕਿ ਸੰਗੀਤ ਦੀ ਕੋਈ ਸੀਮਾ ਨਹੀਂ ਹੁੰਦੀ। ਅਸਲ ‘ਚ ਇੰਸਟਾਗ੍ਰਾਮ ‘ਤੇ ਲੋਕਾਂ ਨੇ ਇਨ੍ਹਾਂ ਗੀਤਾਂ ‘ਤੇ ਇੰਨੀਆਂ ਰੀਲਾਂ ਬਣਾਈਆਂ ਹਨ । ਸਭ ਤੋਂ ਜ਼ਿਆਦਾ ‘ਰਾਂਝਾ’ ਤੋਂ ਲੈ ਕੇ ‘ਰਾਤਾਂ ਲੰਬੀਆਂ’ ਗੀਤ ਜੋ ਕਿ ਦਰਸ਼ਕਾਂ ਦੇ ਬੁੱਲਾਂ ‘ਤੇ ਚੜ੍ਹ ਗਏ। ਬਾਲੀਵੁੱਡ ਇੰਡਸਟਰੀ ਨੂੰ ਚਾਰਟਬਸਟਰ ਗੀਤ ਦੇ ਕੇ ਗਾਇਕ ਜੁਬਿਨ ਨੌਟਿਆਲ ਹੌਲੀ-ਹੌਲੀ ਚੋਟੀ ਦੇ ਗਾਇਕ ਬਣ ਰਹੇ ਨੇ। ਭਾਰਤ ‘ਚ ਉਨ੍ਹਾਂ ਦੇ ਗੀਤਾਂ ਦਾ ਕ੍ਰੇਜ਼ ਹੈ ਪਰ ਦੁਨੀਆ ‘ਚ ਵੀ ਉਨ੍ਹਾਂ ਦਾ ਜਾਦੂ ਚੱਲਦਾ ਨਜ਼ਰ ਆ ਰਿਹਾ ਹੈ। ਤਨਜ਼ਾਨੀਆ ਦੇ ਭੈਣ-ਭਰਾ ਦੀਆਂ ਵੀਡੀਓਜ਼ ਇਨ੍ਹੀਂ ਦਿਨੀਂ ਸੋਸ਼ਲ ਮੀਡੀਆ ‘ਤੇ ਖੂਬ ਵਾਇਰਲ ਹੋ ਰਹੀਆਂ ਹਨ। ਇਸ ਵੀਡੀਓ ਵਿੱਚ, ਜੋੜੀ ਨੂੰ ਜੁਬਿਨ ਨੌਟਿਆਲ ਦੇ ਹਿੱਟ ਗੀਤਾਂ ਨਾਲ ਲਿਪ-ਸਿੰਕ ਕਰਦੇ ਹੋਏ ਨਜ਼ਰ ਆ ਰਹੇ ਹਨ । ਇਨ੍ਹਾਂ ਭੈਣ-ਭਰਾ ਦੀ ਵੀਡੀਓ ਹਰ ਇੱਕ ਦਾ ਦਿਲ ਜਿੱਤ ਰਹੀ ਹੈ।

inside image of raataaan lambiyan
image source- youtube

ਹੋਰ ਪੜ੍ਹੋ : ਕੜਾਹ ਪ੍ਰਸ਼ਾਦ ਬਣਾਉਂਦੀ ਨਜ਼ਰ ਆ ਰਹੀ ਇਸ ਬਜ਼ੁਰਗ ਬੇਬੇ ਨੇ ਜਿੱਤਿਆ ਹਰ ਇੱਕ ਦਿਲ, ਦਿਲਜੀਤ ਦੋਸਾਂਝ ਨੇ ਵੀ ਵੀਡੀਓ ਸ਼ੇਅਰ ਕਰਕੇ ਦਿੱਤਾ ਸਤਿਕਾਰ

ਇਨ੍ਹੀਂ ਦਿਨੀਂ ਤਨਜ਼ਾਨੀਆ ਦੇ ਭਰਾ-ਭੈਣ ਦਾ ਇਕ ਵੀਡੀਓ ਇੰਟਰਨੈੱਟ ‘ਤੇ ਕਾਫੀ ਦੇਖਿਆ ਜਾ ਰਿਹਾ ਹੈ। ਇਸ ਕਲਿੱਪ ਵਿੱਚ, ਪੂਰਬੀ ਅਫ਼ਰੀਕੀ content creator ਕਾਇਲੀ ਪੌਲ ਅਤੇ ਉਸਦੀ ਭੈਣ ਨੀਮਾ ਰਵਾਇਤੀ ਮਾਸਾਈ ਪਹਿਰਾਵੇ ਵਿੱਚ ‘ਰਾਤਾਂ ਲੰਬੀਆ’ (Raataan Lambiyan) ਗੀਤ ‘ਤੇ ਲਿਪਸਿੰਕ ਕਰਦੇ ਦਿਖਾਈ ਦੇ ਰਹੇ ਹਨ।

