ਸ਼ਿਲਪਾ ਸ਼ੈੱਟੀ ਦੀ ਛੋਟੀ ਜਿਹੀ ਧੀ ਯੋਗ ਕਰਦੀ ਹੋਈ ਆਈ ਨਜ਼ਰ, ਅਦਾਕਾਰਾ ਨੇ ਸਾਂਝਾ ਕੀਤਾ ਕਿਊਟ ਵੀਡੀਓ

Shilpa shetty pp-min (3)

ਸ਼ਿਲਪਾ ਸ਼ੈੱਟੀ  (Shilpa Shetty ) ਸੋਸ਼ਲ ਮੀਡੀਆ ‘ਤੇ ਕਾਫੀ ਐਕਟਿਵ ਰਹਿੰਦੀ ਹੈ ਅਤੇ ਅਕਸਰ ਆਪਣੀਆਂ ਤਸਵੀਰਾਂ ਅਤੇ ਵੀਡੀਓਜ਼ ਸਾਂਝੇ ਕਰਦੀ ਰਹਿੰਦੀ ਹੈ । ਹੁਣ ਉਸ ਨੇ ਆਪਣੀ ਧੀ  (Daughter )ਦੇ ਨਾਲ ਇੱਕ ਵੀਡੀਓ ਸਾਂਝਾ ਕੀਤਾ ਹੈ । ਇਸ ਵੀਡੀਓ ‘ਚ ਉਹ ਆਪਣੀ ਧੀ ਦੇ ਨਾਲ ਨਜ਼ਰ ਆ ਰਹੀ ਹੈ । ਦੋਵੇਂ ਮਾਵਾਂ ਧੀਆਂ ਇੱਕੋ ਹੀ ਡਰੈੱਸ ‘ਚ ਨਜ਼ਰ ਆ ਰਹੀਆਂ ਹਨ ਅਤੇ ਸਮੀਸ਼ਾ ਵੀ ਬਹੁਤ ਕਿਊਟ ਲੱਗ ਰਹੀ ਹੈ । ਇਸ ਵੀਡੀਓ ਨੂੰ ਉਸ ਦੇ ਪ੍ਰਸ਼ੰਸਕਾਂ ਵੱਲੋਂ ਵੀ ਪਸੰਦ ਕੀਤਾ ਜਾ ਰਿਹਾ ਹੈ ।

Shilpa daughter -min
Image From Instagram

ਹੋਰ ਪੜ੍ਹੋ : ਪੀਟੀਸੀ ਪੰਜਾਬੀ ’ਤੇ ਦੇਖੋ ਕਰਾਈਮ ਸ਼ੋਅ ‘ਜੁਰਮ ਤੇ ਜਜ਼ਬਾਤ’

ਇਸ ਤੋਂ ਪਹਿਲਾਂ ਦੀ ਗੱਲ ਕਰੀਏ ਤਾਂ ਸ਼ਿਲਪਾ ਸ਼ੈੱਟੀ ਨੇ ਇੱਕ ਵੀਡੀਓ ਸਾਂਝਾ ਕੀਤਾ ਸੀ । ਜਿਸ ‘ਚ ਉਸ ਦੇ ਦੋਵੇਂ ਬੱਚੇ ਯੋਗਾ ਕਰਦੇ ਹੋਏ ਦਿਖਾਈ ਦੇ ਰਹੇ ਸਨ । ਇਸ ਵੀਡੀਓ ‘ਚ ਅਦਾਕਾਰਾ ਦੀ ਛੋਟੀ ਜਿਹੀ ਧੀ ਵੀ ਯੋਗ ਕਰਦੀ ਹੋਈ ਦਿਖਾਈ ਦੇ ਰਹੀ ਹੈ ।

shilpa,,-min
Image From Instagram

ਇਸ ਵੀਡੀਓ ਨੂੰ ਸਾਂਝਾ ਕਰਦੇ ਹੋਏ ਅਦਾਕਾਰਾ ਨੇ ਲਿਖਿਆ ਕਿ ‘ਬੱਚੇ ਗਿੱਲੀ ਮਿੱਟੀ ਵਰਗੇ ਹੁੰਦੇ ਹਨ । ਉਨ੍ਹਾਂ ਨੂੰ ਸਿਹਤਮੰਦ ਜੀਵਨ ਸ਼ੈਲੀ ਵੱਲ ਛੇਤੀ ਢਾਲਣਾ ਚਾਹੀਦਾ ਹੈ, ਸੰਤੁਲਿਤ ਖੁਰਾਕ ਦੇ ਨਾਲ ਨਾਲ ਉਨ੍ਹਾਂ ਨੂੰ ਆਪਣੇ ਦਿਮਾਗ ਅਤੇ ਆਤਮਾ ‘ਤੇ ਕੰਟਰੋਲ ਹਾਸਲ ਕਰਨ ਦੀ ਆਦਤ ਪੈਦਾ ਕਰਨਾ ਬਹੁਤ ਮਹੱਤਵਪੂਰਨ ਹੈ ।ਮੈਂ ਇਹ ਵਿਆਨ ਦੇ ਨਾਲ ਕਰਨ ਦੀ ਕੋਸ਼ਿਸ਼ ਕੀਤੀ ਅਤੇ ਹੁਣ ਉਹ ਆਪਣੀ ਛੋਟੀ ਭੈਣ ਸਮੀਸ਼ਾ ਨੂੰ ਸਿਖਾ ਰਿਹਾ ਹੈ’। ਦੋਵਾਂ ਭੈਣ ਭਰਾਵਾਂ ਦੀ ਇਸ ਵੀਡੀਓ ਨੂੰ ਦਰਸ਼ਕਾਂ ਦੇ ਵੱਲੋਂ ਵੀ ਪਸੰਦ ਕੀਤਾ ਜਾ ਰਿਹਾ ਹੈ ।

ਬਾਲੀਵੁੱਡ ਦੇ ਇਸ ਸਿਤਾਰੇ ਦੇ ਬਚਪਨ ਦੀ ਤਸਵੀਰ ਹੋਈ ਵਾਇਰਲ, ਕੀ ਤੁਸੀਂ ਪਹਿਚਾਣਿਆ ਕੌਣ ਹੈ ਇਹ !

