ਦੀਪਿਕਾ-ਰਣਵੀਰ ਦੇ ਵਿਆਹ ਤੋਂ ਬਾਅਦ ਰਾਖੀ ਬੱਝੇਗੀ ਵਿਆਹ ਦੇ ਬੰਧਨ ‘ਚ, ਜਾਣੋ ਕਿਸ ਦੇ ਸਿਰ ‘ਤੇ ਬੱਝੇਗਾ ਸਿਹਰਾ

ਬਾਲੀਵੁੱਡ ਲਈ 2018 ਵੈਡਿੰਗ ਸਾਲ ਰਹੇਗਾ। ਵਿਆਹਾਂ ਦੇ ਸੀਜ਼ਨ ‘ਚ ਸਾਰੇ ਵੱਡੇ ਸਿਤਾਰਿਆਂ ਨੇ ਅਪਣੇ ਪਿਆਰ ਦੇ ਰਿਸ਼ਤਿਆਂ ਨੂੰ ਵਿਆਹ ਦਾ ਰੂਪ ਦਿੱਤਾ ਹੈ। ਗੱਲ ਕਰੀਏ ਜੇ ਵਿਆਹਾਂ ਦੀ ਤਾਂ ਦੀਪਿਕਾ ਪਾਦੂਕੋਣ ਤੇ ਰਣਵੀਰ ਸਿੰਘ ਦਾ ਵਿਆਹ ਕਾਫੀ ਚਰਚਾ ‘ਚ ਰਿਹਾ।Rakhi Sawant confirms getting married to Deepak Kalal  ਹੋਰ ਪੜ੍ਹੋ: ਸਪਨਾ ਚੌਧਰੀ ਅਤੇ ਰਾਖੀ ਸਾਵੰਤ ਨੇ ਮਿਲਕੇ ਲਗਾਏ ਠੁਮਕੇ, ਅਦਾਵਾਂ ਦੇਖ ਦਰਸ਼ਕਾਂ ਦੇ ਉੱਡੇ ਹੋਸ਼

ਹੁਣ ਉਸ ਤੋਂ ਬਾਅਦ ਲੋਕਾਂ ਦੀ ਨਜ਼ਰ ਪ੍ਰਿਯੰਕਾ ਚੋਪੜਾ-ਨਿੱਕ ਜੋਨਸ ਦੇ ਵਿਆਹ ‘ਤੇ ਹਨ। ਕੁੱਝ ਦਿਨ ਪਹਿਲਾਂ ਹੀ ਕਾਮੇਡੀ ਕਿੰਗ ਕਪਿਲ ਸ਼ਰਮਾ ਨੇ ਵੀ ਅਪਣੇ ਵਿਆਹ ਦਾ ਕਾਰਡ ਸੋਸ਼ਲ ਮੀਡੀਆ ਤੇ ਪਾ ਕੇ ਦੱਸਿਆ ਕੇ ਉਹ ਵੀ 12 ਦਸੰਬਰ ਨੂੰ ਵਿਆਹ ਦੇ ਬੰਧਨ ‘ਚ ਬੱਝਣ ਜਾ ਰਹੇ ਹਨ। ਤੇ ਇਸ ਤੋਂ ਬਾਅਦ ਸੋਸ਼ਲ ਮੀਡੀਆ ਤੇ ਹਲਚਲ ਮੱਚ ਗਈ ਜਦੋਂ ਬਾਲੀਵੁੱਡ ਦੀ ਡਰਾਮਾ ਕੁਈਨ ਰਾਖੀ ਸਾਵੰਤ ਨੇ ਅਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਆਪਣੇ ਵਿਆਹ ਦਾ ਕਾਰਡ ਸ਼ੇਅਰ ਕੀਤਾ ਹੈ।