ਹੋਰ ਪੜ੍ਹੋ : Bollywood Marriage: ਕੈਟਰੀਨਾ ਕੈਫ ਤੋਂ ਬਾਅਦ ਮੌਨੀ ਰਾਏ ਦੇ ਵਿਆਹ ਦੀ ਤਰੀਕ ਦਾ ਖੁਲਾਸਾ, ਇਸ ਦਿਨ ਲੇਵੇਗੀ ਆਪਣੇ ਬੁਆਏ ਫ੍ਰੈਂਡ ਦੇ ਨਾਲ ਸੱਤ ਫੇਰੇ

inside image kili paul image
image source-instagram

ਤੁਹਾਨੂੰ ਦੱਸ ਦਈਏ, ਇਸ ਤਨਜ਼ਾਨੀਆ ਦੇ ਜੋੜੇ ਨੇ ਨਾ ਸਿਰਫ ਲੋਕਾਂ ਦਾ ਦਿਲ ਜਿੱਤ ਲਿਆ ਹੈ। ਸਗੋਂ ਇਸ ਨੇ ਇਸ ਗੀਤ ਦੇ ਨਿਰਮਾਤਾਵਾਂ ਦਾ ਵੀ ਧਿਆਨ ਖਿੱਚਿਆ। ਜਿੱਥੇ ਗਾਇਕ ਜੁਬਿਨ ਨੌਟਿਆਲ ਨੇ ਆਪਣੀ ਇੰਸਟਾ ਸਟੋਰੀਆਂ ‘ਚ ਇਸ ਕਲਿੱਪ ਨੂੰ ਸ਼ੇਅਰ ਕੀਤਾ ਹੈ। ਅਭਿਨੇਤਰੀ ਕਿਆਰਾ ਅਡਵਾਨੀ ਨੇ ਇਸਨੂੰ ਟਵਿੱਟਰ ‘ਤੇ ਰੀਟਵੀਟ ਕੀਤਾ। ਅਤੇ ਬੇਸ਼ੱਕ, ਅਭਿਨੇਤਾ ਸਿਧਾਰਥ ਮਲਹੋਤਰਾ ਨੇ ਵੀ ਆਪਣੀ ਇੰਸਟਾ ਸਟੋਰੀ ‘ਤੇ ਇਸ ਨੂੰ ਸਾਂਝਾ ਕੀਤਾ ਸੀ।  ਕਾਇਲੀ ਨੇ ਸਿਧਾਰਥ ਮਲਹੋਤਰਾ ਦੀ ਸਟੋਰੀ ਦੁਬਾਰਾ ਸਾਂਝਾ ਕਰਦੇ ਹੋਏ  ਲਿਖਿਆ – ‘ਧੰਨਵਾਦ..ਓਐੱਮਜੀ..ਉਨ੍ਹਾਂ ਨੇ ਦੇਖ ਲਿਆ, ਭਾਰਤ ਲਈ ਬਹੁਤ ਸਾਰਾ ਪਿਆਰ।’

 

 

View this post on Instagram

 

A post shared by Kili Paul (@kili_paul)

ਸ਼ੈਰੀ ਮਾਨ ਸਾਂਝੀ ਕੀਤੀ ਆਪਣੀ ਬੇਗਮ ਦੀ ਪਿਆਰੀ ਜਿਹੀ ਤਸਵੀਰ, ਪਰੀਜ਼ਾਦ ਮਾਨ ਦੀ ਸਾਦਗੀ ਜਿੱਤ ਰਹੀ ਹੈ ਸਭ ਦਾ ਦਿਲ

feature image of sharry maan shared his begum jaan prizad cute image

ਪੰਜਾਬੀ ਗਾਇਕ ਸ਼ੈਰੀ ਮਾਨ Sharry Mann ਜਿਨ੍ਹਾਂ ਨੂੰ ਵਧੀਆ ਗਾਇਕ ਲਈ ਤਾਂ ਜਾਣਿਆ ਜਾਂਦਾ ਹੈ, ਪਰ ਆਪਣੇ ਮਸਤ ਤੇ ਬੇਬਾਕ ਬੋਲ ਵਾਲੇ ਅੰਦਾਜ਼ ਲਈ ਵੀ ਜਾਣੇ ਜਾਂਦੇ ਨੇ। ਜੀ ਹਾਂ ਕੁਝ ਦਿਨ ਪਹਿਲਾਂ ਹੀ ਉਨ੍ਹਾਂ ਨੇ ਆਪਣੀ ਲਵ ਲਾਈਫ ਦਾ ਖੁਲਾਸਾ ਕਰਦੇ ਹੋਏ ਆਪਣੀ ਲਵ ਲੇਡੀ ਪਰੀਜ਼ਾਦ (parizaad_maan)  ਦੇ ਨਾਲ ਰੁਬਰੂ ਕਰਵਾਇਆ ਸੀ।

ਹੋਰ ਪੜ੍ਹੋ : ਕੜਾਹ ਪ੍ਰਸ਼ਾਦ ਬਣਾਉਂਦੀ ਨਜ਼ਰ ਆ ਰਹੀ ਇਸ ਬਜ਼ੁਰਗ ਬੇਬੇ ਨੇ ਜਿੱਤਿਆ ਹਰ ਇੱਕ ਦਿਲ, ਦਿਲਜੀਤ ਦੋਸਾਂਝ ਨੇ ਵੀ ਵੀਡੀਓ ਸ਼ੇਅਰ ਕਰਕੇ ਦਿੱਤਾ ਸਤਿਕਾਰ