Salman khan pp -min

ਫ਼ਿਲਮੀ ਸਿਤਾਰਿਆਂ ਦੇ ਬਚਪਨ ਦੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਅਕਸਰ ਵਾਇਰਲ ਹੁੰਦੀਆਂ ਰਹਿੰਦੀਆਂ ਹਨ । ਹੁਣ ਇੱਕ ਹੋਰ ਸਿਤਾਰੇ ਦੇ ਬਚਪਨ ਦੀ ਤਸਵੀਰ (Childhood pic )  ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ । ਇਸ ਤਸਵੀਰ ‘ਚ ਬਾਲੀਵੁੱਡ ਇੰਡਸਟਰੀ ਦਾ ਇਹ ਸਿਤਾਰਾ ਆਪਣੀ ਮਾਂ ਦੀ ਗੋਦ ‘ਚ ਨਜ਼ਰ ਆ ਰਿਹਾ ਹੈ ।ਤੁਸੀਂ ਪਛਾਣ ਹੀ ਗਏ ਹੋਵੋਗੇ ਕਿ ਇਹ ਕੌਣ ਹੈ । ਨਹੀਂ ਪਛਾਣਿਆ ਤਾਂ ਅਸੀਂ ਹੀ ਤੁਹਾਨੂੰ ਦੱਸ ਦਿੰਦੇ ਹਾਂ । ਇਹ ਹੈ ਬਾਲੀਵੁੱਡ ਇੰਡਸਟਰੀ ਦਾ ਮਸ਼ਹੂਰ ਅਤੇ ਦਬੰਗ ਖ਼ਾਨ ਯਾਨੀ ਕਿ (Salman Khan ) ਸਲਮਾਨ ਖ਼ਾਨ ।

Salman-Khan-and-his-Mother-Salma-Khan
Image From Instagram

ਹੋਰ ਪੜ੍ਹੋ : ਇਸ ਵਜ੍ਹਾ ਕਰਕੇ ਸਿਮਰਨ ਕੌਰ Dhadli ਦਾ ਗਾਣਾ ‘ਲਹੂ ਦੀ ਆਵਾਜ਼’ ਯੂਟਿਊਬ ਤੋਂ ਹਟਾਇਆ ਗਿਆ

ਜਿਸ ਨੇ ਬਾਲੀਵੁੱਡ ਇੰਡਸਟਰੀ ਨੂੰ ਕਈ ਹਿੱਟ ਫ਼ਿਲਮਾਂ ਦਿੱਤੀਆਂ ਹਨ । ਸਲਮਾਨ ਖ਼ਾਨ ਦੀ ਇਸ ਤਸਵੀਰ ਨੂੰ ਸੋਸ਼ਲ ਮੀਡੀਆ ‘ਤੇ ਕਾਫੀ ਪਸੰਦ ਕੀਤਾ ਜਾ ਰਿਹਾ ਹੈ ਅਤੇ ਹਰ ਕੋਈ ਇਸ ਤਸਵੀਰ ‘ਤੇ ਆਪੋ ਆਪਣਾ ਪ੍ਰਤੀਕਰਮ ਦੇ ਰਿਹਾ ਹੈ ।

Salman Khan 2
Image From Instagram

ਸਲਮਾਨ ਖ਼ਾਨ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਕਈ ਹਿੱਟ ਫ਼ਿਲਮਾਂ ਇੰਡਸਟਰੀ ਨੂੰ ਦਿੱਤੀਆਂ ਹਨ । ‘ਮੈਂਨੇ ਪਿਆਰ ਕੀਆ’, ਦਬੰਗ, ਬਾਡੀਗਾਰਡ, ਹਮ ਆਪਕੇ ਹੈਂ ਕੌਣ, ਰਾਧੇ ਸਣੇ ਕਈ ਫ਼ਿਲਮਾਂ ਹਨ । ਅੱਜ ਕੱਲ੍ਹ ਸਲਮਾਨ ਖ਼ਾਨ ਬਿੱਗ ਬੌਸ ਨੂੰ ਹੋਸਟ ਕਰਦੇ ਨਜ਼ਰ ਆ ਰਹੇ ਹਨ । ਜਲਦ ਹੀ ਸਲਮਾਨ ਆਪਣੀ ਫ਼ਿਲਮ ‘ਅੰਤਿਮ’ ਦੇ ਨਾਲ ਦਰਸ਼ਕਾਂ ‘ਚ ਹਾਜ਼ਰ ਹੋਣਗੇ । ਬੀਤੇ ਦਿਨੀਂ ਇਸ ਫ਼ਿਲਮ ਦਾ ਇੱਕ ਗੀਤ ਵੀ ਰਿਲੀਜ਼ ਕੀਤਾ ਗਿਆ ਹੈ । ਇਸ ਫ਼ਿਲਮ ‘ਚ ਸਲਮਾਨ ਖ਼ਾਨ ਇੱਕ ਸਰਦਾਰ ਦੇ ਕਿਰਦਾਰ ‘ਚ ਨਜ਼ਰ ਆਉਣਗੇ ।

ਭਾਰਤੀ ਸਿੰਘ ਨੇ ਇਸ ਤਕਨੀਕ ਨਾਲ ਘਟਾਇਆ 15 ਕਿਲੋ ਵਜ਼ਨ

ਭਾਰਤੀ ਸਿੰਘ (bharti singh) ਨੇ ਹਾਲ ਹੀ ਵਿੱਚ 15 ਕਿਲੋ ਵਜ਼ਨ ਘੱਟ ਕੀਤਾ ਹੈ । ਇਸ ਤੋਂ ਪਹਿਲਾਂ ਭਾਰਤੀ ਦਾ ਵਜਨ 91 ਕਿਲੋ ਸੀ ਜਿਹੜਾ ਕਿ ਹੁਣ ਘੱਟ ਕੇ 76 ਕਿਲੋ ਹੋ ਗਿਆ ਹੈ । ਭਾਰਤੀ (bharti singh) ਦੀ ਨਵੀਂ ਲੁੱਕ ਨੂੰ ਦੇਖ ਕੇ ਹਰ ਕੋਈ ਹੈਰਾਨ ਹੋ ਗਿਆ ਹੈ । ਇਸ ਸਭ ਦੇ ਚਲਦੇ ਹਰ ਕੋਈ ਜਾਨਣਾ ਚਾਹੁੰਦਾ ਹੈ ਕਿ ਭਾਰਤੀ ਨੇ ਵਜਨ ਕਿਸ ਤਰ੍ਹਾਂ ਘੱਟ ਕੀਤਾ ਹੈ ।

Bharti singh pp-min (1)
Image From Instagram

ਹੋਰ ਪੜ੍ਹੋ :

ਮੁਸ਼ਕਿਲਾਂ ਵਿੱਚ ਘਿਰੀ ਸ਼ਿਲਪਾ ਸ਼ੈੱਟੀ ਨੇ ਲੋਕਾਂ ਤੋਂ ਮੰਗੀ ਸਲਾਹ, ਜ਼ਿੰਦਗੀ ਦਾ ਵੱਡਾ ਫੈਸਲਾ ਲੈਣ ਵਿੱਚ ਆ ਰਹੀ ਹੈ ਮੁਸ਼ਕਿਲ

