ਮਿਲੋ ਬਠਿੰਡਾ ਦੀ ਰਹਿਣ ਵਾਲੀ ਕ੍ਰਿਸ਼ਣਾ ਦੇਵੀ ਨੂੰ ਜਿਹੜੀ ਹੈ ਇਲਾਕੇ ਦੀ ਪਹਿਲੀ ਰਾਜ ਮਿਸਤਰੀ, ਕੋਠੀਆਂ ਦੇ ਲੈਂਦੀ ਹੈ ਠੇਕੇ

ਬਠਿੰਡਾ (Bathinda ) ਜ਼ਿਲ੍ਹੇ ਦੇ ਮੁਲਤਾਨੀ ਪਿੰਡ ਦੀ ਰਹਿਣ ਵਾਲੀ ਕ੍ਰਿਸ਼ਣਾ ਦੇਵੀ ( Krishna Devi) ਦੇ ਏਨੀਂ ਦਿਨੀਂ ਸੋਸ਼ਲ ਮੀਡੀਆ ਤੇ ਕਾਫੀ ਚਰਚੇ ਹਨ ।ਕ੍ਰਿਸ਼ਣਾ ਦੇਵੀ ਪਿਛਲੇ 15 ਸਾਲਾਂ ਤੋਂ ਰਾਜ ਮਿਸਤਰੀ ਦਾ ਕੰਮ ਕਰ ਰਹੀ ਹੈ ਅਤੇ ਆਪਣੇ ਖੇਤਰ ਦੀ ਪਹਿਲੀ ਮਹਿਲਾ ਰਾਜ ਮਿਸਤਰੀ ਹੈ । ਉਸ ਦੇ ਕੰਮ ਦੇ ਚਰਚੇ ਇਲਾਕੇ ਵਿੱਚ ਖੂਬ ਹੁੰਦੇ ਹਨ । ਉਹ ( Krishna Devi) ਆਪਣੇ ਕੰਮ ਵਿੱਚ ਇਸ ਕਦਰ ਪਰਪੱਕ ਹੋ ਗਈ ਹੈ ਕਿ ਹੁਣ ਉਹ ਕੋਠੀਆਂ ਤੇ ਮਕਾਨਾਂ ਦੇ ਠੇਕੇ ਲੈਂਦੀ ਹੈ ।

Pic Courtesy: Youtube

ਹੋਰ ਪੜ੍ਹੋ :

ਇਸ ਵਜ੍ਹਾ ਕਰਕੇ ਸਿਮਰਨ ਕੌਰ Dhadli ਦਾ ਗਾਣਾ ‘ਲਹੂ ਦੀ ਆਵਾਜ਼’ ਯੂਟਿਊਬ ਤੋਂ ਹਟਾਇਆ ਗਿਆ

Pic Courtesy: Youtube

 

ਕ੍ਰਿਸ਼ਣਾ ( Krishna Devi) ਦੀ ਮੰਨੀਏ ਤਾਂ ਘਰ ਦੀ ਗਰੀਬੀ ਨੂੰ ਦੂਰ ਕਰਨ ਲਈ ਉਸ ਨੇ ਇਹ ਕਿੱਤਾ ਚੁਣਿਆ ਸੀ । ਪਹਿਲਾਂ ਉਹ ਲੋਕਾਂ ਦੇ ਘਰ ਵਿੱਚ ਸਫਾਈ ਦਾ ਕੰਮ ਕਰਦੀ ਸੀ ਜਿਸ ਤੋਂ ਬਹੁਤ ਥੋੜੇ ਪੈਸੇ ਮਿਲਦੇ ਸਨ । ਘਰ ਦੀਆਂ ਲੋੜਾਂ ਨੂੰ ਪੂਰਾ ਕਰਨ ਲਈ ਉਸ ਨੂੰ ਜ਼ਿਆਦਾ ਪੈਸੇ ਦੀ ਲੋੜ ਸੀ । ਇਸ ਲਈ ਉਸ ਨੇ ਰਾਜ ਮਿਸਤਰੀ ਨਾਲ ਕੰਮ ਕਰਨਾ ਸ਼ੁਰੂ ਕਰ ਦਿੱਤਾ ਸੀ ।

Pic Courtesy: Youtube

ਕ੍ਰਿਸ਼ਣਾ ਦੇਵੀ ( Krishna Devi) ਨੇ ਇੱਕ ਸਾਲ ਮਜ਼ਦੂਰਾਂ ਦੇ ਨਾਲ ਦਿਹਾੜੀ ਕੀਤੀ ਅਤੇ ਫਿਰ ਮਿਸਤਰੀ ਦਾ ਕੰਮ ਸਿਖਿਆ। ਉਹ ਖ਼ੁਦ ਤਾਂ ਨਹੀਂ ਪੜ੍ਹ ਸਕੀ ਪਰ ਆਪਣੇ ਬੱਚਿਆਂ ਨੂੰ ਪੜ੍ਹਾ ਰਹੀ ਹੈ। ਕ੍ਰਿਸ਼ਣਾ ਦੇਵੀ ਦੱਸਦੀ ਹੈ ਕਿ ਇਸ ਕੰਮ ਦੀ ਵਜ੍ਹਾ ਨਾਲ ਦੁਨੀਆਂ ਤੋਂ ਉਨ੍ਹਾਂ ਨੂੰ ਕਾਫੀ ਕੁਝ ਸੁਨਣਾ ਪੈਂਦਾ ਹੈ। ਕ੍ਰਿਸ਼ਣਾ ਦੇਵੀ ਨੂੰ ਆਪਣੇ ਕੰਮ ਲਈ ਕਈ ਵਾਰ ਸਨਮਾਨਿਤ ਵੀ ਕੀਤਾ ਜਾ ਚੁੱਕਿਆ ਹੈ।

ਪੀਟੀਸੀ ਪੰਜਾਬੀ ’ਤੇ ਦੇਖੋ ਕਰਾਈਮ ਸ਼ੋਅ ‘ਜੁਰਮ ਤੇ ਜਜ਼ਬਾਤ’