Sharry Maan

ਸ਼ੈਰੀ ਮਾਨ ਪਰੀਜ਼ਾਦ ਨੂੰ ਬੇਗਮ ਕਹਿ ਕੇ ਬੋਲਦੇ ਨੇ। ਉਨ੍ਹਾਂ ਨੇ ਪਰੀਜ਼ਾਦ ਦਾ ਇੱਕ ਪਿਆਰੀ ਜਿਹੀ ਤਸਵੀਰ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਪੋਸਟ ਕੀਤੀ ਹੈ। ਉਨ੍ਹਾਂ ਨੇ ਤਸਵੀਰ ਨੂੰ ਸ਼ੇਅਰ ਕਰਦੇ ਹੋਏ ਆਪਣੀ ਗਾਇਕੀ ਵਾਲੇ ਅੰਦਾਜ਼ ‘ਚ ਲਿਖਿਆ ਹੈ- ‘ਅੱਜ ਮਿਲੀ Toronto ਗਈ…ਜਿਹੜੀ ਮਿਲੀ ਪਹਿਲਾਂ fb ‘ਤੇ…@parizaad_maan ਤੁਹਾਡੀ ਭਾਬੀ ਕਹਿੰਦੀ ਅੱਜ ਮੇਰੀ ਕੱਲੀ ਦੀ ਫੋਟੋ ਪਾਓ…ਕਹਿੰਦੀ ਮੈਂ ਨਾਲ ਦੀਆਂ  ਮਚਾਉਣੀਆਂ ਨੇ…ਪਰ ਏਨਾਂ ਅੱਖਾਂ ਨੇ ਦਾਰੂ ਛੱਡਾ ਦੇਣੀ ਏ ਜੱਟੋ…ਹੁਣ ਕਿਰਪਾ ਕੋਈ ਪੀਣ ਨੂੰ ਨਾ ਕਹੋ ਮੈਨੂੰ’ । ਇਸ ਤਸਵੀਰ ‘ਚ ਪਰੀਜ਼ਾਦ ਦੀ ਸਾਦਗੀ ਵਾਲੀ ਲੁੱਕ ਹਰ ਇੱਕ ਦਾ ਦਿਲ ਜਿੱਤ ਰਹੀ ਹੈ । ਹੋਰ ਕਈ ਪਰੀਜ਼ਾਦ ਦੀਆਂ ਹਰੇ ਰੰਗ ਵਾਲੀਆਂ ਦਿਲਕਸ਼ ਅੱਖਾਂ ਦੀ ਤਾਰੀਫ ਕਰ ਰਿਹਾ ਹੈ। ਗਾਇਕ ਕਮਲ ਖਹਿਰਾ ਨੇ ਵੀ ਕਮੈਂਟ ਕਰਕੇ ਕਿਹਾ ਹੈ ਕਿ ‘ਹੁਣ ਬਾਈ ਜੰਝ ਲਾਹੌਰ ਨੂੰ ਜਾਵੇਗੀ’। ਸ਼ੈਰੀ ਮਾਨ ਨੇ ਪਾਕਿਸਤਾਨੀ ਮੁਟਿਆਰ ਪਰੀਜ਼ਾਦ ਨੂੰ ਆਪਣਾ ਦਿਲ ਦੇ ਦਿੱਤਾ ਹੈ ਜਿਸ ਲਈ ਸ਼ੈਰੀ ਮਾਨ ਨੇ ਕਈ ਆਦਤਾਂ ਨੂੰ ਵੀ ਛੱਡ ਦਿੱਤਾ ਹੈ।

ਹੋਰ ਪੜ੍ਹੋ : ਵਿਰਾਟ ਕੋਹਲੀ ਨੇ ਅਨੁਸ਼ਕਾ ਸ਼ਰਮਾ ਨਾਲ ਸਾਂਝੀ ਕੀਤੀ ਇੱਕ ਰੋਮਾਂਟਿਕ ਤਸਵੀਰ, ਪਤਨੀ ਅਨੁਸ਼ਕਾ ਨੇ ਕੁਝ ਇਸ ਤਰ੍ਹਾਂ ਉਡਾਇਆ ਉਨ੍ਹਾਂ ਦਾ ਮਜ਼ਾਕ

