‘ਕਿੱਟੀ ਪਾਰਟੀ’ ‘ਚ ਪਹੁੰਚ ਕੇ ਗੁਰਪ੍ਰੀਤ ਘੁੱਗੀ ਮਾਣ ਰਹੇ ਅਨੰਦ ਤਸਵੀਰ ਕੀਤੀ ਸਾਂਝੀ

ਗੁਰਪ੍ਰੀਤ ਘੁੱਗੀ ਜਲਦ ਕਰਨ ਵਾਲੇ ਹਨ ਕਿੱਟੀ ਪਾਰਟੀ ‘ਤੇ ਇਸ ਪਾਰਟੀ ‘ਚ ਸ਼ਾਮਿਲ ਹੋਣਗੇ ਉਪਾਸਨਾ ਸਿੰਘ,ਹਾਰਬੀ ਸੰਘਾ, ਜਸਵਿੰਦਰ ਭੱਲਾ ਅਤੇ ਅਨੀਤਾ ਦੇਵਗਨ । ਇਹ ਹੀ ਨਹੀਂ ਰਾਣਾ ਰਣਬੀਰ ਵੀ ਇਸ ਕਿੱਟੀ ਪਾਰਟੀ ‘ਚ ਤੁਹਾਨੂੰ ਵਿਖਾਈ ਦੇਣਗੇ ।ਇਸ ਪਾਰਟੀ ‘ਚ ਹਰ ਕੋਈ ਕਰੇਗਾ ਇਨਜਵਾਏ ‘ਤੇ ਪੈਣਗੀਆਂ ਧਮਾਲਾਂ । ਜੀ ਹਾਂ ਤੁਸੀਂ ਸੋਚ ਰਹੇ ਹੋਵੋਗੇ ਕਿ ਸ਼ਾਇਦ ਪਾਲੀਵੁੱਡ ਦੇ ਇਹ ਅਦਾਕਾਰ ਕਿਸੇ ਪਾਰਟੀ ‘ਚ ਜਾਣ ਵਾਲੇ ਹਨ ਤਾਂ ਅਜਿਹਾ ਨਹੀਂ ਹੈ ।

ਹੋਰ ਵੇਖੋ : ਜਦੋਂ ਕਪਿਲ ਸ਼ਰਮਾ ਦੀ ਭੈਣ ਨੇ ਹੀ ਉਨ੍ਹਾਂ ਨੂੰ ਪਛਾਨਣ ਤੋਂ ਕੀਤਾ ਇਨਕਾਰ ,ਕਪਿਲ ਸ਼ਰਮਾ ਨੇ ਪਾਏ ਤਰਲੇ

https://www.instagram.com/p/BpoKjKdHkvG/?hl=en&taken-by=ghuggigurpreet

ਦਰਅਸਲ ਇਹ ਨਾਂਅ ਹੈ ਗੁਰਪ੍ਰੀਤ ਘੁੱਗੀ ਦੀ ਅਗਲੀ ਫਿਲਮ ਦਾ । ਜਿਸ ‘ਚ ਇਹ ਸਾਰੇ ਕਲਾਕਾਰ ਨਜ਼ਰ ਆਉਣਗੇ । ਇਸ ਫਿਲਮ ਦੀ ਇੱਕ ਤਸਵੀਰ ਗੁਰਪ੍ਰੀਤ ਘੁੱਗੀ ਨੇ ਆਪਣੇ ਇੰਸਟਾਗ੍ਰਾਮ ‘ਤੇ ਸਾਂਝੀ ਕੀਤੀ ਹੈ । ਗੁਰਪ੍ਰੀਤ ਘੁੱਗੀ ਦੀ ਇਸ ਅਗਲੀ ਫਿਲਮ ਦੀ ਸ਼ੂਟਿੰਗ ਸ਼ੁਰੂ ਹੋ ਚੁੱਕੀ ਹੈ ।ਇਸ ਫਿਲਮ ਧੀ ਕਹਾਣੀ ਪੰਜ ਮੱਧ ਵਰਗੀ ਔਰਤਾਂ ਦੇ ਆਲੇ ਦੁਆਲੇ ਘੁੰਮਦੀ ਹੈ ।

ਹੋਰ ਵੇਖੋ : ਲਾਵਾਂ ਫੇਰੇ ਦੇ ਸੈੱਟ ਤੇ ਗੁਰਪ੍ਰੀਤ ਘੁੱਗੀ ਅਤੇ ਬੀ.ਐਨ ਸ਼ਰਮਾ ਵਿਚਕਾਰ ਹੋਈ ਲੜਾਈ

ਇਹ ਪੰਜੇ ਔਰਤਾਂ ਜਿਨ੍ਹਾਂ ‘ਚ ਉਪਾਸਨਾ ਸਿੰਘ ,ਕੇਂਟ ਅਰੋੜਾ ,ਨੀਲੂ ਕੋਹਲੀ ,ਅਨੀਤਾ ਦੇਵਗਨ  ਇਹ ਸਭ ਸਧਾਰਨ ਔਰਤਾਂ ਨੇ ਅਤੇ ਇਹ ਸਭ ਇੱਕਠੀਆਂ ਹੀ ਯੋਗਾ ਕਲਾਸਾਂ ਅਤੇ ਹੋਰ ਐਕਟੀਵਿਟੀ ‘ਚ ਭਾਗ ਲੈਂਦੀਆਂ ਹਨ ਅਤੇ ਇਨਜੁਆਏ ਕਰਦੀਆਂ ਨੇ । ਪਰ ਇਨ੍ਹਾਂ ਨੇ ਪਤੀ ਨਵ ਬਾਜਵਾ ,ਗੁਰਪ੍ਰੀਤ ਘੁੱਗੀ ,ਜਸਵਿੰਦਰ ਭੱਲਾ ਅਤੇ ਰਾਣਾ ਰਣਬੀਰ ਅਤੇ ਹਾਰਬੀ ਸੰਘਾ ਸਰਕਾਰੀ ਨੌਕਰਸ਼ਾਹ ਨੇ ਪਰ ਉਨ੍ਹਾਂ ਦੀਆਂ ਖਾਹਿਸ਼ਾਂ ਪੂਰੀਆਂ ਨਹੀਂ ਕਰ ਪਾਉਂਦੇ ।ਪਰ ਕਹਾਣੀ ‘ਚ ਟਵਿਸਟ ਉਦੋਂ ਆਉਂਦਾ ਹੈ ਜਦੋਂ ਇਨ੍ਹਾਂ ਸਭ ਦੀਆਂ ਪਤਨੀਆਂ ਆਪਣੇ ਪਤੀਆਂ ਨੂੰ ਦੱਸੇ ਬਗੈਰ ਥਾਈਲੈਂਡ ਚਲੀਆਂ ਜਾਂਦੀਆਂ ਨੇ ।