Bharti-Singh
Image From Instagram

ਖਬਰਾਂ ਦੀ ਮੰਨੀਏ ਤਾਂ ਭਾਰਤੀ ਨੇ ਕੋਈ ਸਪੈਸ਼ਲ ਡਾਈਟ ਨਹੀਂ ਲਈ, ਬਲਕਿ ਉਸ ਨੇ ਵਰਤ (Intermittent Fasting) ਰੱਖ ਕੇ ਵਜਨ ਘੱਟ ਕੀਤਾ ਹੈ । ਕਿਹਾ ਜਾਂਦਾ ਹੈ ਕਿ ਭਾਰਤੀ ਨੂੰ ਸਾਹ ਲੈਣ ਵਿੱਚ ਤਕਲੀਫ ਹੁੰਦੀ ਸੀ ਇਸ ਤੋਂ ਇਲਾਵਾ ਉਸ ਦਾ ਸ਼ੂਗਰ ਲੈਵਲ ਵੀ ਵੱਧ ਸੀ ਜਿਸ ਕਰਕੇ ਉਸ ਨੇ ਵਜਨ ਘਟਾਇਆ ਤੇ ਹੁਣ ਭਾਰਤੀ ਨੂੰ ਇਹਨਾਂ ਸਮੱਸਿਆਵਾਂ ਤੋਂ ਕੁਝ ਰਾਹਤ ਮਿਲੀ ਹੈ ।

bharti singh
Image From Instagram

ਭਾਰਤੀ (bharti singh) ਨੇ ਜਿਸ ਤਕਨੀਕ ਨਾਲ ਵਜਨ ਘਟਾਇਆ ਹੈ । ਉਸ ਵਿੱਚ ਤੁਸੀਂ ਕੁਝ ਵੀ ਖਾ ਸਕਦੇ ਹੋ ਪਰ ਇਸ ਤੋਂ ਬਾਅਦ ਕਈ ਘੰਟੇ ਤੁਹਾਨੂੰ ਕੁਝ ਨਹੀਂ ਖਾਣਾ ਹੁੰਦਾ । ਵਰਤ ਤੋਂ ਬਾਅਦ ਤੁਹਾਨੂੰ ਕਾਰਬੋਹਾਈਡਰੇਟ ਵਾਲੀਆਂ ਚੀਜ਼ਾਂ ਘੱਟ ਤੇ ਪ੍ਰੋਟੀਨ ਤੇ ਫਾਈਬਰ ਵਾਲੀਆਂ ਚੀਜ਼ਾਂ ਜ਼ਿਆਦਾ ਦਿੱਤੀਆਂ ਜਾਂਦੀਆਂ ਹਨ । ਇਸ ਦੌਰਾਨ ਭਾਰਤੀ 17 ਘੰਟੇ ਭੁੱਖੀ ਰਹਿੰਦੀ ਸੀ । ਉਹ ਸ਼ਾਮ ਨੂੰ 7 ਵਜੇ ਤੋਂ ਬਾਅਦ ਤੇ ਅਗਲੇ ਦਿਨ ਦੁਪਿਹਰ 12 ਵਜੇ ਤੋਂ ਪਹਿਲਾਂ ਕੁਝ ਨਹੀਂ ਸੀ ਖਾਂਦੀ ।

ਕੀ ਜੋਧਪੁਰ ‘ਚ ਵੈਡਿੰਗ ਡੈਸਟੀਨੇਸ਼ਨ ਪਲਾਨ ਕਰ ਰਹੇ ਹਨ ਰਣਬੀਰ ਕਪੂਰ ਅਤੇ ਆਲੀਆ ਭੱਟ, ਤਸਵੀਰਾਂ ਹੋ ਰਹੀਆਂ ਵਾਇਰਲ

ਬਾਲੀਵੁੱਡ ਦੀ ਬੈਚਲਰ ਜੋੜੀ ਆਲੀਆ ਭੱਟ (Alia Bhatt)  ਅਤੇ ਰਣਬੀਰ ਕਪੂਰ (Ranbir Kapoor) ਦੇ ਵਿਆਹ ਦੀਆਂ ਅਫਵਾਹਾਂ ਕਾਫੀ ਸਮੇਂ ਤੋਂ ਉੱਡ ਰਹੀਆਂ ਸਨ । ਹਰ ਕੋਈ ਇਸ ਜੋੜੀ ਦੇ ਵਿਆਹ ਦੀ ਉਡੀਕ ਬੇਸਬਰੀ ਦੇ ਨਾਲ ਕਰ ਰਿਹਾ ਹੈ । ਪਰ ਇਸ ਵਾਰ ਲੱਗਦਾ ਹੈ ਕਿ ਇਹ ਜੋੜੀ ਵਿਆਹ ਕਰਵਾਉਣ ਜਾ ਰਹੀ ਹੈ । ਇਸ ਜੋੜੀ ਨੂੰ ਨਾਲ ਜੋਧਪੁਰ ‘ਚ ਸਪਾਟ ਕੀਤਾ ਗਿਆ । ਜਿਸ ਤੋਂ ਬਾਅਦ ਇਹ ਕਿਆਸ ਲਗਾਏ ਜਾ ਰਹੇ ਹਨ ਕਿ ਦੋਵੇਂ ਆਪਣੇ ਵਿਆਹ ਦੇ ਲਈ ਲੋਕੇਸ਼ਨ ਲੱਭ ਰਹੇ ਹਨ । ਦੋਵਾਂ ਦੀਆਂ ਤਸਵੀਰਾਂ ਖੂਬ ਵਾਇਰਲ ਹੋ ਰਹੀਆਂ ਹਨ ।

Ranbir and alia ,, -min
Image From Instagram

ਹੋਰ ਪੜ੍ਹੋ : ਦਿਲਜੀਤ ਦੋਸਾਂਝ ਦੀ ਫਿਲਮ ‘ਹੌਂਸਲਾ ਰੱਖ’ ਦਾ ਟਰੇਲਰ ਰਿਲੀਜ਼

ਆਲੀਆ ਭੱਟ ਦੇ ਵਰਕ ਫਰੰਟ ਦੀ ਗੱਲ ਕੀਤੀ ਜਾਵੇ ਤਾਂ ਉਹ ਕਈ ਬਾਲੀਵੁੱਡ ਫ਼ਿਲਮਾਂ ‘ਚ ਨਜ਼ਰ ਆ ਰਹੀ ਹੈ ।ਹਾਲ ਹੀ ‘ਚ ਉਹ ਆਪਣੀ ਫ਼ਿਲਮ ‘ਗੰਗੂਬਾਈ’ ਨੂੰ ਲੈ ਕੇ ਕਾਫੀ ਚਰਚਾ ‘ਚ ਰਹੀ ਹੈ । ਇਸ ਤੋਂ ਇਲਾਵਾ ਹੋਰ ਵੀ ਕਈ ਪ੍ਰਾਜੈਕਟਸ ‘ਤੇ ਉਹ ਕੰਮ ਕਰ ਰਹੀ ਹੈ ।

Ranbir and alia -min
Image From Instagram

28 ਸਤੰਬਰ ਨੂੰ ਅਦਾਕਾਰ ਰਣਬੀਰ ਕਪੂਰ ਦਾ ਜਨਮ ਦਿਨ ਹੈ ।ਅਜਿਹੇ ‘ਚ ਕਿਆਸ ਇਹ ਵੀ ਲਗਾਏ ਜਾ ਰਹੇ ਹਨ ਕਿ ਇਸ ਖ਼ਾਸ ਮੌਕੇ ‘ਤੇ ਰਣਬੀਰ ਵਿਆਹ ਵੀ ਕਰਵਾ ਸਕਦੇ ਹਨ । ਫਿਲਹਾਲ ਆਲੀਆ ਆਪਣੀ ਫ਼ਿਲਮ ‘ਰਾਣੀ ਔਰ ਰਾਕੀ ਕੀ ਪ੍ਰੇਮ ਕਹਾਣੀ’ ‘ਚ ਰੁੱਝੀ ਹੋਈ ਹੈ । ਜਦੋਂਕਿ ਰਣਬੀਰ ‘ਸ਼ਮਸ਼ੇਰਾ’ ਅਤੇ ਬ੍ਰਹਮਾਸਤਰ ‘ਚ ਰੁੱਝੇ ਹੋਏ ਹਨ ।

