ਗਿੱਪੀ ਗਰੇਵਾਲ ਅਤੇ ਹੌਬੀ ਧਾਲੀਵਾਲ ਦਾ ਇਹ ਵੀਡੀਓ ਸੋਸ਼ਲ ਮੀਡੀਆ ‘ਤੇ ਖੂਬ ਹੋ ਰਿਹਾ ਵਾਇਰਲ

ਗਿੱਪੀ ