ਖ਼ਾਨ ਸਾਬ ਨੇ ਕਰਵਾਇਆ ਨਵਾਂ ਹੇਅਰ ਸਟਾਈਲ, ਪ੍ਰਸ਼ੰਸਕ ਕਰ ਰਹੇ ਨੇ ਮਜ਼ੇਦਾਰ ਕਮੈਂਟ, ਇੱਕ ਯੂਜ਼ਰ ਨੇ ਕਿਹਾ–‘ਭਾਈ ਟਵਿੱਟਰ ਲੱਗ..’

khaan saab new hair style images with fans

ਪੰਜਾਬੀ ਗਾਇਕ ਖ਼ਾਨ ਸਾਬ ਆਪਣੇ ਸੂਫੀ ਅੰਦਾਜ਼ ਲਈ ਜਾਣੇ ਜਾਂਦੇ ਹਨ । ਉਹਨਾਂ ਦੇ ਗੀਤਾਂ ਨੂੰ ਹਰ ਕੋਈ ਪਸੰਦ ਕਰਦਾ ਹੈ, ਜਿਸ ਕਰਕੇ ਉਨ੍ਹਾਂ ਦੀ ਸੋਸ਼ਲ ਮੀਡੀਆ ਉੱਤੇ ਚੰਗੀ ਫੈਨ ਫਾਲਵਿੰਗ ਹੈ। ਇਸ ਦੇ ਨਾਲ ਹੀ ਉਹ ਸੋਸ਼ਲ ਮੀਡੀਆ ‘ਤੇ ਵੀ ਕਾਫੀ ਐਕਟਿਵ ਰਹਿੰਦੇ ਹਨ, ਆਪਣੀ ਆਵਾਜ਼ ਦੇ ਨਾਲ ਧੱਕ ਪਾਉਣ ਵਾਲੇ ਗਾਇਕ ਖ਼ਾਨ ਸਾਬ ਆਪਣੇ ਹੇਅਰ ਸਟਾਈਲ ਕਰਕੇ ਵੀ ਖੂਬ ਸੁਰਖੀਆਂ ‘ਚ ਬਣੇ ਰਹਿੰਦੇ ਨੇ। ਇਸ ਵਾਰ ਉਨ੍ਹਾਂ ਨੇ ਆਪਣੇ ਵਾਲਾਂ ਨੂੰ ਡਾਰਕ ਅਸਮਾਨੀ ਰੰਗ ਕਰਵਾਇਆ ਹੈ।

Khan Saab Share his upcoming song Door Tere Ton Poster
image source- instagram

ਹੋਰ ਪੜ੍ਹੋ  : ਪੰਜਾਬ ਦੇ ਨੌਜਵਾਨਾਂ ਨੂੰ ਡਰਾਉਣ ਲਈ ਕੇਂਦਰ ਦੀ ਮੋਦੀ ਸਰਕਾਰ ਪਾ ਰਹੀ ਹੈ ਝੂਠੇ ਕੇਸ, ਕਿਹਾ ਇੰਦਰਜੀਤ ਨਿੱਕੂ ਨੇ

: ਸੋਨਮ ਬਾਜਵਾ ਨੇ ਆਪਣੀ ਸੁਰੀਲੀ ਆਵਾਜ਼ ਦੇ ਨਾਲ ਸਭ ਨੂੰ ਕੀਤਾ ਹੈਰਾਨ, ਪ੍ਰਸ਼ੰਸਕਾਂ ਦੇ ਨਾਲ ਸਾਂਝਾ ਕੀਤਾ ਗੀਤ ਗਾਉਂਦੇ ਹੋਇਆਂ ਦਾ ਇਹ ਵੀਡੀਓ

inside image of khaan saab
image source- instagram

ਉਨ੍ਹਾਂ ਨੇ ਆਪਣੇ ਨਵੇਂ ਹੇਅਰ ਸਟਾਈਲ ਦੀਆਂ ਕੁਝ ਤਸਵੀਰਾਂ ਪ੍ਰਸ਼ੰਸਕਾਂ ਦੇ ਨਾਲ ਸ਼ੇਅਰ ਕੀਤੀਆਂ ਹਨ। ਉਨ੍ਹਾਂ ਨੇ ਕੈਪਸ਼ਨ ‘ਚ ਲਿਖਿਆ ਹੈ- ‘ਲਉ ਜੀ ਜੇ ਚੰਗਾ ਲੱਗਿਆ ਤਾਂ ਠੀਕ ਹੈ ਨਹੀਂ ਤਾਂ ਕੋਈ ਗੱਲ ਨਹੀਂ ਮੈਨੂੰ ਪਤਾ ਅੱਧੇ ਵਿਚਾਰੇ ਨੁਕਸ ਕੱਢਣ ਵਾਲੇ ਨੇ…. ਪਰ ਇਹ ਖ਼ਾਸ ਮੈਂ ਆਪਣੇ barber ਭਰਾਵਾਂ ਵਾਸਤੇ ਪਾਈਆਂ ਨੇ ਇਹ ਫੋਟੋਆਂ …. ਜੇ ਮੈਨੂੰ ਪਸੰਦ ਹੈ ਤਾਂ ਇਹ ਸਭ ਨੂੰ ਪਸੰਦ ਆਵੇਗੀ…’ । ਇਸ ਪੋਸਟ ਉੱਤੇ ਕਲਾਕਾਰ ਕਮੈਂਟ ਕਰਕੇ ਤਾਰੀਫ ਕਰ ਰਹੇ ਨੇ। ਪਰ ਪ੍ਰਸ਼ੰਸਕ ਮਜ਼ੇਦਾਰ ਕਮੈਂਟ ਕਰਕੇ ਆਪਣੀ ਪ੍ਰਤੀਕਿਰਿਆ ਦੇ ਰਹੇ ਨੇ। ਇੱਕ ਯੂਜ਼ਰ ਨੇ ਲਿਖਿਆ ਹੈ ਭਾਈ ਟਵਿੱਟਰ ਲੱਗ ਰਹੇ ਹੋ । ਇੱਕ ਹੋਰ ਯੂਜ਼ਰ ਨੇ ਕਿਹਾ -ਘੈਂਟ ਹੇਅਰ ਸਟਾਈਲ’ । ਪਰ ਜ਼ਿਆਦਾਤਰ ਪ੍ਰਸ਼ੰਸਕਾਂ ਨੂੰ ਖ਼ਾਨ ਸਾਬ ਦਾ ਇਹ ਹੇਅਰ ਸਟਾਈਲ ਕਾਫੀ ਪਸੰਦ ਆ ਰਿਹਾ ਹੈ।

khaan saab comments
image source- instagram

ਜੇ ਗੱਲ ਕਰੀਏ ਖ਼ਾਨ ਸਾਬ ਦੇ ਵਰਕ ਫਰੰਟ ਦੀ ਉਹ ਪੰਜਾਬੀ ਮਿਊਜ਼ਿਕ ਜਗਤ ਦੇ ਨਾਮੀ ਗਾਇਕ ਨੇ । ਉਨ੍ਹਾਂ ਨੇ ਕਈ ਹਿੱਟ ਗੀਤ ਦੇ ਨਾਲ ਦਰਸ਼ਕਾਂ ਦਾ ਮਨੋਰੰਜਨ ਕੀਤਾ ਹੈ।