 

View this post on Instagram

 

A post shared by Manav Manglani (@manav.manglani)

ਮੁਸ਼ਕਿਲਾਂ ਵਿੱਚ ਘਿਰੀ ਸ਼ਿਲਪਾ ਸ਼ੈੱਟੀ ਨੇ ਲੋਕਾਂ ਤੋਂ ਮੰਗੀ ਸਲਾਹ, ਜ਼ਿੰਦਗੀ ਦਾ ਵੱਡਾ ਫੈਸਲਾ ਲੈਣ ਵਿੱਚ ਆ ਰਹੀ ਹੈ ਮੁਸ਼ਕਿਲ

ਸ਼ਿਲਪਾ ਸ਼ੈੱਟੀ (Shilpa Shetty Kundra)  ਦੇ ਪਤੀ ਰਾਜ ਕੁੰਦਰਾ (Raj Kundra)  ਦੀ ਹਾਲ ਹੀ ਵਿੱਚ ਜਮਾਨਤ ਹੋਈ ਹੈ । ਜੇਲ੍ਹ ਤੋਂ ਬਾਹਰ ਆਉਣ ਤੋਂ ਬਾਅਦ ਉਹਨਾਂ ਨੇ ਕੋਈ ਵੀ ਪ੍ਰਤੀਕਰਮ ਹਾਲੇ ਨਹੀਂ ਦਿੱਤਾ । ਪਰ ਇਸ ਸਭ ਦੇ ਚਲਦੇ ਉਹਨਾਂ ਨੇ ਆਪਣੇ ਇੰਸਟਾਗ੍ਰਾਮ ਦੀ ਸਟੋਰੀ ਤੇ ਇੱਕ ਪੋਸਟ ਸਾਂਝੀ ਕੀਤੀ ਹੈ । ਇਸ ਪੋਸਟ ਵਿੱਚ ਲਿਖਿਆ ਹੈ ‘ਔਖੀ ਘੜੀ ਦਾ ਸਾਹਮਣਾ ਕੀਤਾ, ਚਰਿੱਤਰ ਵਾਲਾ ਸ਼ਖਸ ਖੁਦ ਤੇ ਨਿਰਭਰ ਰਹਿੰਦਾ ਹੈ …ਉਹ ਖੁਦ ਅਗਲੇ ਕਦਮ ਨਾਲ ਜੁੜਿਆ ਫੈਸਲਾ ਲੈਂਦਾ ਹੈ ।

Pic Courtesy: Instagram

ਹੋਰ ਪੜ੍ਹੋ :

ਕਿਸਾਨਾਂ ਵੱਲੋਂ ਭਾਰਤ ਬੰਦ ਦਾ ਸੱਦਾ, ਪੰਜਾਬੀ ਸਿਤਾਰਿਆਂ ਨੇ ਵੀ ਕੀਤਾ ਸਮਰਥਨ

Shilpa Shetty-Raj Kundra
Pic Courtesy: Instagram

ਆਪਣੇ ਹਰ ਫੈਸਲੇ ਦੀ ਜ਼ਿੰਮੇਵਾਰੀ ਲੈਂਦਾ ਹੈ ਤੇ ਉਹਨਾਂ ਫੈਸਲਿਆਂ ਨੂੰ ਆਪਣਾ ਕਹਿੰਦਾ ਹੈ । ਅੰਤ ਵਿੱਚ ਅਸੀਂ ਹੀ ਹਰ ਉਸ ਚੀਜ਼ ਲਈ ਜ਼ਿੰਮੇਵਾਰ ਹੁੰਦੇ ਹਾਂ, ਜੋ ਅਸੀਂ ਚੁਣਦੇ ਹਾਂ…ਜੇਕਰ ਅਸੀਂ ਕਿਸਮਤ ਵਾਲੇ ਹਾਂ ਤਾਂ ਸਾਨੂੰ ਦੋਸਤਾਂ ਤੇ ਪਰਿਵਾਰ ਵਾਲਿਆਂ ਦਾ ਸਾਥ ਮਿਲਦਾ ਹੈ । ਠੀਕ ਉਸੇ ਸਮੇਂ ਸਾਨੂੰ ਫੈਸਲਾ ਲੈਣਾ ਪੈਂਦਾ ਹੈ ਤੇ ਉਸ ਦੀ ਜ਼ਿੰਮੇਵਾਰੀ ਵੀ ਉਠਾਉਣੀ ਪੈਂਦੀ ਹੈ । ਸਹੀ ਜਾਂ ਗਲਤ…ਇਹ ਸਾਡੇ ਤੇ ਨਿਰਭਰ ਕਰਦਾ ਹੈ ।

ਫਿਰ ਉਹ ਕਰਦੇ ਹਾਂ ਜੋ ਸਭ ਤੋਂ ਵਧੀਆ ਲੱਗਦਾ ਹੈ । ਜੇਕਰ ਚੀਜਾਂ ਠੀਕ ਹੁੰਦੀਆਂ ਹਨ ਤਾਂ ਰਾਹਤ ਦਾ ਸਾਹ ਲੈਂਦੇ ਹਾਂ ਨਹੀਂ ਉਸ ਦੀ ਜ਼ਿੰਮੇਵਾਰੀ ਲੈਂਦੇ ਹਾਂ ਤੇ ਅੱਗੇ ਵੱਧ ਜਾਂਦੇ ਹਾਂ’ । ਤੁਹਾਨੂੰ ਦੱਸ ਦਿੰਦੇ ਹਾਂ ਕਿ ਰਾਜ ਕੁੰਦਰਾ ਦੀ ਗ੍ਰਿਫਤਾਰੀ ਤੋਂ ਬਾਅਦ ਸ਼ਿਲਪਾ ਸ਼ੈੱਟੀ ਲਗਾਤਾਰ ਇਸ ਤਰ੍ਹਾਂ ਦੀਆਂ ਪੋਸਟਾਂ ਸ਼ੇਅਰ ਕਰ ਰਹੀ ਹੈ ।

 

