‘ਯਾਰ ਅਣਮੁੱਲੇ ਰਿਟਰਨ’ ਫ਼ਿਲਮ ਦਾ ਗੀਤ ‘ਚੁੰਨੀਆਂ’ ਮੰਨਤ ਨੂਰ ਅਤੇ ਨਿਕਿਤ ਢਿੱਲੋਂ ਦੀ ਆਵਾਜ਼ ‘ਚ ਹੋਇਆ ਰਿਲੀਜ਼

‘ਯਾਰ ਅਣਮੁੱਲੇ ਰਿਟਰਨ’ ਫ਼ਿਲਮ ਦਾ ਗੀਤ ‘ਚੁੰਨੀਆਂ’ ਰਿਲੀਜ਼ ਹੋ ਚੁੱਕਿਆ ਹੈ । ਇਸ ਗੀਤ ਨੂੰ ਨਿਕਿਤ ਢਿੱਲੋਂ ਅਤੇ ਮੰਨਤ ਨੂਰ ਨੇ ਆਪਣੀ ਆਵਾਜ਼ ਦੇ ਨਾਲ ਸ਼ਿੰਗਾਰਿਆ ਹੈ ।ਇਹ ਗੀਤ ਇੱਕ ਰੋਮਾਂਟਿਕ ਗੀਤ ਹੈ ਜਿਸ ਦੇ ਬੋਲ ਲਿਖੇ ਨੇ ਹੈਪੀ ਰਾਏਕੋਟੀ ਨੇ ਅਤੇ ਆਪਣੇ ਸੰਗੀਤ ਦੇ ਨਾਲ ਸਜਾਇਆ ਹੈ ਗੁਰਮੀਤ ਸਿੰਘ ਨੇ ।ਜੇ ਗੱਲ ਕਰੀਏ ਯਾਰ ਅਣਮੁੱਲੇ ਰਿਟਰਨਜ਼ ਜਿਹੜੀ ਕਿ ਮਲਟੀ ਸਟਾਰਰ ਫ਼ਿਲਮ ਹੈ, ਇਸ ਫ਼ਿਲਮ ‘ਚ ਹਰੀਸ਼ ਵਰਮਾ, ਪ੍ਰਭ ਗਿੱਲ, ਯੁਵਰਾਜ ਹੰਸ ਤੋਂ ਇਲਾਵਾ Jesleen Slaich, ਨਿਕੀਤ ਕੌਰ ਢਿੱਲੋਂ, ਨਵਪ੍ਰੀਤ ਅਹਿਮ ਭੂਮਿਕਾ ‘ਚ ਨਜ਼ਰ ਆਉਣਗੇ ।

ਇਹ ਫ਼ਿਲਮ ਸਾਲ 2013 ‘ਚ ਆਈ ਸੁਪਰ ਹਿੱਟ ਫ਼ਿਲਮ ‘ਯਾਰ ਅਣਮੁੱਲੇ’ ਦਾ ਸਿਕਵਲ ਹੈ ।

https://www.instagram.com/p/B-FOrerlJWG/

ਸ਼੍ਰੀ ਫ਼ਿਲਮਸ ਅਤੇ ਜਰਨੈਲ ਘੁਮਾਣ ਦੀ ਪੇਸ਼ਕਸ਼ ਅਤੇ ਬੱਤਰਾ ਸ਼ੋਅਬਿੱਜ ਦੇ ਸਹਿਯੋਗ ਨਾਲ ਇਹ ਫ਼ਿਲਮ ਤਿਆਰ ਕੀਤੀ ਗਈ ਹੈ । ਯਾਰ ਅਣਮੁੱਲੇ ਰਿਟਰਨਜ਼ ਫ਼ਿਲਮ ਦੀ ਕਹਾਣੀ ਗੁਰਜਿੰਦ ਮਾਨ ਨੇ ਲਿਖੀ ਹੈ ਤੇ ਨਿਰਦੇਸ਼ਨ ਹੈਰੀ ਭੱਟੀ ਨੇ ਕੀਤਾ ਹੈ । ਜਦਕਿ ਪ੍ਰੋਡਿਊਸਰ ਇੰਦਰਜੀਤ ਗਿੱਲ ਨੇ ਕੀਤਾ ਹੈ ।