ਪੀਟੀਸੀ ਪੰਜਾਬੀ ਤੇ ਅਪਰਾਧਿਕ ਕਹਾਣੀਆਂ (Crime Stories ) ਤੇ ਅਧਾਰਿਤ ਪ੍ਰੋਗਰਾਮ ‘ਜੁਰਮ ਤੇ ਜ਼ਜਬਾਤ’  (Jurm Te Jazbaat) 27 ਸਤੰਬਰ ਰਾਤ 9:30 ਵਜੇ ਤੋਂ ਸ਼ੁਰੂ ਹੋ ਗਿਆ ਹੈ । ਮਸ਼ਹੂਰ ਅਦਾਕਾਰ ਰੋਨਿਤ ਰਾਏ ਇਸ ਸ਼ੋਅ ਦੀ ਮੇਜ਼ਬਾਨੀ ਕਰ ਰਹੇ ਹਨ ਜਿਹੜੀ ਕਿ ਦਰਸ਼ਕਾਂ ਨੂੰ ਖੂਬ ਪਸੰਦ ਆ ਰਹੀ ਹੈ ।

ਹੋਰ ਪੜ੍ਹੋ :

ਇਸ ਵਜ੍ਹਾ ਕਰਕੇ ਸਿਮਰਨ ਕੌਰ Dhadli ਦਾ ਗਾਣਾ ‘ਲਹੂ ਦੀ ਆਵਾਜ਼’ ਯੂਟਿਊਬ ਤੋਂ ਹਟਾਇਆ ਗਿਆ

‘ਜੁਰਮ ਤੇ ਜਜ਼ਬਾਤ’ ਪ੍ਰੋਗਰਾਮ ਪੀਟੀਸੀ ਪੰਜਾਬੀ ’ਤੇ ਹਰ ਹਫ਼ਤੇ ਸੋਮਵਾਰ ਤੋਂ ਬੁੱਧਵਾਰ ਰਾਤ 9:30 ਵਜੇ ਭਾਰਤ, ਕੈਨੇਡਾ ਅਤੇ ਯੂ.ਐੱਸ.ਏ ਵਿੱਚ ਪ੍ਰਸਾਰਿਤ ਕੀਤਾ ਜਾ ਰਿਹਾ ਹੈ । ਜਦੋਂਕਿ ਇਸ ਸ਼ੋਅ ਦਾ ਮੁੜ ਪ੍ਰਸਾਰਣ ਤੁਸੀਂ ਮੰਗਲਵਾਰ ਦੁਪਿਹਰੇ 2 ਵਜੇ ਦੇਖ ਸਕੋਗੇ । ਇਸ ਸ਼ੋਅ ਵਿੱਚ ਉਹਨਾਂ ਕਹਾਣੀਆਂ ਨੂੰ ਦਿਖਾਇਆ ਜਾ ਰਿਹਾ ਹੈ ਜਿਹੜੀਆਂ ਕਿ ਸਾਡੇ ਆਲੇ ਦੁਆਲੇ ਵਾਪਰੀਆਂ ਹੋਈਆਂ ਹਨ ਜਾਂ ਫਿਰ ਵਾਪਰ ਰਹੀਆਂ ਹਨ ।

 

View this post on Instagram

 

A post shared by PTC Punjabi (@ptcpunjabi)

ਕਰਾਈਮ, ਡਰਾਮਾ, ਰੋਮਾਂਚ ਤੇ ਰਹੱਸ (Crime Stories ) ਨਾਲ ਭਰਪੂਰ ਇਹ ਸ਼ੋਅ ਦਰਸ਼ਕਾਂ ਨੂੰ ਖੂਬ ਪਸੰਦ ਆ ਰਿਹਾ ਹੈ । ਸੋ ਦੇਖਣਾ ਨਾ ਭੁੱਲਣਾ ‘ਜੁਰਮ ਤੇ ਜਜ਼ਬਾਤ’ (Jurm Te Jazbaat) ਹਰ ਹਫ਼ਤੇ ਸੋਮਵਾਰ ਤੋਂ ਬੁੱਧਵਾਰ ਰਾਤ 9:30 ਵਜੇ ਸਿਰਫ ਪੀਟੀਸੀ ਪੰਜਾਬੀ ’ਤੇ ।

ਇਸ ਵਜ੍ਹਾ ਕਰਕੇ ਸਿਮਰਨ ਕੌਰ Dhadli ਦਾ ਗਾਣਾ ‘ਲਹੂ ਦੀ ਆਵਾਜ਼’ ਯੂਟਿਊਬ ਤੋਂ ਹਟਾਇਆ ਗਿਆ

ਸਿਮਰਨ ਕੌਰ Dhadli ਦਾ ਗਾਣਾ ‘ਲਹੂ ਦੀ ਆਵਾਜ਼’ ਯੂ-ਟਿਊਬ ਤੋਂ ਹਟਾ ਦਿੱਤਾ ਗਿਆ ਹੈ । ਸਿਮਰਨ (Simiran Kaur Dhadli) ਦੇ ਗਾਣੇ ਦੇ ਖਿਲਾਫ ਯੂਟਿਊਬ ਨੇ ਇਹ ਕਾਰਵਾਈ ਸੋਸ਼ਲ ਮੀਡੀਆ ਸਟਾਰ ਮੀਤੀ ਕਲਹੇਰ ਦੀ ਸ਼ਿਕਾਇਤ ਤੇ ਕੀਤੀ ਹੈ । ਖ਼ਬਰਾਂ ਦੀ ਮੰਨੀਏ ਤਾਂ Meetii Kalher  ਨੇ ਆਪਣੀ ਸ਼ਿਕਾਇਤ ਵਿੱਚ ਕਿਹਾ ਹੈ ਕਿ ਸਿਮਰਨ ਨੇ ਆਪਣੇ ਗਾਣੇ ਲਹੂ ਦੀ ਆਵਾਜ਼ ਵਿੱਚ ਉਸ ਦੀਆਂ ਤਸਵੀਰਾਂ ਵਰਤੀਆਂ ਹਨ, ਤੇ ਮੀਤੀ ਨੇ ਕਾਪੀਰਾਈਟ ਦੀ ਸ਼ਿਕਾਇਤ ਕੀਤੀ ਹੈ ।

Pic Courtesy: Instagram

ਹੋਰ ਪੜ੍ਹੋ :

