ਹਰ ਇੱਕ ਨੂੰ ਪਸੰਦ ਆ ਰਿਹਾ ਹੈ ਸੁਨੰਦਾ ਸ਼ਰਮਾ ਦੇ ਨਵੇਂ ਗਾਣੇ ਦਾ ਟੀਜ਼ਰ

ਪੰਜਾਬੀ ਗਾਇਕਾ ਸੁਨੰਦਾ ਸ਼ਰਮਾ ਦਾ ਨਵਾਂ ਗਾਣਾ ਰਿਲੀਜ਼ ਹੋਣ ਲਈ ਤਿਆਰ ਹੈ । ਉਹਨਾਂ ਦਾ ਇਹ ਗਾਣਾ ‘ਪਾਗਲ ਨਹੀਂ ਹੋਣਾ’ ਟਾਈਟਲ ਹੇਠ ਰਿਲੀਜ਼ ਹੋਵੇਗਾ । ਇਸ ਗਾਣੇ ਦੀ ਖ਼ਾਸ ਗੱਲ ਇਹ ਹੈ ਕਿ ਇਸ ਵਿੱਚ ਬਾਲੀਵੁੱਡ ਅਦਾਕਾਰ ਸੋਨੂੰ ਸੂਦ ਦਿਖਾਈ ਦੇਣ ਵਾਲੇ ਹਨ । ਸੋਨੂੰ ਸੂਦ ਫ਼ਿਲਮਾਂ ਵਿੱਚ ਆਪਣਾ ਦਮ ਖਮ ਦਿਖਾਉਣ ਤੋਂ ਬਾਅਦ ਮਿਊਜ਼ਿਕ ਵੀਡੀਓ ਵਿੱਚ ਡੈਬਿਊ ਕਰ ਰਹੇ ਹਨ । ਸੋਨੂੰ ਸੂਦ ਦੇ ਇਸ ਨਵੇਂ ਗਾਣੇ ਦਾ ਟੀਜ਼ਰ ਸਾਹਮਣੇ ਆ ਗਿਆ ਹੈ ਜਿਸ ਨੂੰ ਕਾਫੀ ਪਸੰਦ ਕੀਤਾ ਜਾ ਰਿਹਾ ਹੈ ।

ਹੋਰ ਪੜ੍ਹੋ :

ਬੀਬੀ ਜਗੀਰ ਕੌਰ ਤੇ ਗਾਇਕ ਦਿਲਜੀਤ ਦੋਸਾਂਝ ਬਣੇ ਦੁਨੀਆ ਦੇ ਸਭ ਤੋਂ ਪ੍ਰਭਾਵਸ਼ਾਲੀ ਸਿੱਖ, ‘ਦ ਸਿੱਖ ਗਰੁੱਪ’ ਵੱਚੋਂ 100 ਪ੍ਰਭਾਵਸ਼ਾਲੀ ਸਿੱਖਾਂ ਦੀ ਸੂਚੀ ਜਾਰੀ

ਸ਼ਿਲਪਾ ਸ਼ੈੱਟੀ ਦੇ ਪਤੀ ਰਾਜ ਕੁੰਦਰਾ ਨੇ ਸਾਂਝਾ ਕੀਤਾ ਵੀਡੀਓ

sunanda-sharma

 

ਸੁਨੰਦਾ ਸ਼ਰਮਾ ਨੇ ਇਸ ਟੀਜ਼ਰ ਨੂੰ ਆਪਣੇ ਇੰਸਟਾਗ੍ਰਾਮ ਤੇ ਸ਼ੇਅਰ ਕੀਤਾ ਹੈ । ਲੋਕਾਂ ਨੂੰ ਇਹ ਕਾਫੀ ਪਸੰਦ ਆਇਆ ਹੈ । ਲੋਕ ਇਸ ਤੇ ਲਗਾਤਾਰ ਕਮੈਂਟ ਕਰਕੇ ਆਪਣਾ ਪ੍ਰਤੀਕਰਮ ਦੇ ਰਹੇ ਹਨ । ਇਸ ਗਾਣੇ ਵਿੱਚ ਸੋਨੂੰ ਨੇ ਆਰਮੀ ਅਫ਼ਸਰ ਦਾ ਕਿਰਦਾਰ ਨਿਭਾਇਆ ਹੈ ।

sunanda-sharma

ਇਸ ਗਾਣੇ ਨੂੰ 15 ਜਨਵਰੀ ਨੂੰ ਰਿਲੀਜ਼ ਕੀਤਾ ਜਾਣਾ ਹੈ । ਸੁਨੰਦਾ ਸ਼ਰਮਾ ਦਾ ਕਹਿਣਾ ਹੈ ਕਿ ਇਹ ਗਾਣਾ ਉਹਨਾਂ ਦੇ ਦਿਲ ਦੇ ਕਰੀਬ ਹੈ । ਇਹ ਗਾਣਾ ਹਰ ਇੱਕ ਦੇ ਦਿਲ ਦੇ ਤਾਰ ਜ਼ਰੂਰ ਛੂਹੇਗਾ । ਸੋਨੂੰ ਸੂਦ ਜਿਹੜੇ ਕਿ ਦੇਸ਼ ਦੇ ਹੀਰੋ ਬਣੇ ਹਨ ਉਹ ਇਸ ਗਾਣੇ ਵਿੱਚ ਬਿਲਕੁਲ ਫਿੱਟ ਬੈਠਦੇ ਹਨ’ ।