ਗੁਰਪ੍ਰੀਤ ਘੁੱਗੀ ਨੂੰ ਫਿਲਮ ਦੇ ਸੈੱਟ ‘ਤੇ ਚੜ੍ਹਿਆ ਇਹ ਕਿਹੋ ਜਿਹਾ ਬੁਖਾਰ, ਦੇਖੋ ਵੀਡੀਓ

ਗੁਰਪ੍ਰੀਤ ਘੁੱਗੀ ਨੂੰ ਫਿਲਮ ਦੇ ਸੈੱਟ ‘ਤੇ ਚੜ੍ਹਿਆ ਇਹ ਕਿਹੋ ਜਿਹਾ ਬੁਖਾਰ, ਦੇਖੋ ਵੀਡੀਓ : ਸ਼ੋਸ਼ਲ ਮੀਡੀਆ ਦਾ ਬੁਖਾਰ ਤਾਂ ਅੱਜ ਕੱਲ ਹਰ ਇੱਕ ਨੂੰ ਚੜ੍ਹਿਆ ਪਿਆ ਹੈ। ਸਾਡੇ ਫ਼ਿਲਮੀ ਸਿਤਾਰੇ ਵੀ ਇਸ ਤੋਂ ਨਹੀਂ ਬਚ ਸਕੇ। ਜੀ ਹਾਂ ਜੇਕਰ ਯਕੀਨ ਨਹੀਂ ਹੋ ਰਿਹਾ ਤਾਂ ਖੁਦ ਦੇਖ ਲਵੋ ਗੁਰਪ੍ਰੀਤ ਘੁੱਗੀ ਹੋਰਾਂ ਨੂੰ ਜਿੰਨ੍ਹਾਂ ਨੂੰ ਸ਼ੋਸ਼ਲ ਮੀਡੀਆ ਦਾ ਬੁਖਾਰ ਅਜਿਹਾ ਹੋਇਆ ਹੈ ਕਿ ਸ਼ੋਸ਼ਲ ਮੀਡੀਆ ਦੇ ਨਾਮ ਲਏ ਤੋਂ ਬਿਨਾਂ ਹਿੱਲ ਜੁੱਲ ਵੀ ਨਹੀਂ ਰਹੇ। ਉਹਨਾਂ ਦੇ ਆਸ ਪਾਸ ਪੰਜਾਬੀ ਇੰਡਸਟਰੀ ਦੇ ਹੋਰ ਵੀ ਅਦਾਕਾਰ ਖੜੇ ਅਵਾਜ਼ਾਂ ਮਾਰ ਰਹੇ ਹਨ। ਜਿੰਨ੍ਹਾਂ ‘ਚ ਰਾਜਵੀਰ ਜਵੰਦਾ, ਹਾਰਬੀ ਸੰਘਾ ਅਤੇ ਰਘਵੀਰ ਬੋਲੀ ਵੀ ਨਜ਼ਰ ਆ ਰਹੇ ਹਨ।

 

View this post on Instagram

 

Social Media bukhar @rajvirjawandaofficial @raghveerboliofficial

A post shared by Gurpreet Ghuggi (@ghuggigurpreet) on


ਵੀਡੀਓ ‘ਚ ਭਾਵੇਂ ਇਹ ਅਦਾਕਾਰ ਐਕਟਿੰਗ ਹੀ ਕਰ ਰਹੇ ਹਨ ਪਰ ਵੱਡਾ ਸੰਦੇਸ਼ ਵੀ ਦੇ ਰਹੇ ਹਨ। ਸ਼ੋਸ਼ਲ ਮੀਡੀਆ ਦਾ ਬੁਖਾਰ ਤਾਂ ਆਮ ਤੋਂ ਲੈ ਕੇ ਸੈਲੇਬ੍ਰਿਟੀਜ਼ ਦੇ ਸਰ ਚੜ੍ਹ ਕੇ ਬੋਲ ਰਿਹਾ ਹੈ। ਹਰ ਕੋਈ ਸ਼ੋਸ਼ਲ ਮੀਡੀਆ ਨੂੰ ਆਪਣੇ ਹਿਸਾਬ ਨਾਲ ਵਰਤ ਰਿਹਾ ਹੈ। ਗੁਰਪ੍ਰੀਤ ਘੁੱਗੀ ਹੋਰਾਂ ਦਾ ਇਹ ਵੀਡੀਓ ਰਾਜਵੀਰ ਜਵੰਦਾ ਦੀ ਅਗਲੀ ਫਿਲਮ ‘ਯਮਲਾ’ ਦੇ ਸੈੱਟ ਦਾ ਪ੍ਰਤੀਤ ਹੋ ਰਿਹਾ ਹੈ ਜਿਸ ਦਾ ਸ਼ੂਟ ਕੁਝ ਦਿਨ ਪਹਿਲਾਂ ਹੀ ਸ਼ੁਰੂ ਹੋਇਆ ਹੈ।

ਹੋਰ ਵੇਖੋ : ਬਿੰਨੂ ਢਿੱਲੋਂ ਤੇ ਗੁਰਪ੍ਰੀਤ ਘੁੱਗੀ ਅਗਲੇ ਸਾਲ ‘ਹੇਰਾ ਫੇਰੀ’ ਕਰਦੇ ਆਉਣਗੇ ਨਜ਼ਰ, ਰਾਜ ਸਿੰਘ ਬੇਦੀ ਦਾ ਵੀ ਮਿਲੇਗਾ ਸਾਥ


ਦੱਸ ਦਈਏ ਫ਼ਿਲਮ ਦਾ ਸ਼ੂਟ ਅੰਮ੍ਰਿਤਸਰ ‘ਚ ਚੱਲ ਰਿਹਾ ਹੈ। ਯਮਲਾ ਫ਼ਿਲਮ ‘ਚ ਰਾਜਵੀਰ ਜਵੰਦਾ ਅਤੇ ਸਾਨਵੀ ਧੀਮਾਨ ਦੀ ਜੁਗਲਬੰਦੀ ਦੇਖਣ ਨੂੰ ਮਿਲੇਗੀ। ਰਾਜਵੀਰ ਜਵੰਦਾ ਅਤੇ ਸਾਨਵੀ ਧੀਮਾਨ ਤੋਂ ਇਲਾਵਾ ਗੁਰਪ੍ਰੀਤ ਘੁੱਗੀ, ਹਾਰਬੀ ਸੰਘਾ, ਨਵਨੀਤ ਢਿੱਲੋਂ ਤੇ ਕਈ ਹੋਰ ਦਿੱਗਜ ਕਲਾਕਾਰ ਨਜ਼ਰ ਆਉਣਗੇ। ਯਮਲਾ ਫ਼ਿਲਮ ਨੂੰ ਰਾਕੇਸ਼ ਮਹਿਤਾ ਡਾਇਰੈਕਟ ਕਰ ਰਹੇ ਹਨ। ਯਮਲਾ ਫ਼ਿਲਮ ਨੂੰ ਗੋਲਡਨ ਬ੍ਰਿਜ਼ ਫ਼ਿਲਮ ਦੇ ਲੇਬਲ ਹੇਠ ਰਿਲੀਜ਼ ਕੀਤਾ ਜਾਵੇਗਾ।