ਪੰਜਾਬੀ ਇੰਡਸਟਰੀ ਤੋਂ ਆਈ ਬੁਰੀ ਖ਼ਬਰ, ਗਾਇਕ ਸੱਜਣ ਅਦੀਬ ਦੇ ਪਿਤਾ ਦਾ ਦਿਹਾਂਤ

Pic Courtesy: Instagram

ਇਸ ਸ਼ਿਕਾਇਤ ਤੋਂ ਬਾਅਦ ਸਿਮਰਨ (Simiran Kaur Dhadli) ਦੇ ਗਾਣੇ ਲਹੂ ਦੀ ਆਵਾਜ਼ ਨੂੰ ਯੂਟਿਊਬ ਤੋਂ ਹਟਾ ਦਿੱਤਾ ਗਿਆ ਹੈ ।ਮੀਤੀ ਨੇ ਇਸ ਸਭ ਦੀ ਜਾਣਕਾਰੀ ਖੁਦ ਆਪਣੇ ਇੰਸਟਾਗ੍ਰਾਮ ਤੇ ਸਾਂਝੀ ਕੀਤੀ ਹੈ । ਮੀਤੀ ਨੇ ਕਿਹਾ ਕਿ ਉਸ ਨੂੰ ਸਿਮਰਨ ਦੇ ਗਾਣੇ ਤੋਂ ਕੋਈ ਇਤਰਾਜ਼ ਨਹੀਂ ਹੈ । ਪਰ ਗਾਣੇ ਦੇ ਵੀਡੀਓ ਵਿੱਚ ਉਸ ਦੀਆਂ ਜੋ ਤਸਵੀਰਾਂ ਵਰਤੀਆਂ ਗਈਆਂ ਹਨ ਉਸ ਨੂੰ ਉਹਨਾਂ ਤੋਂ ਇਤਰਾਜ਼ ਹੈ ।

Pic Courtesy: Instagram

ਇਸ ਦੇ ਨਾਲ ਹੀ ਉਸ ਨੇ ਕਿਹਾ ਹੈ ਕਿ ਸਿਮਰਨ ਨਾਲ ਵਿਵਾਦਾਂ ਵਿੱਚ ਪੈਣ ਦੀ ਉਸ ਦੀ ਕੋਈ ਦਿਲਚਸਪੀ ਨਹੀਂ । ਤੁਹਾਨੂੰ ਦੱਸ ਦਿੰਦੇ ਹਾਂ ਕਿ ਸਿਮਰਨ ਦੇ ਗਾਣੇ ‘ਲਹੂ ਦੀ ਆਵਾਜ਼’ ਨੂੰ ਲੈ ਕੇ ਕਾਫੀ ਵਿਵਾਦ ਹੋਇਆ ਸੀ । ਇਸ ਗਾਣੇ ਨੂੰ ਲੈ ਕੇ ਕੁਝ ਲੋਕ ਉਸ ਦੇ ਖਿਲਾਫ ਹੋ ਗਏ ਸਨ ਤੇ ਕੁਝ ਉਸ ਦੇ ਹੱਕ ਵਿੱਚ ਅੱਗੇ ਆਏ ਸਨ ।

ਆਪਣੀ ਡਾਈਟ ਵਿੱਚ ਸ਼ਾਮਿਲ ਕਰੋ ਪਾਲਕ, ਕਈ ਬਿਮਾਰੀਆਂ ਨੂੰ ਰੱਖਦੀ ਹੈ ਦੂਰ

ਪਾਲਕ (Spinach Health Benefits)  ਵਿੱਚ ਬਹੁਤ ਸਾਰੇ ਪੌਸ਼ਟਿਕ ਤੱਤ ਹੁੰਦੇ ਹਨ, ਜਿਹੜੇ ਸਾਡੇ ਸਰੀਰ ਤੋਂ ਬਹੁਤ ਸਾਰੀਆਂ ਬਿਮਾਰੀਆਂ ਤੋਂ ਦੂਰ ਰੱਖਦੇ ਹਨ ।ਪਾਲਕ ਵਿੱਚ ਮੌਜੂਦ ਪੌਸ਼ਟਿਕ ਤੱਤਾਂ ਦੀ ਗੱਲ ਕਰੀਏ ਤਾਂ ਇਸ ਵਿੱਚ ਫਾਈਬਰ, ਪ੍ਰੋਟੀਨ, ਆਇਰਨ, ਕੈਲਸ਼ੀਅਮ, ਫੋਲਿਕ ਐਸਿਡ, ਵਿਟਾਮਿਨ-ਕੇ, ਵਿਟਾਮਿਨ ਸੀ, ਵਿਟਾਮਿਨ ਏ, ਪੋਟਾਸ਼ੀਅਮ, ਮੈਗਨੀਸ਼ੀਅਮ, ਵਿਟਾਮਿਨ ਈ ਵਰਗੇ ਤੱਤ ਹੁੰਦੇ ਹਨ।

ਹੋਰ ਪੜ੍ਹੋ :

ਗਾਇਕ ਜੌਰਡਨ ਸੰਧੂ ਅਤੇ ਸਵੀਤਾਜ ਬਰਾੜ ਜਲਦ ਆ ਰਹੇ ਹਨ ਨਵੇਂ ਗੀਤ ‘ਮੁੰਡਾ ਸਰਦਾਰਾਂ ਦਾ’ ਨਾਲ

ਪਾਲਕ (Spinach Benefits)  ਨੂੰ ਡਾਇਬਿਟੀਜ਼ ਵਿੱਚ ਜ਼ਰੂਰ ਖਾਣਾ ਚਾਹੀਦਾ ਹੈ। ਕਿਉਂਕਿ, ਇਸ ਵਿੱਚ ਮੌਜੂਦ ਵਿਟਾਮਿਨ, ਖਣਿਜ ਅਤੇ ਫਾਈਟੋਕੈਮੀਕਲ ਉੱਚ ਚੀਨੀ ਦੇ ਖਤਰੇ ਨੂੰ ਘੱਟ ਕਰਦੇ ਹਨ। ਪਾਲਕ ਵਿੱਚ ਮੌਜੂਦ ਪੋਟਾਸ਼ੀਅਮ ਸਰੀਰ ਵਿੱਚ ਸੋਡੀਅਮ ਦੀ ਮਾਤਰਾ ਨੂੰ ਘਟਾਉਣ ਅਤੇ ਖੂਨ ਦੀਆਂ ਨਾੜੀਆਂ ਦੇ ਤਣਾਅ ਨੂੰ ਘਟਾਉਣ ਵਿੱਚ ਮਦਦ ਕਰਦਾ ਹੈ। ਇਸ ਨਾਲ ਹਾਈ ਬਲੱਡ ਪ੍ਰੈਸ਼ਰ ਦੀ ਸਮੱਸਿਆ ਤੋਂ ਛੁਟਕਾਰਾ ਮਿਲ ਜਾਂਦਾ ਹੈ।

