ਵਾਮੀਕਾ ਗੱਬੀ ਨੇ ਫ਼ਿਲਮ “ਪ੍ਰਾਹੁਣਾ” ਦੀ ਸ਼ੂਟਿੰਗ ਦੇ ਦੌਰਾਨ ਦੇ ਕੁਝ ਪਲ ਕੀਤੇ ਸਾਂਝੇ

ਹਾਲ ਹੀ ਵਿੱਚ ਰਿਲੀਜ਼ ਹੋਈ ਪੰਜਾਬੀ ਫ਼ਿਲਮ “ਪ੍ਰਾਹੁਣਾ”punjabi film ਨੇ ਬਾਕਸ ਆਫ਼ਿਸ ਤੇ ਧਮਾਲਾਂ ਪਾਈਆਂ ਹਨ| ਫ਼ਿਲਮ ਨੂੰ ਫੈਨਸ ਦੁਆਰਾ ਬੇਹੱਦ ਪਸੰਦ ਕੀਤਾ ਜਾ ਰਿਹਾ ਹੈ ਅਤੇ ਇਸ ਨੂੰ ਇੱਕ ਚੰਗੀ ਰੇਟਿੰਗ ਵੀ ਦਿੱਤੀ ਜਾ ਰਹੀ ਹੈ| ਫ਼ਿਲਮ ਨੇ ਪਹਿਲੇ ਦਿਨ ਹੀ ਭਾਰਤ ‘ਚ 1.60 ਕਰੋੜ, ਦੂਜੇ ਦਿਨ 1.85 ਅਤੇ ਤੀਜੇ ਦਿਨ 2.18 ਦਾ ਕਾਰੋਬਾਰ ਕੀਤਾ ਹੈ। ਇਸ ਬਾਰੇ ਜਾਣਕਾਰੀ ਖੁਦ ਕੁਲਵਿੰਦਰ ਬਿਲਾ ਨੇ ਆਪਣੇ ਇੰਸਟਾਗ੍ਰਾਮ ਤੇ ਪੋਸਟਰ ਸਾਂਝੇ ਕਰ ਕੇ ਦਿੱਤੀ| ਨਤੀਜੇ ਵਜੋਂ ਫਿਲਮ ਨੇ ਹੁਣ ਤੱਕ ਕੁੱਲ ਮਿਲਾ ਕੇ 5.63 ਕਰੋੜ ਤੋਂ ਵੀ ਵੱਧ ਦਾ ਕਾਰੋਬਾਰ ਕਰ ਲਿਆ ਹੈ|

https://www.instagram.com/p/BoYkZyJltB3/?taken-by=kulwinderbilla

ਇੰਸਟਾਗ੍ਰਾਮ ਤੇ ਫ਼ਿਲਮ ਦੀ ਸ਼ੂਟਿੰਗ ਨਾਲ ਸੰਬੰਧਿਤ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਵਿੱਚ ਫ਼ਿਲਮ ਦੀ ਮੁਖ ਅਦਾਕਾਰਾ ਵਾਮੀਕਾ ਗੱਬੀ wamiqa gabbi ਕਣਕ ਨੂੰ ਛੱਟ ਰਹੀ ਹੈ| ਵੀਡੀਓ ਨੂੰ ਦੇਖ ਕੇ ਹੀ ਪਤਾ ਚੱਲ ਰਿਹਾ ਹੈ ਕਿ ਵਾਮੀਕਾ ਫ਼ਿਲਮ ਦੇ ਇਸ ਸੀਨ ਨੂੰ ਬੜੇ ਹੀ ਵਧੀਆ ਢੰਗ ਨਾਲ ਨਿਭਾਅ ਰਹੀ ਹੈ| ਕਿਹਾ ਜਾ ਸਕਦਾ ਹੈ ਕਿ ਫ਼ਿਲਮ ਦੇ ਕਲਾਕਾਰਾਂ ਦੀ ਅਜਿਹੀ ਮਿਹਨਤ ਸਦਕਾ ਹੀ ਅੱਜ ਪ੍ਰਾਹੁਣਾ punjab film ਤਰੱਕੀ ਦੀਆਂ ਉਚਾਇਆਂ ਨੂੰ ਛੂਹ ਰਹੀ ਹੈ ਅਤੇ ਬਾਕਸ ਆਫ਼ਿਸ ਤੇ ਧਮਾਲਾਂ ਪਾ ਰਹੀ ਹੈ| ਅਦਾਕਾਰ ਕੁਲਵਿੰਦਰ ਬਿਲਾ ਨੇ ਵੀ ਆਪਣੇ ਕਿਰਦਾਰ ਨੂੰ ਨਿਭਾਉਂਦੇ ਹੋਏ ਫ਼ਿਲਮ ਵਿੱਚ ਜਾਣ ਪਾਈ ਹੈ|

https://www.instagram.com/p/BogFWWiAGEa/

ਦੱਸ ਦੇਈਏ ਕੀ ਇਸ ਫਿਲਮ punjabi film ਦੀ ਕਹਾਣੀ ਪੰਜਾਬੀ ਸੱਭਿਆਚਾਰ ਬਾਰੇ ਹੈ ,ਜਿਸ ‘ਚ ਪ੍ਰਾਹੁਣਾਚਾਰੀ ਨੂੰ ਖਾਸ ਮਹੱੱਤਵ ਦਿੱਤਾ ਗਿਆ ਹੈ । ਇਸ ਦੇ ਨਾਲ ਹੀ ਜਵਾਈਆਂ ਦੀ ਅਹਿਮੀਅਤ ਨੂੰ ਵੀ ਦਰਸਾਇਆ ਗਿਆ ਹੈ ਕਿ ਕਿਸ ਤਰ੍ਹਾਂ ਜਵਾਈ ਆਪਣੇ ਆਪ ਨੂੰ ਸਾਬਿਤ ਕਰਨ ਲਈ ਅਤੇ ਆਪਣੀ ਮੁੱਛ ਖੜੀ ਰੱਖਣ ਲਈ ਸਹੁਰੇ ਪਰਿਵਾਰ ਤੇ ਰੋਅਬ ਦਾਬਾ ਰੱਖਦੇ ਨੇ।

Satt Bande: The Ultimate Wedding Song From Parahuna Is Out Now
Satt Bande: The Ultimate Wedding Song From Parahuna Is Out Now