ਸਤਿੰਦਰ ਸਰਤਾਜ ਨੇ ਜੌਰਡਨ ਸੰਧੂ ਦੀ ਰਿਸ਼ੈਪਸ਼ਨ ਤੇ ਆਪਣੇ ਗੀਤਾਂ ਦੇ ਨਾਲ ਬੰਨੇ ਰੰਗ, ਨਵੀਂ ਵਿਆਹੀ ਜੋੜੀ ਨੱਚਦੀ ਆਈ ਨਜ਼ਰ, ਦੇਖੋ ਵੀਡੀਓ

satinder sartaaj sing song on jordan's wedding reception party

ਗਾਇਕ ਜੌਰਡਨ ਸੰਧੂ Jordan Sandhu ਜਿਨ੍ਹਾਂ ਦਾ ਹਾਲ ਹੀ ‘ਚ ਵਿਆਹ ਹੋਇਆ ਹੈ। ਵਿਆਹ ਤੋਂ ਬਾਅਦ ਹੁਣ ਉਨ੍ਹਾਂ ਦੀ ਵੈਡਿੰਗ ਰਿਸ਼ੈਪਸ਼ਨ ਦੀਆਂ ਵੀਡੀਓਜ਼ ਖੂਬ ਵਾਇਰਲ ਹੋ ਰਹੀਆਂ ਹਨ (Jordan Sandhu Wedding Reception)। ਦੱਸ ਦਈਏ ਜੌਰਡੂਨ ਤੇ ਜਸਪ੍ਰੀਤ ਦੇ ਵੈਡਿੰਗ ਰਿਸ਼ੈਪਸ਼ਨ ‘ਚ ਪੰਜਾਬੀ ਮਿਊਜ਼ਿਕ ਜਗਤ ਦੇ ਲਗਭਗ ਸਾਰੇ ਹੀ ਪੰਜਾਬੀ ਕਲਾਕਾਰ ਸ਼ਾਮਿਲ ਹੋਏ ਸੀ।

jordan sandhu wedding recepation

ਹੋਰ ਪੜ੍ਹੋ : ਗੁਰੂ ਰੰਧਾਵਾ ਅਤੇ ਯੂਲੀਆ ਵੰਤੂਰ ਦੇ ਆਉਣ ਵਾਲੇ ਨਵੇਂ ਗੀਤ ‘ Main Chala ‘ ਦਾ ਸ਼ਾਨਦਾਰ ਟੀਜ਼ਰ ਹੋਇਆ ਰਿਲੀਜ਼, ਸਲਮਾਨ ਖ਼ਾਨ ਸਰਦਾਰੀ ਲੁੱਕ ਆਏ ਨਜ਼ਰ

ਰਿਸ਼ੈਪਸ਼ਨ ਤੇ ਪੰਜਾਬੀ ਮਿਊਜ਼ਿਕ ਜਗਤ ਦੇ ਦਿੱਗਜ ਗਾਇਕ ਸਤਿੰਦਰ ਸਰਤਾਜ ਨੇ ਆਪਣੇ ਗੀਤਾਂ ਦੇ ਨਾਲ ਖੂਬ ਰੌਣਕਾਂ ਲਗਾਈਆਂ। ਸਤਿੰਦਰ ਸਰਤਾਜ ਦੇ ਗੀਤਾਂ ਉੱਤੇ ਨਵੀਂ ਵਿਆਹੀ ਜੋੜੀ ਤੋਂ ਇਲਾਵਾ ਨਿਮਰਤ ਖਹਿਰਾ, ਸਰਗੁਣ ਮਹਿਤਾ, ਐਮੀ ਵਿਰਕ, ਮਨਕਿਰਤ ਔਲਖ ਤੋਂ ਇਲਾਵਾ ਕਈ ਹੋਰ ਕਲਾਕਾਰ ਵੀ ਜੰਮ ਕੇ ਨੱਚਦੇ ਹੋਏ ਨਜ਼ਰ ਆਏ।  ਜੌਰਡਨ ਸੰਧੂ ਨੇ ਵੀ ਆਪਣੀ ਰਿਸ਼ੈਪਸ਼ਨ ਦੀਆਂ ਕੁਝ ਵੀਡੀਓ ਇੰਸਟਾ ਸਟੋਰੀਆਂ ‘ਚ ਪੋਸਟ ਕੀਤੀਆਂ ਨੇ।

inside image of jordan wedding recepiton video

ਨਿਮਰਤ ਖਹਿਰਾ, ਰੇਸ਼ਮ ਸਿੰਘ ਅਨਮੋਲ ਤੇ ਕਈ ਹੋਰ ਕਲਾਕਾਰਾਂ ਨੇ ਵੀ ਸੋਸ਼ਲ ਮੀਡੀਆ ਉੱਤੇ ਪੋਸਟਾਂ ਪਾ ਕੇ ਜੌਰਡਨ ਤੇ ਜਸਪ੍ਰੀਤ ਨੂੰ ਨਵੀਂ ਜ਼ਿੰਦਗੀ ਦਾ ਆਗਾਜ਼ ਕਰਨ ਲਈ ਆਪਣੀ ਸ਼ੁਭਕਾਮਨਾਵਾਂ ਦਿੱਤੀਆਂ ਹਨ।

ਹੋਰ ਪੜ੍ਹੋ : ਵਿਆਹ ਤੋਂ ਪਹਿਲਾਂ ਰਿਲੀਜ਼ ਹੋਇਆ ਅਫਸਾਨਾ ਖ਼ਾਨ ਤੇ ਸਾਜ਼ ਦਾ ਪ੍ਰੀ-ਵੈਂਡਿੰਗ ਸੌਂਗ Lakh Lakh Vadhaiyaan, ਇੱਕ-ਦੂਜੇ ਨੂੰ ਪਿਆਰ ਦਾ ਇਜ਼ਹਾਰ ਕਰਦੇ ਆ ਰਹੇ ਨੇ ਨਜ਼ਰ

ਜੇ ਗੱਲ ਕਰੀਏ ਜੌਰਡਨ ਸੰਧੂ ਦੇ ਵਰਕ ਫਰੰਟ ਦੀ ਤਾਂ ਉਹ ਪੰਜਾਬੀ ਮਿਊਜ਼ਿਕ ਦੇ ਨਾਮੀ ਗਾਇਕ ਨੇ ਜਿਨ੍ਹਾਂ ਨੇ ਕਈ ਹਿੱਟ ਗੀਤ ਦਿੱਤੇ ਨੇ। ਗਾਇਕੀ ਦੇ ਨਾਲ ਉਹ ਅਦਾਕਾਰੀ ਦੇ ਖੇਤਰ ਚ ਕਾਫੀ ਐਕਟਿਵ ਨੇ। ਅਖੀਰਲੀ ਵਾਰ ਉਹ ਖਤਰੇ ਦਾ ਘੁੱਗੂ ਫ਼ਿਲਮ ਚ ਨਜ਼ਰ ਆਏ ਸੀ।

 

 

View this post on Instagram

 

A post shared by Nimrat Khaira (@nimratkhairaofficial)

 

ਬੱਕਰੀਆਂ ‘ਚ ਘਿਰੇ ਨਜ਼ਰ ਆਏ ਅਕਸ਼ੈ ਕੁਮਾਰ, ਵੀਡੀਓ ਸ਼ੇਅਰ ਕਰਕੇ ਕਿਹਾ- ‘ਖੁਸ਼ੀ ਮਿਲਦੀ ਹੈ’

ਅਕਸ਼ੈ ਕੁਮਾਰ Akshay Kumar ਸੋਸ਼ਲ ਮੀਡੀਆ ‘ਤੇ ਕਾਫੀ ਐਕਟਿਵ ਨਜ਼ਰ ਆਉਂਦੇ ਹਨ ਅਤੇ ਉਹ ਅਕਸਰ ਆਪਣੇ ਪ੍ਰਸ਼ੰਸਕਾਂ ਲਈ ਫਨੀ ਪੋਸਟ ਸ਼ੇਅਰ ਕਰਦੇ ਰਹਿੰਦੇ ਹਨ। ਪ੍ਰਸ਼ੰਸਕਾਂ ਨੂੰ ਅਕਸ਼ੈ ਕੁਮਾਰ ਦੀਆਂ ਵੀਡੀਓਜ਼ ਖੂਬ ਪਸੰਦ ਆਉਂਦੀਆਂ ਨੇ। ਜਿਸ ਕਰਕੇ ਉਨ੍ਹਾਂ ਦੀ ਵੀਡੀਓਜ਼ ਖੂਬ ਵਾਇਰਲ ਵੀ ਹੁੰਦੀਆਂ ਹਨ। ਅਜਿਹਾ ਹੀ ਉਨ੍ਹਾਂ ਦਾ ਇੱਕ ਨਵਾਂ ਵੀਡੀਓ ਖੂਬ ਵਾਇਰਲ ਹੋ ਰਿਹਾ ਹੈ।