ਜੇ ਤੁਸੀਂ ਕਬਜ਼ ਜਾਂ ਪੇਟ ਦੀ ਕਿਸੇ ਹੋਰ ਸਮੱਸਿਆ ਤੋਂ ਪੀੜਤ ਹੋ, ਤਾਂ ਪਾਲਕ (Spinach )  ਖਾਣਾ ਯਕੀਨੀ ਬਣਾਓ। ਕਿਉਂਕਿ ਇਸ ਵਿੱਚ ਮੌਜੂਦ ਫਾਈਬਰ ਪੇਟ ਨੂੰ ਸਾਫ਼ ਕਰਨ ਵਿੱਚ ਮਦਦ ਕਰਦਾ ਹੈ। ਪਾਲਕ ਆਇਰਨ ਦੀ ਪ੍ਰਾਪਤੀ ਲਈ ਸਭ ਤੋਂ ਵਧੀਆ ਸਰੋਤ ਹੈ। ਜਿਸ ਦੀ ਉਚਿਤ ਮਾਤਰਾ ਸਰੀਰ ਵਿੱਚ ਅਨੀਮੀਆ ਦੀ ਕਮੀ ਨਹੀਂ ਹੋਣ ਦਿੰਦੀ।

ਭਾਰਤੀ ਸਿੰਘ ਨੇ ਇਸ ਤਕਨੀਕ ਨਾਲ ਘਟਾਇਆ 15 ਕਿਲੋ ਵਜ਼ਨ

ਭਾਰਤੀ ਸਿੰਘ (bharti singh) ਨੇ ਹਾਲ ਹੀ ਵਿੱਚ 15 ਕਿਲੋ ਵਜ਼ਨ ਘੱਟ ਕੀਤਾ ਹੈ । ਇਸ ਤੋਂ ਪਹਿਲਾਂ ਭਾਰਤੀ ਦਾ ਵਜਨ 91 ਕਿਲੋ ਸੀ ਜਿਹੜਾ ਕਿ ਹੁਣ ਘੱਟ ਕੇ 76 ਕਿਲੋ ਹੋ ਗਿਆ ਹੈ । ਭਾਰਤੀ (bharti singh) ਦੀ ਨਵੀਂ ਲੁੱਕ ਨੂੰ ਦੇਖ ਕੇ ਹਰ ਕੋਈ ਹੈਰਾਨ ਹੋ ਗਿਆ ਹੈ । ਇਸ ਸਭ ਦੇ ਚਲਦੇ ਹਰ ਕੋਈ ਜਾਨਣਾ ਚਾਹੁੰਦਾ ਹੈ ਕਿ ਭਾਰਤੀ ਨੇ ਵਜਨ ਕਿਸ ਤਰ੍ਹਾਂ ਘੱਟ ਕੀਤਾ ਹੈ ।

Bharti singh pp-min (1)
Image From Instagram

ਹੋਰ ਪੜ੍ਹੋ :

ਮੁਸ਼ਕਿਲਾਂ ਵਿੱਚ ਘਿਰੀ ਸ਼ਿਲਪਾ ਸ਼ੈੱਟੀ ਨੇ ਲੋਕਾਂ ਤੋਂ ਮੰਗੀ ਸਲਾਹ, ਜ਼ਿੰਦਗੀ ਦਾ ਵੱਡਾ ਫੈਸਲਾ ਲੈਣ ਵਿੱਚ ਆ ਰਹੀ ਹੈ ਮੁਸ਼ਕਿਲ

Bharti-Singh
Image From Instagram

ਖਬਰਾਂ ਦੀ ਮੰਨੀਏ ਤਾਂ ਭਾਰਤੀ ਨੇ ਕੋਈ ਸਪੈਸ਼ਲ ਡਾਈਟ ਨਹੀਂ ਲਈ, ਬਲਕਿ ਉਸ ਨੇ ਵਰਤ (Intermittent Fasting) ਰੱਖ ਕੇ ਵਜਨ ਘੱਟ ਕੀਤਾ ਹੈ । ਕਿਹਾ ਜਾਂਦਾ ਹੈ ਕਿ ਭਾਰਤੀ ਨੂੰ ਸਾਹ ਲੈਣ ਵਿੱਚ ਤਕਲੀਫ ਹੁੰਦੀ ਸੀ ਇਸ ਤੋਂ ਇਲਾਵਾ ਉਸ ਦਾ ਸ਼ੂਗਰ ਲੈਵਲ ਵੀ ਵੱਧ ਸੀ ਜਿਸ ਕਰਕੇ ਉਸ ਨੇ ਵਜਨ ਘਟਾਇਆ ਤੇ ਹੁਣ ਭਾਰਤੀ ਨੂੰ ਇਹਨਾਂ ਸਮੱਸਿਆਵਾਂ ਤੋਂ ਕੁਝ ਰਾਹਤ ਮਿਲੀ ਹੈ ।

bharti singh
Image From Instagram

ਭਾਰਤੀ (bharti singh) ਨੇ ਜਿਸ ਤਕਨੀਕ ਨਾਲ ਵਜਨ ਘਟਾਇਆ ਹੈ । ਉਸ ਵਿੱਚ ਤੁਸੀਂ ਕੁਝ ਵੀ ਖਾ ਸਕਦੇ ਹੋ ਪਰ ਇਸ ਤੋਂ ਬਾਅਦ ਕਈ ਘੰਟੇ ਤੁਹਾਨੂੰ ਕੁਝ ਨਹੀਂ ਖਾਣਾ ਹੁੰਦਾ । ਵਰਤ ਤੋਂ ਬਾਅਦ ਤੁਹਾਨੂੰ ਕਾਰਬੋਹਾਈਡਰੇਟ ਵਾਲੀਆਂ ਚੀਜ਼ਾਂ ਘੱਟ ਤੇ ਪ੍ਰੋਟੀਨ ਤੇ ਫਾਈਬਰ ਵਾਲੀਆਂ ਚੀਜ਼ਾਂ ਜ਼ਿਆਦਾ ਦਿੱਤੀਆਂ ਜਾਂਦੀਆਂ ਹਨ । ਇਸ ਦੌਰਾਨ ਭਾਰਤੀ 17 ਘੰਟੇ ਭੁੱਖੀ ਰਹਿੰਦੀ ਸੀ । ਉਹ ਸ਼ਾਮ ਨੂੰ 7 ਵਜੇ ਤੋਂ ਬਾਅਦ ਤੇ ਅਗਲੇ ਦਿਨ ਦੁਪਿਹਰ 12 ਵਜੇ ਤੋਂ ਪਹਿਲਾਂ ਕੁਝ ਨਹੀਂ ਸੀ ਖਾਂਦੀ ।