ਬਾਲੀਵੁੱਡ ਫ਼ਿਲਮ ‘83’ ਦੀ ਰਿਲੀਜ਼ ਡੇਟ ਦਾ ਐਲਾਨ, ਕਈ ਪੰਜਾਬੀ ਸਿਤਾਰੇ ਵੀ ਆਉਣਗੇ ਨਜ਼ਰ

Ranveer singh-min

ਬਾਲੀਵੁੱਡ  ਫ਼ਿਲਮ (Bollywood ) ‘83’ ਦਾ ਹਰ ਕੋਈ ਬੇਸਬਰੀ ਦੇ ਨਾਲ ਇੰਤਜ਼ਾਰ ਕਰ ਰਿਹਾ ਹੈ । ਇਸ ਫ਼ਿਲਮ ‘ਚ ਜਿੱਥੇ ਬਾਲੀਵੁੱਡ ਦੇ ਸਿਤਾਰੇ ਨਜ਼ਰ ਆਉਣਗੇ, ਉੱਥੇ ਹੀ ਪੰਜਾਬੀ ਇੰਡਸਟਰੀ ਦੇ ਕਈ ਸਿਤਾਰੇ ਵੀ ਇਸ ਫ਼ਿਲਮ ‘ਚ ਨਜ਼ਰ ਆਉਣ ਵਾਲੇ ਹਨ ।ਜਿਸ ਕਾਰਨ ਹਰ ਕੋਈ ਬੇਸਬਰੀ ਦੇ ਨਾਲ ਇਸ ਫ਼ਿਲਮ ਦੀ ਉਡੀਕ ਕਰ ਰਿਹਾ ਸੀ ।

Ranveer and deepika -min

Image From intsagramਹੋਰ ਪੜ੍ਹੋ : ਕਿਸਾਨਾਂ ਵੱਲੋਂ ਭਾਰਤ ਬੰਦ ਦਾ ਸੱਦਾ, ਪੰਜਾਬੀ ਸਿਤਾਰਿਆਂ ਨੇ ਵੀ ਕੀਤਾ ਸਮਰਥਨ

ਪ੍ਰਸ਼ੰਸਕ ਜੋ ਕਿ ਇਸ ਫ਼ਿਲਮ ਦਾ ਬੇਸਬਰੀ ਦੇ ਨਾਲ ਇੰਤਜ਼ਾਰ ਕਰ ਰਹੇ ਸਨ, ਉਨ੍ਹਾਂ ਦੇ ਲਈ ਖੁਸ਼ੀ ਦੀ ਖ਼ਬਰ ਹੈ। ਦਰਅਸਲ ਇਸ ਫ਼ਿਲਮ ਦੀ ਰਿਲੀਜ਼ ਡੇਟ ਦਾ ਐਲਾਨ ਹੋ ਚੁੱਕਿਆ ਹੈ ਅਤੇ ਇਹ ਫ਼ਿਲਮ ਜਲਦ ਹੀ ਦਰਸ਼ਕਾਂ ਦੇ ਰੁਬਰੂ ਹੋਣ ਜਾ ਰਹੀ ਹੈ । ਕ੍ਰਿਸਮਸ ਦੇ ਮੌਕੇ ਇਹ ਫ਼ਿਲਮ ਰਿਲੀਜ਼ ਹੋਵੇਗੀ ।

ranveer singh

ਅਦਾਕਾਰ ਰਣਵੀਰ ਸਿੰਘ ਅਤੇ ਦੀਪਿਕਾ ਪਾਦੂਕੋਣ ਨੇ ਇੱਕ ਤਸਵੀਰ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝੀ ਕੀਤੀ ਹੈ । ਇਸ ਤਸਵੀਰ ‘ਚ ਫ਼ਿਲਮ ਦੇ ਸਾਰੇ ਸਟਾਰਸ ਨਜ਼ਰ ਆ ਰਹੇ ਹਨ ।

 

View this post on Instagram

 

A post shared by Ranveer Singh (@ranveersingh)

ਇਸ ਫ਼ਿਲਮ ‘ਚ ਰਣਵੀਰ ਸਿੰਘ ਕਪਿਲ ਦੇਵ ਦੀ ਭੂਮਿਕਾ ਨਿਭਾ ਰਹੇ ਹਨ ਅਤੇ ਫ਼ਿਲਮ ਦੀ ਕਹਾਣੀ 1983ਦੇ ਵਰਲਡ ਕੱਪ ‘ਤੇ ਅਧਾਰਿਤ ਹੈ । ਇਹ ਫ਼ਿਲਮ ਕੋਰੋਨਾ ਮਹਾਮਾਰੀ ਦੇ ਕਾਰਨ ਲਗਾਤਾਰ ਡਿਲੇਅ ਹੋ ਰਹੀ ਸੀ ਅਤੇ ਫ਼ਿਲਮ ‘ਚ ਰਣਵੀਰ ਸਿੰਘ, ਦੀਪਿਕਾ ਪਾਦੂਕੋਣ ਤੋਂ ਇਲਾਵਾ ਹਾਰਡੀ ਸੰਧੂ ਅਤੇ ਪੰਜਾਬੀ ਗਾਇਕ ਅਤੇ ਅਦਾਕਾਰ ਐਮੀ ਵਿਰਕ ਵੀ ਨਜ਼ਰ ਆਉਣਗੇ ।

 

ਰੌਸ਼ਨ ਸਿੰਘ ਸੋਢੀ ਦੇ ਸਿਰ ’ਤੇ ਸੀ ਬਹੁਤ ਸਾਰਾ ਕਰਜ਼ਾ, ਕਰਜ਼ ਉਤਾਰਨ ਲਈ ਕਰਨਾ ਪਿਆ ਇਹ ਕੰਮ

‘ਤਾਰਕ ਮਹਿਤਾ ਦਾ ਉਲਟਾ ਚਸ਼ਮਾ’ (Taarak Mehta Ka Ooltah Chashmah)  ਦਾ ਹਰ ਕਿਰਦਾਰ ਲੋਕਾਂ ਨੂੰ ਖੂਬ ਪਸੰਦ ਹੈ । ਪਿਛਲੇ 13 ਸਾਲਾਂ ਤੋਂ ਇਹ ਪ੍ਰੋਗਰਾਮ ਲਗਾਤਾਰ ਚੱਲਦਾ ਆ ਰਿਹਾ ਹੈ । ਸ਼ੋਅ ਵਿੱਚ ਰੌਸ਼ਨ ਸਿੰਘ ਸੋਢੀ (Roshan Singh Sodhi) ਦਾ ਕਿਰਦਾਰ ਨਿਭਾਉਣ ਵਾਲੇ ਗੁਰਚਰਨ ਸਿੰਘ ਸੋਢੀ ਨੇ ਹਾਲ ਹੀ ਵਿੱਚ ਆਪਣੇ ਪੁਰਾਣੇ ਦਿਨਾਂ ਨੂੰ ਯਾਦ ਕੀਤਾ ਹੈ । ਉਹਨਾਂ ਨੇ ਦੱਸਿਆ ਕਿ ਸ਼ੋਅ ਵਿੱਚ ਆਉਣ ਤੋਂ ਪਹਿਲਾਂ ਉਹ ਕਿਸ ਤਰ੍ਹਾਂ ਕਰਜ਼ੇ ਵਿੱਚ ਡੁੱਬੇ ਹੋਏ ਸਨ, ਤੇ ਘਰ ਦਾ ਗੁਜ਼ਾਰਾ ਕਰਨ ਲਈ ਉਹਨਾਂ ਨੂੰ ਕਿੰਨਾ ਸੰਘਰਸ਼ ਕਰਨਾ ਪੈ ਰਿਹਾ ਸੀ ।

