ਕਰਨ ਤੇ ਅਰਜੁਨ ਦੀ ਜੋੜੀ ਹੋਈ ਫਿਰ ਇੱਕਠੀ, ਸਲਮਾਨ ਖਾਨ ਦੇ ਜਨਮ ਦਿਨ ‘ਤੇ ਗਾਇਆ ਦੋਹਾਂ ਨੇ ਗਾਣਾ, ਦੇਖੋ ਵੀਡਿਓ 

Salman Khan, Shah Rukh Khan

ਬਾਲੀਵੁੱਡ ਦੀਆਂ ਫਿਲਮਾਂ ਵਿੱਚ ਜੈ ਅਤੇ ਵੀਰੂ ਦੀ ਦੋਸਤੀ ਤਾਂ ਤੁਸੀਂ ਬਹੁਤ ਦੇਖੀ ਹੋਵੇਗੀ ਪਰ ਅਸਲ ਜ਼ਿੰਦਗੀ ਵਿੱਚ ਸਲਮਾਨ ਖਾਨ ਅਤੇ ਸ਼ਾਹਰੁਖ ਖਾਨ ਦੀ ਦੋਸਤੀ ਸਭ ਤੋਂ ਵੱਧ ਚਰਚਾ ਵਿੱਚ ਰਹਿੰਦੀ ਹੈ । ਇਸ ਦੋਸਤੀ ਦਾ ਇੱਕ ਰੂਪ ਸਲਮਾਨ ਖਾਨ ਦੇ ੫੩ਵੇਂ ਜਨਮ ਦਿਨ ਤੇ ਦੇਖਣ ਨੂੰ ਮਿਲਿਆ ਹੈ ।ਬਾਲੀਵੁੱਡ ਦੇ ਬੈਚਲਰ ਬੁਆਏ ਸਲਮਾਨ ਖਾਨ ਨੇ ਆਪਣਾ 53 ਵਾਂ ਜਨਮ ਦਿਨ ਆਪਣੇ ਫਾਰਮ ਹਾਊਸ ਵਿੱਚ 27  ਦਸੰਬਰ ਨੂੰ ਮਨਾਇਆ ਹੈ ।

https://www.instagram.com/p/Br4Z66aH0_e/

ਇਸ ਜਨਮ ਦਿਨ ਤੇ ਬੀ-ਟਾਊਨ ਦੇ ਕਈ ਸਿਤਾਰਿਆਂ ਨੇ ਖਾਸ ਬਨਾ ਦਿੱਤਾ ਸੀ ।ਇਸ ਪਾਰਟੀ ਵਿੱਚ ਕਟਰੀਨਾ ਕੈਫ, ਸੋਨਾਕਸ਼ੀ ਸਿਨ੍ਹਾ, ਸੁਸ਼ਿਮਤਾ ਸੇਨ ਸਮੇਤ ਕਈ ਸਿਤਾਰੇ ਪਹੁੰਚੇ ਸਨ । ਇਸ ਪਾਰਟੀ ਵਿੱਚ ਸਭ ਦੀਆਂ ਅੱਖਾਂ ਸ਼ਾਹਰੁਖ ਖਾਨ ਨੂੰ ਹੀ ਲੱਭ ਰਹੀਆਂ ਸਨ । ਪਰ ਹੁਣ ਸ਼ੋਸਲ ਮੀਡੀਆ ਤੇ ਇੱਕ ਵੀਡਿਓ ਸਾਹਮਣੇ ਆਈ ਹੈ ਜਿਸ ਵਿੱਚ ਸਲਮਾਨ ਖਾਨ ਦੇ ਨਾਲ ਸ਼ਾਹਰੁਖ ਖਾਨ ਗਾਣਾ ਗਾਉਂਦੇ ਹੋਏ ਨਜ਼ਰ ਆ ਰਹੇ ਹਨ ।

https://www.instagram.com/p/Br6ChnNnR1D/

ਇਸ ਵੀਡਿਓ ਵਿੱਚ ਸਲਮਾਨ ਤੇ ਸ਼ਾਹਰੁਖ ਗਾਣਾ ਗਾ ਰਹੇ ਹਨ ‘Pyaar Hume Kis Modh Pe Le Aya’ਇਸ ਵੀਡਿਓ ਨੂੰ ਸਲਮਾਨ ਖਾਨ ਨੇ ਸ਼ੇਅਰ ਕੀਤਾ ਹੈ । ਇਹ ਵੀਡਿਓ ਲੋਕਾਂ ਵੱਲੋਂ ਖੂਬ ਪਸੰਦ ਕੀਤੀ ਜਾ ਰਹੀ ਹੈ ।

ਆਪਣੀ ਅਦਾਕਾਰੀ ਦਾ ਲੋਹਾ ਮਨਵਾਉਣ ਵਾਲੇ ਬਾਲੀਵੁੱਡ ਅਦਾਕਾਰ ਕਾਦਰ ਖਾਨ ਦੀ ਹਾਲਤ ਨਾਜ਼ੁਕ

Kader Khan

ਬਾਲੀਵੁੱਡ ਵਿੱਚ ਆਪਣੀ ਅਦਾਕਾਰੀ ਦਾ ਲੋਹਾ ਮਨਵਾਉਣ ਵਾਲੇ ਅਤੇ ਦਮਦਾਰ ਡਾਈਲੌਗ ਨਾਲ ਸਭ ਦਾ ਦਿਲ ਜਿੱਤਣ ਵਾਲੇ  ਕਾਦਰ ਖ਼ਾਨ ਦੀ ਹਾਲਤ ਕਾਫੀ ਨਾਜ਼ੁਕ ਬਣੀ ਹੋਈ ਹੈ । 81 ਸਾਲਾਂ ਦੀ ਉਮਰ ਵਾਲੇ ਕਾਦਰ ਖਾਨ ਨੂੰ ਪ੍ਰੋਗ੍ਰੇਸੀਵ ਸੁਪ੍ਰਾਂਯੂਕਲੀਅਰ ਪਾਲਸੀ ਡਿਸਆਡਰ ਨਾਂ ਦੀ ਬਿਮਾਰੀ ਨੇ ਘੇਰ ਲਿਆ ਹੈ ਇਸ ਬਿਮਾਰੀ ਕਰਕੇ ਉਨ੍ਹਾਂ ਦੇ ਦਿਮਾਗ ਨੇ ਕੰਮ ਕਰਨਾ ਬੰਦ ਕਰ ਦਿੱਤਾ ਹੈ।