 

View this post on Instagram

 

A post shared by KHAN SAAB (@realkhansaab)

ਸੋਨਮ ਬਾਜਵਾ ਨੇ ਆਪਣੀ ਸੁਰੀਲੀ ਆਵਾਜ਼ ਦੇ ਨਾਲ ਸਭ ਨੂੰ ਕੀਤਾ ਹੈਰਾਨ, ਪ੍ਰਸ਼ੰਸਕਾਂ ਦੇ ਨਾਲ ਸਾਂਝਾ ਕੀਤਾ ਗੀਤ ਗਾਉਂਦੇ ਹੋਇਆਂ ਦਾ ਇਹ ਵੀਡੀਓ

ਪੰਜਾਬੀ ਫ਼ਿਲਮੀ ਜਗਤ ਦੀ ਸਟਾਈਲਿਸ਼ ਤੇ ਹੌਟ ਐਕਟਰੈੱਸ ਸੋਨਮ ਬਾਜਵਾ ਜੋ ਕਿ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੀ ਹੈ। ਉਹ ਆਪਣੀ ਤਸਵੀਰਾਂ ਤੇ ਵੀਡੀਓਜ਼ ਦੇ ਨਾਲ ਮਨੋਰੰਜਨ ਕਰਦੀ ਰਹਿੰਦੀ ਹੈ। ਹਾਲ ਹੀ ‘ਚ ਉਨ੍ਹਾਂ ਨੇ ਆਪਣੀ ਸਿੰਗਿੰਗ ਵਾਲੀ ਰੀਲ ਦਰਸ਼ਕਾਂ ਦੇ ਨਾਲ ਸਾਂਝੀ ਕੀਤੀ ਹੈ।

Sonam
Image Source: Instagram

ਹੋਰ ਪੜ੍ਹੋ : ਪਾਪਾ ਗਿੱਪੀ ਗਰੇਵਾਲ ਨੇ ਗੁਰਬਾਜ਼ ਨੂੰ ਫੜ੍ਹਿਆ ਰੰਗੀ ਹੱਥੀਂ, ਚੋਰੀ-ਚੋਰੀ ਖਾ ਰਿਹਾ ਸੀ ਮੱਖਣ, ਵਾਇਰਲ ਹੋਈ ਵੀਡੀਓ

: ਰਾਣਾ ਰਣਬੀਰ ਨੇ ਆਸੀਸ ਫ਼ਿਲਮ ਦੇ ਤਿੰਨ ਸਾਲ ਹੋਣ ‘ਤੇ ਪਾਈ ਭਾਵੁਕ ਪੋਸਟ, ‘ਮਾਂ-ਪੁੱਤਰ’ ਦੇ ਰਿਸ਼ਤੇ ਨੂੰ ਬਹੁਤ ਹੀ ਖ਼ੂਬਸੂਰਤੀ ਦੇ ਨਾਲ ਕੀਤਾ ਗਿਆ ਸੀ ਬਿਆਨ

actress sonam bajwa video commnets
Image Source: Instagram

ਇਸ ਵੀਡੀਓ ‘ਚ ਉਹ ਕਹਿੰਦੀ ਹੈ  ਉਹ ਹਮੇਸ਼ਾ ਸੋਲਮੇਟ ‘ਚ ਵਿਸ਼ਵਾਸ ਕਰਦੀ ਹੈ ਤੇ ਨਾਲ ਹੀ ਹਿੰਦੀ ਸੌਂਗ ‘ਆਂਖੋ ਮੇ ਤੇਰੀ’ ਦੀਆਂ ਲਾਈਨਾਂ ਗਾਉਣ ਲੱਗ ਜਾਂਦੀ ਹੈ। ਆਪਣੀ ਗਾਇਕੀ ਦੇ ਨਾਲ ਉਨ੍ਹਾਂ ਨੇ ਹਰ ਇੱਕ ਨੂੰ ਹੈਰਾਨ ਕਰ ਦਿੱਤਾ । ਜਿਸ ਕਰਕੇ ਮਿਸ ਪੂਜਾ, ਬਾਣੀ ਸੰਧੂ ਤੇ ਕਈ ਹੋਰ ਕਲਾਕਾਰਾਂ ਨੇ ਕਮੈਂਟ ਕਰਕੇ ਸੋਨਮ ਬਾਜਵਾ ਦੀ ਤਾਰੀਫ ਕੀਤੀ ਹੈ। ਇਸ ਰੀਲ ਵੀਡੀਓ ਉੱਤੇ ਦੋ ਲੱਖ ਤੋਂ ਵੱਧ ਲਾਈਕਸ ਤੇ ਵੱਡੀ ਗਿਣਤੀ ‘ਚ ਕਮੈਂਟ ਆ ਚੁੱਕੇ ਨੇ।

Sonam-Brown SHortie

ਜੇ ਗੱਲ ਕਰੀਏ ਸੋਨਮ ਬਾਜਵਾ ਦੇ ਵਰਕ ਫਰੰਟ ਦੀ ਤਾਂ ਉਹ ਹਾਲ ਹੀ ‘ਚ ਸਿੱਧੂ ਮੂਸੇਵਾਲਾ ਦੇ ਗੀਤ ‘Brown Shortie’ ਆਪਣੀ ਦਿਲਕਸ਼ ਅਦਾਵਾਂ ਬਿਖੇਰਦੀ ਨਜ਼ਰ ਆਈ ਸੀ। ਇਸ ਤੋਂ ਇਲਾਵਾ ਉਨ੍ਹਾਂ ਦੀਆਂ ਕਈ ਫ਼ਿਲਮਾਂ ਰਿਲੀਜ਼ ਲਈ ਤਿਆਰ ਨੇ।

 

 

View this post on Instagram

 

A post shared by Sonam Bajwa (@sonambajwa)

ਕਾਜੋਲ ਨੇ ਫਿਲਮ ‘ਬਾਜ਼ੀਗਰ’ ਨਾਲ ਜੁੜਿਆ ਕਿੱਸਾ ਸੁਣਾਇਆ, ਫ਼ਿਲਮ ਦੇ ਸੈੱਟ ’ਤੇ ਸ਼ਾਹਰੁਖ ਖ਼ਾਨ ਨੇ ਕਾਜੋਲ ਨਾਲ ਕੀਤੀ ਸੀ ਇਸ ਤਰ੍ਹਾਂ ਦੀ ਹਰਕਤ