Sharry Maan Shared his girlfried prizad maan

ਪਰ ਹਰ ਕੋਈ ਇਹੀ ਸੋਚ ਰਿਹਾ ਹੈ ਕੇ ਕੀ ਸ਼ੈਰੀ ਮਾਨ ਨੇ ਪਰੀਜ਼ਾਦ ਨਾਲ ਵਿਆਹ ਕਰਵਾ ਲਿਆ ਹੈ ਜਾਂ ਅਜੇ ਇਸ਼ਕ ਦੀ ਸਿਰਫ ਸ਼ੁਰੂਆਤ ਹੀ ਹੈ। ਇਸ ਗੱਲ ਨੇ ਸ਼ੈਰੀ ਮਾਨ ਨੂੰ ਭੰਬਲਭੂਸੇ ਚ ਹੀ ਪਾਇਆ ਹੋਇਆ ਹੈ। ਪਰ ਜੇ ਪਰੀਜ਼ਾਦ ਦੀ ਇੰਸਟਾਗ੍ਰਾਮ ID ਦੇ ਨਾਂ ਨਾਲ ਮਾਨ ਲਿਖਿਆ ਹੈ, ਜੋ ਸ਼ੈਰੀ ਮਾਨ ਦੀ ਕਾਸਟ ਹੈ। ਇਸ ਤੋਂ ਇਲਾਵਾ ਉਹ ਆਪਣੀ ਇੰਸਟਾਗ੍ਰਾਮ ਦੀਆਂ ਸਟੋਰੀਆਂ ‘ਚ ਵੀ ਪਰੀਜ਼ਾਦ ਨੂੰ ਬੇਗਮ ਕਹਿੰਦੇ ਹੋਏ ਨਜ਼ਰ ਆਏ ਆਉਂਦੇ ਰਹਿੰਦੇ ਨੇ। ਇਸ ਤੋਂ ਇਹ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਸ਼ਾਇਦ ਦੋਵਾਂ ਨੇ ਵਿਆਹ ਕਰਵਾ ਲਿਆ ਹੈ। ਪਰ ਸ਼ੈਰੀ ਮਾਨ ਨੇ ਇਸ ਬਾਰੇ ਕੋਈ ਖੁੱਲ੍ਹ ਕੇ ਗੱਲ ਨਹੀਂ ਕੀਤੀ ਹੈ ਕਿ ਉਹ ਵਿਆਹੇ ਗਏ ਨੇ ਕੇ ਨਹੀਂ! ਇਹ ਤਾਂ ਹੁਣ ਆਉਣ ਵਾਲਾ ਸਮਾਂ ਹੀ ਦੱਸੇਗਾ। ਜੇ ਗੱਲ ਕਰੀਏ ਸ਼ੈਰੀ ਮਾਨ ਦੇ ਵਰਕ ਫਰੰਟ ਦੀ ਤਾਂ ਉਹ ਪੰਜਾਬੀ ਮਿਊਜ਼ਿਕ ਜਗਤ ਦੇ ਨਾਮੀ ਗਾਇਕ ਨੇ। ਗਾਇਕੀ ਦੇ ਨਾਲ ਉਹ ਅਦਾਕਾਰੀ ਦੇ ਖੇਤਰ ‘ਚ ਵੀ ਕਾਫੀ ਸਰਗਰਮ ਨੇ।

 

View this post on Instagram

 

A post shared by Sharry Mann (@sharrymaan)

ਕੜਾਹ ਪ੍ਰਸ਼ਾਦ ਬਣਾਉਂਦੀ ਨਜ਼ਰ ਆ ਰਹੀ ਇਸ ਬਜ਼ੁਰਗ ਬੇਬੇ ਨੇ ਜਿੱਤਿਆ ਹਰ ਇੱਕ ਦਿਲ, ਦਿਲਜੀਤ ਦੋਸਾਂਝ ਨੇ ਵੀ ਵੀਡੀਓ ਸ਼ੇਅਰ ਕਰਕੇ ਦਿੱਤਾ ਸਤਿਕਾਰ

diljit dosanjh got emotional and shared cute video of old lady whos make Kadha Parshad

ਪੰਜਾਬੀ ਸਿੰਗਰ ਤੇ ਐਕਟਰ ਦਿਲਜੀਤ ਦੋਸਾਂਝ DILJIT DOSANJH ਜੋ ਕਿ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੇ ਹਨ। ਇਹ ਆਪਣੀ ਵੀਡੀਓਜ਼ ਤੋਂ ਇਲਾਵਾ ਅਕਸਰ ਆਪਣੇ ਪ੍ਰਸ਼ੰਸਕਾਂ ਅਤੇ ਕੁਝ ਚੰਗੇ ਸੁਨੇਹਾ ਦੇਣ ਵਾਲੀਆਂ ਵੀਡੀਓਜ਼ ਨੂੰ ਵੀ ਸ਼ੇਅਰ ਕਰਦੇ ਰਹਿੰਦੇ ਹਨ। ਇਸ ਵਾਰ ਉਨ੍ਹਾਂ ਨੇ ਇੱਕ ਬਜ਼ੁਰਗ ਬੇਬੇ ਦਾ ਵੀਡੀਓ ਸ਼ੇਅਰ ਕੀਤਾ ਹੈ।

ਹੋਰ ਪੜ੍ਹੋ : ਅਨੀਤਾ ਦੇਵਗਨ ਅਤੇ ਹਰਦੀਪ ਗਿੱਲ ਨੇ ਵਿਆਹ ਦੀ ਵਰ੍ਹੇਗੰਢ ਮੌਕੇ ‘ਤੇ ਸੱਚਖੰਡ ਦਰਬਾਰ ਸਾਹਿਬ ‘ਚ ਟੇਕਿਆ ਮੱਥਾ, ਵੀਡੀਓ ਸ਼ੇਅਰ ਕਰਕੇ ਪ੍ਰਸ਼ੰਸਕਾਂ ਤੋਂ ਮੰਗੀਆਂ ਅਸੀਸਾਂ