ਸਿਰਫ ਏਨੇਂ ਰੁਪਏ ਸੀ ਅਦਾਕਾਰ ਜਗਜੀਤ ਸੰਧੂ ਦੀ ਪਹਿਲੀ ਕਮਾਈ

ਫ਼ਿਲਮ ਤੇ ਥੀਏਟਰ ਕਲਾਕਾਰ ਜਗਜੀਤ ਸੰਧੂ (Jagjeet Sandhu) ਨੂੰ ਅੱਜ ਕਿਸੇ ਪਹਿਚਾਣ ਦੀ ਲੋੜ ਨਹੀਂ ਹੈ । ਉਸ ਨੇ ਆਪਣੀ ਅਦਾਕਾਰੀ ਨਾਲ ਨਾ ਸਿਰਫ ਪੰਜਾਬੀ ਇੰਡਸਟਰੀ ਵਿੱਚ ਨਾਂਅ ਬਣਾਇਆ ਹੈ ਬਲਕਿ ਮੁੰਬਈ ਦੀ ਫ਼ਿਲਮ ਇੰਡਸਟਰੀ ਵਿੱਚ ਵੀ ਉਸ ਦੀ ਅਦਾਕਾਰੀ ਦੇ ਚਰਚੇ ਹੁੰਦੇ ਹਨ । ਇਸ ਮੁਕਾਮ ਤੇ ਪਹੁੰਚਣ ਲਈ ਉਸ ਨੂੰ ਲੰਮਾ ਸੰਘਰਸ਼ ਕਰਨਾ ਪਿਆ ਹੈ । ਇੱਕ ਵੈੱਬਸਾਈਟ ਦੀ ਰਿਪੋਰਟ ਮੁਤਾਬਿਕ ਅਦਾਕਾਰੀ ਦਾ ਕੀੜਾ ਉਸ ਦੇ ਅੰਦਰ ਬਚਪਨ ਤੋਂ ਹੀ ਸੀ ।

Pic Courtesy: Instagram

ਹੋਰ ਪੜ੍ਹੋ :

ਗਾਇਕ ਜੌਰਡਨ ਸੰਧੂ ਅਤੇ ਸਵੀਤਾਜ ਬਰਾੜ ਜਲਦ ਆ ਰਹੇ ਹਨ ਨਵੇਂ ਗੀਤ ‘ਮੁੰਡਾ ਸਰਦਾਰਾਂ ਦਾ’ ਨਾਲ

image of jagjeet sandhu
Pic Courtesy: Instagram

ਇਸੇ ਲਈ ਉਹ (Jagjeet Sandhu)  ਨੇ ਬਹੁਤ ਛੋਟੀ ਉਮਰ ਵਿੱਚ ਹੀ ਅਦਾਕਾਰੀ ਵਿੱਚ ਪੈਰ ਰੱਖਣੇ ਸ਼ੁਰੂ ਕਰ ਦਿੱਤੇ ਸਨ । ਉਸ ਨੇ ਸਕੂਲ ਦੇ ਬਹੁਤ ਸਾਰੇ ਨਾਟਕਾਂ ਤੇ ਪ੍ਰੋਗਰਾਮਾਂ ਵਿੱਚ ਹਿੱਸਾ ਲਿਆ। ਇਹੀ ਨਹੀਂ ਉਹ (Jagjeet Sandhu)  ਸਿਰਫ 7 ਸਾਲਾਂ ਦਾ ਸੀ ਜਦੋਂ ਉਹ ਅਮਲੋਹ ਵਿੱਚ ਇੱਕ ਥੀਏਟਰ ਸਮੂਹ ਦਾ ਹਿੱਸਾ ਬਣਿਆ ।

Punjabi actor Jagjeet sandhu new web series Leila with netflix
Pic Courtesy: Instagram

ਉਸ ਨੇ ਪੰਜਾਬ ਵਿੱਚ ਬਹੁਤ ਸਾਰੇ ਨੁੱਕੜ ਨਾਟਕ ਕੀਤੇ ਅਤੇ ਆਪਣੇ ਪ੍ਰਦਰਸ਼ਨ ਲਈ 50 ਰੁਪਏ ਕਮਾਏ। ਜਗਜੀਤ ਸੰਧੂ ਨੇ ਪੰਜਾਬੀ ਫ਼ਿਲਮ ਇੰਡਸਟਰੀ ਵਿੱਚ 2015 ਵਿੱਚ ਰੁਪਿੰਦਰ ਗਾਂਧੀ ਫਿਲਮ ਨਾਲ ਕਦਮ ਰੱਖਿਆ ਸੀ । ਇਸ ਤੋਂ ਬਾਅਦ ਫਿਲਮ ‘ਸੁਫ਼ਨਾ’ ਵਿੱਚ ਉਸ ਦੇ ਕੰਮ ਨੂੰ ਬਹੁਤ ਪਸੰਦ ਕੀਤਾ ਗਿਆ । ਮਸ਼ਹੂਰ ਹਿੰਦੀ ਵੈਬ ਸੀਰੀਜ਼ ‘ਲੀਲਾ’ ਵਿੱਚ ਉਸਦੀ ਭੂਮਿਕਾ ਨੂੰ ਵੀ ਕਾਫੀ ਪਸੰਦ ਕੀਤਾ ਗਿਆ ਹੈ ।

ਲਾੜੀ ਨੂੰ ਦੇਖ ਕੇ ਭਾਵੁਕ ਹੋ ਗਿਆ ਲਾੜਾ, ਰੋ-ਰੋ ਕੇ ਹੋਇਆ ਬੁਰਾ ਹਾਲ

ਵਿਆਹਾਂ ਦੇ ਸੀਜ਼ਨ ਵਿੱਚ ਆਏ ਦਿਨ ਕੋਈ ਨਾ ਕੋਈ ਵੀਡੀਓ ਵਾਇਰਲ (Wedding Video)  ਹੁੰਦਾ ਹੈ, ਜਿਸ ਨੂੰ ਦੇਖਣ ਤੋਂ ਬਾਅਦ ਜਾਂ ਤਾਂ ਲੋਕ ਹੱਸਣ ਲੱਗ ਜਾਂਦੇ ਹਨ ਜਾਂ ਇਮੋਸ਼ਨਲ ਹੋ ਜਾਦੇ ਹਨ। ਇਸੇ ਤਰ੍ਹਾਂ ਦਾ ਇੱਕ ਵੀਡੀਓ (Viral Video)  ਸੋਸ਼ਲ ਮੀਡੀਆ ਤੇ ਵਾਇਰਲ ਹੋ ਰਿਹਾ ਹੈ ਜਿਸ ਨੂੰ ਦੇਖਣ ਤੋਂ ਬਾਅਦ ਲੋਕ ਭਾਵੁਕ ਹੋ ਰਹੇ ਹਨ ।