ਸ਼ਾਹਰੁਖ ਖ਼ਾਨ ਅਤੇ ਕਾਜੋਲ ਦੀ ਜੋੜੀ ਨੇ ਬਾਲੀਵੁੱਡ ਨੂੰ ਕਈ ਹਿੱਟ ਫ਼ਿਲਮਾਂ ਦਿੱਤੀਆਂ ਹਨ । ਦੋਵਾਂ ਦੀ ਜੋੜੀ ਆਨਸਕ੍ਰੀਨ ਤਾਂ ਹਿੱਟ ਹੈ ਹੀ ਪਰ ਆਫਸਕ੍ਰੀਨ ਵੀ ਦੋਵੇਂ ਬਹੁਤ ਚੰਗੇ ਦੋਸਤ ਹਨ। ਦੋਵੇਂ ਪਹਿਲੀ ਫਿਲਮ ‘ਬਾਜ਼ੀਗਰ’ ਦੇ ਸੈੱਟ ‘ਤੇ ਮਿਲੇ ਸਨ। ਸ਼ੁਰੂ ਸ਼ੁਰੂ ਵਿੱਚ ਕਾਜੋਲ ਨੂੰ ਸ਼ਾਹਰੁਖ ਦਾ ਸੁਭਾਅ ਵਧੀਆ ਨਹੀਂ ਸੀ ਲੱਗਦਾ । ਜਿਸ ਦਾ ਜ਼ਿਕਰ ਕਾਜੋਲ ਨੇ ਇੱਕ ਇੰਟਰਵਿਊ ਵਿੱਚ ਕੀਤਾ ਹੈ । ਇੰਟਰਵਿਊ ਵਿਚ ਫਿਲਮ ‘ਬਾਜ਼ੀਗਰ’ ਬਾਰੇ ਕਈ ਗੱਲਾਂ ਸਾਂਝੀਆਂ ਕੀਤੀਆਂ। ਇਸ ਦੌਰਾਨ ਉਸ ਨੇ ਸ਼ਾਹਰੁਖ ਖ਼ਾਨ ਨਾਲ ਆਪਣੀ ਪਹਿਲੀ ਮੁਲਾਕਾਤ ਦਾ ਵੀ ਜ਼ਿਕਰ ਕੀਤਾ।

ਹੋਰ ਪੜ੍ਹੋ :

ਕਿਸਾਨਾਂ ਦੀ ਮਦਦ ਕਰ ਰਹੇ ਇਸ ਭਰਾ ਦੇ ਹੱਕ ‘ਚ ਆਏ ਗਾਇਕ ਰਣਜੀਤ ਬਾਵਾ, ਪੋਸਟ ਪਾ ਕੇ ਕਿਹਾ- ‘ਰਾਮ ਸਿੰਘ ਰਾਣਾ ਦਾ ਸਾਥ ਦੇਣ ਤਾਂ ਜੋ ਹੋਟਲ ਦਾ ਰਸਤਾ ਜਲਦੀ ਖੋਲ੍ਹਿਆ ਜਾ ਸਕੇ’

Pic Courtesy: Instagram

ਕਾਜੋਲ ਨੇ ਦੱਸਿਆ, ‘ਨਵੇਂ ਸਾਲ ਦੇ ਜਸ਼ਨ ਤੋਂ ਬਾਅਦ, ਫਿਲਮ ਦੀ ਸ਼ੂਟਿੰਗ 1 ਜਨਵਰੀ ਨੂੰ ਰੱਖੀ ਗਈ ਸੀ। ਜਦੋਂ ਮੈਂ ਫਿਲਮ ‘ਬਾਜ਼ੀਗਰ’ ਦੇ ਸੈੱਟ ‘ਤੇ ਪਹੁੰਚੀ ਤਾਂ ਸਾਰਿਆਂ ਨੇ ਕਾਲੇ ਰੰਗ ਦੀਆਂ ਐਨਕਾਂ ਪਾਈਆਂ ਹੋਈਆਂ ਸਨ। ਸ਼ਾਹਰੁਖ ਖ਼ਾਨ ਵੀ ਉਥੇ ਮੌਜੂਦ ਸਨ। ਇਸ ਦੌਰਾਨ ਸ਼ਾਹਰੁਖ ਨਸ਼ੇ ਦੀ ਹਾਲਤ ‘ਚ ਸੀ। ਰਾਤ ਨੂੰ ਸਾਰੇ ਪਾਰਟੀ ਤੋਂ ਬਾਅਦ ਆਏ ਸੀ। ਹਮੇਸ਼ਾ ਵਾਂਗ, ਮੈਂ ਬੱਸ ਗੱਲਾਂ ਕਰ ਰਹੀ ਸੀ। ਮੈਂ ਉਸ ਸਮੇਂ ਬਹੁਤ ਤੇਜ਼ੀ ਨਾਲ ਗੱਲ ਕਰ ਰਹੀ ਸੀ ਅਤੇ ਮੈਨੂੰ ਟੋਕਣ ਦੀ ਹਿੰਮਤ ਕਿਸੇ ਵਿਚ ਨਹੀਂ ਸੀ।

Kajol
Pic Courtesy: Instagram

ਸਾਨੂੰ ਇਕ ਸੀਨ ਸ਼ੂਟ ਕਰਨਾ ਪਿਆ। ਬਾਜ਼ੀਗਰ ‘ਚ ਅਦਾਕਾਰ ਦਿਲੀਪ ਤਾਹਿਲ ਨੇ ਸਾਡੇ ਪਿਤਾ ਦੀ ਭੂਮਿਕਾ ਨਿਭਾਈ ਸੀ ਤੇ ਅਸੀਂ ਇਹ ਸੀ ਸ਼ੂਟ ਕਰਨਾ ਸੀ ਜਿਸ ‘ਚ ਅਸੀਂ ਟੇਬਲ ਸਾਹਮਣੇ ਬੈਠੇ ਹਾਂ। ਸੀਨ ਵਿਚ, ਦਿਲੀਪ ਤਾਹਿਲ ਅਤੇ ਮੈਨੂੰ ਦੋਵਾਂ ਨੂੰ ਹੀ ਇਸ ਸੀਨ ਵਿਚ ਥੋੜਾ ਪਰੇਸ਼ਾਨ ਨਜ਼ਰ ਆਉਣਾ ਸੀ।

Pic Courtesy: Instagram

ਇਸਦੇ ਨਾਲ ਹੀ ਅਸੀਂ ਡਾਇਲਾਗ ਬੋਲਣਾ ਸੀ ਤਾਂ ਮੈਂ ਸ਼ਾਹਰੁਖ ਨੂੰ ਕਿਹਾ ਕਿ ਤੁਹਾਡਾ ਡਾਇਲਾਗ ਹੈ ਬੋਲੋ। ਇਸ ‘ਤੇ ਉਹ ਮੈਨੂੰ ਚੀਕਦੇ ਹੋਏ ਕiਹੰਦੇ ਹਨ ‘ਸ਼ਟਅਪ ਪਲੀਜ਼’। ਇਸ ਤੋਂ ਬਾਅਦ ਮੈਂ ਕਿਹਾ ਕਿ ਇਹ ਬਹੁਤ ਰੂਡ ਹੈ। ਇਸੇ ਜਗ੍ਹਾ ਤੋਂ ਸਾਡੀ ਦੋਸਤੀ ਦੀ ਸ਼ੁਰੂਆਤ ਹੋਈ, ਇਸ ਲਈ ਸ਼ਾਹਰੁਖ ਨੇ ਕਦੇ ਗੱਲ ਕਰਨੀ ਬੰਦ ਨਹੀਂ ਕੀਤੀ।’

