ਉਹ ਫਿਲਮ ਜਿਸ ਨੂੰ ਯਾਦ ਕਰਕੇ ਭਾਵੁਕ ਹੋ ਗਏ ਗੁਰਪ੍ਰੀਤ ਘੁੱਗੀ ,ਵੇਖੋ ਵੀਡਿਓ 

ਗੁਰਪ੍ਰੀਤ ਘੁੱਗੀ ਨੂੰ ਯਾਦ ਆਈ ਦਸ ਸਾਲ ਪਹਿਲਾਂ ਬਣੀ ਫਿਲਮ ‘ਚੱਕ ਦੇ ਫੱਟੇ’। ਸਮੀਪ ਕੰਗ ਦੇ ਨਿਰਦੇਸ਼ਨ ਹੇਠ ਅੱਜ ਤੋਂ ਦਸ ਸਾਲ ਪਹਿਲਾਂ ਬਣੀ ਇਸ ਫਿਲਮ ਨੂੰ ਲੈ ਕੇ ਗੁਰਪ੍ਰੀਤ ਘੁੱਗੀ ਭਾਵੁਕ ਹੋ ਗਏ । ਕਿਉਂਕਿ ਗੁਰਪ੍ਰੀਤ ਘੁੱਗੀ ਨੇ ਇਸ ਫਿਲਮ ‘ਚ ਜਿਨ੍ਹਾਂ ਕਲਾਕਾਰਾਂ ਨਾਲ ਕੰਮ ਕੀਤਾ ਸੀ ਉਨ੍ਹਾਂ ਕਲਾਕਾਰਾਂ  ਚੋਂ ਦੋ ਕਲਾਕਾਰ ਇਸ ਦੁਨੀਆ ਤੋਂ ਰੁਖਸਤ ਹੋ ਚੁੱਕੇ ਹਨ । ਕਿਉਂਕਿ ਇਸ ਫਿਲਮ ‘ਚ ਅਦਾਕਾਰੀ ਅਤੇ ਕਾਮੇਡੀ ਦੇ ਖੇਤਰ ‘ਚ ਮੱਲਾਂ ਮਾਰਨ ਮਰਹੂਮ ਜਸਪਾਲ ਭੱਟੀ ਜੀ ਅਤੇ ਵਿਵੇਕ ਸ਼ੌਕ ਵੀ ਮੁੱਖ ਭੂਮਿਕਾਵਾਂ ‘ਚ ਸਨ ।

ਹੋਰ ਵੇਖੋ : ‘ਕਿੱਟੀ ਪਾਰਟੀ’ ‘ਚ ਪਹੁੰਚ ਕੇ ਗੁਰਪ੍ਰੀਤ ਘੁੱਗੀ ਮਾਣ ਰਹੇ ਅਨੰਦ ਤਸਵੀਰ ਕੀਤੀ ਸਾਂਝੀ

https://www.instagram.com/p/BquOyFPAo4O/

ਜਿਨ੍ਹਾਂ ਨੇ ਆਪਣੀ ਕਾਮੇਡੀ ਰਾਹੀਂ ਲੋਕਾਂ ਦੇ ਢਿੱਡੀਂ ਪੀੜ੍ਹਾਂ ਪਾਈਆਂ ਸਨ । ਉਸ ਸਮੇਂ ਇਸ ਫਿਲਮ ਨੂੰ ਲੋਕਾਂ ਨੇ ਖੂਬ ਪਸੰਦ ਕੀਤਾ ਸੀ ਅਤੇ ਅੱਜ ਵੀ ਇਸ ਫਿਲਮ ਲੋਕਾਂ ‘ਚ ਓਨੀ ਹੀ ਮਕਬੂਲ ਹੈ ।ਇਹ ਕਾਮੇਡੀ ਫਿਲਮ ਅੱਜ ਤੋਂ ਦਸ ਸਾਲ ਪਹਿਲਾਂ ਅਠਾਈ ਨਵੰਬਰ ਨੂੰ ਰਿਲੀਜ਼ ਹੋਈ ਸੀ ਅਤੇ ਗੁਰਪ੍ਰੀਤ ਘੁੱਗੀ ਨੂੰ ਇਹ ਦਿਨ ਅੱਜ ਵੀ ਯਾਦ ਹੈ ।

ਹੋਰ ਵੇਖੋ : ਗੁਲਾਬੀ ਕੁਈਨ ਜੈਸਮੀਨ ਸੈਂਡਲਾਸ ਨੂੰ ਚੜਿਆ ਨਵਾਂ ਰੰਗ ,ਵੇਖੋ ਵੀਡਿਓ

https://www.youtube.com/watch?v=uuyaf8bW0V8

ਇਸ ਦਿਨ ਇਸ ਫਿਲਮ ਦੇ ਮਰਹੂਮ ਕਲਾਕਾਰਾਂ ਨੂੰ ਲੈ ਕੇ ਗੁਰਪ੍ਰੀਤ ਘੁੱਗੀ ਭਾਵੁਕ ਹੋ ਗਏ ਅਤੇ ਉਨ੍ਹਾਂ ਨੇ ਇਸ ਫਿਲਮ ਦਾ ਪੋਸਟਰ ਸਾਂਝਾ ਕਰਦੇ ਹੋਏ ਆਪਣੇ ਇੰਸਟਾਗ੍ਰਾਮ ‘ਤੇ ਲਿਖਿਆ ਕਿ ‘ਦਸ ਸਾਲ ਪਹਿਲਾਂ ਅੱਜ ਦੇ ਦਿਨ ਰਿਲੀਜ਼ ਹੋਈ ਸੀ ‘ਚੱਕ ਦੇ ਫੱਟੇ’ ਵੀ ਆਲਵੇਜ਼ ਮਿਸ ਯੂ ਜਸਪਾਲ ਭੱਟੀ ਜੀ ਐਂਡ ਵਿਵੇਕ ਸ਼ੌਕ ਭਾਜੀ’।

chakk de phatte
chakk de phatte

ਇਸ ਫਿਲਮ ‘ਚ ਵਿਵੇਕ ਸ਼ੌਕ ,ਸਮੀਪ ਕੰਗ ,ਜਸਵਿੰਦਰ ਭੱਲਾ ਅਤੇ ਗੁਰਪ੍ਰੀਤ ਘੁੱਗੀ ਦੇ ਨਾਲ ਮਾਹੀ ਗਿੱਲ ਵੀ ਮੁੱਖ ਭੂਮਿਕਾਵਾਂ ‘ਚ ਸਨ ਅਤੇ ਇਹ ਤਿੰਨੇ ਕਲਾਕਾਰ ਮਾਹੀ ਗਿੱਲ ਨੂੰ ਪਾਉਣ ਲਈ ਜੀ ਤੋੜ ਮਿਹਨਤ ਕਰਦੇ ਨੇ ।

chakk de phatte
chakk de phatte

ਮਾਹੀ ਗਿੱਲ ਨੂੰ ਪਾਉਣ ਲਈ ਇਨ੍ਹਾਂ ਸਭ ਨੇ ਕਾਮੇਡੀ ਕਰਕੇ ਜੋ ਸਭ ਦੇ ਢਿੱਡੀਂ ਪੀੜਾਂ ਪਾਈਆਂ ਉਹ ਇਸ ਫਿਲਮ ਨੂੰ ਵੇਖਣ ਵਾਲੇ ਭਲੀ ਭਾਂਤ ਜਾਣਦੇ ਨੇ ।

chakk de phatte
chakk de phatte