https://www.instagram.com/p/BeUWfQBAMAr/?utm_source=ig_embed

ਕਾਦਰ ਖਾਨ ਦੀ ਹਾਲਤ ਨੂੰ ਦੇਖਦੇ ਹੋਏ ਉਨ੍ਹਾਂ ਨੂੰ ਵੈਂਟੀਲੇਟਰ ‘ਤੇ ਰੱਖਿਆ ਗਿਆ ਹੈ। ਕਾਦਰ ਖ਼ਾਨ ਪਿਛਲੇ ਕਈ ਸਾਲਾਂ ਤੋਂ ਆਪਣੇ ਬੇਟੇ ਸਰਫਰਾਜ਼ ਅਤੇ ਨੂੰਹ ਸ਼ਾਈਸਤਾ ਨਾਲ ਕੈਨੇਡਾ ‘ਚ ਜ਼ਿੰਦਗੀ ਗੁਜ਼ਾਰ ਰਹੇ ਹਨ । ਕਾਦਰ ਖਾਨ ਨੇ ਆਪਣੇ ਫ਼ਿਲਮੀ ਕਰੀਅਰ ‘ਚ 300  ਫ਼ਿਲਮਾਂ ‘ਚ ਐਕਟਿੰਗ ਅਤੇ 250 ਫ਼ਿਲਮਾਂ ਦੇ ਡਾਈਲੌਗ ਲਿਖ ਕੇ ਇੱਕ ਰਿਕਾਰਡ ਕਾਇਮ ਕੀਤਾ ਹੈ ।

https://www.instagram.com/p/BrcDeBlgydY/?utm_source=ig_embed

ਕਾਦਰ ਖਾਨ ਦਾ ਇਲਾਜ ਕੈਨੇਡਾ ਦੇ ਕਿਸੇ ਹਸਪਤਾਲ ਵਿੱਚ ਚੱਲ ਰਿਹਾ ਹੈ । ਕਾਦਰ ਖਾਨ ਨੂੰ ਸਾਹ ਲੈਣ ‘ਚ ਤਕਲੀਫ ਹੋ ਰਹੀ ਹੈ ਜਿਸ ਦੀ ਵਜਾ ਕਰਕੇ ਉਨ੍ਹਾਂ ਨੂੰ ਵੇਂਟੀਲੇਟਰ ‘ਤੇ ਰੱਖਿਆ ਗਿਆ ਹੈ। ਇਸ ਤੋਂ ਪਹਿਲਾਂ ਦੀ ਗੱਲ ਕੀਤੀ ਜਾਵੇ ਤਾਂ 2017 ‘ਚ ਉਹਨਾਂ ਦੇ ਗੋਡੇ ਦੀ ਵੀ ਸਰਜਰੀ ਹੋਈ ਸੀ। ਉਦੋਂ ਤੋਂ ਹੀ ਉਹਨਾਂ ਦੀ ਸਿਹਤ ਲਗਾਤਾਰ ਵਿਗੜਦੀ ਜਾ ਰਹੀ ਹੈ ।

ਜਨਮ ਦਿਨ ‘ਤੇ ਸਲਮਾਨ ਖਾਨ ਨੇ ਬੱਚਿਆਂ ਨਾਲ ਕੀਤੀ ਮਸਤੀ, ਦੇਖੋ ਵੀਡਿਓ 

Happy Birthday Salman Khan

ਸਲਮਾਨ ਖਾਨ ਨੇ ਆਪਣੇ ਫਾਰਮ ਹਾਊਸ ‘ਤੇ ਆਪਣਾ ਜਨਮ ਦਿਨ ਮਨਾਇਆ ਹੈ । ਇਸ ਮੌਕੇ ਉਹਨਾਂ ਨਾਲ ਉਹਨਾਂ ਦੇ ਪਰਿਵਾਰਕ ਮੈਂਬਰ ਅਤੇ ਬਾਲੀਵੁੱਡ ਦੇ ਕਈ ਵੱਡੇ ਸਿਤਾਰੇ ਮੌਜੂਦ ਰਹੇ । ਇਸ ਪਾਰਟੀ ਦੀਆਂ ਕੁਝ ਵੀਡਿਓ ਤੇ ਤਸਵੀਰਾਂ ਸੋਸ਼ਲ ਮੀਡੀਆ ‘ਤੇ ਸਾਹਮਣੇ ਆਈਆਂ ਹਨ ।ਪਰ ਵਾਇਰਲ ਹੋ ਰਹੀਆਂ ਇਹਨਾਂ ਵੀਡਿਓ ਵਿੱਚੋਂ ਇੱਕ ਵੀਡਿਓ ਬਹੁਤ ਹੀ ਖਾਸ ਹੈ ਇਸ ਵੀਡਿਓ ਵਿੱਚ ਸਲਮਾਨ ਖਾਨ ਆਪਣੇ ਪਰਿਵਾਰ ਦੇ ਕੁੱਝ ਬੱਚਿਆਂ ਨਾਲ ਮਸਤੀ ਕਰਦੇ ਹੋਏ ਦਿਖਾਈ ਦੇ ਰਹੇ ਹਨ ।

https://www.instagram.com/p/Br4d5EWgukM/

ਇਹ ਬੱਚੇ ਸਲਮਾਨ ਖਾਨ ਨੂੰ ਡਾਂਸ ਕਰਕੇ ਦਿਖਾ ਰਹੇ ਹਨ । ਇਸ ਵੀਡਿਓ ਵਿੱਚ ਸਲਮਾਨ ਖਾਨ ਕਾਫੀ ਖੁਸ਼ ਨਜ਼ਰ ਆ ਰਹੇ ਹਨ । ਵੀਡਿਓ ਵਿੱਚ ਬੱਚੇ ਸਲਮਾਨ ਨੂੰ ਡਾਂਸ ਦੇ ਵੱਖ ਵੱਖ ਸਟੈੱਪ ਕਰਕੇ ਦਿਖਾ ਰਹੇ ਹਨ । ਸਲਮਾਨ ਇਸ ਨੂੰ ਦੇਖ ਕੇ ਕਾਫੀ ਖੁਸ਼ ਹੋ ਰਹੇ ਹਨ ।

