ਵੱਡੇ ਪਰਦੇ ‘ਤੇ ਜਿੰਨ੍ਹੇ ਵੱਡੇ ਸੁਪਰਸਟਾਰ ਸਨ, ਨਿੱਜੀ ਜ਼ਿੰਦਗੀ ‘ਚ ਓਨੇਂ ਹੀ ਸਾਦੇ ਸਨ ਸ਼ਸ਼ੀ ਕਪੂਰ, ਜਨਮ ਦਿਨ ‘ਤੇ ਜਾਣੋਂ ਉਹਨਾਂ ਦੀ ਪ੍ਰੇਮ ਕਹਾਣੀ  

ਆਪਣੇ ਸਾਦੇ ਅੰਦਾਜ਼ ਅਤੇ ਖੂਬਸੁਰਤ ਸਮਾਈਲ ਨਾਲ ਦਰਸ਼ਕਾਂ ਦਾ ਦਿਲ ਜਿੱਤਣ ਵਾਲੇ ਸ਼ਸ਼ੀ ਕਪੂਰ ਕੁੜੀਆਂ ਦੀ ਪਹਿਲੀ ਪਸੰਦ ਹੁੰਦੇ ਸਨ । ਅੱਜ ਉਹਨਾਂ ਦਾ ਜਨਮ ਦਿਨ ਹੈ । ਸ਼ਸ਼ੀ ਕਪੂਰ ਦਾ ਜਨਮ 18 ਮਾਰਚ 1938 ਨੂੰ ਹੋਇਆ ਸੀ । ਉਹਨਾਂ ਦੇ ਹਰ ਅੰਦਾਜ਼ ਤੇ ਕੁੜੀਆਂ ਫਿਦਾ ਹੁੰਦੀਆਂ ਸਨ । ਇਹਨਾਂ ਕੁੜੀਆਂ ਵਿੱਚੋਂ ਇੱਕ ਕੁੜੀ ਇਸ ਤਰ੍ਹਾਂ ਦੀ ਸੀ ਜਿਸ ਤੇ ਸ਼ਸ਼ੀ ਕਪੂਰ ਫਿਦਾ ਸਨ । ਇਹ ਕੁੜੀ ਬਾਲੀਵੁੱਡ ਤੋਂ ਨਹੀਂ ਸੀ ਤੇ ਨਾ ਹੀ ਇਹ ਸ਼ਸ਼ੀ ਕਪੂਰ ਦੀ ਕੋਈ ਪ੍ਰਸ਼ੰਸਕ ਸੀ ।

Shashi Kapoor
Shashi Kapoor

ਬਲਕਿ ਇਹ ਕੁੜੀ ਸੱਤ ਸਮੁੰਦਰ ਪਾਰ ਕਰਕੇ ਆਈ ਸੀ । ਸ਼ਸ਼ੀ ਕਪੂਰ ਅਤੇ ਉਹਨਾਂ ਦੀ ਪਤਨੀ ਜੈਨੀਫਰ ਦੀ ਇਸ ਰੋਮਾਂਟਿਕ ਲਵ ਸਟੋਰੀ ਦਾ ਰਾਜ ਜੈਨੀਫਰ ਦੀ ਭੈਣ ਨੇ ਆਪਣੀ ਕਿਤਾਬ ਵਿੱਚ ਖੋਲਿਆ ਹੈ । ਕਿਤਾਬ ਵਿੱਚ ਹੋਏ ਖੁਲਾਸੇ ਮੁਤਾਬਿਕ ਸ਼ਸ਼ੀ ਕਪੂਰ ਨੇ ਜੈਨੀਫਰ ਨੂੰ ਪਹਿਲੀ ਨਜ਼ਰ ਵਿੱਚ ਹੀ ਦਿਲ ਦੇ ਦਿੱਤਾ ਸੀ । ਉਹਨਾਂ ਨੇ ਜੈਨੀਫਰ ਨੂੰ ਸਭ ਤੋਂ ਪਹਿਲਾ ਮੁਬੰਈ ਦੇ ਰਾਇਲ ਆਪੇਰਾ ਹਾਊਸ ਵਿੱਚ ਦੇਖਿਆ ਸੀ ।

Shashi Kapoor
Shashi Kapoor

ਇੱਥੇ ਇੱਕ ਪ੍ਰੋਗਰਾਮ ਚੱਲ ਰਿਹਾ ਸੀ । ਇਸ ਪ੍ਰੋਗਰਾਮ ਦੌਰਾਨ ਜਦੋਂ ਸ਼ਸ਼ੀ ਕਪੂਰ ਨੇ ਪਰਦਾ ਹਟਾ ਕੇ ਦਰਸ਼ਕਾਂ ਨੂੰ ਦੇਖਿਆ ਤਾਂ ਉਹਨਾਂ ਵਿੱਚ ਬੈਠੀ ਜੈਨੀਫਰ ਤੇ ਸ਼ਸ਼ੀ ਕਪੂਰ ਦੀ ਨਜ਼ਰ ਪਈ ਤਾਂ ਉਹ ਉਹਨਾਂ ਤੇ ਫਿਦਾ ਹੋ ਗਏ । ਇਹ ਪਿਆਰ ਕਹਾਣੀ ਹਾਲੇ ਸ਼ੁਰੂ ਹੀ ਹੋਈ ਸੀ ਕਿ ਇਸ ਵਿੱਚ ਵੀ ਕਈ ਰੁਕਾਵਟਾਂ ਆਉਣੀਆਂ ਸ਼ੁਰੂ ਹੋ ਗਈਆਂ ਸਨ ਕਿਉਂਕਿ ਜੈਨੀਫਰ ਦੇ ਪਿਤਾ ਸ਼ਸ਼ੀ ਨੂੰ ਪਸੰਦ ਨਹੀਂ ਕਰਦੇ ਸਨ ।

Shashi Kapoor
Shashi Kapoor

ਉਹ ਸ਼ਸ਼ੀ ਦੇ ਅੰਗਰੇਜ਼ੀ ਬੋਲਣ ਦੇ ਅੰਦਾਜ਼ ਦਾ ਮਜ਼ਾਕ ਉਡਾਉਂਦੇ ਸਨ । ਸ਼ਸ਼ੀ ਤੇ ਜੈਨੀਫਰ ਨੇ ਮਿਲ ਕੇ ਜੇਫਰੀ ਨੂੰ ਮਨਾਉਣ ਦੀ ਕੋਸ਼ਿਸ਼ ਕਰਦੇ ਸਨ ਪਰ ਉਹਨਾਂ ਦੀ ਹਰ ਕੋਸ਼ਿਸ਼ ਫੇਲ੍ਹ ਹੋ ਜਾਂਦੀ ਸੀ । ਪਰ ਸ਼ਸ਼ੀ ਨੇ ਆਪਣੇ ਭਰਾ ਰਾਜ ਕਪੂਰ ਦੀ ਮਦਦ ਨਾਲ ਜੈਨੀਫਰ ਨਾਲ ਵਿਆਹ ਕਰਵਾ ਲਿਆ । ਇਸ ਜੋੜੀ ਦੇ ਤਿੰਨ ਬੱਚੇ ਹਨ ਕਰਨ, ਕੁਨਾਲ ਤੇ ਸੰਜਨਾ । ਇਹ ਤਿੰਨੇ ਅਦਾਕਾਰੀ ਦੀ ਦੁਨੀਆ ਤੋਂ ਦੂਰ ਹਨ ।