ਕਰਮਜੀਤ ਅਨਮੋਲ ਦਾ ਨਵਾਂ ਪੰਜਾਬੀ ਗੀਤ ” ਗਿੱਧਾ ” ਹੋਇਆ ਰਿਲੀਜ

ਪੰਜਾਬੀ ਫ਼ਿਲਮ ਇੰਡਸਟਰੀ ਦੇ ਮਸ਼ਹੂਰ ਐਕਟਰ ” ਕਰਮਜੀਤ ਅਨਮੋਲ ” punjabi singer ਦਾ ਹਾਲ ਹੀ ਵਿੱਚ ਇੱਕ ਨਵਾਂ ਗੀਤ ਰਿਲੀਜ ਹੋਇਆ ਹੈ ਜਿਸਦਾ ਨਾਮ ਹੈ ” ਗਿੱਧਾ ” | ਇਸਦੀ ਜਾਣਕਾਰੀ ਕਰਮਜੀਤ ਅਨਮੋਲ ਆਪਣੇ ਇੰਸਟਾਗ੍ਰਾਮ ਦੇ ਜਰੀਏ ਇਸ ਗੀਤ ਦੀ ਵੀਡੀਓ ਦੁਆਰਾ ਸਭ ਨਾਲ ਸਾਂਝੀ ਕੀਤੀ ਹੈ | ਇਹ ਇੱਕ ਡਿਊਟ ਗੀਤ ਹੈ | ਇਸ ਗੀਤ ਨੂੰ ਕਰਮਜੀਤ ਅਨਮੋਲ ਅਤੇ ਰਮਨ ਰੋਮਾਨਾ ਨੇਂ ਆਪਣੀ ਮਿੱਠੀ ਅਵਾਜ ਨਾਲ ਸਿੰਗਾਰਿਆ ਹੈ | ਇਸ ਗੀਤ ਦੇ ਬੋਲ ” ਦੀਪ ਕੰਡਿਆਰਾ ” ਦੁਆਰਾ ਲਿਖੇ ਗਏ ਹਨ ਅਤੇ ਇਸ ਗੀਤ ਨੂੰ ਮਿਊਜ਼ਿਕ ” ਜੈਸੋਨ ਥਿੰਦ ” ਦੁਆਰਾ ਦਿੱਤਾ ਗਿਆ ਹੈ |

https://www.instagram.com/p/BoLrJS3nire/?taken-by=karamjitanmol

ਕਰਮਜੀਤ ਅਨਮੋਲ ਦਾ ਇਹ ਗੀਤ ਪੰਜਾਬੀ ਸੱਭਿਆਚਾਰ ਨੂੰ ਦਰਸਾ ਰਿਹਾ ਹੈ | ਜਿਥੇ ਇਸ ਗੀਤ ਚ ਕਰਮਜੀਤ ਅਨਮੋਲ ਮੁਟਿਆਰ ਨੂੰ ਗਿੱਧਾ ਪਾਉਣ ਲਈ ਕਹਿ ਰਹੇ ਹਨ ਓਥੇ ਹੀ ਰਮਨ ਰੋਮਾਨਾ ਕਹਿ ਰਹੇ ਹਨ ਕਿ ਕੋਈ ਐਸੀ ਬੋਲੀ ਪਾ ਕਿ ਮੈਂ ਨੱਚ ਨੱਚ ਕਮਲੀ ਹੋਜਾ | ਇਸ ਗੀਤ ਨੂੰ ਫੈਨਸ ਵੱਲੋਂ ਬਹੁਤ ਹੀ ਪਸੰਦ ਕੀਤਾ ਜਾ ਰਿਹਾ ਹੈ | ਕਰਮਜੀਤ ਅਨਮੋਲ ਮਸ਼ਹੂਰ ਪੰਜਾਬੀ ਐਕਟਰ ਅਤੇ ਗਾਇਕ ਹੋਣ ਦੇ ਨਾਲ ਨਾਲ ਪ੍ਰੋਡਿਊਸਰ ਵੀ ਹਨ | ਕਰਮਜੀਤ ਅਨਮੋਲ ਇਸ ਗੀਤ ਤੋਂ ਪਹਿਲਾ ਵੀ ਕਾਫੀ ਸਾਰੇ ਗੀਤ ਗਾ ਚੁੱਕੇ ਹਨ ਜਿਵੇਂ ਕਿ ” ਯਾਰਾ ਵੇ ਯਾਰਾ , ਤੂੰ ਤੇ ਮੈਂ , ਤੇਰਾ ਨਾਮ , ਮਿੱਠੜੇ ਬੋਲ ” ਆਦਿ ਅਤੇ ਇਹਨਾਂ ਗੀਤਾਂ ਨੂੰ ਫੈਨਸ ਵੱਲੋਂ ਬਹੁਤ ਹੀ ਪਸੰਦ ਕੀਤਾ ਗਿਆ |