ਹੋਰ ਪੜ੍ਹੋ :

ਬਾਲੀਵੁੱਡ ਫ਼ਿਲਮ ‘83’ ਦੀ ਰਿਲੀਜ਼ ਡੇਟ ਦਾ ਐਲਾਨ, ਕਈ ਪੰਜਾਬੀ ਸਿਤਾਰੇ ਵੀ ਆਉਣਗੇ ਨਜ਼ਰ

ਇਸ ਵੀਡੀਓ (Wedding Video) ਵਿੱਚ ਲਾੜਾ ਸਟੇਜ ਤੇ ਖੜਾ ਹੁੰਦਾ ਹੈ, ਜਿਵੇਂ ਹੀ ਲਾੜੀ ਦੀ ਐਂਟਰੀ ਹੁੰਦੀ ਹੈ ਤਾਂ ਲਾੜਾ ਰੋਣ ਲੱਗ ਜਾਦਾ ਹੈ । ਵੀਡੀਓ (Viral Video)  ਵਿੱਚ ਦੇਖਿਆ ਜਾ ਸਕਦਾ ਹੈ ਕਿ ਜਿਵੇਂ ਹੀ ਲਾੜੀ ਵਰਮਾਲਾ ਦੀ ਰਸਮ ਲਈ ਐਂਟਰੀ ਲੈਂਦੀ ਹੈ ਤਾਂ ਲਾੜੀ ਨੂੰ ਦੇਖ ਕੇ ਲਾੜਾ ਇਮੋਸ਼ਨਲ ਹੋ ਜਾਦਾ ਹੈ ।

 

View this post on Instagram

 

A post shared by Richa Namish Gambhir (@richaverma._)


ਲਾੜੇ ਨੂੰ ਦੇਖ ਕੇ ਵਿਆਹ ਵਿੱਚ ਆਏ ਮਹਿਮਾਨ ਵੀ ਇਮੋਸ਼ਨਲ ਹੋ ਜਾਂਦੇ ਹਨ । ਇਹ ਵੀਡੀਓ ਇੰਸਟਾਗ੍ਰਾਮ ਤੇ ਸ਼ੇਅਰ ਕੀਤਾ ਗਿਆ ਹੈ । ਇਸ ਵੀਡੀਓ (Viral Video)  ਤੇ ਲੋਕਾਂ ਦਾ ਪ੍ਰਤੀਕਰਮ ਵੀ ਦੇਖਣ ਨੂੰ ਮਿਲ ਰਿਹਾ ਲੈ ਲੋਕ ਲਗਾਤਾਰ ਕਮੈਂਟ ਕਰ ਰਹੇ ਹਨ । ਕੁਝ ਲੋਕਾਂ ਨੂੰ ਇਹ ਵੀਡੀਓ ਬਹੁਤ ਪਸੰਦ ਆ ਰਿਹਾ ਹੈ ।

ਦਿਲਜੀਤ ਦੋਸਾਂਝ ਦੀ ਫਿਲਮ ‘ਹੌਂਸਲਾ ਰੱਖ’ ਦਾ ਟਰੇਲਰ ਰਿਲੀਜ਼

ਦਿਲਜੀਤ ਦੋਸਾਂਝ (Diljit Dosanjh) ਦੀ ਸਭ ਤੋਂ ਵੱਧ ਉਡੀਕੀ ਜਾਣ ਵਾਲੀ ਫਿਲਮਾਂ ਵਿੱਚੋਂ ਇੱਕ, ‘ਹੌਂਸਲਾ ਰੱਖ’ (Honsla Rakh Trailer ) ਦਾ ਟਰੇਲਰ ਰਿਲੀਜ਼ ਹੋ ਗਿਆ ਹੈ । ਇਸ ਟਰੇਲਰ ਨੂੰ ਦਿਲਜੀਤ ਦੇ ਪ੍ਰਸ਼ੰਸਕਾਂ ਵੱਲੋਂ ਖੂਬ ਪਸੰਦ ਕੀਤਾ ਜਾ ਰਿਹਾ ਹੈ । ਜਿਸ ਤਰ੍ਹਾਂ ਦਾ ਫ਼ਿਲਮ ਦਾ ਟਰੇਲਰ ਹੈ, ਉਸ ਨੂੰ ਦੇਖ ਕੇ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਇਸ ਫ਼ਿਲਮ ਵਿੱਚ ਦਰਸ਼ਕਾਂ ਨੂੰ ਹਰ ਤਰ੍ਹਾਂ ਦਾ ਮਸਾਲਾ ਦੇਖਣ ਨੂੰ ਮਿਲੇਗਾ।

diljit dosanjh shared new poster honsla rakh-min
Image From Instagram

ਹੋਰ ਪੜ੍ਹੋ :

ਮੁਸ਼ਕਿਲਾਂ ਵਿੱਚ ਘਿਰੀ ਸ਼ਿਲਪਾ ਸ਼ੈੱਟੀ ਨੇ ਲੋਕਾਂ ਤੋਂ ਮੰਗੀ ਸਲਾਹ, ਜ਼ਿੰਦਗੀ ਦਾ ਵੱਡਾ ਫੈਸਲਾ ਲੈਣ ਵਿੱਚ ਆ ਰਹੀ ਹੈ ਮੁਸ਼ਕਿਲ

Diljit Dosanjh pp-min
Image From Instagram

ਫ਼ਿਲਮ ਦਾ ਟਰੇਲਰ ਦੇਖਣ ਤੋਂ ਬਾਅਦ ਦਿਲਜੀਤ ਦੇ ਪ੍ਰਸ਼ੰਸਕ ਲਗਾਤਾਰ ਕਮੈਂਟ ਕਰਕੇ ਆਪਣਾ ਪ੍ਰਤੀਕਰਮ ਦੇ ਰਹੇ ਹਨ । ਤੁਹਾਨੂੰ ਦੱਸ ਦਿੰਦੇ ਹਾਂ ਕਿ ਇਹ ਪਹਿਲੀ ਵਾਰ ਹੈ ਜਦੋਂ ਦਿਲਜੀਤ ਦੋਸਾਂਝ ਸ਼ਹਿਨਾਜ਼ ਗਿੱਲ ਅਤੇ ਸੋਨਮ ਬਾਜਵਾ ( Shehnaaz Gill, Sonam Bajwa, Shinda Grewal ) ਦੇ ਨਾਲ ਇੱਕਠੇ ਕਿਸੇ ਪੰਜਾਬੀ ਫਿਲਮ ਵਿੱਚ ਨਜ਼ਰ ਆਉਣਗੇ। ਗਿੱਪੀ ਗਰੇਵਾਲ ਦੇ ਬੇਟੇ ਸਿੰਦਾ ਸ਼ਿੰਦਾ ਗਰੇਵਾਲ ਦਿਲਜੀਤ ਦੇ ਬੇਟੇ ਦੇ ਕਿਰਦਾਰ ਵਿੱਚ ਨਜ਼ਰ ਆਵੇਗਾ ।

 

View this post on Instagram

 

A post shared by DILJIT DOSANJH (@diljitdosanjh)

ਸ਼ਿੰਦਾ ਛੋਟੀ ਉਮਰ ਵਿੱਚ ਹੀ ਇੰਡਸਟਰੀ ਵਿੱਚ ਵੱਡੀਆਂ ਮੱਲਾਂ ਮਾਰ ਰਿਹਾ ਹੈ । ਇਹ ਫਿਲਮ ਦੁਸਹਿਰੇ ਵਾਲੇ ਦਿਨ ਰਿਲੀਜ਼ ਹੋਣ ਵਾਲੀ ਹੈ। ਦਿਲਜੀਤ ਦੋਸਾਂਝ, ਸ਼ਹਿਨਾਜ਼ ਗਿੱਲ, ਸੋਨਮ ਬਾਜਵਾ ਅਤੇ ਸ਼ਿੰਦਾ ਗਰੇਵਾਲ ਦੀ ਫ਼ਿਲਮ ਹੋਂਸਲਾ ਰੱਖ 15 ਅਕਤੂਬਰ 2021 ਨੂੰ ਦੁਨੀਆ ਭਰ ਦੇ ਸਿਨੇਮਾ ਘਰਾਂ ਵਿੱਚ ਰਿਲੀਜ਼ ਹੋਵੇਗੀ।

ਮੁਸ਼ਕਿਲਾਂ ਵਿੱਚ ਘਿਰੀ ਸ਼ਿਲਪਾ ਸ਼ੈੱਟੀ ਨੇ ਲੋਕਾਂ ਤੋਂ ਮੰਗੀ ਸਲਾਹ, ਜ਼ਿੰਦਗੀ ਦਾ ਵੱਡਾ ਫੈਸਲਾ ਲੈਣ ਵਿੱਚ ਆ ਰਹੀ ਹੈ ਮੁਸ਼ਕਿਲ

ਸ਼ਿਲਪਾ ਸ਼ੈੱਟੀ (Shilpa Shetty Kundra)  ਦੇ ਪਤੀ ਰਾਜ ਕੁੰਦਰਾ (Raj Kundra)  ਦੀ ਹਾਲ ਹੀ ਵਿੱਚ ਜਮਾਨਤ ਹੋਈ ਹੈ । ਜੇਲ੍ਹ ਤੋਂ ਬਾਹਰ ਆਉਣ ਤੋਂ ਬਾਅਦ ਉਹਨਾਂ ਨੇ ਕੋਈ ਵੀ ਪ੍ਰਤੀਕਰਮ ਹਾਲੇ ਨਹੀਂ ਦਿੱਤਾ । ਪਰ ਇਸ ਸਭ ਦੇ ਚਲਦੇ ਉਹਨਾਂ ਨੇ ਆਪਣੇ ਇੰਸਟਾਗ੍ਰਾਮ ਦੀ ਸਟੋਰੀ ਤੇ ਇੱਕ ਪੋਸਟ ਸਾਂਝੀ ਕੀਤੀ ਹੈ । ਇਸ ਪੋਸਟ ਵਿੱਚ ਲਿਖਿਆ ਹੈ ‘ਔਖੀ ਘੜੀ ਦਾ ਸਾਹਮਣਾ ਕੀਤਾ, ਚਰਿੱਤਰ ਵਾਲਾ ਸ਼ਖਸ ਖੁਦ ਤੇ ਨਿਰਭਰ ਰਹਿੰਦਾ ਹੈ …ਉਹ ਖੁਦ ਅਗਲੇ ਕਦਮ ਨਾਲ ਜੁੜਿਆ ਫੈਸਲਾ ਲੈਂਦਾ ਹੈ ।

Pic Courtesy: Instagram

ਹੋਰ ਪੜ੍ਹੋ :

ਕਿਸਾਨਾਂ ਵੱਲੋਂ ਭਾਰਤ ਬੰਦ ਦਾ ਸੱਦਾ, ਪੰਜਾਬੀ ਸਿਤਾਰਿਆਂ ਨੇ ਵੀ ਕੀਤਾ ਸਮਰਥਨ

Shilpa Shetty-Raj Kundra
Pic Courtesy: Instagram

ਆਪਣੇ ਹਰ ਫੈਸਲੇ ਦੀ ਜ਼ਿੰਮੇਵਾਰੀ ਲੈਂਦਾ ਹੈ ਤੇ ਉਹਨਾਂ ਫੈਸਲਿਆਂ ਨੂੰ ਆਪਣਾ ਕਹਿੰਦਾ ਹੈ । ਅੰਤ ਵਿੱਚ ਅਸੀਂ ਹੀ ਹਰ ਉਸ ਚੀਜ਼ ਲਈ ਜ਼ਿੰਮੇਵਾਰ ਹੁੰਦੇ ਹਾਂ, ਜੋ ਅਸੀਂ ਚੁਣਦੇ ਹਾਂ…ਜੇਕਰ ਅਸੀਂ ਕਿਸਮਤ ਵਾਲੇ ਹਾਂ ਤਾਂ ਸਾਨੂੰ ਦੋਸਤਾਂ ਤੇ ਪਰਿਵਾਰ ਵਾਲਿਆਂ ਦਾ ਸਾਥ ਮਿਲਦਾ ਹੈ । ਠੀਕ ਉਸੇ ਸਮੇਂ ਸਾਨੂੰ ਫੈਸਲਾ ਲੈਣਾ ਪੈਂਦਾ ਹੈ ਤੇ ਉਸ ਦੀ ਜ਼ਿੰਮੇਵਾਰੀ ਵੀ ਉਠਾਉਣੀ ਪੈਂਦੀ ਹੈ । ਸਹੀ ਜਾਂ ਗਲਤ…ਇਹ ਸਾਡੇ ਤੇ ਨਿਰਭਰ ਕਰਦਾ ਹੈ ।