ਹੋਰ ਪੜ੍ਹੋ : ਜੌਰਡਨ ਸੰਧੂ ਦੇ ਵੈਡਿੰਗ ਰਿਸ਼ੈਪਸ਼ਨ ਪਾਰਟੀ ਦੀ ਵੀਡੀਓ ਆਈ ਸਾਹਮਣੇ, ਸਤਿੰਦਰ ਸਰਤਾਜ ਤੋਂ ਲੈ ਕੇ ਕਈ ਹੋਰ ਪੰਜਾਬੀ ਕਲਾਕਾਰਾਂ ਨੇ ਕੀਤੀ ਸ਼ਿਰਕਤ

akshay kumar shared adorble video with daughter

ਇਸ ਵੀਡੀਓ ‘ਚ ਉਹ ਬੱਕਰੀਆਂ ਨੂੰ  ਚਾਰਾ ਦਿੰਦੇ ਹੋਏ ਅਤੇ ਮੁਰਗੀਆਂ ਨੂੰ ਦਾਣਾ ਖਵਾਉਂਦੇ ਹੋਏ ਨਜ਼ਰ ਆਏ। ਇਸ ਵੀਡੀਓ ‘ਚ ਅਕਸ਼ੈ ਜਨਵਰਾਂ ਨੂੰ ਘਾਹ ਖੁਆਉਂਦੇ ਨਜ਼ਰ ਆ ਰਹੇ ਹਨ। ਵੀਡੀਓ ਨੂੰ ਸ਼ੇਅਰ ਕਰਦੇ ਹੋਏ ਅਕਸ਼ੈ ਨੇ ਕੈਪਸ਼ਨ ਵੀ ਲਿਖਿਆ ਹੈ, ਜਿਸ ਨੂੰ ਲੋਕ ਕਾਫੀ ਪਸੰਦ ਕਰ ਕਰ ਰਹੇ ਹਨ।

ਹੋਰ ਪੜ੍ਹੋ : ਸ਼ਰਧਾ ਕਪੂਰ ਨੇ ਆਪਣੇ ਮੇਕਅੱਪ ਆਰਟਿਸਟ ਦੇ ਵਿਆਹ ਦੀ ਰਸਮ ਅਦਾ ਕੀਤੀ, ਦਰਸ਼ਕਾਂ ਨੂੰ ਪਸੰਦ ਆ ਰਿਹਾ ਹੈ ਅਦਾਕਾਰਾ ਦਾ ਇਹ ਕਿਊਟ ਅੰਦਾਜ਼

akshay kumra latest video

ਅਕਸ਼ੈ ਕੁਮਾਰ ਨੇ ਇਸ ਵੀਡੀਓ ਨੂੰ ਆਪਣੇ ਇੰਸਟਾਗ੍ਰਾਮ ‘ਤੇ ਸ਼ੇਅਰ ਕੀਤਾ ਹੈ। ਇਸ ਵੀਡੀਓ ‘ਚ ਉਹ ਬੱਕਰੀਆਂ ਅਤੇ ਮੁਰਗੀਆਂ ਨਾਲ ਘਿਰੇ ਨਜ਼ਰ ਆ ਰਹੇ ਹਨ। ਇਸ ਨੂੰ ਸਾਂਝਾ ਕਰਦੇ ਹੋਏ, ਉਸਨੇ ਇਸਦੇ ਕੈਪਸ਼ਨ ਵਿੱਚ ਲਿਖਿਆ, “ਛੋਟੀ-ਛੋਟੀ ਚੀਜ਼ਾਂ ਵਿੱਚ ਵੱਡੀਆਂ-ਵੱਡੀਆਂ ਖੁਸ਼ੀਆਂ ਮਿਲਦੀਆਂ ਹਨ…ਅਤੇ ਅਸੀਂ ਉਸ ਸਰਵ ਸ਼ਕਤੀਮਾਨ ਤੋਂ ਕੀ ਮੰਗ ਸਕਦੇ ਹਾਂ?! ਪ੍ਰਮਾਤਮਾ ਹਰ ਦਿਨ ਲਈ ਤੁਹਾਡਾ ਧੰਨਵਾਦ ਕਰਦਾ ਹਾਂ ਜੋ ਅਸੀਂ ਕੁਦਰਤ ਦੇ ਵਿਚਕਾਰ ਬਿਤਾ ਸਕਦੇ ਹਾਂ…. ਇਸ ਦੇ ਨਾਲ ਹੀ ਅਕਸ਼ੈ ਕੁਮਾਰ ਨੇ ਪਰਮਾਤਮਾ ਦਾ ਧੰਨਵਾਦ ਕੀਤਾ ਹੈ।  ਪ੍ਰਸ਼ੰਸਕਾਂ ਨੂੰ ਐਕਟਰ ਦਾ ਇਹ ਅੰਦਾਜ਼ ਕਾਫੀ ਪਸੰਦ ਆ ਰਿਹਾ ਹੈ। ਕਲਾਕਾਰਾਂ ਦੇ ਨਾਲ ਪ੍ਰਸ਼ੰਸਕ ਵੀ ਕਮੈਂਟ ਕਰ ਰਹੇ ਹਨ। ਜੇ ਗੱਲ ਕਰੀਏ ਅਕਸ਼ੈ ਕੁਮਾਰ ਤਾਂ ਉਹ ਹਾਲ ਹੀ ‘ਚ ਅਤਰੰਗੀ ਰੇ ਫ਼ਿਲਮ ‘ਚ ਨਜ਼ਰ ਆਏ ਸੀ।

 

View this post on Instagram

 

A post shared by Akshay Kumar (@akshaykumar)

ਸ਼ਰਧਾ ਕਪੂਰ ਨੇ ਆਪਣੇ ਮੇਕਅੱਪ ਆਰਟਿਸਟ ਦੇ ਵਿਆਹ ਦੀ ਰਸਮ ਅਦਾ ਕੀਤੀ, ਦਰਸ਼ਕਾਂ ਨੂੰ ਪਸੰਦ ਆ ਰਿਹਾ ਹੈ ਅਦਾਕਾਰਾ ਦਾ ਇਹ ਕਿਊਟ ਅੰਦਾਜ਼

Shraddha Kapoor Officiated Her Make-Up Artist's Wedding

ਸ਼ਰਧਾ ਕਪੂਰ Shraddha Kapoor ਦੀ ਮੇਕਅੱਪ ਆਰਟਿਸਟ ਸ਼ਰਧਾ ਨਾਇਕ ਦਾ ਹਾਲ ਹੀ ‘ਚ ਵਿਆਹ ਹੋਇਆ ਹੈ। ਉਸਨੇ ਸੋਸ਼ਲ ਮੀਡੀਆ ‘ਤੇ ਇੱਕ ਵੀਡੀਓ ਸ਼ੇਅਰ ਕੀਤਾ ਹੈ ਜਿਸ ਵਿੱਚ ਸ਼ਰਧਾ ਕਪੂਰ ਉਸਦੀ bridesmaid ਦੇ ਰੂਪ ਵਿੱਚ ਨਜ਼ਰ ਆ ਰਹੀ ਹੈ ਅਤੇ ਉਹ ਸਾਰੀ ਜ਼ਿੰਮੇਵਾਰੀ ਲੈਂਦੀ ਨਜ਼ਰ ਆ ਰਹੀ ਹੈ ਜੋ ਇੱਕ bridesmaid ਦੀ ਹੁੰਦੀ ਹੈ।

shardha kapoor
image source- instagram

ਹੋਰ ਪੜ੍ਹੋ : ਜੌਰਡਨ ਸੰਧੂ ਦੇ ਵੈਡਿੰਗ ਰਿਸ਼ੈਪਸ਼ਨ ਪਾਰਟੀ ਦੀ ਵੀਡੀਓ ਆਈ ਸਾਹਮਣੇ, ਸਤਿੰਦਰ ਸਰਤਾਜ ਤੋਂ ਲੈ ਕੇ ਕਈ ਹੋਰ ਪੰਜਾਬੀ ਕਲਾਕਾਰਾਂ ਨੇ ਕੀਤੀ ਸ਼ਿਰਕਤ

ਇਸ ਵੀਡੀਓ ਨੂੰ ਸ਼ੇਅਰ ਕਰਦੇ ਹੋਏ ਨਵੀਂ ਦੁਲਹਨ ਨੇ ਲਿਖਿਆ, ਪਿਆਰੀ ਸ਼ਰਧਾ, 12 ਸਾਲ ਪਹਿਲਾਂ ਤੁਹਾਨੂੰ ਪ੍ਰੋਫੈਸ਼ਨਲ ਸੈੱਟਅੱਪ ‘ਚ ਮਿਲਣ ਤੋਂ ਲੈ ਕੇ ਦੋਸਤ ਬਣਨ ਤੱਕ, ਫਿਰ ਬੈਸਟ ਫ੍ਰੈਂਡ ਬਣਨਾ ਅਤੇ ਅੱਜ ਜਦੋਂ ਤੁਸੀਂ ਮੇਰੇ ਵਿਆਹ ਦੀ officiator ਹੋ, ਅਸੀਂ ਬਹੁਤ ਲੰਬਾ ਸਫ਼ਰ ਤੈਅ ਕੀਤਾ ਹੈ… ਸਾਡੇ ਵਿਆਹ ਵਿੱਚ ਡਿਊਟੀ ਨਿਭਾਉਣ ਲਈ ਤੁਹਾਡਾ ਧੰਨਵਾਦ’। ਇਹ ਵੀਡੀਓ ਸੋਸ਼ਲ ਮੀਡੀਆ ਉੱਤੇ ਜੰਮ ਕੇ ਵਾਇਰਲ ਹੋ ਰਿਹਾ ਹੈ।

ਹੋਰ ਪੜ੍ਹੋ : ਆਸਟ੍ਰੇਲੀਅਨ ਕ੍ਰਿਕੇਟਰ ਡੇਵਿਡ ਵਾਰਨਰ ਵੀ ਫ਼ਿਲਮ ਪੁਸ਼ਪਾ ਦੇ ਹੋਏ ਫੈਨ, Srivalli ਗੀਤ ‘ਤੇ ਬਣਾਇਆ ਸ਼ਾਨਦਾਰ ਵੀਡੀਓ, ਅੱਲੂ ਅਰਜੁਨ ਨੇ ਵੀ ਦਿੱਤੀ ਆਪਣੀ ਪ੍ਰਤੀਕਿਰਿਆ

sharddha kapoor latest pic
image source instagram

ਅਦਾਕਾਰਾ ਸ਼ਰਧਾ ਕਪੂਰ ਆਪਣੀ ਬੇਸਟ ਫ੍ਰੈਂਡ ਅਤੇ ਮੇਕਅੱਪ ਆਰਟਿਸਟ ਸ਼ਰਧਾ ਨਾਇਕ ਦੇ ਵਿਆਹ ‘ਚ ਪਹੁੰਚੀ ਸੀ, ਜਿਸ ਦੀਆਂ ਝਲਕੀਆਂ ਸੋਸ਼ਲ ਮੀਡੀਆ ‘ਤੇ ਖੂਬ ਵਾਇਰਲ ਹੋ ਰਹੀਆਂ ਹਨ। ਸ਼ਰਧਾ ਨੇ ਆਪਣੇ ਦੋਸਤ ਦੇ ਵਿਆਹ ‘ਤੇ ਲਾੜਾ-ਲਾੜੀ ਦੇ ਵਿਆਹ ਦੀ ਰਸਮਾਂ ਪੂਰੀ ਕਰਦੇ ਹੋਈ ਨਜ਼ਰ ਆਈ। ਸ਼ਰਧਾ ਕਪੂਰ ਜੋ ਕਿ ਪਰਪਲ ਰੰਗ ਦੀ ਸਟਾਈਲਿਸ਼ ਆਉਟ ਫਿੱਟ ਚ ਨਜ਼ਰ ਆ ਰਹੀ ਹੈ। ਸ਼ਰਧਾ ਦਾ ਇਹ ਕਿਊਟ ਅੰਦਾਜ਼ ਦਰਸ਼ਕਾਂ ਨੂੰ ਕਾਫੀ ਪਸੰਦ ਆ ਰਿਹਾ ਹੈ। ਸ਼ਰਧਾ ਕਪੂਰ ਜੋ ਕਿ ਕਈ ਬਾਲੀਵੁੱਡ ਫ਼ਿਲਮਾਂ ਚ ਕੰਮ ਕਰ ਚੁੱਕੀ ਹੈ ।

 

 

View this post on Instagram

 

A post shared by Shraddha Naik (@shraddha.naik)

‘Dil ka gehna’ ਗੀਤ ਦਾ ਫਰਸਟ ਲੁੱਕ ਆਇਆ ਸਾਹਮਣੇ, ਵੀਡੀਓ ‘ਚ ਅਦਾਕਾਰੀ ਕਰਦੇ ਹੋਏ ਨਜ਼ਰ ਆਉਣਗੇ ਪਰਮੀਸ਼ ਵਰਮਾ ਤੇ ਗੌਹਰ ਖ਼ਾਨ

dil ka gehna parmish verma and gauhar khan

ਗਾਇਕ ਤੇ ਐਕਟਰ ਪਰਮੀਸ਼ ਵਰਮਾ Parmish Verma ਨੇ ਆਪਣੇ ਆਉਣ ਵਾਲੇ ਮਿਊਜ਼ਿਕ ਵੀਡੀਓ ਦਾ ਪੋਸਟਰ ਸ਼ੇਅਰ ਕਰ ਦਿੱਤਾ ਹੈ। ਜੀ ਹਾਂ ਉਹ ਦਿਲ ਕਾ ਗਹਿਣਾ ‘Dil ka gehna’ ਟਾਈਟਲ ਹੇਠ ਆਉਣ ਵਾਲੇ ਗੀਤ ‘ਚ ਬਾਲੀਵੁੱਡ ਅਦਾਕਾਰਾ ਗੌਹਰ ਖ਼ਾਨ Gauahar Khan ਦੇ ਨਾਲ ਅਦਾਕਾਰੀ ਕਰਦੇ ਹੋਏ ਨਜ਼ਰ ਆਉਣਗੇ। ਇਸ ਗੀਤ ਦਾ ਇੰਤਜ਼ਾਰ ਲੰਬੇ ਸਮੇਂ ਤੋਂ ਪ੍ਰਸ਼ੰਸਕ ਉਡੀਕ ਕਰ ਰਹੇ ਸਨ। ਸਾਲ 2020 ‘ਚ ਪਰਮੀਸ਼ ਵਰਮਾ ਨੇ ਸ਼ਾਇਰੀ ਦੇ ਨਾਲ ਗੌਹਰ ਖ਼ਾਨ ਦੇ ਨਾਲ ਇੱਕ ਤਸਵੀਰ ਸ਼ੇਅਰ ਕੀਤੀ ਸੀ। ਜਿਸ ਤੋਂ ਬਾਅਦ ਹੀ ਦੋਵਾਂ ਦੇ ਫੈਨਜ਼ ਇਸ ਗੀਤ ਦੀ ਉਡੀਕ ਕਰ ਰਹੇ ਸਨ। ਇੰਤਜ਼ਾਰ ਨੂੰ ਕੁਝ ਵਿਰਾਮ ਦਿੰਦੇ ਹੋਏ ਪਰਮੀਸ਼ ਵਰਮਾ ਨੇ ਗਾਣੇ ਦਾ ਫਰਸਟ ਲੁੱਕ ਪੋਸਟਰ ਸ਼ੇਅਰ ਕਰ ਦਿੱਤਾ ਹੈ।

ਹੋਰ ਪੜ੍ਹੋ : ਆਸਟ੍ਰੇਲੀਅਨ ਕ੍ਰਿਕੇਟਰ ਡੇਵਿਡ ਵਾਰਨਰ ਵੀ ਫ਼ਿਲਮ ਪੁਸ਼ਪਾ ਦੇ ਹੋਏ ਫੈਨ, Srivalli ਗੀਤ ‘ਤੇ ਬਣਾਇਆ ਸ਼ਾਨਦਾਰ ਵੀਡੀਓ, ਅੱਲੂ ਅਰਜੁਨ ਨੇ ਵੀ ਦਿੱਤੀ ਆਪਣੀ ਪ੍ਰਤੀਕਿਰਿਆ

parmish verma and gauhar khan

ਇਸ ਗੀਤ ਨੂੰ ਬਾਲੀਵੁੱਡ YASSER DESAi ਗਾਉਂਦੇ ਹੋਏ ਨਜ਼ਰ ਆਉਣਗੇ। ਜਿਨ੍ਹਾਂ ਨੇ ਕਈ ਬਾਲੀਵੁੱਡ ਫ਼ਿਲਮਾਂ ‘ਚ ਗੀਤ ਗਾਏ ਨੇ। ਇਸ ਗੀਤ ਦੇ ਬੋਲ RANA SOTAL ਨੇ ਲਿਖੇ ਨੇ ਤੇ ਮਿਊਜ਼ਿਕ ਰਜਤ ਨਾਗਪਾਲ ਦਾ ਹੋਵੇਗਾ। ਇਹ ਪੂਰਾ ਗੀਤ 25 ਜਨਵਰੀ ਨੂੰ ਦਰਸ਼ਕਾਂ ਦੀ ਕਚਹਿਰੀ ‘ਚ ਹਾਜ਼ਿਰ ਹੋ ਜਾਵੇਗਾ। ਪਰਮੀਸ਼ ਵਰਮਾ ਦੀ ਇਸ ਪੋਸਟ ਉੱਤੇ ਪੰਜਾਬੀ ਕਲਾਕਾਰ ਤੇ ਪ੍ਰਸ਼ੰਸਕ ਵੀ ਕਮੈਂਟ ਕਰਕੇ ਆਪਣੀ ਸ਼ੁਭਕਾਮਨਾਵਾਂ ਦੇ ਰਹੇ ਨੇ। ਫੈਨਜ਼ ਤਾਂ ਇਸ ਗੀਤ ਨੂੰ ਲੈ ਕੇ ਕਾਫੀ ਉਤਸੁਕ ਨਜ਼ਰ ਆ ਰਹੇ ਹਨ।

ਹੋਰ ਪੜ੍ਹੋ : ਜੌਰਡਨ ਸੰਧੂ ਦੇ ਵੈਡਿੰਗ ਰਿਸ਼ੈਪਸ਼ਨ ਪਾਰਟੀ ਦੀ ਵੀਡੀਓ ਆਈ ਸਾਹਮਣੇ, ਸਤਿੰਦਰ ਸਰਤਾਜ ਤੋਂ ਲੈ ਕੇ ਕਈ ਹੋਰ ਪੰਜਾਬੀ ਕਲਾਕਾਰਾਂ ਨੇ ਕੀਤੀ ਸ਼ਿਰਕਤ