ਸਲਮਾਨ ਖਾਨ ਨੇ ਆਪਣੇ ਫਾਰਮ ਹਾਊਸ ‘ਤੇ ਮਨਾਇਆ ਜਨਮ ਦਿਨ, ਕਟਰੀਨਾ ਕੈਫ ਨੇ ਦਿੱਤੀ ਆਪਣੇ ਹੀ ਤਰੀਕੇ ਨਾਲ ਵਧਾਈ , ਦੇਖੋ ਵੀਡਿਓ 

Salman Khan's 53rd Birthday Party

ਬਾਲੀਵੁੱਡ ਦੇ ਸੱਲੂ ਯਾਨੀ ਸਲਮਾਨ ਆਪਣਾ 53ਵਾਂ ਜਨਮ ਦਿਨ ਮਨਾ ਰਹੇ ਹਨ। ਉਹਨਾਂ ਦੇ ਜਨਮ ਦਿਨ ਨੂੰ ਲੈ ਕੇ ਬਾਲੀਵੁੱਡ ਵਿੱਚ ਪਾਰਟੀਆਂ ਦਾ ਦੌਰ ਸ਼ੁਰੂ ਹੋ ਗਿਆ ਹੈ। ਬੀਤੀ ਰਾਤ ਵੀ ਸਲਮਾਨ ਨੇ ਆਪਣੇ ਫਾਰਮ ਹਾਊਸ ਵਿੱਚ ਬਰਥਡੇਅ ਸੈਲੀਬ੍ਰੇਟ ਕੀਤਾ ਹੈ ।

https://www.instagram.com/p/Br3-M0-Hz0A/?utm_source=ig_embed

ਇਸ ਤੋਂ ਪਹਿਲਾ ਸਲਮਾਨ ਆਪਣੇ ਪਰਿਵਾਰ ਅਤੇ ਕੁਝ ਦੋਸਤਾਂ ਨਾਲ 26 ਦਸੰਬਰ ਨੂੰ ਹੀ ਪਨਵੇਲ ਵਾਲੇ ਫਾਰਮ ਹਾਉਸ ਪਹੁੰਚੇ ਸਨ । ਖ਼ਬਰਾਂ ਦੀ ਮੰਨੀਏ ਤਾਂ ਜਨਮ ਦਿਨ ਕਰਕੇ ਸਲਮਾਨ 2  ਜਨਵਰੀ ਤੱਕ ਫਾਰਮ ਹਾਊਸ ‘ਤੇ ਹੀ ਰਹਿਣਗੇ।

katrina
katrina

ਸਲਮਾਨ ਖਾਨ ਵੱਲੋਂ ਫਾਰਮ ਹਾਊਸ ਤੇ ਕੀਤੀ ਗਈ ਪਾਰਟੀ ਦੀਆਂ ਕੁਝ ਤਸਵੀਰਾਂ ਸੋਸ਼ਲ ਮੀਡੀਆ ‘ਤੇ ਕਾਫੀ ਵਾਇਰਲ ਹੋ ਰਹੀਆਂ ਹਨ।ਸੋਸ਼ਲ ਮੀਡੀਆ ਤੇ ਜਿਹੜੀਆਂ ਤਸਵੀਰਾਂ ਵਾਇਰਲ ਹੋ ਰਹੀਆਂ ਹਨ ਉਸ ਵਿੱਚ ਸਲਮਾਨ ਖਾਨ ਦਾ ਬਰਥਡੇਅ ਕੇਕ ਕਾਫੀ ਵੱਡਾ ਅਤੇ ਸ਼ਾਨਦਾਰ ਸੀ।

sonakshi
sonakshi

ਇਸ ਦੇ ਨਾਲ ਹੀ ਉਨ੍ਹਾਂ ਦੀ ਫ਼ਿਲਮਾਂ ਦੀ ਰੀਲ ਵੀ ਕੇਕ ‘ਤੇ ਬਣੀ ਸੀ। ਇਸ ਮੌਕੇ ਸਲਮਾਨ ਕਾਫੀ ਖੁਸ਼ ਨਜ਼ਰ ਆ ਰਹੇ ਸੀ। ਨਾਲ ਹੀ ਉਨ੍ਹਾਂ ਨੇ ਮੀਡੀਆ ਲਈ ਵੀ ਫਾਰਮ ਹਾਉਸ ਤੋਂ ਬਾਹਰ ਆ ਕੇ ਵੀ ਕੇਕ ਕੱਟਿਆ ਅਤੇ ਆਪਣੀ ਖੁਸ਼ੀ ‘ਚ ਮੀਡੀਆ ਨੂੰ ਵੀ ਸ਼ਾਮਲ ਕੀਤਾ।