ਕਾਰਤਿਕ ਆਰੀਅਨ ਦੀ ਨਵੀਂ ਫ਼ਿਲਮ ਦਾ ਐਲਾਨ

kartik

ਕਾਰਤਿਕ ਆਰੀਅਨ ਨੇ ਆਪਣੀ ਨਵੀਂ ਫ਼ਿਲਮ ਦਾ ਐਲਾਨ ਕਰ ਦਿੱਤਾ ਹੈ । ਜਲਦ ਹੀ ਉਹ ਇਸ ਫ਼ਿਲਮ ਦੀ ਸ਼ੂਟਿੰਗ ਕਰਨ ਜਾ ਰਹੇ ਹਨ। ਸਾਜਿਦ ਨਾਡਿਆਡਵਾਲਾ ਨਾਲ ਕਾਰਤਿਕ ਪਹਿਲੀ ਵਾਰ ਇਸ ਫ਼ਿਲਮ ‘ਚ ਕੰਮ ਕਰਨ ਜਾ ਰਹੇ ਹਨ ਫਿਲਮ ਦਾ ਐਲਾਨ ਕਰਦਿਆਂ ਹੋਇਆਂ ਇੱਕ ਛੋਟਾ ਜਿਹਾ ਟੀਜ਼ਰ ਰਿਲੀਜ਼ ਕੀਤਾ ਗਿਆ ਹੈ ਜਿਸ ਨੂੰ ਦੇਖ ਕੇ ਕਾਰਤਿਕ ਆਰੀਅਨ ਦੇ ਫੈਨਜ਼ ਬਹੁਤ ਐਕਸਾਈਟਿਡ ਹੋਏ ਹਨ।

Kartik
Image From Instagram

ਹੋਰ ਪੜ੍ਹੋ : ਕੁਲਬੀਰ ਝਿੰਜਰ ਦਾ ਨਵਾਂ ਗੀਤ ‘ਆਈਲਾਈਨਰ’ ਰਿਲੀਜ਼ 

Kartik Aaryan-Satyanarayan
Image From Instagram

ਫਿਲਮ ਬਾਰੇ ਗੱਲ ਕਰਦਿਆਂ ਸਾਜਿਦ ਨਾਡੀਆਡਵਾਲਾ ਨੇ ਕਿਹਾ, “ਸੱਤਿਆਨਰਾਇਣ ਕੀ ਕਥਾ’ ਮੇਰੇ ਲਈ ਬਹੁਤ ਗ੍ਰੈਂਡ ਪ੍ਰਾਜੈਕਟ ਹੈ। ਗ੍ਰੈਂਡਸਨ ਐਂਟਰਟੇਨਮੈਂਟ ਦੇ ਅਦਾਕਾਰ ਕਾਰਤਿਕ ਆਰੀਅਨ ਨਾਲ ਮਿਲ ਕੇ ਕੰਮ ਕਰਨ ਲਈ ਅਸੀਂ ਬਹੁਤ ਖੁਸ਼ ਹਾਂ।

KARTIK
Image From Instagram

ਸਾਜਿਦ ਨੇ ਅੱਗੇ ਕਿਹਾ, “ਇਹ ਪਹਿਲੀ ਵਾਰ ਹੈ ਕਿ ਅਸੀਂ ਕਾਰਤਿਕ ਦੇ ਨਾਲ ਕੰਮ ਕਰ ਰਹੇ ਹਾਂ ਤੇ ਉਨ੍ਹਾਂ ਨੇ ਵੀ ਇਸ ਪ੍ਰਾਜੈਕਟ ਲਈ ਪੂਰੀ ਨਵੀਂ ਐਨਰਜ਼ੀ ਲਿਆਂਦੀ ਹੈ।

 

View this post on Instagram

 

A post shared by KARTIK AARYAN (@kartikaaryan)

ਇਸ ਫਿਲਮ ਬਾਰੇ ਕਾਰਤਿਕ ਆਰੀਅਨ ਨੇ ਕਿਹਾ, “ਮੈਂ ਸਾਜਿਦ ਸਰ ਨਾਲ ਲੰਬੇ ਸਮੇਂ ਤੋਂ ਕੰਮ ਕਰਨਾ ਚਾਹੁੰਦਾ ਸੀ। ਮੈਂ ਸਾਜਿਦ ਸਰ, ਸ਼ਰੀਨ ਤੇ ਕਿਸ਼ੋਰ ਦੇ ਵਿਜ਼ਨ ਦਾ ਹਿੱਸਾ ਬਣ ਕੇ ਬਹੁਤ ਖੁਸ਼ ਹਾਂ।

 

ਰਣਜੀਤ ਬਾਵਾ ਆਪਣੀ ਐਲਬਮ ‘LOUD’ ਲਈ ਅੰਮ੍ਰਿਤ ਮਾਨ ਨਾਲ ਕਰ ਸਕਦੇ ਹਨ ਕੋਲੈਬਰੇਸ਼ਨ

ਰਣਜੀਤ ਬਾਵਾ ਛੇਤੀ ਹੀ ਆਪਣੀ ਨਵੀਂ ਐਲਬਮ‘LOUD’ ਲੈ ਕੇ ਆ ਰਹੇ ਹਨ। ਇਸ ਐਲਬਮ ਦੀਆਂ ਤਿਆਰੀਆਂ ਜ਼ੋਰਾਂ ਸ਼ੋਰਾਂ ਨਾਲ ਚੱਲ ਰਹੀਆਂ ਹਨ । ਇਸ ਐਲਬਮ ਨੂੰ ਲੈ ਕੇ ਇੱਕ ਹੋਰ ਖ਼ਬਰ ਸਾਹਮਣੇ ਆਈ ਹੈ । ਕਿਹਾ ਜਾ ਰਿਹਾ ਹੈ ਕਿ ਰਣਜੀਤ ਬਾਵਾ   ਦਾ ਇਸ ਐਲਬਮ ਲਈ ਅੰਮ੍ਰਿਤ ਮਾਨ ਨਾਲ ਕੋਲੈਬੋਰੇਸ਼ਨ ਕਰ ਸਕਦੇ ਹਨ ।

Image Source: Instagram

ਹੋਰ ਪੜ੍ਹੋ :

ਕਿਸਾਨਾਂ ਦੀ ਮਦਦ ਕਰ ਰਹੇ ਇਸ ਭਰਾ ਦੇ ਹੱਕ ‘ਚ ਆਏ ਗਾਇਕ ਰਣਜੀਤ ਬਾਵਾ, ਪੋਸਟ ਪਾ ਕੇ ਕਿਹਾ- ‘ਰਾਮ ਸਿੰਘ ਰਾਣਾ ਦਾ ਸਾਥ ਦੇਣ ਤਾਂ ਜੋ ਉਸ ਹੋਟਲ ਦਾ ਰਸਤਾ ਜਲਦੀ ਖੋਲ੍ਹਿਆ ਜਾ ਸਕੇ’

singer ranjit bawa

ਇਹਨਾਂ ਖ਼ਬਰਾਂ ਨੂੰ ਰਣਜੀਤ ਬਾਵਾ ਨੇ ਹੀ ਹਵਾ ਦਿੱਤੀ ਹੈ ਕਿਉਂਕਿ ਰਣਜੀਤ ਬਾਵਾ ਦਾ ਇੱਕ ਵੀਡੀਓ ਸਾਹਮਣੇ ਆਇਆ ਹੈ ਜਿਸ ਵਿੱਚ ਅੰਮ੍ਰਿਤ ਮਾਨ ਉਨ੍ਹਾਂ ਦੇ ਨਾਲ ਦਿਖਾਈ ਦੇ ਰਹੇ ਹਨ । ਇਸ ਵੀਡੀਓ ਨੂੰ ਉਹਨਾਂ ਨੇ ਕੈਪਸ਼ਨ ਦਿੰਦੇ ਹੋਏ ਲਿਖਿਆ ਹੈ ਐਲਬਮ ‘LOUD’ ਦਾ ਟਾਈਟਲ ਟਰੈਕ ਅਗਲੇ ਹਫਤੇ ਹੈ।