https://www.instagram.com/p/BqurILRhyvc/

ਦੱਸ ਦੇਈਏ ਕਾਰਡ ਤੇ ਉੱਤੇ ਰਾਖੀ ਦਾ ਨਾਂਅ ਲਿਖਿਆ ਹੋਇਆ ਹੈ ਤੇ ਲਾੜਾ ਹੋਰ ਕੋਈ ਨਹੀਂ ਦੀਪਕ ਕਲਾਲ ਹੈ । ਦੀਪਕ ਕਲਾਲ ਸੋਸ਼ਲ ਮੀਡੀਆ ਦੇ ਮੰਨੇ-ਪ੍ਰਮੰਨੇ ਚਿਹਰੇ ਹਨ। ਨਾਲ ਹੀ ਕਾਰਡ ਤੇ ਵਿਆਹ ਦੀ ਡੇਟ 31 ਦਸੰਬਰ ਦੱਸੀ ਹੋਈ ਹੈ ਤੇ ਇਹ ਵਿਆਹ ਲਾਸ ਏਂਜਲਸ ‘ਚ ਹੋਵੇਗਾ। ਰਾਖੀ ਨੇ ਲਿਖਿਆ ਹੈ, ‘ਸਾਰੇ ਉਹਨਾਂ ਦੇ ਵਿਆਹ ਤੇ ਜ਼ਰੂਰ ਆਉਣ।’ ਇਸ ਨਾਲ ਹੀ ਰਾਖੀ ਨੇ ਇੱਕ ਵੀਡੀਓ ਵੀ ਸ਼ੇਅਰ ਕਰੀ ਹੈ ਜਿਸ ਚ ਉਹ ਅਪਣੇ ਵਿਆਹ ਦੀ ਤਿਆਰੀਆਂ ਬਾਰੇ ਦੱਸ ਰਹੀ ਹੈ।

https://www.instagram.com/p/BqwPvsMhPG1/

ਦੱਸ ਦੇਈਏ ਦੀਪਕ ਕਲਾਲ ਸੋਸ਼ਲ ਮੀਡੀਆ ਤੇ ਅਪਣੀ ਫਨੀ ਵੀਡੀਓ ਪਾਉਦੇ ਨੇ ਜਿਸ ਨੂੰ ਲੋਕਾਂ ਵੱਲੋਂ ਕਾਫੀ ਪਸੰਦ ਕੀਤਾ ਜਾਦਾ ਹੈ ।Rakhi Sawant Announces Marriage With Deepak Kalal

 ਹੋਰ ਪੜ੍ਹੋ: ਰਾਖੀ ਸਾਵੰਤ ਦਾ ਇੱਕ ਹੋਰ ਡਰਾਮਾ ਆਇਆ ਸਾਹਮਣੇ , ਦੇਖੋ ਵੀਡਿਓ

ਇਨ੍ਹੀਂ ਦਿਨੀਂ ਦੀਪਕ ਕਲਾਲ ‘ਇੰਡੀਆਜ਼ ਗੌਟ ਟੇਲੈਂਟ’ ‘ਚ ਵੀ ਨਜ਼ਰ ਆ ਰਹੇ ਹਨ। ਜੇ ਗੱਲ ਕਰੀਏ ਰਾਖੀ ਸਾਵੰਤ ਦੀ ਤਾਂ ਉਹ ਇੱਕ ਰਿਆਲਟੀ ਸ਼ੋਅ “ਰਾਖੀ ਕਾ ਸਵੰਬਰ” ਕੀਤਾ ਸੀ ਜਿਸ ਚ ਉਹਨਾਂ ਨੇ ਅਪਣੇ ਲਈ ਲਾਈਫ ਪਾਰਟਨਰ ਈਲੇਸ਼ ਪਰੁਜਨਵਾਲਾ ਚੁਣਿਆ ਸੀ ਪਰ  ਰਾਖੀ ਨੇ ਉਸ ਨਾਲ ਮੰਗਣੀ ਕਰਵਾਈ ਸੀ ਤੇ ਬਾਅਦ ‘ਚ ਤੋੜ ਦਿੱਤੀ ਸੀ।

-Ptc Punjabi