Pic Courtesy: Instagram

ਹੋਰ ਪੜ੍ਹੋ :

ਅਮਰੀਕਾ ਦੌਰੇ ’ਤੇ ਗਏ ਮੋਦੀ ਨੂੰ ਰਾਖੀ ਸਾਵੰਤ ਨੇ ਪਾਈ ਅਜੀਬ ਵੰਗਾਰ, ਵੀਡੀਓ ਹੋ ਰਿਹਾ ਹੈ ਖੂਬ ਵਾਇਰਲ

Pic Courtesy: Instagram

ਗੁਰਚਰਨ ਸਿੰਘ ਸੋਢੀ ਭਾਵੇਂ ਹੁਣ ਇਸ ਸ਼ੋਅ ਦਾ ਹਿੱਸਾ ਨਹੀਂ ਹਨ ਪਰ ਉਹ ਇਸ ਸ਼ੋਅ ਕਰਕੇ ਮਿਲੀ ਫੇਮ ਨੂੰ ਨਹੀਂ ਭੁੱਲੇ ।ਜਦੋਂ ਤੱਕ ਉਹ ਸ਼ੋਅ ਵਿੱਚ ਰਹੇ ਦਰਸ਼ਕਾਂ ਨੂੰ ਉਹਨਾਂ ਨੂੰ ਖੂਬ ਪਿਆਰ ਦਿੱਤਾ । ਉਹਨਾਂ ਦੀ ਅਦਾਕਾਰੀ ਨੂੰ ਕਾਫੀ ਪਸੰਦ ਕੀਤਾ ਗਿਆ । ਸੋਢੀ ਨੇ ਆਪਣੇ ਲਾਈਵ ਵੀਡੀਓ ਵਿੱਚ ਦੱਸਿਆ ਕਿ ਉਹਨਾਂ ਨੇ ਉਸ ਸਮੇਂ ਮੁੰਬਈ ਦਾ ਰੁਖ ਕੀਤਾ ਸੀ ਜਦੋਂ ਉਸ ਦੇ ਸਿਰ ਤੇ ਬਹੁਤ ਕਰਜ਼ਾ ਸੀ ।

ਪੈਸੇ ਮੰਗਣ ਵਾਲੇ ਲੋਕ ਉਸ ਦੇ ਪਿੱਛੇ ਪਏ ਰਹਿੰਦੇ ਸਨ । ਜਦੋਂ ਉਹ ਅੱਕ ਗਏ ਤਾਂ ਉਹ ਮੁੰਬਈ ਆ ਗਏ ਤੇ ਛੇ ਮਹੀਨਿਆਂ ਵਿੱਚ ਹੀ ਉਹਨਾਂ ਨੂੰ ਤਾਰਕ ਮਹਿਤਾ ਵਿੱਚ ਕੰਮ ਮਿਲ ਗਿਆ । ਸਾਲ 2003 ਵਿੱਚ ਉਹਨਾਂ ਨੇ ਸ਼ੋਅ ਛੱਡ ਦਿੱਤਾ ਪਰ ਉਹ ਲੋਕਾਂ ਦੀ ਮੰਗ ਤੇ 2014 ਵਿੱਚ ਸ਼ੋਅ ਵਿੱਚ ਵਾਪਿਸ ਆ ਗਏ । ਹੁਣ ਉਹਨਾਂ ਦੇ ਕਿਰਦਾਰ ਨੂੰ ਬਲਵਿੰਦਰ ਸਿੰਘ ਸੂਰੀ ਅੱਗੇ ਵਧਾ ਰਹੇ ਹਨ ।

ਅਮਰੀਕਾ ਦੌਰੇ ’ਤੇ ਗਏ ਮੋਦੀ ਨੂੰ ਰਾਖੀ ਸਾਵੰਤ ਨੇ ਪਾਈ ਅਜੀਬ ਵੰਗਾਰ, ਵੀਡੀਓ ਹੋ ਰਿਹਾ ਹੈ ਖੂਬ ਵਾਇਰਲ

ਰਾਖੀ ਸਾਵੰਤ ( Rakhi Sawant) ਆਪਣੀ ਬਿਆਨਬਾਜ਼ੀ ਲਈ ਹਮੇਸ਼ਾ ਚਰਚਾ ਵਿੱਚ ਰਹਿੰਦੀ ਹੈ । ਇਸ ਵਾਰ ਉਹ ਮੋਦੀ ਦੇ ਅਮਰੀਕਾ ਦੌਰੇ ਨੂੰ ਲੈ ਕੇ ਦਿੱਤੇ ਬਿਆਨ ਕਰਕੇ ਚਰਚਾ ਵਿੱਚ ਹੈ ।ਰਾਖੀ ( Rakhi Sawant) ਨੇ ਇੱਕ ਵੀਡੀਓ ਸਾਂਝੀ ਕੀਤੀ ਹੈ ਜਿਸ ਵਿੱਚ ਉਹ ਮੋਦੀ ਨੂੰ ਅਜ਼ੀਬ ਡਿਮਾਂਡ ਕਰ ਰਹੀ ਹੈ, ਇਹ ਵੀਡੀਓ ਸੋਸ਼ਲ ਮੀਡੀਆ ‘ਤੇ ਕਾਫੀ ਵਾਇਰਲ ਹੋ ਰਿਹਾ ਹੈ।

Pic Courtesy: Instagram

ਹੋਰ ਪੜ੍ਹੋ :

ਅਦਾਕਾਰ ਫਿਰੋਜ਼ ਖ਼ਾਨ ਨੇ ਪਾਕਿਸਤਾਨ ਜਾ ਕੇ ਪਾਕਿ ਪ੍ਰਧਾਨ ਮੰਤਰੀ ਦੀ ਲਗਾਈ ਸੀ ਕਲਾਸ, ਜਨਮ ਦਿਨ ਤੇ ਜਾਣੋਂ ਦਿਲਚਸਪ ਕਿੱਸਾ

Rakhi Sawant
Image Source: Instagram

ਰਾਖੀ ਸਾਵੰਤ ( Rakhi Sawant) ਨੇ ਵੀਡੀਓ ‘ਚ ਕਿਹਾ, ‘ਨਮਸਕਾਰ ਮੋਦੀ ਜੀ ਮੈਂ ਬਹੁਤ ਖੁਸ਼ ਹਾਂ ਕਿ ਤੁਸੀਂ ਅਮਰੀਕਾ ਗਏ ਹੋ, ਉੱਥੇ ਦੀ ਸਾਰੀ ਆਡੀਅੰਸ ਨੂੰ ਪਿਆਰ ਦੇਣਾ ਤੇ ਉਨ੍ਹਾਂ ਨੂੰ ਮੇਰਾ ਮੈਸੇਜ ਦੇਣਾ। ਉਨ੍ਹਾਂ ਨੂੰ ਕਹਿਣਾ ਕਿ ਮੈਂ ਤੁਹਾਨੂੰ ਸਾਰਿਆਂ ਨੂੰ ਬਹੁਤ ਪਿਆਰ ਕਰਦੀ ਹਾਂ।’