https://www.instagram.com/p/Br4SOxkAdbO/

ਸਲਮਾਨ ਖਾਨ ਦੀ ਪਾਰਟੀ ਦੀਆਂ ਕੁਝ ਹੋਰ ਤਸਵੀਰਾਂ :-

Salman Khan's 53rd Birthday Party
Salman Khan’s 53rd Birthday Party
bobby
bobby

ਬਾਲੀਵੁੱਡ ਐਕਟਰ ਅਨਿਲ ਕਪੂਰ ਨੇ ਆਪਣੇ ਪ੍ਰਸ਼ੰਸਕਾਂ ਨੂੰ ਦਿੱਤਾ ਖਾਸ ਤੋਹਫਾ, ਦੇਖੋ ਵੀਡਿਓ 

Anil Kapoor, Sonam Kapoor

ਬਾਲੀਵੁੱਡ ਐਕਟਰ ਆਪਣਾ 62ਵਾਂ ਜਨਮ ਦਿਨ ਮਨਾ ਰਹੇ ਹਨ, ਇਸ ਖਾਸ ਮੌਕੇ ਤੇ ਉਹਨਾਂ ਨੇ ਆਪਣੇ ਪ੍ਰਸ਼ੰਸਕਾਂ ਨੂੰ ਖਾਸ ਤੋਹਫਾ ਦਿੱਤਾ ਹੈ । ਤੋਹਫੇ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਨੇ ਇਸ ਮੌਕੇ ਆਪਣੀ ਬੇਟੀ ਦੀ ਫਿਲਮ  ‘Ek Ladki Ko Dekha Toh Aisa Laga’ ਦਾ ਪੋਸਟਰ ਜਾਰੀ ਕੀਤਾ ਹੈ । ਇਸ ਪੋਸਟਰ ਵਿੱਚ ਅਨਿਲ ਕਪੂਰ ਅਤੇ ਸੋਨਮ ਕਪੂਰ ਦਿਖਾਈ ਦੇ ਰਹੇ ਹਨ । ਇਸ ਪੋਸਟਰ ਨੂੰ ਦੇਖਕੇ ਕੋਈ ਵੀ ਇਮੋਸ਼ਨਲ ਹੋ ਜਾਵੇਂ ਕਿਉਂਕਿ ਇਸ ਵਿੱਚ ਪਿਤਾ ਤੇ ਧੀ ਦੇ ਪਿਆਰ ਨੂੰ ਦਰਸਾਇਆ ਗਿਆ ਹੈ । ਇਹੀ ਪਿਆਰ ਦੋਹਾਂ ਦੀ ਅਸਲ ਜ਼ਿੰਦਗੀ ਵਿੱਚ ਵੀ ਹੈ । ਇਸ ਫਿਲਮ ਵਿੱਚ ਜੂਹੀ ਚਾਵਲਾ ਅਤੇ ਰਾਜ ਕੁਮਾਰ ਰਾਓ ਦਿਖਾਈ ਦੇਣਗੇ ।

https://www.instagram.com/p/BrwuJ0HBQf_/

ਖਬਰਾਂ ਮੁਤਾਬਿਕ ਇਸ ਫਿਲਮ ਦੀ ਕਹਾਣੀ ਵਿੱਚ ਉਸ ਕੁੜੀ ਨੂੰ ਦਿਖਾਇਆ ਗਿਆ ਹੈ। ਜਿਹੜੀ ਆਪਣੇ ਪਿਤਾ ਦੇ ਅਫੇਅਰ ਨੂੰ ਸਵੀਕਾਰ ਕਰਨ ਦੀ ਕੋਸ਼ਿਸ਼ ਕਰਦੀ ਹੈ । ਇਸ ਫਿਲਮ ਨੂੰ ਵਿਦੂਹ ਵਿਨੋਦ ਚੋਪੜਾ ਪ੍ਰਡਿਊਸ ਕਰ ਰਹੇ ਹਨ, ਜਦੋਂ ਕਿ ਸ਼ੈਲੀ ਚੋਪੜਾ ਡਾਇਰੈਕਟ ਕਰ ਰਹੇ ਹਨ ।

ਅਨਿਲ ਕਪੂਰ ਦੇ ਫਿਲਮੀ ਸਫਰ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਦੀ 1983 ਵਿੱਚ ਆਈ ਫਿਲਮ ‘ਵੋ ਸਾਤ ਦਿਨ’ ਪਹਿਲੀ ਫਿਲਮ ਸੀ । ਇਸ ਤੋਂ ਪਹਿਲਾ ਉਹ ਕਈ ਫਿਲਮਾਂ ਵਿੱਚ ਨਜ਼ਰ ਆਏ ਸਨ। ਪਰ ਇਹਨਾਂ ਫਿਲਮਾਂ ਵਿੱਚ ਉਹਨਾਂ ਦਾ ਕਿਰਦਾਰ ਬੇਹੱਦ ਛੋਟਾ ਸੀ । ਇਸ ਫਿਲਮ ਤੋਂ ਬਾਅਦ ਅਨਿਲ ਕਪੂਰ ਇਸ ਤਰ੍ਹਾਂ ਦੇ ਅਦਾਕਾਰ ਬਣੇ ਗਏ ਜਿਨ੍ਹਾਂ ਨੂੰ ਦਰਸ਼ਕ ਅੱਜ ਵੀ ਦੇਖਣਾ ਪਸੰਦ ਕਰਦੇ ਹਨ ।

