ਗੁਰੂ ਰੰਧਾਵਾ ਨੇ ਸਾਂਝੀ ਕੀਤੀ ਕਾਲਜ ਦੇ ਦਿਨਾਂ ਦੀ ਤਸਵੀਰ, ਪ੍ਰਸ਼ੰਸਕਾਂ ਨੂੰ ਆ ਰਹੀ ਪਸੰਦ

ਗੁਰੂ ਰੰਧਾਵਾ (Guru Randhawa) ਨੇ ਆਪਣੇ ਕਾਲਜ ਦੇ ਦਿਨਾਂ ਦੀ ਇੱਕ ਤਸਵੀਰ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝੀ ਕੀਤੀ ਹੈ ।ਗਾਇਕ ਦੀ ਇਹ ਤਸਵੀਰ ਉਦੋਂ ਦੀ ਹੈ, ਜਦੋਂ ਉਹ ਐੱਮ ਬੀ ਏ ਕਰ ਰਿਹਾ ਸੀ । ਇਸ ਤਸਵੀਰ ‘ਚ ਗੁਰੂ ਰੰਧਾਵਾ ਕਾਫੀ ਸਿਹਤਮੰਦ ਨਜ਼ਰ ਆ ਰਹੇ ਹਨ ਅਤੇ ਪਹਿਲੀ ਨਜ਼ਰੇ ਵੇਖਣ ‘ਤੇ ਕੋਈ ਵੀ ਉਨ੍ਹਾਂ ਨੂੰ ਪਛਾਣ ਨਹੀਂ ਸਕਦਾ ।

Guru,, -min
Image From Instagram

ਹੋਰ ਪੜ੍ਹੋ : ਭੈਣ ਦੇ ਨਾਲ ਨਜ਼ਰ ਆ ਰਿਹਾ ਇਹ ਬੱਚਾ ਹੈ ਬਾਲੀਵੁੱਡ ਦਾ ਮਸ਼ਹੂਰ ਅਦਾਕਾਰ, ਕਈ ਹਿੱਟ ਫ਼ਿਲਮਾਂ ‘ਚ ਆ ਚੁੱਕਿਆ ਹੈ ਨਜ਼ਰ

ਇਹ ਤਸਵੀਰ ਉਨ੍ਹਾਂ ਦੇ ਪ੍ਰਸ਼ੰਸਕਾਂ ਨੂੰ ਵੀ ਪਸੰਦ ਆ ਰਹੀ ਹੈ ਅਤੇ ਫੈਨਸ ਇਸ ‘ਤੇ ਲਗਾਤਾਰ ਕਮੈਂਟਸ ਕਰ ਰਹੇ ਹਨ । ਗੁਰੂ ਰੰਧਾਵਾ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਕਈ ਹਿੱਟ ਗਾਣੇ ਇੰਡਸਟਰੀ ਨੂੰ ਦਿੱਤੇ ਹਨ । ਵਿਸ਼ਵ ਪੱਧਰ ‘ਤੇ ਗੁਰੂ ਰੰਧਾਵਾ ਦੀ ਵੱਡੀ ਪਛਾਣ ਹੈ ।

Guru, -min
Image From Instagram

ਉਨ੍ਹਾਂ ਨੇ ਪੰਜਾਬੀ ਇੰਡਸਟਰੀ ਦੇ ਨਾਲ-ਨਾਲ ਬਾਲੀਵੁੱਡ ਨੂੰ ਵੀ ਕਈ ਹਿੱਟ ਗੀਤਾਂ ਦੇ ਨਾਲ ਨਵਾਜ਼ਿਆ ਹੈ । ਬਾਲੀਵੁੱਡ ਦੀਆਂ ਕਈ ਫ਼ਿਲਮਾਂ ‘ਚ ਗੁਰੂ ਰੰਧਾਵਾ ਦੇ ਗੀਤ ਵੱਜਦੇ ਸੁਣਾਈ ਦਿੰਦੇ ਹਨ । ਇੰਡਸਟਰੀ ‘ਚ ਇਸ ਮੁਕਾਮ ਨੂੰ ਹਾਸਿਲ ਕਰਨ ਦੇ ਲਈ ਉਨ੍ਹਾਂ ਨੇ ਕਰੜੀ ਮਿਹਨਤ ਕੀਤੀ ਹੈ ।ਉਨ੍ਹਾਂ ਨੇ ਹਾਲੀਵੁੱਡ ਦੇ ਗਾਇਕਾਂ ਦੇ ਨਾਲ ਵੀ ਕਈ ਗੀਤ ਗਾਏ ਹਨ । ਜੋ ਕਿ ਕਾਫੀ ਮਕਬੂਲ ਹੋਏ ਹਨ ਅਤੇ ਕੌਮਾਂਤਰੀ ਪੱਧਰ ‘ਤੇ ਉਨ੍ਹਾਂ ਦੀ ਵੱਡੀ ਫੈਨ ਫਾਲੋਵਿੰਗ ਹੈ ।

 

View this post on Instagram

 

A post shared by Guru Randhawa (@gururandhawa)