 

View this post on Instagram

 

A post shared by Bollywood Pap (@bollywoodpap)

ਰਾਖੀ ( Rakhi Sawant) ਇਕ ਵਾਰ ਸ਼ੁਰੂ ਹੁੰਦੀ ਹੈ ਤਾਂ ਰੁਕਣ ਦਾ ਨਾਂ ਨਹੀਂ ਲੈਂਦੀ ਇੱਥੇ ਵੀ ਕੁਝ ਅਜਿਹਾ ਹੋਇਆ। ਇਸ ਤੋਂ ਬਾਅਦ ਪੀਐੱਮ ਮੋਦੀ ਤੋਂ ਆਪਣੇ ਲਈ ਸ਼ਾਪਿੰਗ ਕਰਨ ਦੀ ਡਿਮਾਂਡ ਕਰ ਦਿੱਤੀ। ਰਾਖੀ ( Rakhi Sawant) ਨੇ ਕਿਹਾ, ‘ਮੋਦੀ ਜੀ, ਜਦੋਂ ਤੁਸੀਂ ਉੱਥੇ ਜਾਓਗੇ ਤਾਂ ਮੇਰੇ ਲਈ ਕੁਝ ਸ਼ਾਪਿੰਗ ਕਰ ਲੈਣਾ।’ ਰਾਖੀ ਦੀ ਇਸ ਵੀਡੀਓ ਤੇ ਲੋਕ ਲਗਾਤਾਰ ਕਮੈਂਟ ਕਰ ਰਹੇ ਹਨ ਤੇ ਇਸ ਵੀਡੀਓ ਨੂੰ ਸ਼ੇਅਰ ਕੀਤਾ ਜਾ ਰਿਹਾ ਹੈ ।

ਸ਼ਮਿਤਾ ਸ਼ੈੱਟੀ ਅਤੇ ਰਾਕੇਸ਼ ਬਾਪਟ ਹੱਥਾਂ ‘ਚ ਹੱਥ ਪਾਈ ਆਏ ਨਜ਼ਰ, ਕੀ ਦੋਵਾਂ ਨੇ ਕਰ ਦਿੱਤੀ ਰਿਲੇਸ਼ਨਸ਼ਿਪ ਕਨਫਰਮ !

Rakesh And Shamitapp-min (1)

ਬਿੱਗ ਬੌਸ ਓਟੀਟੀ ਸ਼ੋਅ ਬੇਸ਼ੱਕ ਖਤਮ ਹੋ ਚੁੱਕਿਆ ਹੈ । ਪਰ ਇਸ ਸ਼ੋਅ ਦੀ ਸਭ ਤੋਂ ਜ਼ਿਆਦਾ ਚਰਚਾ ‘ਚ ਰਹਿਣ ਵਾਲੀ ਜੋੜੀ ਸ਼ਮਿਤਾ ਸ਼ੈੱਟੀ(  shamita shetty) ਅਤੇ ਰਾਕੇਸ਼ ਬਾਪਟ ਸ਼ੋਅ ਦੇ ਖਤਮ ਹੋਣ ਤੋਂ ਬਾਅਦ ਵੀ ਚਰਚਾ ‘ਚ ਬਣੀ ਹੋਈ ਹੈ । ਸ਼ੋਅ ‘ਚ ਇਸ ਜੋੜੀ ਨੂੰ ਕਾਫੀ ਪਸੰਦ ਕੀਤਾ ਗਿਆ ਸੀ । ਘਰ ਤੋਂ ਬਾਹਰ ਆ ਕੇ ਵੀ ਇਹ ਜੋੜੀ ਡੇਟ ‘ਤੇ ਗਈ ਸੀ । ਸ਼ੋਅ ਦੇ ਦੌਰਾਨ ਵੀ ਦੋਵਾਂ ਨੇ ਇੱਕ ਦੂਜੇ ਨੂੰ ਪਸੰਦ ਆਉਣ ਦੀ ਗੱਲ ਆਖੀ ਸੀ ।

Rakesh and shamita -min
Image From instagram

ਹੋਰ ਪੜ੍ਹੋ : ਅਦਾਕਾਰ ਫਿਰੋਜ਼ ਖ਼ਾਨ ਨੇ ਪਾਕਿਸਤਾਨ ਜਾ ਕੇ ਪਾਕਿ ਪ੍ਰਧਾਨ ਮੰਤਰੀ ਦੀ ਲਗਾਈ ਸੀ ਕਲਾਸ, ਜਨਮ ਦਿਨ ਤੇ ਜਾਣੋਂ ਦਿਲਚਸਪ ਕਿੱਸਾ

ਹਾਲਾਂਕਿ ਦੋਵਾਂ ਵੱਲੋਂ ਆਪਣੇ ਰਿਲੇਸ਼ਨਸ਼ਿਪ ਨੂੰ ਲੈ ਕੇ ਕਿਸੇ ਤਰ੍ਹਾਂ ਦਾ ਕੋਈ ਖੁਲਾਸਾ ਨਹੀਂ ਕੀਤਾ ਗਿਆ ਹੈ। ਪਰ ਦੋਵੇਂ ਡਿਨਰ ਡੇਟ ‘ਤੇ ਨਜ਼ਰ ਆਏ ।

Shamita -min
Image From Instagram

ਰਾਕੇਸ਼ ਬਾਪਟ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸ਼ਮਿਤਾ ਦੇ ਨਾਲ ਆਪਣੀ ਰਿਲੇਸ਼ਨਸ਼ਿਪ ਨੂੰ ਲੈ ਕੇ ਕੰਫਰਮ ਕਰ ਦਿੱਤਾ ਹੈ ।ਰਾਕੇਸ਼ ਨੇ ਆਪਣੇ ਆਫੀਸ਼ੀਅਲ ਇੰਸਟਾਗ੍ਰਾਮ ਦੀ ਸਟੋਰੀ ‘ਚ ਇੱਕ ਤਸਵੀਰ ਸਾਂਝੀ ਕੀਤੀ ਹੈ । ਜਿਸ ਨੂੰ ਦੇਖ ਕੇ ਇਸ ਤਰ੍ਹਾਂ ਦੇ ਕਿਆਸ ਲਗਾਏ ਜਾ ਰਹੇ ਹਨ । ਦੱਸ ਦਈਏ ਕਿ ਇਸ ਜੋੜੀ ਦੇ ਚਰਚੇ ਬਿੱਗ ਬੌਸ ‘ਚ ਚੱਲਦੇ ਸਨ । ਦੋਵੇਂ ਇੱਕ ਦੂਜੇ ਨੂੰ ਬਹੁਤ ਜ਼ਿਆਦਾ ਪਸੰਦ ਵੀ ਕਰਦੇ ਸਨ ।ਸ਼ਮਿਤਾ ਸ਼ੈੱਟੀ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਹ ਕਈ ਫ਼ਿਲਮਾਂ ‘ਚ ਵੀ ਨਜ਼ਰ ਆ ਚੁੱਕੀ ਹੈ । ਪਰ ਬਿੱਗ ਬੌਸ ਓਟੀਟੀ ‘ਚ ਉਸ ਨੂੰ ਕਾਫੀ ਸ਼ੌਹਰਤ ਮਿਲੀ ਹੈ ।