inside image of singer and actor diljit dosanjh

ਇਸ ਵੀਡੀਓ ‘ਚ ਦੇਖ ਸਕਦੇ ਹੋਏ ਇੱਕ ਬਜ਼ੁਰਗ ਬੇਬੇ ਬਹੁਤ ਹੀ ਸ਼ਰਧਾ ਦੇ ਨਾਲ ਕੜਾਹ ਪ੍ਰਸ਼ਾਦ (Kada Prasad) ਤਿਆਰ ਕਰ ਰਹੀ ਹੈ। ਵੀਡੀਓ ਚ ਦੇਖ ਸਕਦੇ ਹੋਏ ਬੇਬੇ ਨੇ ਬਣਾਏ ਹੋਏ ਪ੍ਰਸ਼ਾਦ ਦੇ ਨਾਲ ਗੁਰਦੁਆਰਾ ਸਾਹਿਬ ਵਿਖੇ ਮੱਥਾ ਵੀ ਟੇਕਿਆ। ਇਹ ਵੀਡੀਓ ਹਰ ਇੱਕ ਦੇ ਦਿਲ ਨੂੰ ਛੂਹ ਰਹੀ ਹੈ। ਇਸ ਵੀਡੀਓ ‘ਚ ਇੱਕ ਹੋਰ ਆਵਾਜ਼ ਸੁਣਨ ਨੂੰ ਮਿਲਦੀ ਹੈ ਜਿਸ ‘ਚ ਇੱਕ ਔਰਤ ਇੰਗਲਿਸ਼ ‘ਚ ਬੋਲ ਰਹੀ ਹੈ। ਜੋ ਕਿ ਸਭ ਨੂੰ ਇਸ ਵੀਡੀਓ ਦੇ ਰਾਹੀਂ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੀ ਵਧਾਈ ਦਿੰਦੀ ਹੋਈ ਸੁਣਾਈ ਦੇ ਰਹੀ ਹੈ। ਵੀਡੀਓ ‘ਚ ਉਹ ਗੁਰੂ ਸਾਹਿਬ ਦੀਆਂ ਸਿੱਖਿਆਵਾਂ ਵੀ ਬਿਆਨ ਕਰ ਰਹੀ ਹੈ। ਇਹ ਵੀਡੀਓ ਦੇਖਕੇ ਦਿਲਜੀਤ ਦੋਸਾਂਝ ਆਪਣੇ ਆਪ ਨੂੰ ਰੋਕ ਨਹੀਂ ਪਾਏ ਸ਼ੇਅਰ ਕਰਨ ਤੋਂ।

diljit dosanjh sahred this old lady video

ਇਸ ਵੀਡੀਓ ਨੂੰ ਸ਼ੇਅਰ ਕਰਦੇ ਹੋਏ ਉਨ੍ਹਾਂ ਨੇ ਲਿਖਿਆ ਹੈ- ਵਾਹਿਗੁਰੂ ਜੀ..ਬਹੁਤ ਹੀ ਪਿਆਰੀ ਵੀਡੀਓ …ਮੈਂ ਮਾਤਾ ਜੀ ਨੂੰ ਜਾਣਦਾ ਤਾਂ ਨਹੀਂ..ਪਰ ਮੇਰੇ ਵੱਲੋਂ ਬਹੁਤ ਪਿਆਰ ਤੇ ਸਤਿਕਾਰ…..ਮਨ ਕਰ ਗਿਆ ਕੜਾਹ ਪ੍ਰਸ਼ਾਦ ਖਾਣ ਦਾ.. @whattheroti..ਸਾਰਿਆਂ ਨੂੰ ਬਹੁਤ ਬਹੁਤ ਪਿਆਰ’ ਇਸ ਤੋਂ ਇਲਾਵਾ ਉਨ੍ਹਾਂ ਨੇ ਆਪਣੇ ਮਨ ਦੀਆਂ ਬਹੁਤ ਸਾਰੀਆਂ ਗੱਲਾਂ ਸ਼ੇਅਰ ਕੀਤੀਆਂ ਹਨ। ਇਸ ਵੀਡੀਓ ਨੂੰ ਇੱਕ ਮਿਲੀਅਨ ਤੋਂ ਵੱਧ ਲੋਕ ਦੇਖ ਚੁੱਕੇ ਹਨ।

ਹੋਰ ਪੜ੍ਹੋ : Bollywood Marriage: ਕੈਟਰੀਨਾ ਕੈਫ ਤੋਂ ਬਾਅਦ ਮੌਨੀ ਰਾਏ ਦੇ ਵਿਆਹ ਦੀ ਤਰੀਕ ਦਾ ਖੁਲਾਸਾ, ਇਸ ਦਿਨ ਲੇਵੇਗੀ ਆਪਣੇ ਬੁਆਏ ਫ੍ਰੈਂਡ ਦੇ ਨਾਲ ਸੱਤ ਫੇਰੇ

