ਹਰਭਜਨ ਸਿੰਘ ਨੇ ਲਗਾਇਆ ਤਾਮਿਲ ਗੀਤ ਨੂੰ ਆਪਣੀ ਆਵਾਜ਼ ਦਾ ਤੜਕਾ, ਦੇਖੋ ਵੀਡੀਓ

ਇੰਡੀਆਨ ਕ੍ਰਿਕਟ ਖਿਡਾਰੀ ਹਰਭਜਨ ਸਿੰਘ ਜਿਹੜੇ ਆਪਣੀ ਫਿਰਕੀ ਗੇਂਦਬਾਜ਼ੀ ਨਾਲ ਕਾਫੀ ਫੇਮਸ ਹਨ। ਅੱਜ-ਕੱਲ੍ਹ ਹਰਭਜਨ ਸਿੰਘ ਆਈ. ਪੀ. ਐਲ. 2019 ‘ਚ ਚੇਨਈ ਸੁਪਰ ਕਿੰਗਜ਼ ਵੱਲੋਂ ਖੇਡਦੇ ਨਜ਼ਰ ਆ ਰਹੇ ਹਨ।

ਹੋਰ ਵੇਖੋ:ਦੇਖੋ ਹਰਫ਼ ਚੀਮਾ ਦੀ ਪ੍ਰੀਵੈਡਿੰਗ ਵੀਡੀਓ, ਬਹੁਤ ਸ਼ਾਨਦਾਰ ਨਜ਼ਰ ਆ ਰਹੀ ਹੈ ਹਰਫ਼ ਚੀਮਾ ਤੇ ਜੈਸਮੀਨ ਦੀ ਜੋੜੀ

ਹਰਭਜਨ ਸਿੰਘ ਜੋ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੇ ਹਨ। ਉਹਨਾਂ ਨੇ ਆਪਣੀ ਇੱਕ ਵੀਡੀਓ ਇੰਸਟਾਗ੍ਰਾਮ ਉੱਤੇ ਅਪਲੋਡ ਕੀਤੀ ਹੈ। ਇਸ ਵੀਡੀਓ ਚ ਉਹ ਤਾਮਿਲ ਗੀਤ ਗਾਉਂਦੇ ਹੋਏ ਨਜ਼ਰ ਆ ਰਹੇ ਹਨ। ਇਹ ਤਾਮਿਲ ਗੀਤ ਉਨ੍ਹਾਂ ਨੇ ਆਪਣੀ ਟੀਮ ਚੇਨਈ ਸੁਪਰ ਕਿੰਗਜ਼ ਦੇ ਲਈ ਗਾਇਆ ਹੈ।ਫੈਨਜ਼ ਵੱਲੋਂ ਵੀਡੀਓ ਨੂੰ ਖੂਬ ਪਸੰਦ ਕੀਤਾ ਜਾ ਰਿਹਾ ਹੈ। ਇਸ ਤੋਂ ਪਹਿਲਾਂ ਵੀ ਉਹਨਾਂ ਨੇ ਇੱਕ ਵੀਡੀਓ ਸ਼ੇਅਰ ਕੀਤੀ ਹੈ, ਜਿਸ ‘ਚ ਉਹ ਮਹਿੰਦਰ ਸਿੰਘ ਧੋਨੀ, ਸੁਰੇਸ਼ ਰੈਣਾ ਅਤੇ ਡੀ.ਜੇ ਬ੍ਰਾਵੋ  ਨਾਲ ਮਸਤੀ ਕਰਦੇ ਹੋਏ ਨਜ਼ਰ ਆ ਰਹੇ ਹਨ।

View this post on Instagram

 

Shoot time + Funtime with @chennaiipl @mahi7781 @sureshraina3 @djbravo47

A post shared by Harbhajan Turbanator Singh (@harbhajan3) on

ਹਰਭਜਨ ਸਿੰਘ ਜਿਹਨਾਂ ਨੇ ਆਪਣੀ ਸਪਿਨ ਬਾਊਲਿੰਗ ਦੇ ਨਾਲ ਕਈ ਦਿੱਗਜ ਖਿਡਾਰੀਆਂ ਨੂੰ ਆਊਟ ਕੀਤਾ ਅਤੇ ਆਪਣੀ ਬੱਲੇਬਾਜ਼ੀ ਨਾਲ ਇੰਡੀਆਨ ਕ੍ਰਿਕਟ ਟੀਮ ਨੂੰ ਕਈ ਵਾਰ ਜਿੱਤ ਹਾਸਿਲ ਕਰਨ ‘ਚ ਯੋਗਦਾਨ ਪਾਇਆ ਹੈ।