YASSER DESAI

ਜੇ ਗੱਲ ਕਰੀਏ ਪਰਮੀਸ਼ ਵਰਮਾ ਦੇ ਵਰਕ ਫਰੰਟ ਦੀ ਤਾਂ ਉਹ ਏਨੀਂ ਦਿਨੀਂ ਆਪਣੀ ਆਉਣ ਵਾਲੀ ਫ਼ਿਲਮ ਤਬਾਹ ਦੀ ਸ਼ੂਟਿੰਗ ਕਰ ਰਹੇ ਨੇ। ਫ਼ਿਲਮ ਦੇ ਸੈੱਟ ਤੋਂ ਉਹ ਅਕਸਰ ਹੀ ਤਸਵੀਰਾਂ ਸ਼ੇਅਰ ਕਰਦੇ ਰਹਿੰਦੇ ਨੇ। ਇਸ ਫ਼ਿਲਮ ‘ਚ ਉਹ ਵੱਖਰੇ ਹੀ ਰੂਪ ‘ਚ ਨਜ਼ਰ ਆਉਣਗੇ। ਐਕਟਰ ਪਰਮੀਸ਼, ਜਿਸ ਨੂੰ ਸੁੰਦਰ ਫਿਗਰ ਤੇ ਫਿੱਟਨੈੱਸ ਫਰੀਕਰ ਲਈ ਜਾਣਿਆ ਜਾਂਦਾ ਹੈ । ਪਰ ਇਸ ਫ਼ਿਲਮ ਦੇ ਕਿਰਦਾਰ ਲਈ ਉਨ੍ਹਾਂ ਨੇ ਆਪਣਾ ਵਜ਼ਨ ਵਧਾਇਆ ਹੈ। ਪੋਸਟਰ ਉੱਤੇ ਪਰਮੀਸ਼ ਪੇਟ ਦੀ ਵੱਧੀ ਹੋਈ ਚਰਬੀ ਤੇ ਇੱਕ ਨਸ਼ੇੜੀ ਦੇ ਰੂਪ ਵਿੱਚ ਨਜ਼ਰ ਆ ਰਹੇ ਹਨ।

 

ਕਰੀਨਾ ਕਪੂਰ ਖ਼ਾਨ ਦੇ ਪਿਆਰੇ ਤੈਮੂਰ ਦੀ ਨੈਨੀ ਨੂੰ ਲੱਖਾਂ ‘ਚ ਮਿਲਦੀ ਹੈ ਤਨਖਾਹ

saif ali khan and kareena kapoor khan's son taimur's nanny

ਸੈਫ ਅਲੀ ਖ਼ਾਨ ਅਤੇ ਕਰੀਨਾ ਕਪੂਰ ਖ਼ਾਨ Kareena Kapoor Khan ਦਾ ਵੱਡਾ ਬੇਟਾ ਤੈਮੂਰ ਅਲੀ ਖ਼ਾਨ ਆਪਣੇ ਜਨਮ ਤੋਂ ਹੀ ਸੁਰਖੀਆਂ ਵਿੱਚ ਹੈ। ਬਾਲੀਵੁਡ ਦੇ ਇਸ ਕਿਊਟ ਸਟਾਰ ਕਿੱਡ ਦੀ ਇੱਕ ਝਲਕ ਨੂੰ ਫੋਟੋਗ੍ਰਾਫਰ ਆਪਣੇ ਕੈਮਰੇ ‘ਚ ਕੈਦ ਕਰਨ ਲਈ ਕਈ-ਕਈ ਘੰਟੇ ਸੈਫ ਤੇ ਕਰੀਨਾ ਦੇ ਘਰ ਦੇ ਬਾਹਰ ਖੜ੍ਹੇ ਰਹਿੰਦੇ ਸਨ। ਸੋਸ਼ਲ ਮੀਡੀਆ ਉੱਤੇ ਤੈਮੂਰ ਦੀਆਂ ਵੀਡੀਓਜ਼ ਤੇ ਤਸਵੀਰਾਂ ਖੂਬ ਵਾਇਰਲ ਹੁੰਦੀਆਂ ਸਨ। ਪਟੌਦੀ ਪਰਿਵਾਰ ਦੇ ਛੋਟੇ ਨਵਾਬ ਦੀ ਦੇਖਭਾਲ ਵੀ ਬਹੁਤ ਮਹਿੰਗੀ ਹੈ।

ਹੋਰ ਪੜ੍ਹੋ : ਆਸਟ੍ਰੇਲੀਅਨ ਕ੍ਰਿਕੇਟਰ ਡੇਵਿਡ ਵਾਰਨਰ ਵੀ ਫ਼ਿਲਮ ਪੁਸ਼ਪਾ ਦੇ ਹੋਏ ਫੈਨ, Srivalli ਗੀਤ ‘ਤੇ ਬਣਾਇਆ ਸ਼ਾਨਦਾਰ ਵੀਡੀਓ, ਅੱਲੂ ਅਰਜੁਨ ਨੇ ਵੀ ਦਿੱਤੀ ਆਪਣੀ ਪ੍ਰਤੀਕਿਰਿਆ

Kareena Kapoor Khan Shared Chef Taimur's cookies

ਮੀਡੀਆ ਰਿਪੋਰਟਾਂ ਦੀ ਮੰਨੀਏ ਤਾਂ ਸੈਫ ਅਲੀ ਖ਼ਾਨ ਅਤੇ ਕਰੀਨਾ ਕਪੂਰ ਖ਼ਾਨ ਹਰ ਮਹੀਨੇ ਛੋਟੇ ਤੈਮੂਰ ਦੀ ਦੇਖਭਾਲ ਕਰਨ ਵਾਲੀ ਨੈਨੀ ਨੂੰ 1 ਲੱਖ 50 ਹਜ਼ਾਰ ਰੁਪਏ ਲਗਭਗ ਤਨਖਾਹ ਦਿੰਦੇ ਹਨ। ਇਸ ਵੱਡੀ ਤਨਖਾਹ ਤੋਂ ਇਲਾਵਾ ਨੈਨੀ ਨੂੰ ਓਵਰਟਾਈਮ ਲਈ ਲਗਭਗ 25 ਹਜ਼ਾਰ ਰੁਪਏ ਵੱਖਰੇ ਮਿਲਦੇ ਹਨ। ਯਾਨੀ ਕੁੱਲ ਮਿਲਾ ਕੇ ਤੈਮੂਰ ਦੀ ਨੈਨੀ ਨੂੰ ਹਰ ਮਹੀਨੇ 1 ਲੱਖ 75 ਹਜ਼ਾਰ ਰੁਪਏ ਤਨਖਾਹ ਮਿਲਦੀ ਹੈ। ਹੈਰਾਨ ਨਾ ਹੋਵੋ, ਇੰਨਾ ਹੀ ਨਹੀਂ ਤੈਮੂਰ ਦੀ ਨੈਨੀ ਨੂੰ ਇਸ ਤੋਂ ਇਲਾਵਾ ਹੋਰ ਸਹੂਲਤਾਂ ਵੀ ਮਿਲਦੀਆਂ ਹਨ।

ਹੋਰ ਪੜ੍ਹੋ : ਜੌਰਡਨ ਸੰਧੂ ਦੇ ਵੈਡਿੰਗ ਰਿਸ਼ੈਪਸ਼ਨ ਪਾਰਟੀ ਦੀ ਵੀਡੀਓ ਆਈ ਸਾਹਮਣੇ, ਸਤਿੰਦਰ ਸਰਤਾਜ ਤੋਂ ਲੈ ਕੇ ਕਈ ਹੋਰ ਪੰਜਾਬੀ ਕਲਾਕਾਰਾਂ ਨੇ ਕੀਤੀ ਸ਼ਿਰਕਤ

ਤੈਮੂਰ ਦੀ ਨੈਨੀ ਨੂੰ ਨਾ ਸਿਰਫ ਸ਼ਾਨਦਾਰ ਤਨਖਾਹ ਮਿਲਦੀ ਹੈ, ਸਗੋਂ ਉਸ ਨੂੰ ਵਰਤੋਂ ਲਈ ਇੱਕ ਨਿੱਜੀ ਕਾਰ ਵੀ ਦਿੱਤੀ ਗਈ ਹੈ। ਜਿਸ ‘ਚ ਉਹ ਅਕਸਰ ਤੈਮੂਰ ਨਾਲ ਸੈਰ ਕਰਨ ਜਾਂਦੀ ਹੈ। ਤੈਮੂਰ ਨਿੱਕੇ ਹੁੰਦੇ ਤੋਂ ਕਿੰਨੇ ਮਸ਼ਹੂਰ ਹੈ, ਇਸ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਉਸ ਦੀ ਹਰ ਫੋਟੋ ਅਤੇ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੁੰਦੀ ਰਹਿੰਦੀ ਹੈ।

kareena kapoor khan instagram post
image credit: instagram.com/kareenakapoorkhan

ਕਰੀਨਾ ਕਪੂਰ ਖ਼ਾਨ ਵੀ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਆਪਣੇ ਲਾਡਲੇ ਦੀਆਂ ਤਸਵੀਰਾਂ ਸ਼ੇਅਰ ਕਰਦੀ ਰਹਿੰਦੀ ਹੈ। ਦੱਸ ਦਈਏ ਕਰੀਨਾ ਕਪੂਰ ਖ਼ਾਨ ਪਿਛਲੇ ਸਾਲ ਦੂਜੀ ਵਾਰ ਮਾਂ ਬਣੀ ਸੀ। ਉਨ੍ਹਾਂ ਦੇ ਦੂਜੇ ਬੇਟੇ ਦਾ ਨਾ ਜੇਹ ਅਲੀ ਖ਼ਾਨ ਹੈ।