ਜੇ ਗੱਲ ਕਰੀਏ ਦਿਲਜੀਤ ਦੋਸਾਂਝ ਵਰਕ ਫਰੰਟ ਦੀ ਤਾਂ ਉਹ ਏਨੀਂ ਦਿਨੀ ਹੌਸਲਾ ਰੱਖ ਫ਼ਿਲਮ ਦੇ ਨਾਲ ਦਰਸ਼ਕਾਂ ਦਾ ਮਨੋਰੰਜਨ ਕਰ ਰਹੇ ਨੇ। ਇਸ ਤੋਂ ਇਲਾਵਾ ਉਨ੍ਹਾਂ ਦੀ ਮਿਊਜ਼ਿਕ ਐਲਬਮ ਮੂਨ ਚਾਇਲਡ ਏਰਾ ਨੇ ਖੂਬ ਵਾਹ ਵਾਹੀ ਖੱਟੀ ਹੈ। ਲਵਰ ਤੇ ਵਾਇਬ ਗੀਤ ਨੂੰ ਦਰਸ਼ਕਾਂ ਵੱਲੋਂ ਖੂਬ ਪਿਆਰ ਮਿਲਿਆ ਹੈ। ਲਵਰ ਗੀਤ ਉੱਤੇ ਬਾਲੀਵੁੱਡ ਦੇ ਕਈ ਨਾਮੀ ਕਲਾਕਾਰਾਂ ਨੇ ਆਪਣੀ ਵੀਡੀਓਜ਼ ਬਣਾਈਆਂ ਹਨ। ਗਾਇਕੀ ਦੇ ਨਾਲ ਉਹ ਅਦਾਕਾਰੀ ਦੇ ਖੇਤਰ ਵਿੱਚ ਵੀ ਕਾਫੀ ਐਕਟਿਵ ਨੇ। ਬਹੁਤ ਜਲਦ ਉਹ ਪੰਜਾਬੀ ਫ਼ਿਲਮ ਜੋੜੀ ਦੇ ਨਾਲ ਦਰਸ਼ਕਾਂ ਦਾ ਮਨੋਰੰਜਨ ਕਰਦੇ ਹੋਏ ਨਜ਼ਰ ਆਉਣਗੇ। ਇਸ ਤੋਂ ਇਲਾਵਾ ਉਨ੍ਹਾਂ ਦੀ ਝੋਲੀ ਕਈ ਬਾਲੀਵੁੱਡ ਫ਼ਿਲਮਾਂ ਨੇ ।

 

View this post on Instagram

 

A post shared by DILJIT DOSANJH (@diljitdosanjh)

ਅੱਜ ਹੈ ਮਰਹੂਮ ਗਾਇਕਾ ਗੁਰਮੀਤ ਬਾਵਾ ਦਾ ਭੋਗ ਅਤੇ ਅੰਤਿਮ ਅਰਦਾਸ, ਅਮਰ ਨੂਰੀ ਨੇ ਪੋਸਟ ਪਾ ਕੇ ਸਭ ਨੂੰ ਪਹੁੰਚ ਕੇ ਅੰਤਰਰਾਸ਼ਟਰੀ ਗਾਇਕਾ ਨੂੰ ਸ਼ਰਧਾਂਜਲੀ ਦੇਣ ਦੀ ਕੀਤੀ ਅਪੀਲ

gurmeet bawa bhog and anitam ardas

21 ਨਵੰਬਰ ਨੂੰ ਪੰਜਾਬੀ ਲੋਕ ਗਾਇਕਾ ਗੁਰਮੀਤ ਬਾਵਾ Gurmeet Bawa ਦੇ ਦਿਹਾਂਤ ਦੇ ਨਾਲ ਗਾਇਕੀ ਦੇ ਇੱਕ ਯੁੱਗ ਦਾ ਅੰਤ ਹੋ ਗਿਆ ਸੀ। ਲੰਮੀ ਹੇਕ ਲਈ ਜਾਣੀ ਜਾਂਦੀ ਗੁਰਮੀਤ ਬਾਵਾ ਕਰੀਬ 77 ਸਾਲ ਦੀ ਉਮਰ ‘ਚ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਗਏ ਨੇ। ਉਨ੍ਹਾਂ ਦੀ ਮੌਤ ਦੀ ਖਬਰ ਤੋਂ ਬਾਅਦ ਪੰਜਾਬੀ ਗਾਇਕੀ ਦੇ ਖੇਤਰ ‘ਚ ਸੋਗ ਦੀ ਲਹਿਰ ਫੈਲ ਗਈ ਸੀ। ਆਮ ਜਨਤ ਤੋਂ ਲੈ ਕੇ ਕਲਾਕਾਰਾਂ ਨੇ ਉਨ੍ਹਾਂ ਦੀ ਮੌਤ ਤੇ ਦੁੱਖ ਜਤਾਇਆ ਸੀ। ਦੱਸ ਦਈਏ ਅੱਜ ਮਰਹੂਮ ਗਾਇਕਾ ਗੁਰਮੀਤ ਬਾਵਾ ਦਾ ਭੋਗ ਅਤੇ ਅੰਤਿਮ ਅਰਦਾਸ ਹੈ।

Gurmeet Bawa

ਹੋਰ ਪੜ੍ਹੋ : ਹਾਏ ਰੱਬਾ ਕਾਗ ਨਾ ਬਨੇਰੇ ਉੱਤੇ ਬੋਲਦਾ’ ਗੀਤ ਲਾਈਵ ਗਾਉਂਦੇ ਨਜ਼ਰ ਆਏ ਗਾਇਕ ਹਰਭਜਨ ਮਾਨ, ਹਰ ਇੱਕ ਨੂੰ ਪਸੰਦ ਆ ਰਿਹਾ ਹੈ ਇਹ ਵੀਡੀਓ

ਗਾਇਕਾ ਅਮਰ ਨੂਰੀ Amar Noori ਨੇ ਆਪਣੇ ਸੋਸ਼ਲ ਮੀਡੀਆ ਉੱਤੇ ਪੋਸਟ ਪਾ ਕੇ ਜਨਤਾ ਨੂੰ ਇਹ ਜਾਣਕਾਰੀ ਦਿੱਤੀ ਹੈ ਕਿ ਅੱਜ ਉਨ੍ਹਾਂ ਦਾ ਭੋਗ ਹੈ। ਉਨ੍ਹਾਂ ਨੇ ਨਾਲ ਕੈਪਸ਼ਨ ਚ ਲਿਖਿਆ ਹੈ- ‘ਅੱਜ ਅੰਮ੍ਰਿਤਸਰ ਸਾਡੇ ਸਭ ਦੇ ਸਤਿਕਾਰ ਮਹਾਨ ਲੋਕ ਗਾਇਕੀ ਦੇ ਸਿਰਮੋਰ ਗਾਇਕਾ ਸਵਰਗਵਾਸੀ ਗੁਰਮੀਤ ਬਾਵਾ ਜੀ ਦਾ ਭੋਗ ਹੈ RIP’।