ਹਾਸੇ-ਹਾਸੇ ਵਿੱਚ ਕਿਰਨ ਖੈਰ ਨੇ ਧੋ ਕੇ ਰੱਖ ਦਿੱਤਾ ਮਲਾਇਕਾ ਅਰੋੜਾ ਨੂੰ, ਦੇਖੋ ਵੀਡਿਓ

Karan Johar, Malaika Arora and Kirron Kher
ਏਨੀਂ ਦਿਨੀਂ ਕਿਰਨ ਖੈਰ, ਮਲਾਇਕਾ ਅਰੋੜਾ ਅਤੇ ਕਰਨ ਜੌਹਰ ਇੱਕ ਟੀਵੀ ਸ਼ੋਅ ਦੇ ਜੱਜ ਦੇ ਤੌਰ ਤੇ ਛੋਟੇ ਪਰਦੇ ਤੇ ਦਿਖਾਈ ਦੇ ਰਹੇ ਹਨ । ਇਸ ਸ਼ੋਅ ਵਿੱਚ ਅਕਸਰ ਤਿੰਨਾਂ ਦਾ ਟਕਰਾ ਹੁੰਦਾ ਰਹਿੰਦਾ ਹੈ । ਇਸ ਟਰਾਅ ਦੀ ਵੀਡਿਓ ਵੀ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ । ਇਹ ਵੀਡਿਓ ਬਹੁਤ ਹੀ ਹਾਸੋ ਹੀਣੀਆਂ ਹੁੰਦੀਆਂ ਹਨ । ਕਿਰਨ ਖੈਰ ਅਕਸਰ ਮਲਾਇਕਾ ਅਤੇ ਕਰਨ ਜੌਹਰ ਨੂੰ ਉਹਨਾਂ ਦੇ ਕੱਪੜਿਆਂ ਕਰਕੇ ਟੋਕਦੀ ਰਹਿੰਦੀ ਹੈ ।
malaika arora
malaika arora
ਮਲਾਇਕਾ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਤੋਂ ਇਸੇ ਤਰ੍ਹਾਂ ਦੀ ਇੱਕ ਵੀਡਿਓ ਸ਼ੇਅਰ ਕੀਤੀ ਹੈ । ਜਿਸ ਵਿੱਚ ਕਿਰਨ ਖੈਰ ਮਲਾਇਕਾ ਨੂੰ ਉਸ ਦੀ ਡ੍ਰੈਸ ਨੂੰ ਲੈ ਟੋਕਦੀ ਹੈ । ਕਿਰਨ ਖੈਰ ਕਹਿੰਦੀ ਹੈ ਕਿ ਮਲਾਇਕਾ ਨੇ ਇਸ ਤਰ੍ਹਾਂ ਦੀ ਡ੍ਰੈਸ ਪਹਿਨੀ ਹੈ ਜਿਸ ਤਰ੍ਹਾਂ ਕਿ ਪਲਾਸਟਿਕ ਦਾ ਕਾਰਪੈਟ ਹੋਵੇ । ਇਸ ਵੀਡਿਓ ਵਿੱਚ ਕਿਰਨ ਖੈਰ ਕਹਿੰਦੀ ਹੈ ਕਿ ਮਲਾਇਕਾ ਠੰਡ ਵਿੱਚ ਮਰ ਰਹੀ ਹੈ ਪਰ ਉਹ ਪੁੱਠੀਆਂ ਸਿੱਧੀਆਂ ਡ੍ਰੈਸਾਂ ਪਾਉਣ ਤੋਂ ਬਾਜ਼ ਨਹੀਂ ਆ ਰਹੀ ।
ਇਸ ਦੇ ਨਾਲ ਹੀ ਉਹ ਵੀਡਿਓ ਬਣਾ ਰਹੇ ਕਰਨ ਜੌਹਰ ਨੂੰ ਵੀ ਵਲੈਟੇ ਵਿੱਚ ਲੈਂਦੀ ਹੈ। ਮਲਾਇਕਾ ਵੱਲੋਂ ਸ਼ੇਅਰ ਕੀਤੀ ਇਹ ਵੀਡਿਓ ਕਾਫੀ ਵਾਇਰਲ ਹੋ ਰਹੀ ਹੈ । ਇਸ ਵੀਡਿਓ ਦੇ ਵੀਵਰਜ਼ ਦੀ ਗਿਣਤੀ ਲਗਾਤਾਰ ਵੱਧ ਰਹੀ ਹੈ ਤੇ ਲੋਕ ਲਗਾਤਾਰ ਕਮੈਂਟ ਵੀ ਕਰ ਰਹੇ ਹਨ । ਭਾਵੇਂ ਕੁਝ ਵੀ ਹੈ ਇਸ ਵੀਡਿਓ ਵਿੱਚ ਵੀ ਕਿਰਨ ਖੈਰ ਦਾ ਬੇਬਾਕ ਅੰਦਾਜ਼ ਦੇਖਣ ਮਿਲ ਰਿਹਾ ਹੈ ।

 

ਸਿਰਫ ਦੋ ਸਾਲ ਦੇ ਬੱਚੇ ਦੇ ਸਾਹਮਣੇ ਫਿੱਕੀ ਪਈ ਕਰੋੜਾਂ ਰੁਪਏ ਕਮਾਉਣ ਵਾਲੀ ਕਰੀਨਾ ਕਪੂਰ, ਦੇਖੋ ਤਸਵੀਰਾਂ 

kareena-kapoor-khan

ਕਰੀਨਾ ਕਪੂਰ ਅਤੇ ਸੈਫ ਅਲੀ ਖਾਨ ਨੇ ਹਾਲ ਹੀ ਵਿੱਚ ਆਪਣੇ ਬੇਟੇ ਤੈਮੂਰ ਅਲੀ ਖਾਨ ਦਾ ਦੂਸਰਾ ਜਨਮ ਦਿਨ ਮਨਾਇਆ ਹੈ । ਭਾਵੇਂ ਇਹ ਜਨਮ ਦਿਨ ਸਾਊਥ ਅਫਰੀਕਾ ਵਿੱਚ ਮਨਾਇਆ ਗਿਆ ਹੈ ਪਰ ਜਿਸ ਤਰ੍ਹਾਂ ਸੋਸ਼ਲ ਮੀਡੀਆ ਤੇ ਤੈਮੂਰ ਦੀਆਂ ਤਸਵੀਰਾਂ ਵਾਇਰਲ ਹੋ ਰਹੀਆਂ ਹਨ ਉਸ ਤੋਂ ਲੱਗਦਾ ਹੈ ਕਿ ਇਹ ਜਨਮ ਦਿਨ ਮੁੰਬਈ ਵਿੱਚ ਮਨਾਇਆ ਗਿਆ ਹੋਵੇ ।

ਹੋਰ ਦੇਖੋ : ਸਪਨਾ ਚੌਧਰੀ ਦੇ ਬਜ਼ੁਰਗ ਵੀ ਹਨ ਫੈਨ ,ਸੋਸ਼ਲ ਮੀਡੀਆ ‘ਤੇ ਵਾਇਰਲ ਹੋਇਆ ਵੀਡਿਓ

https://www.instagram.com/p/BrkeceDgoHn/?utm_source=ig_embed

ਕਰੀਨਾ ਕਪੂਰ ਬਾਲੀਵੁੱਡ ਦੀ ਟੌਪ ਦੀ ਅਦਾਕਾਰਾ ਹੈ ਉਸ ਦੇ ਕਰੋੜਾਂ ਪ੍ਰਸ਼ੰਸਕ ਹਨ ਪਰ ਉਸ ਦੀ ਪਾਪੂਲੈਰਿਟੀ ਉਸ ਦੇ ਦੋ ਸਾਲ ਦੇ ਬੇਟੇ ਦੇ ਅੱਗੇ ਬੌਣੀ ਜਿਹੀ ਲਗਦੀ ਹੈ ।ਸੋਸ਼ਲ ਮੀਡੀਆ ਤੇ ਤੈਮੂਰ ਤੇ ਕਰੀਨਾ ਦੀ ਇੱਕ ਤਸਵੀਰ ਵਾਇਰਲ ਹੋ ਰਹੀ ਹੈ ਜਿਸ ਵਿੱਚ ਕਰੀਨਾ ਵਾਈਟ ਟੀ-ਸ਼ਰਟ ਵਿੱਚ ਦਿਖਾਈ ਦੇ ਰਹੀ ਹੈ ।