 

ਆਸਟ੍ਰੇਲੀਅਨ ਕ੍ਰਿਕੇਟਰ ਡੇਵਿਡ ਵਾਰਨਰ ਵੀ ਫ਼ਿਲਮ ਪੁਸ਼ਪਾ ਦੇ ਹੋਏ ਫੈਨ, Srivalli ਗੀਤ ‘ਤੇ ਬਣਾਇਆ ਸ਼ਾਨਦਾਰ ਵੀਡੀਓ, ਅੱਲੂ ਅਰਜੁਨ ਨੇ ਵੀ ਦਿੱਤੀ ਆਪਣੀ ਪ੍ਰਤੀਕਿਰਿਆ

ਸਾਊਥ ਦੇ ਸੁਪਰਸਟਾਰ ਅੱਲੂ ਅਰਜੁਨ ਦੀ ਫ਼ਿਲਮ ਪੁਸ਼ਪਾ Pushpa ਦਾ ਰੰਗ ਇਨ੍ਹੀਂ ਦਿਨੀਂ ਸਾਰਿਆਂ ‘ਤੇ ਛਾਇਆ ਹੋਇਆ ਹੈ। ਫ਼ਿਲਮ ਦੇ ਡਾਇਲਾਗਸ ਤੋਂ ਲੈ ਕੇ ਡਾਂਸ ਸਟੇਪ ਤੱਕ ਸਭ ਕਾਫੀ ਵਾਇਰਲ ਹੋ ਰਹੇ ਹਨ। ਇਸ ਦੇ ਨਾਲ ਹੀ ਫਿਲਮ ਸ਼੍ਰੀਵੱਲੀ (Srivalli) ਦਾ ਇੱਕ ਗੀਤ ਹੈ ਜਿਸ ਦਾ ਹਿੰਦੀ ਵਰਜ਼ਨ ਲਗਾਤਾਰ ਟ੍ਰੈਂਡ ਕਰ ਰਿਹਾ ਹੈ ਅਤੇ ਖਾਸ ਗੱਲ ਹੈ ਉਸ ਗੀਤ ‘ਚ ਅੱਲੂ ਅਰਜੁਨ Allu Arjun  ਦਾ ਹੁੱਕ ਸਟੇਪ । ਉਸ ਦੇ ਕਦਮ ਨੂੰ ਹੁਣ ਆਸਟ੍ਰੇਲੀਆਈ ਸਲਾਮੀ ਬੱਲੇਬਾਜ਼ ਡੇਵਿਡ ਵਾਰਨਰ David Warner ਨੇ ਵੀ ਇਸ ਹੁੱਕ ਸਟੇਪ ਉੱਤੇ ਸ਼ਾਨਦਾਰ ਵੀਡੀਓ ਬਣਾਈ ਹੈ।

ਹੋਰ ਪੜ੍ਹੋ : ਜੌਰਡਨ ਸੰਧੂ ਦੇ ਵੈਡਿੰਗ ਰਿਸ਼ੈਪਸ਼ਨ ਪਾਰਟੀ ਦੀ ਵੀਡੀਓ ਆਈ ਸਾਹਮਣੇ, ਸਤਿੰਦਰ ਸਰਤਾਜ ਤੋਂ ਲੈ ਕੇ ਕਈ ਹੋਰ ਪੰਜਾਬੀ ਕਲਾਕਾਰਾਂ ਨੇ ਕੀਤੀ ਸ਼ਿਰਕਤ

Allu Arjun
image From instagram

ਤੁਹਾਨੂੰ ਦੱਸ ਦੇਈਏ ਕਿ ਡੇਵਿਡ ਵਾਰਨਰ ਨੇ ਹਾਲ ਹੀ ਵਿੱਚ ਫਿਲਮ ਪੁਸ਼ਪਾ ਦੇ ਗੀਤ ਸ਼੍ਰੀਵੱਲੀ ਦੇ ਹੁੱਕ ਸਟੇਪ ਨੂੰ ਕਾਪੀ ਕੀਤਾ ਹੈ। ਡੇਵਿਡ ਵਾਰਨਰ ਨੇ ਇਸ ਸਟੇਪ ਨੂੰ ਇੰਨੀ ਚੰਗੀ ਤਰ੍ਹਾਂ ਕਾਪੀ ਕੀਤਾ ਹੈ ਕਿ ਅਭਿਨੇਤਾ ਅੱਲੂ ਅਰਜੁਨ ਵੀ ਖੁਦ ਨੂੰ ਟਿੱਪਣੀ ਕਰਨ ਤੋਂ ਨਹੀਂ ਰੋਕ ਸਕੇ।

ਹੋਰ ਪੜ੍ਹੋ : ‘ਗਹਿਰਾਈਆਂ’ ਦਾ ਟ੍ਰੇਲਰ ਹੋਇਆ ਰਿਲੀਜ਼, ਰਿਸ਼ਤਿਆਂ ਦੀ ਕੜਵਾਹਟ ‘ਚ ਫਸੀਆਂ ਨਜ਼ਰ ਆਈ ਦੀਪਿਕਾ ਪਾਦੂਕੋਣ ਤੇ ਅਨੰਨਿਆ ਪਾਂਡੇ

David Warner Shared Video Of His Family Bhangra
image From instagram

ਡੇਵਿਡ ਵਾਰਨਰ ਨੇ ਆਪਣੇ ਇੰਸਟਾਗ੍ਰਾਮ ਪੋਸਟ ਕਰਦੇ ਹੋਏ ਕੈਪਸ਼ਨ ‘ਚ ਲਿਖਿਆ ਕਿ, ‘#pushpa ਅੱਗੇ ਕੀ ਹੈ?? ਨਾਲ ਹੀ ਉਨ੍ਹਾਂ ਨੇ ਨਾਲ ਹਾਸੇ ਵਾਲੇ ਇਮੋਜ਼ੀ ਪੋਸਟ ਕੀਤੇ ਹਨ। ਵੀਡੀਓ ‘ਚ ਵਾਰਨਰ ਸ਼੍ਰੀਵੱਲੀ ਵਿੱਚ ਅਭਿਨੇਤਾ ਅੱਲੂ ਅਰਜੁਨ ਦੇ ਹੁੱਕ ਸਟੇਪ ਨੂੰ ਕਾਪੀ ਕਰਦੇ ਹੋਏ ਨਜ਼ਰ ਆ ਰਹੇ ਹਨ। ਅੱਲੂ ਅਰਜੁਨ ਨੇ ਵਾਰਨਰ ਦਾ ਡਾਂਸ ਦੇਖ ਕੇ ਮਜ਼ਾਕੀਆ ਟਿੱਪਣੀ ਕੀਤੀ ਹੈ। ਇਸ ਵੀਡੀਓ ਉੱਤੇ ਇੱਕ ਮਿਲੀਅਨ ਤੋਂ ਵੱਧ ਲਾਈਕਸ ਆ ਚੁੱਕੇ ਹਨ। ਡੇਵਿਡ ਵਾਰਨਰ ਨੂੰ ਇੰਡੀਅਨ ਕਲਚਰ ਦੇ ਨਾਲ ਕਾਫੀ ਲਗਾਅ ਹੈ। ਉਹ ਅਕਸਰ ਹੀ ਬਾਲੀਵੁੱਡ ਅਤੇ ਟੌਲੀਵੁੱਡ ਤੋਂ ਇਲਾਵਾ ਪੰਜਾਬੀ ਗੀਤਾਂ ਉੱਤੇ ਸ਼ਾਨਦਾਰ ਵੀਡੀਓ ਬਣਾਉਂਦੇ ਨਜ਼ਰ ਆਉਂਦੇ ਰਹਿੰਦੇ ਹਨ। ਦੱਸ ਦਈਏ ਡੇਵਿਡ ਆਈ ਪੀ ਐੱਲ ਦੀ ਸੰਨਰਾਈਜ਼ਰਸ ਹੈਦਰਾਬਾਦ ਦੀ ਟੀਮ ਲਈ ਖੇਡਦੇ ਹੋਏ ਨਜ਼ਰ ਆਉਂਦੇ ਨੇ ।

 

 

View this post on Instagram

 

A post shared by David Warner (@davidwarner31)