ਅੰਮ੍ਰਿਤ ਮਾਨ ਦਾ ਲਿਖਿਆ ਗੀਤ ਰਣਜੀਤ ਬਾਵਾ ਤਾਂ ਗਾ ਹੀ ਰਹੇ ਨੇ ਪਰ ਰਣਜੀਤ ਬਾਵਾ ਨਾਲ ਅੰਮ੍ਰਿਤ ਦੀ ਗਾਣੇ ਵਿੱਚ ਫ਼ੀਚਰਿੰਗ ਵੀ ਹੋ ਸਕਦੀ ਹੈ। ਤੁਹਾਨੂੰ ਦੱਸ ਦਿੰਦੇ ਹਾਂ ਕਿ ਬਾਵਾ ਦੀ ਇਸ ਐਲਬਮ ਨੂੰ ਲੈ ਕੇ ਉਹਨਾਂ ਦੇ ਪ੍ਰਸ਼ੰਸਕ ਕਾਫੀ ਉਤਸ਼ਾਹਿਤ ਦਿਖਾਈ ਦੇ ਰਹੇ ਹਨ ।

ਕਿਸਾਨਾਂ ਦੀ ਮਦਦ ਕਰ ਰਹੇ ਇਸ ਭਰਾ ਦੇ ਹੱਕ ‘ਚ ਆਏ ਗਾਇਕ ਰਣਜੀਤ ਬਾਵਾ, ਪੋਸਟ ਪਾ ਕੇ ਕਿਹਾ- ‘ਰਾਮ ਸਿੰਘ ਰਾਣਾ ਦਾ ਸਾਥ ਦੇਣ ਤਾਂ ਜੋ ਹੋਟਲ ਦਾ ਰਸਤਾ ਜਲਦੀ ਖੋਲ੍ਹਿਆ ਜਾ ਸਕੇ’

ਪੰਜਾਬੀ ਗਾਇਕ ਰਣਜੀਤ ਬਾਵਾ ਜੋ ਕਿ ਆਪਣੇ ਗੀਤਾਂ ਦੇ ਨਾਲ ਆਪਣੀ ਬੇਬਾਕੀ ਦੇ ਨਾਲ ਆਪਣੀ ਗੱਲ ਸਭ ਅੱਗੇ ਰੱਖਣ ਦੇ ਲਈ ਵੀ ਜਾਣੇ ਜਾਂਦੇ ਨੇ। ਜਿਵੇਂ ਕਿ ਸਭ ਜਾਣਦੇ ਹੀ ਨੇ ਕਿ ਪਿਛਲੇ ਛੇ ਮਹੀਨਿਆਂ ਤੋਂ ਵੱਧ ਸਮਾਂ ਹੋ ਗਿਆ ਹੈ ਕਿਸਾਨਾਂ ਵੱਲੋਂ ਸੰਘਰਸ਼ ਪ੍ਰਦਰਸ਼ਨ ਕਰਦੇ ਹੋਏ । ਦਿੱਲੀ ਦੀਆਂ ਬਰੂਹਾਂ ਉੱਤੇ ਕਿਸਾਨ ਸ਼ਾਂਤਮਈ ਢੰਗ ਦੇ ਨਾਲ ਪ੍ਰਦਰਸ਼ਨ ਕਰ ਰਹੇ ਨੇ।

ranjit bawa punjabi singer
image source- instagram

ਹੋਰ ਪੜ੍ਹੋ : ਕਿਮੀ ਵਰਮਾ ਨੇ ਸਾਂਝੀ ਕੀਤੀ ਆਪਣੀ ਧੀਆਂ ਦੀ ਖਾਸ ਤਸਵੀਰ, ਕੁਝ ਮਹੀਨੇ ਪਹਿਲਾ ਹੀ ਦੂਜੀ ਧੀ ਦਾ ਪਹਿਲਾ ਬਰਥਡੇਅ ਕੀਤਾ ਸੀ ਸੈਲੀਬ੍ਰੇਟ

:ਦੇਸੀ ਕਰਿਊ ਵਾਲਿਆਂ ਨੇ ਪੰਜਾਬੀ ਮਿਊਜ਼ਿਕ ਨੂੰ ਪਹੁੰਚਾਇਆ ਵੱਖਰੇ ਮੁਕਾਮ ‘ਤੇ, ਇੰਟਰਨੈਸ਼ਨਲ ਗਾਇਕ Jubel ਦੇ ਨਵੇਂ ਗੀਤ ‘Weekend Vibe’ ‘ਚ ਮਿਲਾਏ ਸੁਰ, ਦੇਖੋ ਵੀਡੀਓ

singer ranjit bawa shared his video about ross flag
image source- instagram

ਜਿਸ ਕਰਕੇ ਕਿਸਾਨਾਂ ਨੂੰ ਬਹੁਤ ਵੱਡੀ ਗਿਣਤੀ ‘ਚ ਲੋਕਾਂ ਦਾ ਸਮਰਥਨ ਮਿਲ ਰਿਹਾ ਹੈ। ਜਿਸ ਕਰਕੇ ਸਰਕਾਰ ਆਪਣੀ ਗਲਤ ਰਣਨੀਤੀਆਂ ਦਾ ਪ੍ਰਯੋਗ ਕਰਦੇ ਹੋਏ ਕਿਸਾਨਾਂ ਦੀ ਮਦਦ ਕਰਨ ਵਾਲਿਆਂ ਨੂੰ ਤੰਗ ਪ੍ਰੇਸ਼ਾਨ ਕਰ ਰਹੀ ਹੈ। ਕਿਸਾਨਾਂ ਦੀ ਸਹਾਇਤਾ ਕਰਨ ਵਾਲੇ ਇੱਕ ਵੀਰ ਰਾਮ ਸਿੰਘ ਰਾਣਾ ਨੂੰ ਸਰਕਾਰ ਵੱਲੋਂ ਪ੍ਰੇਸ਼ਾਨ ਕਰਦੇ ਹੋਏ ਉਸਦੇ ਹੋਟਲ ਅੱਗੇ ਸੜਕ ਨੂੰ ਬੰਦ ਕਰ ਦਿੱਤਾ ਹੈ। ਜਿਸ ਕਰਕੇ ਸੋਸ਼ਲ ਮੀਡੀਆ ਉੱਤੇ ਗਾਇਕ ਰਣਜੀਤ ਬਾਵਾ ਨੇ ਪੋਸਟ ਪਾ ਕੇ ਇਸ ਵੀਰ ਦੀ ਸਹਾਇਤਾ ਕਰਨ ਦੇ ਲਈ ਕਿਹਾ ਹੈ।