 

View this post on Instagram

 

A post shared by Voompla (@voompla)

ਅਦਾਕਾਰ ਫਿਰੋਜ਼ ਖ਼ਾਨ ਨੇ ਪਾਕਿਸਤਾਨ ਜਾ ਕੇ ਪਾਕਿ ਪ੍ਰਧਾਨ ਮੰਤਰੀ ਦੀ ਲਗਾਈ ਸੀ ਕਲਾਸ, ਜਨਮ ਦਿਨ ਤੇ ਜਾਣੋਂ ਦਿਲਚਸਪ ਕਿੱਸਾ

ਅਦਾਕਾਰ ਫਿਰੋਜ਼ ਖ਼ਾਨ (Feroz Khan )ਦਾ ਜਨਮ 25 ਸਤੰਬਰ 1939 ਨੂੰ ਹੋਇਆ ਸੀ । ਜੁਲਿਫਕਾਰ ਅਲੀ ਸ਼ਾਹ ਖ਼ਾਨ ਦੇ ਘਰ ਜਨਮੇ ਫਿਰੋਜ਼ ਖ਼ਾਨ ਇੱਕ ਅਦਾਕਾਰ ਦੇ ਨਾਲ ਨਾਲ ਪ੍ਰੋਡਿਊਸਰ ਤੇ ਫ਼ਿਲਮ ਡਾਇਰੈਕਟਰ ਵੀ ਸਨ । ਫਿਰੋਜ਼ ਖ਼ਾਨ ਦਾ ਪਰਿਵਾਰ ਅਫਗਾਨਿਸਤਾਨ ਤੋਂ ਭਾਰਤ ਪਹੁੰਚਿਆ ਸੀ । ਉਹਨਾਂ ਦੇ ਪਿਤਾ ਅਫਗਾਨਿਸਤਾਨ ਦੇ ਗਜਨੀ ਵਿੱਚ ਰਹਿੰਦੇ ਸਨ ਜਦੋਂ ਕਿ ਮਾਂ ਇਰਾਨੀ ਸੀ । ਫਿਰੋਜ਼ ਖ਼ਾਨ (Feroz Khan ) ਆਪਣੀ ਬੇਬਾਕ ਬਿਆਨਬਾਜ਼ੀ ਕਰਕੇ ਜਾਣੇ ਜਾਂਦੇ ਸਨ । ਇਸ ਆਰਟੀਕਲ ਵਿੱਚ ਤੁਹਾਨੂੰ ਅਜਿਹਾ ਕਿੱਸਾ ਸੁਣਾਉਂਦੇ ਹਾਂ ।

Pic Courtesy: Instagram

ਹੋਰ ਪੜ੍ਹੋ :

ਦੀਆ ਮਿਰਜ਼ਾ 5 ਮਹੀਨੇ ਦੇ ਬੇਟੇ ਨੂੰ ਛੱਡ ਕੰਮ ‘ਤੇ ਗਈ, ਅਦਾਕਾਰਾ ਨੇ ਦੱਸਿਆ ‘ਇਹ ਬੜਾ ਮੁਸ਼ਕਿਲ ਸੀ’

Pic Courtesy: Instagram

ਸਾਲ 2006 ਵਿੱਚ ਫਿਰੋਜ਼ (Feroz Khan ) ਆਪਣੇ ਭਰਾ ਅਕਬਰ ਖ਼ਾਨ ਦੀ ਫ਼ਿਲਮ ਤਾਜ਼ ਮਹਿਲ ਦੀ ਪ੍ਰਮੋਸ਼ਨ ਲਈ ਪਾਕਿਸਤਾਨ ਗਏ ਸਨ । ਪਾਕਿਸਤਾਨ ਦੀ ਇਸ ਫੇਰੀ ਦੌਰਾਨ ਉਹਨਾਂ ਨੇ ਪਾਕਿਸਤਾਨ ਖਿਲਾਫ ਖੁੱਲ ਕੇ ਭੜਾਸ ਕੱਢੀ ਸੀ । ਇਸ ਤੋਂ ਬਾਅਦ ਉਸ ਵੇਲੇ ਦੇ ਪਾਕਿਸਤਾਨੀ ਰਾਸ਼ਟਰਪਤੀ ਪਰਵੇਜ ਮੁਸ਼ਰਫ ਨੇ ਫਿਰੋਜ਼ ਖ਼ਾਨ ਦੇ ਪਾਕਿਸਤਾਨ ਆਉਣ ਤੇ ਰੋਕ ਲਗਾ ਦਿੱਤੀ ਸੀ ।ਦਰਅਸਲ ਫਿਰੋਜ਼ ਖ਼ਾਨ ਨੇ ਪਾਕਿਸਤਾਨ ਵਿੱਚ ਬਿਆਨ ਦਿੱਤਾ ਸੀ ਕਿ’ ਭਾਰਤ ਇੱਕ ਧਰਮ ਨਿਰਪੱਖ ਦੇਸ਼ ਹੈ । ਭਾਰਤ ਵਿੱਚ ਮੁਸਲਿਮ ਭਾਈਚਾਰਾ ਅੱਗੇ ਵੱਧ ਰਿਹਾ ਹੈ ।

Pic Courtesy: Instagram

ਇੱਥੋਂ ਤੱਕ ਕਿ ਸਾਡੇ ਰਾਸ਼ਟਰਪਤੀ ਵੀ ਮੁਸਲਿਮ ਹਨ । ਪ੍ਰਧਾਨ ਮੰਤਰੀ ਸਿੱਖ ਹੈ । ਉਹਨਾਂ ਨੇ ਕਿਹਾ ਸੀ ਕਿ ਪਾਕਿਸਤਾਨ ਇਸਲਾਮ ਦੇ ਨਾ ਤੇ ਬਣਿਆ ਤਾਂ ਹੈ ਪਰ ਇੱਥੇ ਲੋਕ ਇੱਕ ਦੂਜੇ ਨੂੰ ਖਤਮ ਕਰ ਰਹੇ ਹਨ ।’ ਖ਼ਬਰਾਂ ਦੀ ਮੰਨੀਏ ਤਾਂ ਜਿਸ ਸਮੇਂ ਫਿਰੋਜ਼ ਖ਼ਾਨ ਨੇ ਇਹ ਬਿਆਨ ਦਿੱਤਾ ਸੀ ਉਸ ਸਮੇਂ ਉੱਥੇ ਹਜ਼ਾਰਾਂ ਦੀ ਗਿਣਤੀ ਵਿੱਚ ਲੋਕ ਮੌਜੂਦ ਸਨ । ਇਸ ਘਟਨਾ ਤੋਂ ਬਾਅਦ ਪਾਕਿਸਤਾਨ ਵਿੱਚ ਕਾਫੀ ਵਿਵਾਦ ਹੋਇਆ ਸੀ ।