ਜੌਰਡਨ ਸੰਧੂ ਦੇ ਵੈਡਿੰਗ ਰਿਸ਼ੈਪਸ਼ਨ ਪਾਰਟੀ ਦੀ ਵੀਡੀਓ ਆਈ ਸਾਹਮਣੇ, ਸਤਿੰਦਰ ਸਰਤਾਜ ਤੋਂ ਲੈ ਕੇ ਕਈ ਹੋਰ ਪੰਜਾਬੀ ਕਲਾਕਾਰਾਂ ਨੇ ਕੀਤੀ ਸ਼ਿਰਕਤ

jordan sandhu wedding recepation

ਵੈਂਡਿੰਗ ਸੀਜ਼ਨ ਦੇ ਚੱਲਦੇ ਇੱਕ ਹੋਰ ਪੰਜਾਬੀ ਗਾਇਕ ਵਿਆਹ ਦੇ ਬੰਧਨ ਚ ਬੱਝ ਗਏ ਹਨ। ਜੀ ਹਾਂ ਪੰਜਾਬੀ ਗਾਇਕ ਜੌਰਡਨ ਸੰਧੂ (Jordan Sandhu) ਦਾ ਵਿਆਹ ਹੋ ਗਿਆ ਹੈ। ਉਨ੍ਹਾਂ ਨੇ 21 ਜਨਵਰੀ ਨੂੰ ਗੁਰਦੁਆਰਾ ਸਾਹਿਬ ‘ਚ ਜਸਪ੍ਰੀਤ ਦੇ ਨਾਲ ਲਾਵਾਂ ਲਈਆਂ ਹਨ। ਜੌਰਡਨ ਸੰਧੂ ਦੇ ਵਿਆਹ ਦੀਆਂ ਤਸਵੀਰਾਂ ਤੇ ਵੀਡੀਓਜ਼ ਸੋਸ਼ਲ ਮੀਡੀਆ ਉੱਤੇ ਖੂਬ ਵਾਇਰਲ ਹੋ ਰਹੀਆਂ ਹਨ। ਹੁਣ ਦਰਸ਼ਕਾਂ ਦੇ ਨਾਲ ਅਸੀਂ ਜੌਰਡਨ ਸੰਧੂ ਦੇ ਵੈਂਡਿੰਗ ਰਿਸ਼ੈਪਸ਼ਨ (wedding reception)ਦੀਆਂ ਤਸਵੀਰਾਂ ਤੇ ਵੀਡੀਓਜ਼ ਸ਼ੇਅਰ ਕਰ ਰਹੇ ਹਨ।

ਹੋਰ ਪੜ੍ਹੋ : ਗਿੱਪੀ ਗਰੇਵਾਲ ਨੇ ਆਪਣੇ ਭਰਾ ਸਿੱਪੀ ਗਰੇਵਾਲ ਤੇ ਗੁਰਦਾਸ ਮਾਨ ਦੇ ਨਾਲ ਸਾਂਝਾ ਕੀਤਾ ਇਹ ਖ਼ੂਬਸੂਰਤ ਵੀਡੀਓ, ਦਰਸ਼ਕਾਂ ਨੂੰ ਆ ਰਿਹਾ ਹੈ ਖੂਬ ਪਸੰਦ

Jordan Sandhu With Wife ,,
image From instagram

ਜੀ ਹਾਂ ਬੀਤੇ ਦਿਨੀਂ ਉਨ੍ਹਾਂ ਦੀ ਵੈਂਡਿੰਗ ਰਿਸ਼ੈਪਸ਼ਨ ਸੀ। ਜਿਸ ਦੀਆਂ ਵੀਡੀਓਜ਼ ਸੋਸ਼ਲ ਮੀਡੀਆ ਉੱਤੇ ਜੰਮ ਕੇ ਵਾਇਰਲ ਹੋ ਰਹੀਆਂ ਹਨ। ਤੁਹਾਨੂੰ ਦੱਸ ਦਈਏ ਇਸ ਪਾਰਟੀ ਚ ਨਿਮਰਤ ਖਹਿਰਾ, ਸਰਗੁਣ ਮਹਿਤਾ, ਐਮੀ ਵਿਰਕ, ਦੇਸੀ ਕਰਿਊ ਵਾਲੇ, ਪਰਮੀਸ਼ ਵਰਮਾ, ਰੇਸ਼ਮ ਸਿੰਘ ਅਨਮੋਲ ਤੋਂ ਇਲਾਵਾ ਕਈ ਹੋਰ ਕਲਾਕਾਰ ਸ਼ਾਮਿਲ ਹੋਏ। ਡਾ. ਸਤਿੰਦਰ ਸਰਤਾਜ ਆਪਣੇ ਗੀਤਾਂ ਦੇ ਨਾਲ ਇਸ ਸ਼ਾਮ ਨੂੰ ਚਾਰ ਚੰਨ ਲਗਾਉਂਦੇ ਹੋਏ ਨਜ਼ਰ ਆਏ। ਜੌਰਡਨ ਨੇ ਮਹਿੰਦੀ ਰੰਗ ਵਾਲੀ ਸ਼ੇਰਵਾਨੀ ਵਾਲੀ ਸਟਾਈਲਿਸ਼ ਆਉਂਟ ਫਿੱਟ ਚ ਨਜ਼ਰ ਆਏ ਤੇ ਉਨ੍ਹਾਂ ਦੀ ਪਤਨੀ ਗੋਡਨ ਰੰਗ ਦੇ ਖ਼ੂਬਸੂਰਤ ਲਹਿੰਗੇ ‘ਚ ਨਜ਼ਰ ਆਈ। ਵੈਡਿੰਗ ਰਿਸ਼ੈਪਸ਼ਨ ਪਾਰਟੀ ਦੀਆਂ ਵੀਡੀਓਜ਼ ਤੇ ਤਸਵੀਰਾਂ ਸੋਸ਼ਲ ਮੀਡੀਆ ਉੱਤੇ ਖੂਬ ਵਾਇਰਲ ਹੋ ਰਹੀਆਂ ਹਨ।

jordan sandhu wedding reception video

ਹੋਰ ਪੜ੍ਹੋ : ਵਿਆਹ ਤੋਂ ਪਹਿਲਾਂ ਰਿਲੀਜ਼ ਹੋਇਆ ਅਫਸਾਨਾ ਖ਼ਾਨ ਤੇ ਸਾਜ਼ ਦਾ ਪ੍ਰੀ-ਵੈਂਡਿੰਗ ਸੌਂਗ Lakh Lakh Vadhaiyaan, ਇੱਕ-ਦੂਜੇ ਨੂੰ ਪਿਆਰ ਦਾ ਇਜ਼ਹਾਰ ਕਰਦੇ ਆ ਰਹੇ ਨੇ ਨਜ਼ਰ

ਵੀਡੀਓ ‘ਚ ਦੇਖ ਸਕਦੇ ਹੋ ਪੰਜਾਬੀ ਕਲਾਕਾਰਾਂ ਨੇ ਜੰਮ ਕੇ ਡਾਂਸ ਅਤੇ ਭੰਗੜੇ ਪਾਏ। ਇਸ ਤੋਂ ਇਲਾਵਾ ਨਵੀਂ ਵਿਆਹੀ ਜੋੜੀ ਵੀ ਡਾਂਸ ਕਰਦੀ ਨਜ਼ਰ ਆਈ। ਦੱਸ ਦਈਏ ਜੌਰਡਨ ਸੰਧੂ ਪੰਜਾਬੀ ਮਿਊਜ਼ਿਕ ਜਗਤ ਦੇ ਨਾਮੀ ਗਾਇਕ ਨੇ। ਜਿਨ੍ਹਾਂ ਨੇ ਕਈ ਸੁਪਰ ਹਿੱਟ ਗੀਤ ਦਿੱਤੇ ਨੇ। ਗਾਇਕੀ ਦੇ ਨਾਲ ਉਹ ਅਦਾਕਾਰੀ ਦੇ ਖੇਤਰ ‘ਚ ਵੀ ਕੰਮ ਕਰ ਰਹੇ ਹਨ।

 

 

ਅੰਮ੍ਰਿਤ ਮਾਨ ਦਾ ਨਵਾਂ ਗੀਤ ‘JATT FLEX’ ਹੋਇਆ ਰਿਲੀਜ਼, ਫੈਨਜ਼ ਨੂੰ ਆ ਰਿਹਾ ਪਸੰਦ

ਪੰਜਾਬੀ ਮਿਊਜ਼ਿਕ ਇੰਡਸਰੀ ਦੇ ਮਸ਼ਹੂਰ ਗਾਇਕ ਅੰਮ੍ਰਿਤ ਮਾਨ Amrit Maan ਦੇ ਫੈਨਜ਼ ਬੇਹੱਦ ਖੁਸ਼ ਹਨ, ਕਿਉਂਕਿ ਅੱਜ ਉਨ੍ਹਾਂ ਦਾ ਨਵਾਂ ਗੀਤ ਜੱਟ ਫਲੈਕਸ ‘JATT FLEX’ ਰਿਲੀਜ਼ ਹੋ ਚੁੱਕਾ ਹੈ। ਅੰਮ੍ਰਿਤ ਮਾਨ ਦੇ ਫੈਨਜ਼ ਉਸ ਦੇ ਇਸ ਨਵੇਂ ਗੀਤ ਨੂੰ ਬਹੁਤ ਪਸੰਦ ਕਰ ਰਹੇ ਹਨ।

 

 

ਅੰਮ੍ਰਿਤ ਮਾਨ ਨੇ ਕੁਝ ਦਿਨ ਪਹਿਲਾਂ ਆਪਣੇ ਇਸ ਗੀਤ ਦਾ ਪੋਸਟਰ ਸ਼ੇਅਰ ਕਰਦੇ ਹੋਏ ਰਿਲੀਜ਼ ਦੀ ਤਰੀਕ ਦਾ ਖੁਲਾਸਾ ਕੀਤਾ ਸੀ। ਹੁਣ ਅੰਮ੍ਰਿਤ ਦੇ ਗੀਤ ਰਿਲੀਜ਼ ਹੋਣ ਦੀ ਜਾਣਕਾਰੀ ਇੰਸਟਾਗ੍ਰਾਮ ਉੱਤੇ ਫੈਨਜ਼ ਨੂੰ ਦਿੱਤੀ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਕੈਪਸ਼ਨ ਵਿੱਚ ਲਿਖਿਆ, ” ਆ ਗਿਆ ਜੀ ‘JATT FLEX’💪🏽, ਦੱਸੋ ਕਿਵੇਂ ਦਾ ਲੱਗਿਆ ??? “ਅੰਮ੍ਰਿਤ ਮਾਨ ਨੇ ਇਹ ਪੋਸਟ ਆਪਣੀ ਬਾਕੀ ਟੀਮ ਨੂੰ ਵੀ ਟੈੱਗ ਕੀਤਾ ਹੈ।

 

View this post on Instagram

 

A post shared by Amrit Maan (@amritmaan106)

ਇਸ ਗੀਤ ਨੂੰ ਅੰਮ੍ਰਿਤ ਮਾਨ ਨੇ ਖ਼ੁਦ ਗਾਇਆ ਹੈ। ਇਸ ਗੀਤ ਵਿੱਚ ਸੰਗੀਤ ਦੇਸੀ ਕਰਿਊ ਵੱਲੋਂ ਦਿੱਤਾ ਗਿਆ ਹੈ। ਇਸ ਗੀਤ ਦਾ ਬੁਰਜਾਂਵਾਲਾ ਨੇ ਤਿਆਰ ਕੀਤਾ ਹੈ ਅਤੇ ਇਸ ਗੀਤ ਨੂੰ ਕੌਕਟੇਲ ਮਿਊਜ਼ਿਕ ਲੇਬਲ ਕੰਪਨੀ ਦੇ ਹੇਠ ਰਿਲੀਜ਼ ਕੀਤਾ ਗਿਆ ਹੈ।

 

 

ਇਸ ਗੀਤ ਦੀ ਵੀਡੀਓ ਦੇ ਵਿੱਚ ਅੰਮ੍ਰਿਤ ਮਾਨ ਬੇਹੱਦ ਹੀ ਵਧੀਆ ਲੁੱਕ ਵਿੱਚ ਨਜ਼ਰ ਆ ਰਹੇ ਹਨ। ਗੀਤ ਦੇ ਵੀਡੀਓ ਵਿੱਚ ਉਨ੍ਹਾਂ ਦਾ ਚੱਕਵਾਂ ਅੰਦਾਜ਼ ਫੈਨਜ਼ ਨੂੰ ਬਹੁਤ ਪਸੰਦ ਆ ਰਿਹਾ ਹੈ। ਫੈਨਜ਼ ਨੇ ਅੰਮ੍ਰਿਤ ਮਾਨ ਦੀ ਪੋਸਟ ਉੱਤੇ ਕਮੈਂਟ ਕਰਕੇ ਆਪਣੀ ਪ੍ਰਤੀਕੀਰਿਆ ਦਿੱਤੀ ਹੈ।

ਹੋਰ ਪੜ੍ਹੋ : Birthday Special : ਸਾਦਗੀ ਤੇ ਖੂਬਸੂਰਤੀ ਦੀ ਅਨੋਖੀ ਮਿਸਾਲ ਹੈ ਅਦਾਕਾਰਾ ਨਮਰਤਾ ਸ਼ਿਰੋਡਕਰ

ਦੱਸਣਯੋਗ ਹੈ ਕਿ ਅੰਮ੍ਰਿਤ ਮਾਨ ਪੰਜਾਬੀ ਇੰਡਸਟਰੀ ਦੇ ਮਸ਼ਹੂਰ ਗਾਇਕ ਹਨ। ਉਨ੍ਹਾਂ ਨੇ ਪੌਲੀਵੁੱਡ ਵਿੱਚ ਕਈ ਸੁਪਰ ਹਿੱਟ ਗੀਤ ਜਿਵੇਂ ‘ਬੰਬ ਜੱਟ’, ‘ਲਾਈਫ ਸਟਾਈਲ’, ‘ਆਕੜ’,’ਟ੍ਰੈਂਡਿੰਗ ਨਖਰਾ’, ‘ਮਿੱਠੀ ਮਿੱਠੀ’, ਬਾਪੂ, ਮਾਂ, ਵਰਗੇ ਕਈ ਗੀਤ ਦਿੱਤੇ ਹਨ।

 

ਰੋਮਾਂਟਿਕ ਗੀਤਾਂ ਤੋਂ ਇਲਾਵਾ ਉਹ ਇਮੋਸ਼ਨਲ ਗੀਤਾਂ ਦੇ ਨਾਲ ਵੀ ਦਰਸ਼ਕਾਂ ਦੇ ਦਿਲਾਂ ਨੂੰ ਜਿੱਤ ਚੁੱਕੇ ਹਨ। ਪਿਛਲੇ ਸਾਲ ਉਨ੍ਹਾਂ ਦੇ ਦੋ ਭਾਵੁਕ ਗੀਤ ਮਾਂ ਤੇ ਦੂਜਾ ਗੀਤ ਬਾਪੂ ਦਰਸ਼ਕਾਂ ਨੂੰ ਕਾਫੀ ਇਮੋਸ਼ਨਲ ਕਰ ਗਏ ਸੀ। ਅਦਾਕਾਰੀ ਦੇ ਖੇਤਰ ‘ਚ ਵੀ ਕੰਮ ਕਰ ਰਹੇ ਹਨ। ਹਾਲ ਹੀ ‘ਚ ਉਨ੍ਹਾਂ ਦੀ ਆਉਣ ਵਾਲੀ ਫ਼ਿਲਮ ‘ਬੱਬਰ’ ਦਾ ਧਮਾਕੇਦਾਰ ਟੀਜ਼ਰ ਦਰਸ਼ਕਾਂ ਦੇ ਰੁਬਰੂ ਹੋਇਆ ਸੀ।

ਬੰਟੀ ਬੈਂਸ ਦੀ ਪਤਨੀ ਦਾ ਅੱਜ ਹੈ ਜਨਮ ਦਿਨ, ਬੰਟੀ ਬੈਂਸ ਨੇ ਤਸਵੀਰ ਸ਼ੇਅਰ ਕਰਕੇ ਦਿੱਤੀ ਵਧਾਈ

bunty bains ,

ਬੰਟੀ ਬੈਂਸ (Bunty Bains) ਦੀ ਪਤਨੀ (Wife) ਦਾ ਅੱਜ ਜਨਮ ਦਿਨ (Birthday) ਹੈ ।ਆਪਣੀ ਪਤਨੀ ਦੇ ਜਨਮ ਦਿਨ ‘ਤੇ ਉੇਨ੍ਹਾਂ ਨੇ ਇੱਕ ਤਸਵੀਰ ਸਾਂਝੀ ਕੀਤੀ ਹੈ ਅਤੇ ਆਪਣੀ ਪਤਨੀ ਨੂੰ ਜਨਮ ਦਿਨ ਦੀ ਵਧਾਈ ਦਿੱਤੀ ਹੈ । ਬੰਟੀ ਬੈਂਸ ਵੱਲੋਂ ਸਾਂਝੀਆਂ ਕੀਤੀਆਂ ਤਸਵੀਰਾਂ ‘ਤੇ ਉਨ੍ਹਾਂ ਦੇ ਪ੍ਰਸ਼ੰਸਕ ਵੀ ਕਮੈਂਟਸ ਕਰਕੇ ਵਧਾਈ ਦੇ ਰਹੇ ਹਨ ।ਉਨ੍ਹਾਂ ਦੀ ਪਤਨੀ ਦਾ ਨਾਂਅ ਅਮਨਪ੍ਰੀਤ ਬੈਂਸ ਹੈ ਅਤੇ ਕੁਝ ਸਮਾਂ ਪਹਿਲਾਂ ਬੰਟੀ ਬੈਂਸ ਨੇ ਆਪਣੀ ਪਤਨੀ ਦੇ ਨਾਲ ਕੁਝ ਤਸਵੀਰਾਂ ਵੀ ਸਾਂਝੀਆਂ ਕੀਤੀਆਂ ਸਨ । ਇਨ੍ਹਾਂ ਤਸਵੀਰਾਂ ਨੂੰ ਸੋਸ਼ਲ ਮੀਡੀਆ ‘ਤੇ ਕਾਫੀ ਪਸੰਦ ਕੀਤਾ ਗਿਆ ਸੀ ।

bunty bains
image From instagram

ਹੋਰ ਪੜ੍ਹੋ : ਨੀਤੂ ਕਪੂਰ ਅਤੇ ਰਿਸ਼ੀ ਕਪੂਰ ਦੀ ਅੱਜ ਹੈ ਵੈਡਿੰਗ ਐਨੀਵਰਸਰੀ, ਅਦਾਕਾਰਾ ਨੇ ਪਤੀ ਨੂੰ ਕੀਤਾ ਯਾਦ

ਬਂੰਟੀ ਬੈਂਸ ਦੇ ਵਰਕ ਫਰੰਰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਕਈ ਹਿੱਟ ਗੀਤ ਇੰਡਸਟਰੀ ਨੂੰ ਦਿੱਤੇ ਹਨ ।ਪਟਿਆਲਾ ਦੇ ਪਿੰਡ ਧਨੇਠੇ ਦੇ ਰਹਿਣ ਵਾਲੇ ਉੱਘੇ ਗੀਤਕਾਰ ਬੰਟੀ ਬੈਂਸ ਨੂੰ ਪੰਜਾਬੀ ਮਿਊਜ਼ਿਕ ਇੰਡਸਟਰੀ ‘ਚ ਆਪਣਾ ਨਾਂਅ ਬਨਾਉਣ ਲਈ ਬਹੁਤ ਮਿਹਨਤਾਂ ਕੀਤੀਆਂ ਨੇ । ਬੰਟੀ ਬੈਂਸ ਆਪਣੀ ਮਿਹਨਤ ਨਾਲ ‘ਬੰਟੀ ਬੈਂਸ ਪ੍ਰੋਡਕਸ਼ਨ’ ਨਾਂ ਦੀ ਕੰਪਨੀ ਖੜੀ ਕਰ ਲਈ ਹੈ ।

ਬੰਟੀ ਬੈਂਸ ਨੇ ਜਿੱਥੇ ਕਈ ਵੱਡੇ ਗਾਇਕਾਂ ਨਾਲ ਕੰਮ ਕੀਤਾ ਹੈ ਉੱਥੇ ਉਹਨਾਂ ਕਈ ਗਾਇਕਾਂ ਨੂੰ ਸਫਲਤਾ ਦਾ ਰਾਹ ਦਿਖਾਇਆ ਜਿਵੇਂ ਕੌਰ ਬੀ, ਜੈਨੀ ਜੌਹਲ , ਗਿਤਾਜ਼ ਬਿੰਦਰੱਖੀਆ , ਜੌਰਡਨ ਸੰਧੂ ਅਤੇ ਕਈ ਹੋਰ ਗਾਇਕ ਦੇ ਨਾਂਅ ਇਸ ਲਿਸਟ ‘ਚ ਸ਼ਾਮਿਲ ਨੇ । ਬੰਟੀ ਬੈਂਸ ਦੇ ਲਿਖੇ ਗੀਤ ਗੁਰੂ ਰੰਧਾਵਾ, ਰਣਜੀਤ ਬਾਵਾ, ਰੌਸ਼ਨ ਪ੍ਰਿੰਸ ਵਰਗੇ ਕਈ ਨਾਮੀ ਗਾਇਕ ਗਾ ਚੁੱਕੇ ਨੇ । ਬੰਟੀ ਬੈਂਸ ਇੱਕ ਤੋਂ ਬਾਅਦ ਇੱਕ ਹਿੱਟ ਗੀਤ ਇੰਡਸਟਰੀ ਨੂੰ ਦੇ ਰਹੇ ਹਨ, ਉੱਥੇ ਹੀ ਉਨ੍ਹਾਂ ਦੀ ਕੰਪਨੀ ਵੱਲੋਂ ਕਈ ਮਿਆਰੀ ਪ੍ਰੋਗਰਾਮ ਵੀ ਤਿਆਰ ਕੀਤੇ ਜਾ ਰਹੇ ਹਨ।

 

View this post on Instagram

 

A post shared by Bunty Bains (@buntybains)

ਜੌਰਡਨ ਸੰਧੂ ਨੇ ਆਪਣੀ ਪਤਨੀ ਦੇ ਨਾਲ ਕੀਤਾ ਡਾਂਸ, ਵੀਡੀਓ ਹੋਇਆ ਵਾਇਰਲ

jordan sandhu ,,

ਜੌਰਡਨ ਸੰਧੂ ( jordan sandhu) ਦਾ ਬੀਤੇ ਦਿਨ ਵਿਆਹ ਹੋ ਗਿਆ ਹੈ । ਇਸ ਵਿਆਹ ਦੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਲਗਾਤਾਰ ਵਾਇਰਲ ਹੋ ਰਹੀਆਂ ਹਨ । ਜੌਰਡਨ ਸੰਧੂ ਦਾ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ ਜਿਸ ‘ਚ ਉਹ ਆਪਣੀ ਪਤਨੀ ਦੇ ਨਾਲ ਡਾਂਸ (Dance) ਕਰਦੇ ਹੋਏ ਨਜ਼ਰ ਆ ਰਹੇ ਹਨ । ਇਸ ਵੀਡੀਓ ‘ਚ ਜੌਰਡਨ ਸੰਧੂ ਦੇ ਪਿਤਾ ਜੀ ਵੀ ਨਜ਼ਰ ਆ ਰਹੇ ਹਨ । ਇਸ ਤੋਂ ਇਲਾਵਾ ਸੋਸ਼ਲ ਮੀਡੀਆ ‘ਤੇ ਹੋਰ ਵੀ ਕਈ ਵੀਡੀਓ ਵਾਇਰਲ ਹੋ ਰਹੇ ਹਨ। ਜਿਸ ‘ਚ ਜੌਰਡਨ ਸੰਧੂ ਆਪਣੀ ਲਾੜੀ ਦੇ ਨਾਲ ਤਸਵੀਰਾਂ ਖਿਚਵਾਉਂਦੇ ਹੋਏ ਨਜ਼ਰ ਆ ਰਹੇ ਹਨ ।

jordan sandhu ,
image From instagram

ਹੋਰ ਪੜ੍ਹੋ : ਬੁਲੇਟ ‘ਤੇ ਇਸ ਲਾੜੀ ਨੇ ਕੀਤੀ ਐਂਟਰੀ, ਸੋਸ਼ਲ ਮੀਡੀਆ ‘ਤੇ ਵਾਇਰਲ ਵੀਡੀਓ

ਇਸ ਤੋਂ ਪਹਿਲਾਂ ਜੌਰਡਨ ਸੰਧੂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਵੀ ਸਾਂਝੀਆਂ ਕੀਤੀਆਂ ਹਨ । ਜਿਸ ‘ਚ ਉਹ ਆਪਣੀ ਪਤਨੀ ਦੇ ਨਾਲ ਨਜ਼ਰ ਆ ਰਹੇ ਹਨ । ਇਨ੍ਹਾਂ ਤਸਵੀਰਾਂ ਨੂੰ ਸ਼ੇਅਰ ਕਰਨ ਤੋਂ ਬਾਅਦ ਪੰਜਾਬੀ ਇੰਡਸਟਰੀ ਦੇ ਸਿਤਾਰਿਆਂ ਵੱਲੋਂ ਉਨਾਂ ਨੂੰ ਨਵੀਂ ਜ਼ਿੰਦਗੀ ਦੀ ਸ਼ੁਰੂਆਤ ਦੇ ਲਈ ਵਧਾਈਆਂ ਮਿਲ ਰਹੀਆਂ ਹਨ ।

Jordan Sandhu With Wife ,,
image From instagram

ਇਨ੍ਹਾਂ ਤਸਵੀਰਾਂ ਨੂੰ ਸ਼ੇਅਰ ਕਰਦੇ ਹੋਏ ਜੌਰਡਨ ਸੰਧੂ ਨੇ ਦੁਆਵਾਂ ਭੇਜਣ ਦੇ ਲਈ ਆਪਣੇ ਪ੍ਰਸ਼ੰਸਕਾਂ ਅਤੇ ਸਿਤਾਰਿਆਂ ਦਾ ਧੰਨਵਾਦ ਵੀ ਕੀਤਾ ਹੈ । ਸੋਸ਼ਲ ਮੀਡੀਆ ‘ਤੇ ਜੌਰਡਨ ਦੀਆਂ ਇਨ੍ਹਾਂ ਤਸਵੀਰਾਂ ਨੂੰ ਖੂਬ ਪਸੰਦ ਕੀਤਾ ਜਾ ਰਿਹਾ ਹੈ ।ਉਸ ਦੇ ਵਿਆਹ ‘ਚ ਮਨਮੋਹਨ ਵਾਰਿਸ ਆਪਣੀ ਗਾਇਕੀ ਦੇ ਨਾਲ ਸਮਾਂ ਬੰਨਦੇ ਨਜ਼ਰ ਆਏ ਸਨ । ਇਸ ਦੇ ਨਾਲ ਹੀ ਗੀਤਕਾਰ ਬੰਟੀ ਬੈਂਸ, ਰਣਜੀਤ ਬਾਵਾ, ਅੰਮ੍ਰਿਤ ਮਾਨ ਸਣੇ ਕਈ ਗਾਇਕ ਜੌਰਡਨ ਦੇ ਵਿਆਹ ‘ਚ ਪਹੁੰਚੇ ਹੋਏ ਸਨ । ਜਿਸ ਦੀਆਂ ਵੀਡੀਓ ਸੋਸ਼ਲ ਮੀਡੀਆ ਤੇ ਖੂਬ ਵਾਇਰਲ ਹੋ ਰਹੀਆਂ ਨੇ । ਬੀਤੇ ਦਿਨ ਵੀ ਜੌਰਡਨ ਦੀਆਂ ਕੁਝ ਤਸਵੀਰਾਂ ਵਾਇਰਲ ਹੋਈਆਂ ਸਨ । ਜਿਨ੍ਹਾਂ ਵਿੱਚ ਗਾਇਕ ਜੌਰਡਨ ਸੰਧੂ ਨੂੰ ਸਗਨ ਲੱਗ ਰਿਹਾ ਸੀ।