ਹੋਰ ਦੇਖੋ : ਮੱਖਣਾ ਗਾਣਾ ਰਿਲੀਜ਼ ਹੋਣ ਤੋਂ ਬਾਅਦ ਯੋ-ਯੋ ਹਨੀ ਸਿੰਘ ਨੇ ਕੀਤਾ ਨਵਾਂ ਖੁਲਾਸਾ, ਦੇਖੋ ਵੀਡਿਓ

https://www.instagram.com/p/BrniVxhA9Yn/?utm_source=ig_embed

ਪਰ ਤੈਮੂਰ ਦੀ ਕਿਊਟ ਲੁੱਟ ਦੇ ਸਾਹਮਣੇ ਕਰੀਨਾ ਫਿੱਕੀ ਪੈਂਦੀ ਨਜ਼ਰ ਆ ਰਹੀ ਹੈ । ਤੁਹਾਨੂੰ ਦੱਸ ਦਿੰਦੇ ਹਾਂ ਕਿ ਤੈਮੂਰ ਛੋਟੀ ਉਮਰ ਵਿੱਚ ਹੀ ਸੋਸ਼ਲ ਮੀਡੀਆ ਦਾ ਕਿੰਗ ਬਣ ਗਿਆ ਹੈ ।

ਹੋਰ ਦੇਖੋ : ਜਸਬੀਰ ਜੱਸੀ ਲਈ ਮੀਕਾ ਸਿੰਘ ਨੇ ਗਾਇਆ ਗਾਣਾ, ਦੇਖੋ ਵੀਡਿਓ

https://www.instagram.com/p/Brm1VcBA7xI/?utm_source=ig_embed

ਉਹਨਾਂ ਦੀ ਹਰ ਨਵੀਂ ਤਸਵੀਰ ਜੰਗਲ ਦੀ ਅੱਗ ਵਾਂਗ ਫੈਲ ਰਹੀ ਹੈ । ਕਰੀਨਾ ਤੇ ਤੈਮੂਰ ਦੀ ਸੋਸ਼ਲ ਮੀਡੀਆ ‘ਤੇ ਸਾਹਮਣੇ ਆਈ ਤਸਵੀਰ ਨੂੰ ਚਾਰ ਘੰਟੇ ਵਿੱਚ ਹੀ ਹਜ਼ਾਰਾਂ ਲਾਈਕ ਮਿਲ ਗਏ ਸਨ ।

ਫਿਲਮ ਨਿਰਮਾਤਾ ਕਰਨ ਜੌਹਰ ਦੇ ਬੱਚਿਆਂ ਦੀ ਵੀਡਿਓ ਹਰ ਇੱਕ ਦੇ ਦਿਲ ਨੂੰ ਮੋਹ ਲੈਂਦੀ ਹੈ, ਦੇਖੋ ਵੀਡਿਓ 

Karan Johar's Twins Roohi And Yash

ਫਿਲਮ ਨਿਰਮਾਤਾ ਕਰਨ ਜੌਹਰ ਆਪਣੇ ਜੁੜਵਾ ਬੱਚਿਆਂ ਨੂੰ ਬਹੁਤ ਪਿਆਰ ਕਰਦੇ ਹਨ । ਕਰਨ ਜੌਹਰ ਆਪਣੇ ਬੱਚਿਆਂ ਨੂੰ ਕਈ ਚੰਗੇ ਕੰਮ ਸਿਖਾ ਰਿਹਾ ਹੈ । ਇਸ ਸਭ ਨੂੰ ਲੈ ਕੇ ਉਹ ਇਹਨਾਂ ਬੱਚਿਆਂ ਦੀਆਂ ਤਸਵੀਰਾਂ ਅਤੇ ਵੀਡਿਓ ਸ਼ੇਅਰ ਕਰਦਾ ਰਹਿੰਦਾ ਹੈ । ਕੁਝ ਘੰਟੇ ਪਹਿਲਾਂ ਹੀ ਕਰਨ ਜੌਹਰ ਨੇ ਯਸ਼ ਅਤੇ ਰੂਹੀ ਦੀ ਇੱਕ ਵੀਡਿਓ ਸ਼ੇਅਰ ਕੀਤੀ ਹੈ । ਇਹ ਵੀਡਿਓ ਦੋਹਾਂ ਭੈਣ ਭਰਾ ਦੇ ਪਿਆਰ ਨੂੰ ਦਰਸ਼ਾਉਂਦੀ ਹੈ ।

ਹੋਰ ਦੇਖੋ: ਐਮੀ ਵਿਰਕ ਅਤੇ ਸਰਗੁਨ ਮਹਿਤਾ ਨੇ ਦੋਸਤਾਂ ਸਣੇ ਕੀਤੀ ਖੂਬ ਮਸਤੀ, ਵੀਡਿਓ ਸਾਂਝਾ ਕਰਨ ਦੇ ਦੱਸੇ ਕਾਰਨ

Roohi And Yash
Roohi And Yash

ਕਰਨ ਜੌਹਰ ਨੇ ਇਹ ਵੀਡਿਓ ਆਪਣੇ ਇੰਸਟਾਗ੍ਰਾਮ ਤੇ ਸ਼ੇਅਰ ਕੀਤੀ ਹੈ ਇਸ ਵੀਡਿਓ ਨੂੰ ਦੇਖ ਕੇ ਕਿਸੇ ਦਾ ਵੀ ਦਿਲ ਪਿਘਲ ਜਾਵੇਗਾ ਕਿਉਂਕਿ ਦੋਹਾਂ ਭੈਣ ਭਰਾ ਵਿੱਚ ਬਹੁਤ ਪਿਆਰ ਹੈ ਤੇ ਦੋਹਾਂ ਦੀ ਕਿਊਟ ਜਿਹੀ ਲੁੱਕ ਹਰ ਇੱਕ ਨੂੰ ਮੋਹ ਲੈਂਦੀ ਹੈ ।