ਹੋਰ ਪੜ੍ਹੋ : ਸਤਿੰਦਰ ਸੱਤੀ, ਦਰਸ਼ਨ ਔਲਖ ਅਤੇ ਕਈ ਹੋਰ ਕਲਾਕਾਰਾਂ ਦੀਆਂ ਅੱਖਾਂ ਹੋਈਆਂ ਨਮ, ਪੋਸਟ ਪਾ ਕੇ ਪੰਜਾਬੀ ਲੋਕ ਗਾਇਕਾ ਗੁਰਮੀਤ ਬਾਵਾ ਦੇ ਦਿਹਾਂਤ ‘ਤੇ ਜਤਾਇਆ ਦੁੱਖ

inisde image of gurmeet bawa

ਗੁਰਮੀਤ ਬਾਵਾ ਜੀ ਦਾ ਭੋਗ ਅਤੇ ਅੰਤਿਮ ਅਰਦਾਸ ਅੱਜ ਯਾਨੀਕਿ 30 ਨਵੰਬਰ ਦਿਨ ਮੰਗਲਵਾਰ ਨੂੰ ਦੁਪਹਿਰ 12 ਵਜੇ ਤੋਂ 3 ਵਜੇ ਤੱਕ ਹੋਵੇਗੀ । ਸਥਾਨ-ਗੁਰਦੁਆਰਾ ਛੇਵੀਂ ਪਾਤਸ਼ਾਹੀ, ਰਣਜੀਤ ਐਵੀਨਿਊ, ਏ-ਬਲੌਕ ‘ਚ ਅੰਤਿਮ ਅਰਦਾਸ ਕੀਤੀ ਜਾਵੇਗੀ । ਦੱਸ ਦਈਏ ਕਿ ਗੁਰਮੀਤ ਬਾਵਾ ਦੀ ਮੌਤ ਕਾਰਨ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ । ਪੰਜਾਬੀ ਲੋਕ ਗਾਇਕੀ ਵਿਚ 45 ਸੈਕਿੰਡ ਦੀ ਹੇਕ ਲਾਉਣ ਦਾ ਰਿਕਾਰਡ ਉਨ੍ਹਾਂ ਦੇ ਨਾਂ ਹੈ। ਉਨ੍ਹਾਂ ਨੂੰ ਕਈ ਕੌਮੀ ਤੇ ਕੌਮਾਂਤਰੀ ਪੁਰਸਕਾਰ ਮਿਲੇ ਹਨ। ਪੰਜਾਬੀ ਲੋਕ ਸੰਗੀਤ ’ਚ ਉਨ੍ਹਾਂ ਦਾ ਯੋਗਦਾਨ ਅਮਿੱਟ ਹੈ।

 

 

View this post on Instagram

 

A post shared by Amar Noori (@amarnooriworld)

 

ਸ੍ਰੀ ਕਰਤਾਰਪੁਰ ਸਾਹਿਬ ਵਿਖੇ ਪਾਕਿਸਤਾਨ ਦੀ ਮਾਡਲ ਨੇ ਕਰਵਾਇਆ ਨੰਗੇ ਸਿਰ ਫੋਟੋਸ਼ੂਟ, ਸਿੱਖ ਭਾਈਚਾਰੇ ਨੇ ਜਤਾਇਆ ਰੋਸ

ਪਾਕਿਸਤਾਨ ਵੱਲੋਂ ਇੱਕ ਵਾਰ ਫਿਰ ਤੋਂ ਦਿਲ ਨੂੰ ਠੇਸ ਪਹੁੰਚਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਜਿਸ ਤੋਂ ਬਾਅਦ ਸਿੱਖ ਭਾਈਚਾਰੇ ਵੱਲੋਂ ਕਾਫੀ ਰੋਸ ਪ੍ਰਗਟਾਇਆ ਜਾ ਰਿਹਾ ਹੈ। ਦੱਸ ਦਈਏ ਪੂਰਾ ਮਾਮਲਾ ਹੈ ਕਿ ਪਾਕਿਸਤਾਨ ਸਥਿਤ ਸ੍ਰੀ ਕਰਤਾਰਪੁਰ ਸਾਹਿਬ ਦੇ ਕੰਪਲੈਕਸ ਵਿਚ ਔਰਤਾਂ ਦੇ ਕੱਪੜਿਆਂ ਦੇ ਵਿਗਿਆਪਨ ਲਈ ਇਕ ਪਾਕਿਸਤਾਨੀ ਮਾਡਲ ਵੱਲੋਂ ਇਤਰਾਜ਼ਯੋਗ ਤਸਵੀਰਾਂ ਖਿਚਵਾਉਣ ਦੇ ਬਾਅਦ ਵਿਵਾਦ ਖੜ੍ਹਾ ਹੋ ਗਿਆ ਹੈ।