ਫਿਰ ਉਹ ਕਰਦੇ ਹਾਂ ਜੋ ਸਭ ਤੋਂ ਵਧੀਆ ਲੱਗਦਾ ਹੈ । ਜੇਕਰ ਚੀਜਾਂ ਠੀਕ ਹੁੰਦੀਆਂ ਹਨ ਤਾਂ ਰਾਹਤ ਦਾ ਸਾਹ ਲੈਂਦੇ ਹਾਂ ਨਹੀਂ ਉਸ ਦੀ ਜ਼ਿੰਮੇਵਾਰੀ ਲੈਂਦੇ ਹਾਂ ਤੇ ਅੱਗੇ ਵੱਧ ਜਾਂਦੇ ਹਾਂ’ । ਤੁਹਾਨੂੰ ਦੱਸ ਦਿੰਦੇ ਹਾਂ ਕਿ ਰਾਜ ਕੁੰਦਰਾ ਦੀ ਗ੍ਰਿਫਤਾਰੀ ਤੋਂ ਬਾਅਦ ਸ਼ਿਲਪਾ ਸ਼ੈੱਟੀ ਲਗਾਤਾਰ ਇਸ ਤਰ੍ਹਾਂ ਦੀਆਂ ਪੋਸਟਾਂ ਸ਼ੇਅਰ ਕਰ ਰਹੀ ਹੈ ।

 

ਤਸਵੀਰ ਵਿੱਚ ਦਿਖਾਈ ਦੇਣ ਵਾਲੀ ਇਹ ਬੱਚੀ ਹੈ ਅੱਜ ਦੀ ਮਸ਼ਹੂਰ ਪੰਜਾਬੀ ਅਦਾਕਾਰਾ, ਦੱਸੋ ਭਲਾ ਹੈ ਕੌਣ

ਬੀਤੇ ਦਿਨ ਕੌਮਾਂਤਰੀ ਧੀ ਦਿਵਸ ਤੇ ਵਾਮਿਕਾ ਗੱਬੀ (Wamiqa Gabbi) ਨੇ ਆਪਣੇ ਪ੍ਰਸ਼ੰਸਕਾਂ ਨੂੰ ਖ਼ਾਸ ਤੋਹਫਾ ਦਿੱਤਾ । ਇਸ ਦਿਨ ਨੂੰ ਹੋਰ ਖਾਸ ਬਨਾਉਣ ਲਈ ਵਾਮਿਕਾ ਨੇ ਆਪਣੇ ਪ੍ਰਸ਼ੰਸਕਾਂ ਲਈ ਆਪਣੇ ਬਚਪਨ ਦੀਆਂ ਤਸਵੀਰਾਂ ਸ਼ੇਅਰ ਕੀਤੀਆਂ ਇਹਨਾਂ ਤਸਵੀਰਾਂ ਵਿੱਚ ਵਾਮਿਕਾ (Wamiqa Gabbi) ਦੇ ਨਾਲ ਉਸ ਦੇ ਮਾਪੇ ਵੀ ਨਜ਼ਰ ਆ ਰਹੇ ਹਨ । ਇਹਨਾਂ ਤਸਵੀਰਾਂ ਵਿੱਚ ਵਾਮਿਕਾ (Wamiqa Gabbi)  ਬਹੁਤ ਹੀ ਕਿਊਟ ਨਜ਼ਰ ਆ ਰਹੀ ਹੈ ।

Pic Courtesy: Instagram

ਹੋਰ ਪੜ੍ਹੋ :

ਕਿਸਾਨਾਂ ਵੱਲੋਂ ਭਾਰਤ ਬੰਦ ਦਾ ਸੱਦਾ, ਪੰਜਾਬੀ ਸਿਤਾਰਿਆਂ ਨੇ ਵੀ ਕੀਤਾ ਸਮਰਥਨ

Pic Courtesy: Instagram

 

ਇਹਨਾਂ ਤਸਵੀਰਾਂ ਨੂੰ ਉਹਨਾਂ ਦੇ ਪ੍ਰਸ਼ੰਸਕਾਂ ਵੱਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ । ਉਹਨਾ ਦੇ ਪ੍ਰਸ਼ੰਸਕ ਲਗਾਤਾਰ ਕਮੈਂਟ ਕਰਕੇ ਇਹਨਾਂ ਤਸਵੀਰਾਂ ਤੇ ਆਪਣਾ ਪ੍ਰਤੀਕਰਮ ਦੇ ਰਹੇ ਹਨ । ਵਾਮਿਕਾ (Wamiqa Gabbi)  ਦੇ ਵਰਕ ਫਰੰਟ ਦੀ ਗੱਲ ਕੀਤੀ ਜਾਵੇ ਤਾਂ ਉਹ ਨਹੁਤ ਛੇਤੀ ਵਿਸ਼ਾਲ ਭਾਰਦਵਾਜ ਦੀ ਫਿਲਮ ‘ਖੂਫੀਆ’ ਵਿੱਚ ਨਜ਼ਰ ਆਉਣ ਵਾਲੀ ਹੈ ।

 

View this post on Instagram

 

A post shared by Wamiqa Gabbi (@wamiqagabbi)

ਇਸ ਫ਼ਿਲਮ ਦਾ ਟੀਜ਼ਰ ਹਾਲ ਹੀ ਵਿੱਚ ਰਿਲੀਜ਼ ਹੋਇਆ ਹੈ ਇਸ ਫਿਲਮ ਵਿੱਚ ਵਾਮਿਕਾ (Wamiqa Gabbi)  ਦੇ ਨਾਲ ਤੱਬੂ, ਅਲੀ ਫਜ਼ਲ, ਅਸ਼ੀਸ਼ ਵਿਦਿਆਰਥੀ ਮੁੱਖ ਭੂਮਿਕਾ ਵਿੱਚ ਹਨ। ਇਸ ਫਿਲਮ ਦਾ ਟੀਜ਼ਰ ਦਰਸ਼ਕਾਂ ਦਾ ਧਿਆਨ ਆਪਣੇ ਵੱਲ ਖਿੱਚਣ ਵਿੱਚ ਕਾਮਯਾਬ ਰਿਹਾ ਹੈ । ਖ਼ਬਰਾਂ ਦੀ ਮੰਨੀਏ ਤਾਂ ਇਹ ਫ਼ਿਲਮ ਸੱਚੀਆਂ ਘਟਨਾਵਾਂ ਤੋਂ ਪ੍ਰੇਰਿਤ ਹੈ ।