ਬੱਬੂ ਮਾਨ ਦਾ ਹਰ ਅੰਦਾਜ਼ ਹੈ ਨਿਰਾਲਾ, ਬੱਬੂ ਮਾਨ ਨੇ ਚੁੱਲ੍ਹੇ ‘ਤੇ ਚੜ੍ਹਾਇਆ ਪਤੀਲਾ ਦੇਖੋ ਵੀਡਿਓ

ਕਹਿੰਦੇ ਹਨ ਕਿ ਪੰਜਾਬੀਆਂ ਦੇ ਸ਼ੌਂਕ ਵੱਖਰੇ ਜੀ ਹਾਂ ਇਸੇ ਤਰ੍ਹਾਂ ਦੇ ਸ਼ੌਂਕ ਪੰਜਾਬੀ ਗਾਇਕ ਬੱਬੂ ਮਾਨ ਦੇ ਵੀ ਹਨ । ਇਹਨਾਂ ਸ਼ੌਂਕਾਂ ਅਤੇ ਦੇਸੀ ਅੰਦਾਜ਼ ਕਰਕੇ ਹੀ ਉਹਨਾਂ ਦੇ ਚਾਹੁਣ ਵਾਲਿਆ ਦੀ ਗਿਣਤੀ ਬਹੁਤ ਜਿਆਦਾ ਹੈ । ਬੱਬੂ ਮਾਨ ਨੇ ਆਪਣੇ ਇੰਸਟਾਗ੍ਰਾਮ ਤੇ ਇੱਕ ਵੀਡਿਓ ਸ਼ੇਅਰ ਕੀਤਾ ਹੈ ਜਿਸ ਵਿੱਚ ਉੇਹ ਚੁੱਲੇ ਦੇ ਅੱਗੇ ਬੈਠਕ ਕੇ ਅੱਗ ਬਾਲ ਰਹੇ ਹਨ ਤੇ ਚੁੱਲੇ ਦੇ ਉੱਤੇ ਉਹਨਾਂ ਨੇ ਪਤੀਲਾ ਚਾੜ੍ਹਿਆ ਹੋਇਆ ਹੈ ।

ਬੱਬੂ ਮਾਨ ਵੱਲੋਂ ਸ਼ੇਅਰ ਕੀਤੀ ਇਸ ਵੀਡਿਓ ਦੀ ਕਲਿੱਪ ਬਹੁਤ ਛੋਟੀ ਜਿਹੀ ਹੈ ਪਰ ਇਸ ਵੀਡਿਓ ਦੇ ਵੀਵਰਜ਼ ਦੀ ਗਿਣਤੀ ਬਹੁਤ ਜਿਆਦਾ ਹੈ ਤੇ ਲੋਕ ਇਸ ਵੀਡਿਓ ਨੂੰ ਲਗਾਤਾਰ ਲਾਈਕ ਕਰ ਰਹੇ ਹਨ ਕਈ ਲੋਕ ਇਸ ਵੀਡਿਓ ਤੇ ਕਮੈਂਟ ਵੀ ਕਰ ਰਹੇ ਹਨ ।

https://www.instagram.com/p/Brfnjc4Afdw/

ਇਹ ਬੱਬੂ ਮਾਨ ਦੀ ਫੈਨਫੋਲਵਿੰਗ ਹੀ ਹੈ ਕਿ ਉਹਨਾਂ ਦੇ ਹਰ ਵੀਡਿਓ ਨੂੰ ਉਹਨਾਂ ਦੇ ਪ੍ਰਸ਼ੰਸਕ ਬਹੁਤ ਪਿਆਰ ਦਿੰਦੇ ਹਨ । ਬੱਬੂ ਮਾਨ ਦੀ ਕੁਝ ਦਿਨ ਪਹਿਲਾਂ ਹੀ ਫਿਲਮ ਰਿਲੀਜ਼ ਹੋਈ ਹੈ ਜਿਸ ਨੇ ਬਾਕਸ ਆਫਿਸ ਤੇ ਖੂਬ ਕਮਾਈ ਕੀਤੀ ਹੈ । ਇਹ ਫਿਲਮ ਸੁਪਰ ਹਿੱਟ ਰਹੀ ਹੈ ।