ਹੋਰ ਪੜ੍ਹੋ : ਅਨੀਤਾ ਦੇਵਗਨ ਅਤੇ ਹਰਦੀਪ ਗਿੱਲ ਨੇ ਵਿਆਹ ਦੀ ਵਰ੍ਹੇਗੰਢ ਮੌਕੇ ‘ਤੇ ਸੱਚਖੰਡ ਦਰਬਾਰ ਸਾਹਿਬ ‘ਚ ਟੇਕਿਆ ਮੱਥਾ, ਵੀਡੀਓ ਸ਼ੇਅਰ ਕਰਕੇ ਪ੍ਰਸ਼ੰਸਕਾਂ ਤੋਂ ਮੰਗੀਆਂ ਅਸੀਸਾਂ

ਮੀਡੀਆ ਰਿਪੋਟਸ ਦੇ ਅਨੁਸਾਰ ਇਹ ਦੱਸਿਆ ਜਾ ਰਿਹਾ ਹੈ ਕਿ ਪਾਕਿਸਤਾਨ ਵਿਚ ਔਰਤਾਂ ਦੇ ਆਨਲਾਈਨ ਕੱਪੜਿਆਂ ਦੀ ਦੁਕਾਨ ‘ਮੰਨਤ’ ਚਲਾਉਣ ਵਾਲੀ ਮਹਿਲਾ ਨੇ ਗੁਰਦੁਆਰਾ ਸਾਹਿਬ ਦੇ ਕੰਪਲੈਕਸ ‘ਚ ਇੱਕ ਫੋਟੋਸ਼ੂਟ ਕਰਾਇਆ ਅਤੇ ਦਰਬਾਰ ਸਾਹਿਬ ਵੱਲ ਪਿੱਠ ਕਰਕੇ ਨੰਗੇ ਸਿਰ ਕਈ ਪੋਜ਼ ਦਿੱਤੇ ਹਨ (Pakistani model poses bare head at Gurdwara Kartarpur Sahib)

inside image of pakistani model
image source- https://twitter.com/mssirsa/status/

ਇਸ ਪਾਕਿਸਤਾਨੀ ਮਹਿਲਾ ਦੁਆਰਾ ਗੁਰਦੁਆਰਾ ਸਾਹਿਬ ਦੇ ਵਿਹੜੇ ‘ਚ ਮਾਡਲ ਨੇ ਲਾਲ ਰੰਗ ਦਾ ਸੂਟ ਪਾ ਕੇ ਕੈਮਰੇ ਲਈ ਨੰਗੇ ਸਿਰ ਪੋਜ਼ ਦਿੰਦੀ ਹੋਈ ਨਜ਼ਰ ਆ ਰਹੀ ਹੈ। ਸਿੱਖ ਭਾਈਚਾਰੇ ਨੇ ਮਾਡਲ ਦੀ ਇਸ ਹਰਕਤ ‘ਤੇ ਇਤਰਾਜ਼ ਜਤਾਇਆ ਹੈ।

ਹੋਰ ਪੜ੍ਹੋ : ਕੰਪਿਊਟਰ ਸਾਇੰਸ ਗਰੈਜੂਏਟ ਵਾਲੀ ਇਹ ਔਰਤ ਮਜ਼ਬੂਰ ਹੈ ਮੰਗ ਕੇ ਰੋਟੀ ਖਾਣ ਲਈ, ਇਸ ਔਰਤ ਦੀ ਫਰਾਟੇਦਾਰ ਅੰਗਰੇਜ਼ੀ ਹਰ ਇੱਕ ਨੂੰ ਕਰ ਰਹੀ ਹੈ ਹੈਰਾਨ, ਦੇਖੋ ਵੀਡੀਓ

sri kartarpur sahib pakistani model
image source- https://twitter.com/mssirsa/status/

ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਪਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਤੋਂ ਇਸ ਮਾਡਲ ਮਹਿਲਾ ਖਿਲਾਫ਼ ਕਾਨੂੰਨੀ ਕਾਰਵਾਈ ਕਰਨ ਦੀ ਮੰਗ ਵੀ ਕੀਤੀ ਹੈ। ਉਨ੍ਹਾਂ ਨੇ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪਵਿੱਤਰ ਅਸਥਾਨ ‘ਤੇ ਅਜਿਹਾ ਵਿਵਹਾਰ ਅਤੇ ਹਰਕਤ ਪੂਰੀ ਤਰ੍ਹਾਂ ਅਸਵੀਕਾਰਨਯੋਗ ਹੈ । ਮਹਿਲਾ ਮਾਡਲ ਵੱਲੋਂ ਔਰਤਾਂ ਦੇ ਪਹਿਰਾਵੇ ਵਿੱਚ ਨੰਗੇ ਸਿਰ ਮਾਡਲਿੰਗ ਕਰਕੇ ਸਿੱਖਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਈ ਗਈ ਹੈ । ਅਜਿਹੀ ਹਰਕਤ ਸਿੱਖ ਕੌਮ ਦੇ ਲਈ ਅਪਮਾਨ ਹੈ। ਇਸ ਮਾਮਲੇ ਦੀ ਹਰ ਕੋਈ ਸਖਤ ਸ਼ਬਦਾਂ ‘ਚ ਨਿੰਦਾ ਕਰ ਰਿਹਾ ਹੈ।