image of ranjit bawa on wedding stage show
image source- instagram

ਉਨ੍ਹਾਂ ਨੇ ਪੋਸਟ ਪਾਉਂਦੇ ਹੋਏ ਲਿਖਿਆ ਹੈ- ‘ਰਾਮ ਸਿੰਘ ਰਾਣਾ ਜੀ, ਜਿਨ੍ਹਾਂ ਨੇ ਆਪਣੀ ਸਰਹੱਦ ‘ਤੇ ਸਥਿਤ ਗੋਲਡਨ ਹੱਟ ਹੋਟਲ ਨੂੰ ਕਿਸਾਨਾਂ ਦੀ ਸੇਵਾ ਲਈ ਸੌਂਪਿਆ ਹੈ, ਉਹ ਤਿੰਨੇ ਬਾਰਡਰਾਂ ਤੇ ਲਗਾਤਾਰ 7 ਮਹੀਨੇ ਤੋਂ ਪਾਣੀ ਦੁੱਧ ਅਤੇ ਲੰਗਰ ਦੀ ਸੇਵਾ ਕਿਸਾਨਾਂ ਲਈ ਨਿਭਾ ਰਹੇ ਨੇ ਰਾਮ ਸਿੰਘ ਰਾਣਾ ਦਾ ਕੁਰੂਕਸ਼ੇਤਰ ਵਿਚ ਇਕ ਦੂਜਾ ਹੋਟਲ ਹੈ ਸਰਕਾਰ ਨੇ ਬੈਰੀਕੇਡ ਲਗਾ ਕੇ ਸੜਕ ਨੂੰ ਬੰਦ ਕਰ ਦਿੱਤਾ ਹੈ, ਇਸ ਨੂੰ ਤੁਰੰਤ ਖੋਲ੍ਹਿਆ ਜਾਣਾ ਚਾਹੀਦਾ ਹੈ…’

inside image of ranjit bawa
image source-facebook

ਉਨ੍ਹਾਂ ਨੇ ਅੱਗੇ ਲਿਖਿਆ ਹੈ- ‘ਸਾਰੇ ਕਿਸਾਨ ਭਰਾਵਾਂ ਨੂੰ ਵੀ ਅਪੀਲ ਕੀਤੀ ਜਾਂਦੀ ਹੈ ਕਿ ਉਹ ਰਾਮ ਸਿੰਘ ਰਾਣਾ ਜੀ ਦਾ ਸਾਥ ਦੇਣ ਤਾਂ ਜੋ ਉਸ ਹੋਟਲ ਦਾ ਰਸਤਾ ਜਲਦੀ ਖੋਲ੍ਹਿਆ ਜਾ ਸਕੇ 🙏plz share this’। ਇਸ ਪੋਸਟ ਉੱਤੇ ਪ੍ਰਸ਼ੰਸਕ ਵੀ ਕਮੈਂਟ ਕਰ ਰਹੇ ਨੇ । ਇਸ ਪੋਸਟ ਨੂੰ 4.3k ਤੋਂ ਵਾਰ ਸ਼ੇਅਰ ਕੀਤਾ ਜਾ ਚੁੱਕਿਆ ਹੈ। ਦੱਸ ਦਈਏ ਰਣਜੀਤ ਬਾਵਾ ਕਈ ਕਿਸਾਨੀ ਗੀਤ ਵੀ ਗਾ ਚੁੱਕੇ ਨੇ।

 

 

Kartik Aaryan announces his next venture ‘Satyanarayan Ki Katha’ with Sajid Nadiadwala!

The heartthrob of females, Kartik Aaryan announces his upcoming project ‘Satyanarayan Ki Katha’ in collaboration with Sajid Nadiadwala.

The film is helmed by National award-winning director Sameer Vidwans under Namah Pictures and Sajid Nadiadwala’s banner Nadiadwala Grandson Entertainment.

Kartik took to his social media accounts to share the updates with everyone and shared that this film is very close to his heart and also with very special people.

Talking about the film, Kartik told, “I have been wanting to work with Sajid sir for some time now, I couldn’t have asked for better collaboration. I’m extremely happy that I am a part of Sajid Sir, Shareen and Kishor’s vision. ‘Satyanarayan Ki Katha’ is a musical love saga that brings together a powerhouse of people who are National award-winning names. It’s also a first for me with Sameer Vidwans sir who has an astute sense of making sensitive topics highly entertaining.”

The actor further added, “Honestly, I feel immense pressure and responsibility, since I am the only member in this team without a National award.”

About the same, Producer Sajid Nadiadwala shared, “‘Satyanarayan Ki Katha’ has been a visionary project for me. We, at Nadiadwala Grandson Entertainment are excited to collaborate with Namah Pictures, national award-winning Director Sameer Vidwans and very talented Kartik Aaryan for this one.”
“This will be our first time working with Kartik and he brings a new energy to the project, altogether. Satyanarayan Ki Katha makes for a script that calls for this perfect union and we are looking forward to bringing this ultimate love story to the audience” Sajid Nadiawala added.

ALSO READ: Mika Singh shares an old interview and says, “Meet the real Mika Singh”!

Other than this, Kartik Aaryan has a bucket full of projects in his kitty. Apart from ‘Satyanarayan Ki Katha’ he will be next seen in ‘Bhool Bhulaiyaa 2’ along with Kiara Advani and in ‘Dhamaka‘.

 

View this post on Instagram

 

A post shared by KARTIK AARYAN (@kartikaaryan)

ਕੁਲਬੀਰ ਝਿੰਜਰ ਦਾ ਨਵਾਂ ਗੀਤ ‘ਆਈਲਾਈਨਰ’ ਰਿਲੀਜ਼

ਕੁਲਬੀਰ ਝਿੰਜਰ ਦਾ ਨਵਾਂ ਗੀਤ ‘ਆਈਲਾਈਨਰ’ ਰਿਲੀਜ਼ ਹੋ ਚੁੱਕਿਆ ਹੈ । ਇਹ ਗੀਤ ਇੱਕ ਰੋਮਾਂਟਿਕ ਗੀਤ ਹੈ । ਜਿਸ ਦੇ ਬੋਲ ਖੁਦ ਕੁਲਬੀਰ ਝਿੰਜਰ ਅਤੇ ਲਾਲੀ ਮੁੰਡੀ ਨੇ ਲਿਖੇ ਹਨ । ਗੀਤ ਨੂੰ ਮਿਊਜ਼ਿਕ ਦੀਪ ਜੰਡੂ ਨੇ ਦਿੱਤਾ ਹੈ ।ਇਹ ਗੀਤ ਉਨ੍ਹਾਂ ਦੀ ਐਲਬਮ ‘ਸਟਿੱਲ ਅਰਾਊਂਡ’ ਚੋਂ ਹੈ ।ਇਹ ਗੀਤ ਝਿੰਜਰ ਦੇ ਪ੍ਰਸ਼ੰਸਕਾਂ ਨੂੰ ਕਾਫੀ ਪਸੰਦ ਆ ਰਿਹਾ ਹੈ ।

Kulbir Jhinjer
Image From Instagram

ਹੋਰ ਪੜ੍ਹੋ : ਕਿਸਾਨਾਂ ਦੀ ਮਦਦ ਕਰਨ ਵਾਲੇ ਲੋਕਾਂ ਨੂੰ ਪਰੇਸ਼ਾਨ ਕਰ ਰਹੀ ਹੈ ਸਰਕਾਰ, ਰਣਜੀਤ ਬਾਵਾ ਨੇ ਸ਼ੇਅਰ ਕੀਤੀ ਪੋਸਟ 

