ਫ਼ਿਲਮਾਂ ‘ਚ ਕਰੋੜਾਂ ਰੁਪਏ ਦੇ ਵਰਤੇ ਜਾਂਦੇ ਹਨ ਕੱਪੜੇ, ਬਾਅਦ ਵਿੱਚ ਹੁੰਦਾ ਹੈ ਇਹ ਹਾਲ 

ਬਾਲੀਵੁੱਡ ਫ਼ਿਲਮਾਂ ਨੂੰ ਬਨਾਉਣ ਤੇ ਕਰੋੜਾਂ ਰੁਪਏ ਖਰਚ ਕੀਤੇ ਜਾਂਦੇ ਹਨ । ਨਾਂ ਸਿਰਫ ਫ਼ਿਲਮਾਂ ਦੇ ਸੈੱਟ ਤੇ ਬਲਕਿ ਫ਼ਿਲਮਾਂ ਵਿੱਚ ਕੰਮ ਕਰਨ ਵਾਲੇ ਅਦਾਕਾਰਾਂ ਦੇ ਕੱਪੜਿਆਂ ਤੇ ਵੀ ਕਰੋੜਾਂ ਰੁਪਏ ਖਰਚ ਕੀਤੇ ਜਾਂਦੇ ਹਨ । ਕਈ ਵਾਰ ਤਾਂ ਇਸ ਤਰ੍ਹਾਂ ਦੇ ਕੱਪੜੇ ਬਣਾਏ ਜਾਂਦੇ ਹਨ ਕਿ ਆਮ ਲੋਕ ਵੀ ਉਹਨਾਂ ਕੱਪੜਿਆਂ ਦੀ ਕਾਪੀ ਕਰਨ ਲੱਗ ਜਾਂਦੇ ਹਨ । ਪਰ ਫ਼ਿਲਮਾਂ ਦੀ ਸ਼ੂਟਿੰਗ ਖਤਮ ਹੋਣ ਤੋਂ ਬਾਅਦ ਇਹਨਾਂ ਕੱਪੜਿਆਂ ਦਾ ਕੀ ਕੀਤਾ ਜਾਂਦਾ ਹੈ ਇਹ ਸਵਾਲ ਹਰ ਇੱਕ ਦੇ ਮਨ ਵਿੱਚ ਆਉਂਦਾ ਹੈ । ਇਸ ਆਰਟੀਕਲ ਵਿੱਚ ਤੁਹਾਨੂੰ ਦੱਸਾਂਗੇ ਕਿ ਇਹਨਾਂ ਕੱਪੜਿਆਂ ਦਾ ਕੀ ਕੀਤਾ ਜਾਂਦਾ ਹੈ । ਰਣਵੀਰ ਤੇ ਦੀਪਿਕਾ ਦੀ ਫ਼ਿਲਮ ਬਾਜੀਰਾਵ ਮਸਤਾਨੀ ਬਾਕਸ ਆਫ਼ਿਸ ਤੇ ਸੁਪਰ ਹਿੱਟ ਰਹੀ ਹੈ । ਇਸ ਫ਼ਿਲਮ ਦਾ ਗਾਣਾ ਨਜ਼ਰ ਜੋ ਤੇਰੀ ਲਾਗੇ ਹਿੱਟ ਰਿਹਾ ਹੈ । ਇਸ ਗਾਣੇ ਵਿੱਚ ਦੀਪਿਕਾ ਨੇ ਗੋਲਡ ਰੰਗ ਦੀ ਡ੍ਰੈਸ ਪਾਈ ਹੋਈ ਸੀ । ਇਸ ਡ੍ਰੈਸ ਨੂੰ ਫ਼ਿਲਮ ਦੇ ਪ੍ਰੋਡਕਸ਼ਨ ਹਾਊਸ ਵਿੱਚ ਸਾਂਭ ਕੇ ਰੱਖਿਆ ਗਿਆ ਹੈ ।

Deepika
Deepika

ਫ਼ਿਲਮ ਬੰਟੀ ਤੇ ਬੱਬਲੀ ਵਿੱਚ ਅਭਿਸ਼ੇਕ ਬੱਚਨ ਤੇ ਅਮਿਤਾਭ ਬੱਚਨ ਦੇ ਨਾਲ ਐਸ਼ਵਰਿਆ ਰਾਏ ਬੱਚਨ ਨੇ ਕਜਰਾਰੇ ਕਜਰਾਰੇ ਵਿੱਚ ਨਾਂ ਦਾ ਗਾਣਾ ਕੀਤਾ ਸੀ ਇਸ ਗਾਣੇ ਵਿੱਚ ਐਸ਼ਵਰਿਆ ਨੇ ਲਹਿੰਗਾ ਪਾਇਆ ਹੋਇਆ ਸੀ । ਇਸ ਲਹਿੰਗੇ ਦੀ ਵਰਤੋਂ ਕਈ ਸਾਲ ਬਾਅਦ ਫ਼ਿਲਮ ਬੈਂਡ ਬਾਜਾ ਬਾਰਾਤ ਦੇ ਗਾਣੇ ਵਿੱਚ ਕੀਤੀ ਗਈ ਸੀ ।

ਮੁਜ ਸੇ ਸ਼ਾਦੀ ਕਰੋਗੀ ਫ਼ਿਲਮ ਦੇ ਇੱਕ ਗਾਣੇ ਵਿੱਚ ਸਲਮਾਨ ਖ਼ਾਨ ਨੇ ਇੱਕ ਤੋਲੀਏ ਦੀ ਵਰਤੋਂ ਕੀਤੀ ਸੀ ਜਿਸ ਨੂੰ ਕਿ ਬਾਅਦ ਵਿੱਚ ਡੇਢ ਲੱਖ ਵਿੱਚ ਨੀਲਾਮ ਕੀਤਾ ਗਿਆਂ ਸੀ । ਇਹ ਸਾਰੀ ਰਾਸ਼ੀ ਇੱਕ ਸਮਾਜ ਸੇਵੀ ਸੰਸਥਾ ਨੂੰ ਦਿੱਤੀ ਗਈ ਸੀ ।

Salman Khan
Salman Khan

ਫ਼ਿਲਮ ਬਾਂਬੇ ਵੈਲਵੇਟ ਵਿੱਚ ਅਨੁਸ਼ਕਾ ਸ਼ਰਮਾ ਨੇ ਇੱਕ ਗਾਊਨ ਪਾਇਆ ਸੀ । ਉਹਨਾਂ ਦੇ ਇਸ ਗਾਊਨ ਨੇ ਕਾਫੀ ਸੁਰਖੀਆ ਵਟੋਰੀਆ ਸਨ । ਕਿਹਾ ਜਾਂਦਾ ਹੈ ਕਿ ਇਸ ਗਾਊਨ ਦਾ ਵਜਨ 35 ਕਿਲੋ ਸੀ । ਕਿਹਾ ਜਾਂਦਾ ਹੈ ਕਿ ਫਿਲਮ ਦੀ ਸ਼ੂਟਿੰਗ ਤੋਂ ਬਾਅਦ ਇਸ ਗਾਉਨ ਨੂੰ ਮਨੀਸ਼ ਮਲਹੋਤਰਾ ਨੇ ਵਾਪਿਸ ਲੈ ਲਿਆ ਸੀ ।

Anushka
Anushka