ਗੁਰੂ ਰੰਧਾਵਾ ਦਾ ਨਵਾਂ ਗਾਣਾ ‘ਏਸੇ ਨਾ ਛੋੜੋ’ ਲੋਕਾਂ ਨੂੰ ਆ ਰਿਹਾ ਹੈ ਖੂਬ ਪਸੰਦ

ਗੁਰੁ ਰੰਧਾਵਾ (Guru Randhawa ) ਦਾ ਰੋਮਾਂਟਿਕ ਗਾਣਾ ‘ਏਸੇ ਨਾ ਛੋੜੋ ਮੂਝੇ’ (Aise Na Chhoro) ਉਹਨਾਂ ਦੇ ਪ੍ਰਸ਼ੰਸਕਾਂ ਨੂੰ ਖੂਬ ਪਸੰਦ ਆ ਰਿਹਾ ਹੈ । ਇਹ ਗਾਣਾ ਹਰ ਥਾਂ ਤੇ ਵੱਜਦਾ ਸੁਣਾਈ ਦੇ ਰਿਹਾ ਹੈ । ਇਸ ਗੀਤ ਵਿੱਚ ਗੁਰੁ ਰੰਧਾਵਾ ਦੇ ਨਾਲ ਪਹਿਲੀ ਵਾਰ ਮ੍ਰਿਣਾਲ ਠਾਕੁਰ ਨਜ਼ਰ ਆਈ ਹੈ । ਇਹ ਗਾਣਾ ਖੱਟੀ ਮਿੱਠੀ ਪ੍ਰੇਮ ਕਹਾਣੀ ਨੂੰ ਬਿਆਨ ਕਰਦਾ ਹੈ ।

Image Source: Instagram

ਹੋਰ ਪੜ੍ਹੋ :

ਸਰਦੀਆਂ ‘ਚ ਗੁਣ ਦੀ ਚਾਹ ਪੀਣਾ ਸਿਹਤ ਹੈ ਫਾਇਦੇਮੰਦ, ਕਈ ਬਿਮਾਰੀਆਂ ਤੋਂ ਮਿਲਦੀ ਹੈ ਰਾਹਤ

Guru Randhawa-family pic
Image Source: Instagram

ਇਸ ਕਹਾਣੀ ਨੂੰ ਬਰਫੀਲੀ ਪਹਾੜੀਆਂ ਤੇ ਫ਼ਿਲਮਾਇਆ ਗਿਆ ਹੈ । ਕਸ਼ਮੀਰ ਦੀਆਂ ਖੂਬਸੁਰਤ ਵਾਦੀਆਂ ਵਿੱਚ ਗੁਰੁ ਰੰਧਾਵਾ (Guru Randhawa )  ਦੇ ਫ਼ਿਲਮਾਇਆ ਗਿਆ ਹੈ ਅਤੇ ਇਸ ਗੀਤ ਦੇ ਬੋਲ ਹਰ ਇੱਕ ਦੇ ਦਿਲ ਨੂੰ ਛੂਹ ਲੈਂਦੇ ਹਨ । ਇਸ ਗੀਤ ਦਾ ਮਿਊਜ਼ਿਕ Manan Bhardwaj ਨੇ ਤਿਆਰ ਕੀਤਾ ਹੈ ਜਦੋਂ ਕਿ ਗੀਤ ਦੇ ਬੋਲ ਰਸ਼ਮੀ ਵਿਰਾਗ ਨੇ ਲਿਖੇ ਹਨ ।

 

View this post on Instagram

 

A post shared by Guru Randhawa (@gururandhawa)

ਇਸ ਗੀਤ ਨੂੰ ਲੈ ਕੇ ਮ੍ਰਿਣਾਲ ਠਾਕੁਰ (Mrunal Thakur ) ਕਾਫੀ ਉਤਸ਼ਾਹਿਤ ਹੈ । ਉਸ ਦਾ ਕਹਿਣਾ ਹੈ ਕਿ ਇਸ ਗੀਤ ਦੀ ਸ਼ੂਟਿੰਗ ਦੌਰਾਨ ਉਸ ਨੂੰ ਬਹੁਤ ਮਜਾ ਆਇਆ ਕਿਉਂਕਿ ਉਸ ਦਾ ਸੁਫਨਾ ਸੀ ਕਿ ਉਹ ਬਰਫ ਦੇ ਉਪਰ ਡਰਾਇਵ ਕਰੇ । ਇਸ ਗੀਤ ਨੇ ਉਸ ਦੇ ਮਨ ਦੀ ਇੱਛਾ ਨੂੰ ਪੂਰਾ ਕਰ ਦਿੱਤਾ ਹੈ ।