Image From Instagram

ਕੁਲਬੀਰ ਝਿੰਜਰ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਹ ਕਈ ਹਿੱਟ ਗੀਤ ਇੰਡਸਟਰੀ ਨੂੰ ਦੇ ਚੁੱਕੇ ਹਨ ।ਉਨ੍ਹਾਂ ਦੇ ਲਿਖੇ ਕਈ ਗੀਤ ਗਾਇਕ ਅਤੇ ਅਦਾਕਾਰ ਤਰਸੇਮ ਜੱਸੜ ਨੇ ਵੀ ਗਾਏ ਹਨ ।

Kulbir
Image From Instagram

ਉਨ੍ਹਾਂ ਨੇ ਇਸ ਤੋਂ ਪਹਿਲਾਂ ‘ਤੇਰੀ ਮੇਰੀ’, ‘ਰਿਸਕੀ’, ‘ਰਾਈਡ ਔਰ ਡਾਈ’ ‘ਵਾਕਾ’ ‘ਬਾਗੀਆਂ ਦੇ ਕਿੱਸੇ’ ਸਣੇ ਕਈ ਗੀਤ ਪੰਜਾਬੀ ਇੰਡਸਟਰੀ ਨੂੰ ਦੇ ਚੁੱਕੇ ਹਨ । ਉੇਹ ਬਿਹਤਰੀਨ ਲੇਖਣੀ ਦੇ ਮਾਲਕ ਹਨ ਅਤੇ ਉਨ੍ਹਾਂ ਨੇ ਆਪਣੀ ਸ਼ੁਰੂਆਤ ਗੀਤਕਾਰੀ ਤੋਂ ਹੀ ਕੀਤੀ ਸੀ ।

 

View this post on Instagram

 

A post shared by Kulbir Jhinjer (@kulbirjhinjer)

ਕਿਸਾਨਾਂ ਦੀ ਮਦਦ ਕਰਨ ਵਾਲੇ ਲੋਕਾਂ ਨੂੰ ਪਰੇਸ਼ਾਨ ਕਰ ਰਹੀ ਹੈ ਸਰਕਾਰ, ਰਣਜੀਤ ਬਾਵਾ ਨੇ ਸ਼ੇਅਰ ਕੀਤੀ ਪੋਸਟ

ਖੇਤੀ ਕਾਨੂੰਨਾਂ ਦੇ ਖਿਲਾਫ ਕਿਸਾਨ ਪਿਛਲੇ 7 ਮਹੀਨਿਆਂ ਤੋਂ ਪ੍ਰਦਰਸ਼ਨ ਕਰ ਰਹੇ ਹਨ । ਕਿਸਾਨਾਂ ਦੇ ਇਸ ਪ੍ਰਦਰਸ਼ਨ ਨੂੰ ਲੈ ਕੇ ਗਾਇਕ ਰਣਜੀਤ ਬਾਵਾ ਨੇ ਇੱਕ ਪੋਸਟ ਸ਼ੇਅਰ ਕੀਤੀ ਹੈ । ਰਣਜੀਤ ਬਾਵਾ ਦੀ ਇਹ ਪੋਸਟ ਕਿਸਾਨ ਅੰਦੋਲਨ ਦੌਰਾਨ ਸੇਵਾ ਕਰਨ ਵਾਲੇ ਸਖਸ਼ ਲਈ ਪਾਈ ਗਈ ਹੈ । ਜਿਸ ਵਿੱਚ ਬਾਵਾ ਨੇ ਦੱਸਿਆ ਹੈ ਕਿ ਕਿਸ ਤਰ੍ਹਾਂ ਸਰਕਾਰ ਕਿਸਾਨਾਂ ਦੀ ਮਦਦ ਕਰਨ ਵਾਲੇ ਲੋਕਾਂ ਦੇ ਕੰਮ ‘ਚ ਰੁਕਾਵਟਾਂ ਖੜੀਆਂ ਕਰ ਰਹੀ ਹੈ ।

singer babbu maan, jasbir jassi and ranjit bawa
Pic Courtesy: Instagram

ਹੋਰ ਪੜ੍ਹੋ :

ਇਨ੍ਹਾਂ ਚੀਜ਼ਾਂ ਦਾ ਇਸਤੇਮਾਲ ਕਰਕੇ ਕਬਜ਼ ਦੀ ਸਮੱਸਿਆ ਤੋਂ ਮਿਲੇਗੀ ਰਾਹਤ

ranjit bawa image from farmer protes

ਦਰਅਸਲ ਰਾਮ ਸਿੰਘ ਰਾਣਾ ਨਾਂ ਇੱਕ ਵਿਅਕਤੀ ਪਿਛਲੇ 7 ਮਹੀਨਿਆਂ ਤੋਂ ਕਿਸਾਨ ਅੰਦੋਲਨ ਕਈ ਤਰ੍ਹਾਂ ਦੀਆਂ ਸੇਵਾਵਾਂ ਨਿਭਾਅ ਰਹੇ ਹਨ ਜਿਵੇਂ ਕਿ ਪਾਣੀ, ਦੁੱਧ ਅਤੇ ਲੰਗਰ ਦੀ ਸੇਵਾ ਕਰ ਰਿਹਾ ਹੈ। ਰਾਮ ਸਿੰਘ ਰਾਣਾ ਦਾ ਸਰਹੱਦ ‘ਤੇ ਗੋਲਡਨ ਹੱਟ ਦਾ ਨਾਂ ਹੋਟਲ ਹੈ। ਉਹ ਤਿੰਨੇ ਬਾਰਡਰਾਂ ‘ਤੇ ਕਿਸਾਨਾਂ ਲਈ ਸੇਵਾ ਨਿਭਾਅ ਰਹੇ ਹਨ।

image of ranjit bawa on wedding stage show
Pic Courtesy: Instagram

ਉੱਥੇ ਰਾਮ ਸਿੰਘ ਰਾਣਾ ਦਾ ਕੁਰੂਕਸ਼ੇਤਰ ‘ਚ ਦੂਜਾ ਹੋਟਲ ਵੀ ਮੌਜੂਦ ਹੈ, ਜਿੱਥੇ ਸਰਕਾਰ ਨੇ ਬੈਰੀਕੇਡ ਲਗਾ ਕੇ ਸੜਕ ਨੂੰ ਬੰਦ ਕਰ ਦਿੱਤਾ ਹੈ।

ਰਣਜੀਤ ਬਾਵਾ ਨੇ ਪੋਸਟ ਸਾਂਝੀ ਕਰਕੇ ਮੰਗ ਕੀਤੀ ਕਿ ਇਸ ਰਸਤੇ ਨੂੰ ਤੁਰੰਤ ਖੋਲ੍ਹੇ ਜਾਣ ਦੀ ਅਪੀਲ ਕੀਤੀ ਹੈ। ਉਹਨਾਂ ਨੇ ਸਾਰੇ ਕਿਸਾਨਾਂ ਨੂੰ ਬੇਨਤੀ ਕੀਤੀ ਹੈ ਕਿ ਉਹ ਰਾਮ ਸਿੰਘ ਦਾ ਸਾਥ ਦੇਣ ਤਾਂ ਜੋ ਹੋਟਲ ਦਾ ਰਾਹ ਜਲਦੀ ਖੋਲਿ੍ਆ ਜਾ ਸਕੇ।

