ਕਾਲਾ ਸ਼ਾਹ ਕਾਲਾ ਦੀ ਸਫਲਤਾ ਤੋਂ ਬਾਅਦ ਬਿੰਨੂ ਢਿੱਲੋਂ ਤੇ ਸਰਗੁਣ ਮਹਿਤਾ ਦੀ ਜੋੜੀ ਫਿਰ ਪਾਵੇਗੀ ਧਮਾਲ, ਨਵੀਂ ਫਿਲਮ ਦਾ ਐਲਾਨ

ਕਾਲਾ ਸ਼ਾਹ ਕਾਲਾ ਦੀ ਸਫਲਤਾ ਤੋਂ ਬਾਅਦ ਬਿੰਨੂ ਢਿੱਲੋਂ ਤੇ ਸਰਗੁਣ ਮਹਿਤਾ ਦੀ ਜੋੜੀ ਫਿਰ ਪਾਵੇਗੀ ਧਮਾਲ, ਨਵੀਂ ਫਿਲਮ ਦਾ ਐਲਾਨ : ਪਿਛਲੇ ਮਹੀਨੇ ਰਿਲੀਜ਼ ਹੋਈ ਪੰਜਾਬੀ ਫਿਲਮ ‘ਕਾਲਾ ਸ਼ਾਹ ਕਾਲਾ’ ਜਿਸ ‘ਚ ਸਰਗੁਣ ਮਹਿਤਾ ਅਤੇ ਬਿੰਨੂ ਢਿੱਲੋਂ ਸਟਾਰਰ ਫਿਲਮ ਜਿਸ ਨੇ ਬਾਕਸ ਆਫਿਸ ‘ਤੇ ਕਾਫੀ ਚੰਗਾ ਪ੍ਰਦਰਸ਼ਨ ਕੀਤਾ ਹੈ। ਬਿੰਨੂ ਢਿੱਲੋਂ ਅਤੇ ਸਰਗੁਣ ਮਹਿਤਾ ਦੀ ਜੋੜੀ ਨੂੰ ਪੰਜਾਬੀਆਂ ਨੇ ਬਹੁਤ ਪਿਆਰ ਦਿੱਤਾ ਹੈ। ਹੁਣ ਇੱਕ ਵਾਰ ਫਿਰ ਇਹ ਸੁਪਰਹਿੱਟ ਜੋੜੀ ਇਕੱਠੀ ਨਜ਼ਰ ਆਉਣ ਵਾਲੀ ਹੈ।

 

View this post on Instagram

 

We r coming back with same team on 18th of October 2019 ?? Waheguru ji kirpa karn ??@sargunmehta @Amarjitsinghdir

A post shared by Binnu Dhillon (@binnudhillons) on


ਜੀ ਹਾਂ ਬਿੰਨੂ ਢਿੱਲੋਂ ਉਹਨਾਂ ਦੀ ਪ੍ਰੋਡਕਸ਼ਨ ‘ਚ ਸਰਗੁਣ ਮਹਿਤਾ ਨਾਲ ਇੱਕ ਹੋਰ ਪ੍ਰੋਜੈਕਟ ਲੈ ਕੇ ਆ ਰਹੇ ਹਨ। ਇਹ ਨਵਾਂ ਪ੍ਰੋਜੈਕਟ 18 ਅਕਤੂਬਰ ਨੂੰ ਰਿਲੀਜ਼ ਹੋਵੇਗਾ। ਇਸ ਪ੍ਰੋਜੈਕਟ ਦਾ ਨਾਮ ਹਾਲੇ ਸਾਹਮਣੇ ਨਹੀਂ ਆਇਆ ਹੈ। ਇਸ ਫਿਲਮ ਨੂੰ ਅਮਰਜੀਤ ਸਿੰਘ ਵੱਲੋਂ ਡਾਇਰੈਕਟ ਕੀਤਾ ਜਾ ਰਿਹਾ ਹੈ। ਬਿੰਨੂ ਢਿੱਲੋਂ ਦੀ ਹੋਮ ਪ੍ਰੋਡਕਸ਼ਨ ‘ਚ ਬਣਾਈ ਜਾਣ ਵਾਲੀ ਇਸ ਮੂਵੀ ਬਾਰੇ ਹਾਲੇ ਹੋਰ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ ਹੈ। ਬਿੰਨੂ ਢਿੱਲੋਂ ਤੋਂ ਇਲਾਵਾ Dreamiyata entertainment ਵੱਲੋਂ ਫਿਲਮ ਨੂੰ ਪ੍ਰੋਡਿਊਸ ਕੀਤਾ ਜਾ ਰਿਹਾ ਹੈ।

ਹੋਰ ਵੇਖੋ : ਦਿਲ ਖੋਲ ਕੇ ਪਿਆਰ ਦੇਣ ਲਈ ਸਰਗੁਣ ਮਹਿਤਾ ਨੇ ਪੰਜਾਬੀਆਂ ਦਾ ਕੀਤਾ ਧੰਨਵਾਦ, ਦੇਖੋ ਵੀਡੀਓ

 

View this post on Instagram

 

Kala Shah Kala .. Milo Lovely te Pummy nu.. 14th of feb.. ????

A post shared by Binnu Dhillon (@binnudhillons) on


ਕਾਲਾ ਸ਼ਾਹ ਕਾਲਾ ‘ਚ ਬਿੰਨੂ ਢਿੱਲੋਂ ਅਤੇ ਸਰਗੁਣ ਮਹਿਤਾ ਦੀ ਅਦਾਕਾਰੀ ਦੀ ਖੂਬ ਤਾਰੀਫ ਹੋਈ ਹੈ। ਦੋਨਾਂ ਤੋਂ ਇਲਾਵਾ ਫਿਲਮ ‘ਚ ਜੌਰਡਨ ਸੰਧੂ ਤੇ ਸ਼ਹਿਨਾਜ਼ ਗਿੱਲ ਵੀ ਅਹਿਮ ਭੂਮਿਕਾ ‘ਚ ਨਜ਼ਰ ਆਏ ਸੀ। ਕਾਲਾ ਸ਼ਾਹ ਕਾਲਾ ਨੂੰ ਵੀ ਅਮਰਜੀਤ ਸਿੰਘ ਵੱਲੋਂ ਹੀ ਡਾਇਰੈਕਟ ਕੀਤਾ ਗਿਆ ਸੀ। ਵੇਖਣਾ ਹੋਵੇਗਾ ਇਸ ਨਵੇਂ ਪ੍ਰੋਜੈਕਟ ‘ਚ ਪਹਿਲਾਂ ਵਾਲੀ ਕਾਮਯਾਬੀ ਇਹ ਟੀਮ ਹਾਸਿਲ ਕਰ ਪਾਉਂਦੀ ਹੈ ਜਾਂ ਨਹੀਂ।