ਹੋਰ ਦੇਖੋ: ਅੱਜ-ਕੱਲ ਜੈਸਮੀਨ ਸੈਂਡਲਾਸ ਹੈ ਬਹੁਤ ਖੁਸ਼, ਵੀਡਿਓ ਦੇਖ ਕੇ ਜਾਣੋਂ ਕਾਰਨ

https://www.instagram.com/p/Bqytx5ODN0C/

ਕਰਨ ਜੌਹਰ ਜਦੋਂ ਵੀ ਇਸ ਤਰ੍ਹਾਂ ਦੀਆਂ ਵੀਡਿਓ ਸ਼ੇਅਰ ਕਰਦੇ ਹਨ ਤਾਂ ਉਹਨਾਂ ਦੇ ਪ੍ਰਸ਼ੰਸਕ ਇਹਨਾਂ ਨੂੰ ਬਹੁਤ ਲਾਈਕ ਅਤੇ ਕਮੈਂਟ ਕਰਦੇ ਹਨ ਇੱਥੋਂ ਤੱਕ ਕਿ ਬਾਲੀਵੁੱਡ ਦੇ ਵੱਡੇ ਸਿਤਾਰੇ ਵੀ ਵੀਡਿਓ ਨੂੰ ਲਾਈਕ ਕਰਦੇ ਹਨ ।

ਹੋਰ ਦੇਖੋ: ਮੱਖਣਾ ਗਾਣਾ ਰਿਲੀਜ਼ ਹੋਣ ਤੋਂ ਬਾਅਦ ਯੋ-ਯੋ ਹਨੀ ਸਿੰਘ ਨੇ ਕੀਤਾ ਨਵਾਂ ਖੁਲਾਸਾ, ਦੇਖੋ ਵੀਡਿਓ

https://www.instagram.com/p/BrpznmkD-p7/

ਵੀਡਿਓ ਵਿੱਚ ਕਰਨ ਜੌਹਰ ਆਪਣੇ ਬੱਚਿਆਂ ਨਾਲ ਹਾਸਾ ਠੱਠਾ ਕਰਦੇ ਹਨ । ਕਰਨ ਜੌਹਰ ਦੇ ਕੰਮ ਦੀ ਗੱਲ ਕੀਤੀ ਜਾਵੇ ਤਾਂ ਉਹ ਤਖਤ ਫਿਲਮ ਤੇ ਕੰਮ ਕਰ ਰਹੇ ਹਨ । ਇਸ ਫਿਲਮ ਵਿੱਚ ਆਲੀਆ ਭੱਟ, ਰਨਵੀਰ ਸਿੰਘ, ਕਰੀਨਾ ਕਪੂਰ, ਵਿੱਕੀ ਕੌਸ਼ਲ, ਜਾਨ੍ਹਵੀ ਕਪੂਰ ਅਤੇ ਅਨਿਲ ਕਪੂਰ ਮੁੱਖ ਭੂਮਿਕਾ ਵਿੱਚ ਹਨ ।

ਪ੍ਰਿਯੰਕਾ-ਨਿਕ ਦੀ ਰਿਸੈਪਸ਼ਨ ਪਾਰਟੀ ਵਿੱਚ ਸਲਮਾਨ ਖਾਨ ਸਮੇਤ ਵੱਡੇ ਫਿਲਮੀ ਸਿਤਾਰਿਆਂ ਨੇ ਜਮਾਇਆ ਰੰਗ, ਨੱਚ ਨੱਚ ਕੇ ਹਿਲਾਇਆ ਡਾਂਸ ਫਲੋਰ, ਦੇਖੋ ਵੀਡਿਓ 

Priyanka Chopra's Star-Studded Wedding Reception

ਪ੍ਰਿਯੰਕਾ ਅਤੇ ਨਿਕ ਨੇ ਇੱਕ ਦੋ ਦਸੰਬਰ ਨੂੰ ਜੋਧਪੁਰ ਵਿੱਚ ਵਿਆਹ ਕੀਤਾ ਸੀ । ਵਿਆਹ ਦੇ 19  ਦਿਨ ਬਾਅਦ ਇਸ ਜੋੜੀ ਨੇ ਮੁੰਬਈ ਵਿੱਚ ਵਿਆਹ ਦੀ ਦੂਸਰੀ ਰਿਸੈਪਸ਼ਨ ਕੀਤੀ ਹੈ । ਜਿਸ ਵਿੱਚ ਬਾਲੀਵੁੱਡ ਦੇ ਸਿਤਾਰਿਆਂ ਸਮੇਤ ਮੀਡੀਆ ਦੇ ਲੋਕ ਵੀ ਸ਼ਾਮਿਲ ਹੋਏ ।ਇਸ ਰਿਸੈਪਸ਼ਨ ਪਾਰਟੀ ਵਿੱਚ ਸਲਮਾਨ ਖਾਨ ਸਮੇਤ ਕਈ ਵੱਡੇ ਸਿਤਾਰਿਆਂ ਨੇ ਹਾਜ਼ਰੀ ਲਗਵਾਈ ।

https://www.instagram.com/p/Brnzbc6DqMm/?utm_source=ig_embed

ਇਸ ਰਿਸੈਪਸ਼ਨ ਤੇ ਕੈਟਰੀਨਾ ਕੈਫ ਵੀ ਪਹੁੰਚੀ ।ਇਸ ਤੋਂ ਇਲਾਵਾ ਨਵੀਂ ਵਿਆਹੀ ਜੋੜੀ ਦੀਪਿਕਾ ਅਤੇ ਰਣਵੀਰ ਸਿੰਘ ਵੀ ਇਸ ਪਾਰਟੀ ਵਿੱਚ ਪਹੁੰਚੇ । ਇਸ ਤੋਂ ਇਲਾਵਾ ਕਾਜੋਲ ਵੀ ਕਾਫੀ ਸਟਾਈਲਿਸ ਲੁੱਕ ਵਿੱਚ ਨਜ਼ਰ ਆਈ ।

https://www.instagram.com/p/Brn4kHYjt4e/?utm_source=ig_embed

ਇਸ ਰਿਸੈਪਸ਼ਨ ਪਾਰਟੀ ਵਿੱਚ ਲਗਭਗ ਹਰ ਬਾਲੀਵੁੱਡ ਸਿਤਾਰਾ ਪਹੁੰਚਿਆ ਕਿਉਂਕਿ ਪ੍ਰਿਯੰਕਾ ਦੀ ਇਹ ਪਾਰਟੀ ਖਾਸ ਬਾਲੀਵੁੱਡ ਦੇ ਦੋਸਤਾਂ ਲਈ ਸੀ ।