ਰਾਣਾ ਰਣਬੀਰ ਨੇ ਆਸੀਸ ਫ਼ਿਲਮ ਦੇ ਤਿੰਨ ਸਾਲ ਹੋਣ ‘ਤੇ ਪਾਈ ਭਾਵੁਕ ਪੋਸਟ, ‘ਮਾਂ-ਪੁੱਤਰ’ ਦੇ ਰਿਸ਼ਤੇ ਨੂੰ ਬਹੁਤ ਹੀ ਖ਼ੂਬਸੂਰਤੀ ਦੇ ਨਾਲ ਕੀਤਾ ਗਿਆ ਸੀ ਬਿਆਨ

ਪੰਜਾਬੀ ਫ਼ਿਲਮ ਜਗਤ ਦੇ ਦਿੱਗਜ ਅਦਾਕਾਰ ਰਾਣਾ ਰਣਬੀਰ ਜੋ ਕਿ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੇ ਨੇ। ਉਨ੍ਹਾਂ ਨੇ ਆਪਣੀ ਫ਼ਿਲਮ ਆਸੀਸ ਦੇ ਨਾਲ ਜੁੜੀ ਇੱਕ ਭਾਵੁਕ ਪੋਸਟ ਸਾਂਝੀ ਕੀਤੀ ਹੈ।

asees movie
image source- instagram

ਹੋਰ ਪੜ੍ਹੋ : ਕਿਮੀ ਵਰਮਾ ਨੇ ਸਾਂਝੀ ਕੀਤੀ ਆਪਣੀ ਧੀਆਂ ਦੀ ਖਾਸ ਤਸਵੀਰ, ਕੁਝ ਮਹੀਨੇ ਪਹਿਲਾ ਹੀ ਦੂਜੀ ਧੀ ਦਾ ਪਹਿਲਾ ਬਰਥਡੇਅ ਕੀਤਾ ਸੀ ਸੈਲੀਬ੍ਰੇਟ

:ਦੇਸੀ ਕਰਿਊ ਵਾਲਿਆਂ ਨੇ ਪੰਜਾਬੀ ਮਿਊਜ਼ਿਕ ਨੂੰ ਪਹੁੰਚਾਇਆ ਵੱਖਰੇ ਮੁਕਾਮ ‘ਤੇ, ਇੰਟਰਨੈਸ਼ਨਲ ਗਾਇਕ Jubel ਦੇ ਨਵੇਂ ਗੀਤ ‘Weekend Vibe’ ‘ਚ ਮਿਲਾਏ ਸੁਰ, ਦੇਖੋ ਵੀਡੀਓ

rana ranbir and rupinder rupi
image source- instagram

ਜੀ ਹਾਂ ਉਨ੍ਹਾਂ ਨੇ ਫ਼ਿਲਮ ਦੇ ਇੱਕ ਸੀਨ ਨੂੰ ਪੋਸਟ ਕਰਦੇ ਹੋਏ ਲਿਖਿਆ ਹੈ- ‘ਅੱਜ ਤਿੰਨ ਸਾਲ ਹੋ ਗਏ ਹਨ ਆਸੀਸ ਫ਼ਿਲਮ ਨੂੰ ਰਿਲੀਜ਼ ਹੋਇਆ। ਇਹ ਫ਼ਿਲਮ ਮੇਰੇ ਲਈ ਇੱਕ ਪਾਠਸ਼ਾਲਾ ਹੈ’। ਇਸ ਪੋਸਟ ਉੱਤੇ ਇਸ ਫ਼ਿਲਮ ਦੇ ਨਾਲ ਜੁੜੇ ਕਲਾਕਾਰ ਵੀ ਕਮੈਂਟ ਕਰਕੇ ਆਪਣੀ ਪ੍ਰਤੀਕਿਰਿਆ ਦੇ ਰਹੇ ਨੇ। ਇਸ ਪੋਸਟ ਉੱਤੇ ਵੱਡੀ ਗਿਣਤੀ ‘ਚ ਲਾਈਕਸ ਆ ਚੁੱਕੇ ਨੇ।

rana ranbir post comments
image source- instagram

ਆਸੀਸ ਸਾਲ 2018 ਦੀ ਪੰਜਾਬੀ ਫ਼ਿਲਮ ਹੈ ਜਿਸ ਦਾ ਲੇਖਕ ਅਤੇ ਨਿਰਦੇਸ਼ਕ ਰਾਣਾ ਰਣਬੀਰ ਨੇ ਕੀਤਾ ਸੀ।  ਫ਼ਿਲਮ ਦੀ ਕਹਾਣੀ ਤੇ ਗੀਤ ਵੀ ਰਾਣਾ ਰਣਬੀਰ ਨੇ ਲਿਖੇ ਹਨ ਅਤੇ ਮੁੱਖ ਕਿਰਦਾਰ ਵੀ ਉਸੇ ਨੇ ਨਿਭਾਇਆ ਹੈ। ਬਤੌਰ ਨਿਰਦੇਸ਼ਕ ਇਹ ਉਨ੍ਹਾਂ ਦੀ ਪਹਿਲੀ ਫ਼ਿਲਮ ਸੀ। ਇਹ ਫ਼ਿਲਮ ਬੇਹੱਦ ਭਾਵੁਕ ਹੈ ਅਤੇ ਮਾਂ ਪੁੱਤਰ ਦੇ ਰਿਸ਼ਤੇ ਨੂੰ ਬਿਆਨ ਕਰਦੀ ਹੈ । ਇਸ ਫ਼ਿਲਮ ‘ਚ ਅੱਜ ਕੱਲ੍ਹ ਦੇ ਬੱਚਿਆਂ ਵੱਲੋਂ ਆਪਣੀ ਮਾਂ ਪ੍ਰਤੀ ਰਵੱਈਏ ਨੂੰ ਵਿਖਾਉਣ ਦੀ ਕੋਸ਼ਿਸ਼ ਕੀਤੀ ਗਈ ਹੈ । ਕੁਝ ਫ਼ਿਲਮ ‘ਆਸੀਸ’ ‘ਚ ਵਿਖਾਉਣ ਦੀ ਕੋਸ਼ਿਸ਼ ਕੀਤੀ ਗਈ ਹੈ । ਰਾਣਾ ਰਣਬੀਰ ਦੀ ਇਹ ਫ਼ਿਲਮ ਹਰ ਕਿਸੇ ਨੂੰ ਭਾਵੁਕ ਕਰ ਦਿੰਦੀ ਹੈ । ਕਿਉਂਕਿ ਰਾਣਾ ਰਣਬੀਰ ਨੇ ਇੱਕ ਸਰਵਣ ਪੁੱਤਰ ਦਾ ਕਿਰਦਾਰ ਨਿਭਾਇਆ ਹੈ । ਜੋ ਜ਼ਮੀਨ ਦੇ ਬਦਲੇ ਆਪਣੇ ਭਰਾਵਾਂ ਤੋਂ ਆਪਣੀ ਮਾਂ ਦੀ ਆਸੀਸ ਲੈਂਦਾ ਹੈ। ਇਸ ਫ਼ਿਲਮ ਨੇ ਪੰਜਾਬੀ ਸਿਨੇਮਾ ਨੂੰ ਵੱਖਰੇ ਹੀ ਮੁਕਾਮ ‘ਤੇ ਪਹੁੰਚਾ ਦਿੱਤਾ ਸੀ ।