ਗੁਰਦੁਆਰਾ ਸੱਚਖੰਡ ਸਾਹਿਬ ਦਾ ਇਤਿਹਾਸ ,ਪਾਕਿਸਤਾਨ ਦੇ ਫਰੂਖਾਬਾਦ ‘ਚ ਸਥਿਤ ਹੈ ਗੁਰਦੁਆਰਾ ਸਾਹਿਬ 

ਪਹਿਲੀ ਪਾਤਸ਼ਾਹੀ ਗੁਰੂ ਨਾਨਕ ਦੇਵ ਜੀ ਜਿਨ੍ਹਾਂ ਨੇ ਕੁਲ ਲੁਕਾਈ ਨੂੰ ਇਸ ਭਵ ਸਾਗਰ ਤੋਂ ਪਾਰ ਉਤਾਰਨ ਲਈ ਕਈ ਉਦਾਸੀਆਂ ਕੀਤੀਆਂ ।ਉਨ੍ਹਾਂ ਨਾਲ ਸਬੰਧਤ ਕਈ ਗੁਰਦੁਆਰਾ ਸਾਹਿਬ ਦੁਨੀਆ ਭਰ ‘ਚ ਸੁਸ਼ੋਭਿਤ ਨੇ । ਅੱਜ ਅਸੀਂ ਤੁਹਾਨੂੰ ਇੱਕ ਅਜਿਹੇ ਹੀ ਗੁਰਦੁਆਰਾ ਸਾਹਿਬ ਬਾਰੇ ਦੱਸਣ ਜਾ ਰਹੇ ਹਾਂ ਜੋ ਪਾਕਿਸਤਾਨ ਦੇ ਫਰੂਖਾਬਾਦ ਤੋਂ ਚਾਰ ਕਿਲੋਮੀਟਰ ਦੀ ਦੂਰੀ ‘ਤੇ ਪਿੰਡ ਝਿਊਰਕਾਣਾ ‘ਚ ਸਥਿਤ ਹੈ । ਜਿੱਥੇ ਗੁਰੂ ਨਾਨਕ ਦੇਵ ਜੀ ਨੇ ਸੱਚਾ ਸੌਦਾ ਕੀਤਾ ਸੀ ,ਪਰ ਇਸ ਗੁਰਦੁਆਰਾ ਸਾਹਿਬ ਤੋਂ ਚਾਰ ਸੋ ਮੀਟਰ ਦੀ ਦੂਰੀ ‘ਤੇ ਸਥਿਤ ਹੈ ਗੁਰਦੁਆਰਾ ਸੱਚਖੰਡ ਸਾਹਿਬ । ਬਹੁਤ ਹੀ ਘੱਟ ਲੋਕਾਂ ਨੂੰ ਇਸ ਗੁਰਦੁਆਰਾ ਸਾਹਿਬ ਦੇ ਇਤਿਹਾਸ ਬਾਰੇ ਪਤਾ ਹੈ । ਸੱਚੇ ਪਾਤਸ਼ਾਹ ਜਦੋਂ ਲੋਕਾਂ ਨੂੰ ਤਾਰਦੇ ਹੋਏ ਇਸ ਅਸਥਾਨ ‘ਤੇ ਪੁੱਜੇ ਸਨ ਤਾਂ ਇਸੇ ਅਸਥਾਨ ‘ਤੇ ਬੈਠ ਕੇ ਉਸ ਪ੍ਰਮਾਤਮਾ ਦੀ ਭਗਤੀ ‘ਚ ਲੀਨ ਰਹਿੰਦੇ ਸਨ ਅਤੇ ਗੁਰੂ ਨਾਨਕ ਦੇਵ ਜੀ ਇੱਥੇ ਹੀ ਲੋੜਵੰਦਾਂ ਅਤੇ ਜ਼ਰੂਰਤਮੰਦਾਂ ਲਈ ਲੰਗਰ ਤਿਆਰ ਕਰਵਾਉਂਦੇ ਸਨ ।

ਹੋਰ ਵੇਖੋ : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਫ਼ਿਲਮ “ਨਾਨਕ ਸਾਹ ਫ਼ਕੀਰ” ਉੱਤੇ ਲਗਾਈ ਰੋਕ

gurudwra sahib
gurudwra sahib

1947 ਦੀ ਵੰਡ ਸਮੇਂ ਆਲੇ ਦੁਆਲੇ ਦੇ ਪਿੰਡ ਜਿੱਥੇ ਵੀ ਸਿੱਖ ਰਹਿੰਦੇ ਸਨ ਗੁਰਦੁਆਰਾ ਸੱਚਾ ਸੌਦਾ ਅਤੇ ਗੁਰਦੁਆਰਾ ਸੱਚਖੰਡ ਸਾਹਿਬ ‘ਚ ਇੱਕਠੇ ਹੋਏ ਅਤੇ ਇੱਥੋਂ ਹੀ ਚੱਲ ਕੇ ਚੜਦੇ ਪੰਜਾਬ ਵੱਲ ਰਵਾਨਾ ਹੋਏ।ਇਸ ਤੋਂ ਬਾਅਦ ਹੀ ਸਿੱਖਾਂ ਦਾ ਹਮੇਸ਼ਾ ਲਈ ਇਨ੍ਹਾਂ ਗੁਰੂ ਧਾਮਾਂ ਨਾਲ ਵਿਛੋੜਾ ਪੈ ਗਿਆ । ਇੱਥੇ ਹੀ ਗੁਰੂ ਨਾਨਕ ਦੇਵ ਜੀ ਨੇ ਸੱਚਾ ਸੌਦਾ ਕੀਤਾ ਸੀ । ਜਦੋਂ ਗੁਰੂ ਸਾਹਿਬ ਇਸ ਅਸਥਾਨ ‘ਤੇ ਬਿਰਾਜਮਾਨ ਸਨ ਤਾਂ ਇੱਕ ਵਪਾਰੀ ਉੱਥੋਂ ਦੀ ਗੁਜ਼ਰਿਆ । ਗੁਰੂ ਨਾਨਕ ਸਾਹਿਬ ਨੇ ਉਸ ਵਪਾਰੀ ਨੂੰ ਲੰਗਰ ਛੱਕਣ ਲਈ ਕਿਹਾ ।ਪਰ ਵਪਾਰੀ ਨੇ ਕਿਹਾ ਕਿ ਉਹ ਲੰਗਰ ਛਕ ਕੇ ਆਇਆ ਹੈ । ਜਿਸ ਤੋਂ ਬਾਅਦ ਗੁਰੂ ਸਾਹਿਬ ਨੇ ਉਸ ਨੂੰ ਪੁੱਛਿਆ ਕਿ ਉਹ ਕਿਸ ਚੀਜ਼ ਦਾ ਵਪਾਰ ਕਰਦਾ ਹੈ ਤਾਂ ਉਸ ਨੇ ਕਿਹਾ ਕਿ ਉਹ ਇੱਕ ਵਪਾਰੀ ਹੈ ਅਤੇ ਰੇਤ ਰੋੜੇ ਦਾ ਕੰਮ ਕਰਦਾ ਹੈ ।

gurdwara sachkhand sahib
gurdwara sachkhand sahib

ਉਹ ਥੋੜੀ ਦੂਰ ਗਿਆ ਤਾਂ ਉਸ ਦੇ ਖੱਚਰ ਬੈਠ ਗਏ । ਜਦੋਂ ਉਸ ਨੇ ਵੇਖਿਆ ਤਾਂ ਉਸ ਦਾ ਗੁੜ ਸ਼ੱਕਰ ਰੇਤ ਰੋੜੇ ‘ਚ ਤਬਦੀਲ ਹੋ ਚੁੱਕਿਆ ਸੀ ।ਜਿਸ ਤੋਂ ਬਾਅਦ ਉਹ ਵਾਪਸ ਮੁੜਿਆ ਤੇ ਉਸ ਨੇ ਗੁਰੂ ਨਾਨਕ ਦੇਵ ਜੀ ਦੇ ਚਰਨਾਂ ‘ਤੇ ਢਹਿ ਪਿਆ ਅਤੇ ਉਨ੍ਹਾਂ ਤੋਂ ਮੁਆਫੀ ਮੰਗੀ ਅਤੇ ਕਿਹਾ ਕਿ ਉਹ ਤਾਂ ਮਖੌਲ ਕਰ ਰਿਹਾ ਸੀ ।ਜਿਸ ਤੋਂ ਬਾਅਦ ਗੁਰੂ ਨਾਨਕ ਦੇਵ ਜੀ ਨੇ ਕਿਹਾ ਕਿ ਇਸ ਅਸਥਾਨ ਤੋਂ ਜੋ ਵੀ ਭਰੇਂਗਾ ਅਤੇ ਉਹੀ ਨਿਕਲੇਗੀ ਅਤੇ ਜੋ ਵੀ ਚੀਜ਼ ਲਿਜਾਏਗਾ ਉਹ ਗਰੀਬਾਂ ‘ਚ ਲੰਗਰ ਵੰਡੀ । ਇਸ ਤੋਂ ਬਾਅਦ ਉਹ ਵਪਾਰੀ ਹਮੇਸ਼ਾ ਲਈ ਉੱਥੇ ਸੇਵਾ ਕਰਦਾ ਰਿਹਾ ।ਵੰਡ ਤੋਂ ਪਹਿਲਾਂ ਇਸ ਗੁਰਦੁਆਰਾ ਸਾਹਿਬ ‘ਚ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੁੰਦਾ ਸੀ ਪਰ ਹੁਣ ਇਸ ਗੁਰੂ ਧਾਮ ਨੂੰ ਮੁੜ ਤ੍ਹੋ ਸਹੇਜ ਕੇ ਰੱਖਣ ਲਈ ਉਪਰਾਲੇ ਕੀਤੇ ਜਾ ਰਹੇ ਨੇ ।