https://www.instagram.com/p/BroA_RyjRH7/?utm_source=ig_embed

ਇਸ ਪਾਰਟੀ ਨੂੰ ਯਾਦਗਾਰ ਬਨਾਉਣ ਲਈ ਹਰ ਫਿਲਮੀ ਸਿਤਾਰੇ ਨੇ ਡਾਂਸ ਫਲੋਰ ਤੇ ਡਾਂਸ ਕੀਤਾ ।

https://www.instagram.com/p/Brnw09ojyGp/?utm_source=ig_embed

ਇਸ ਪਾਰਟੀ ਦੀਆਂ ਕੁਝ ਤਸਵੀਰਾਂ ਅਤੇ ਵੀਡਿਓ ਵਾਇਰਲ ਹੋ ਰਹੀਆਂ ਹਨ ਜਿਨ੍ਹਾਂ ਨੂੰ ਲੋਕਾਂ ਵੱਲੋਂ ਖੂਬ ਪਸੰਦ ਕੀਤਾ ਜਾ ਰਿਹਾ ਹੈ । ਇਹਨਾਂ ਤਸਵੀਰਾਂ ਤੇ ਲੋਕ ਲਗਾਤਾਰ ਕਮੈਂਟ ਕਰ ਰਹੇ ਹਨ । ਤੁਹਾਨੂੰ ਦੱਸ ਦਿੰਦੇ ਹਾਂ ਕਿ ਇਸ ਤੋਂ ਪਹਿਲਾਂ ਪ੍ਰਿਯੰਕਾ ਨੇ ਦਿੱਲੀ ਵਿੱਚ ਰਿਸੈਪਸ਼ਨ ਪਾਰਟੀ ਰੱਖੀ ਸੀ ਜਿਸ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਸ਼ਿਰਕਤ ਕੀਤੀ ਸੀ ।

https://www.instagram.com/p/Brn8hZYBumT/

https://www.instagram.com/p/Brn7_YVhBfi/

ਨਸੀਰੂਦੀਨ ਸ਼ਾਹ ਨੂੰ ਭਾਰਤ ਵਿੱਚ ਰਹਿੰਦੇ ਹੋਏ ਲੱਗਦਾ ਹੈ ਡਰ ਕਿਉਂ , ਵੇਖੋ ਵੀਡਿਓ 

Naseeruddin Shah

ਬਾਲੀਵੁੱਡ ਐਕਟਰ ਨਸੀਰੂਦੀਨ ਸ਼ਾਹ ਨੇ ਇੱਕ ਬਿਆਨ ਦੇ ਕੇ ਨਵਾਂ ਵਿਵਾਦ ਛੇੜ ਦਿੱਤਾ ਹੈ । ਉਹਨਾਂ ਨੇ ਕਿਹਾ ਹੈ ਕਿ ਉਨ੍ਹਾਂ ਨੂੰ ਅੱਜ ਦੇ ਸਮੇਂ ‘ਚ ਭਾਰਤ ‘ਚ ਰਹਿਣ ਤੋਂ ਡਰ ਲੱਗਦਾ ਹੈ। ਇੱਕ ਇੰਟਰਵਿਊ ਵਿੱਚ ਉਨ੍ਹਾਂ ਨੇ ਕਿਹਾ, “ਮੈਨੂੰ ਡਰ ਲੱਗਦਾ ਹੈ ਕਿ ਕਿਸੇ ਦਿਨ ਗੁੱਸੇ ਨਾਲ ਲੋਕਾਂ ਦੀ ਭੀੜ ਮੇਰੇ ਬੱਚਿਆਂ ਨੂੰ ਘੇਰ ਲਵੇਗੀ ਤੇ ਪੁੱਛ ਸਕਦੀ ਹੈ ਕਿ ਤੁਸੀਂ ਹਿੰਦੂ ਹੋ ਜਾਂ ਮੁਸਲਮਾਨ?”

ਹੋਰ ਵੇਖੋ : ਗਾਇਕ ਬੱਬੂ ਮਾਨ ਦੇ ਫੈਨ ਉਸ ਲਈ ਕੁਝ ਵੀ ਕਰਨ ਲਈ ਤਿਆਰ, ਦੇਖੋ ਤਸਵੀਰਾਂ

Naseeruddin Shah
Naseeruddin Shah

ਉੱਤਰ ਪ੍ਰਦੇਸ਼ ਦੇ ਬੁਲੰਦਸ਼ਹਿਰ ਵਿੱਚ ਹੋਏ ਦੰਗਿਆਂ ਦੀ ਗੱਲ ਕਰਦੇ ਹੋਏ ਨਸੀਰੂਦੀਨ ਸ਼ਾਹ ਨੇ ਕਿਹਾ ਕਿ ਭਾਰਤ ਵਿੱਚ ਇੱਕ ਗਾਂ ਦੀ ਜਾਨ ਦੀ ਕੀਮਤ ਹੈ ਪਰ ਇੱਕ ਇਨਸਾਨ ਦੀ ਜ਼ਿੰਦਗੀ ਦੀ ਕੋਈ ਕੀਮਤ ਨਹੀਂ ਹੈ ।

ਹੋਰ ਵੇਖੋ : ਪੀਟੀਸੀ ਬਾਕਸ ਆਫਿਸ ‘ਤੇ ਇਸ ਵਾਰ ਦੇਖੋ ਫਿਲਮ ‘ਇੱਕ ਟਿਕਟ’

https://www.youtube.com/watch?time_continue=79&v=Uh18VUfQJvA

ਨਸੀਰੂਦੀਨ ਮੁਤਾਬਿਕ ਦੇਸ਼ ਵਿੱਚ ਨਫਰਤ ਦਾ ਜ਼ਹਿਰ ਫੈਲ ਰਿਹਾ ਹੈ। ਇਸ ਨਫਰਤ ਨੂੰ ਰੋਕ ਪਾਉਣਾ ਬਹੁਤ ਹੀ ਮੁਸ਼ਕਿਲ ਹੈ । ਨਸੀਰੂਦੀਨ ਦੇ ਇਸ ਬਿਆਨ ਨੂੰ ਲੈ ਕੇ ਸੋਸ਼ਲ ਮੀਡੀਆ ਤੇ ਖੂਬ ਚਰਚਾ ਹੋ ਰਹੀ ਹੈ । ਲੋਕ ਕਈ ਤਰ੍ਹਾਂ ਦੇ ਕਮੈਂਟ ਕਰ ਰਹੇ ਹਨ ।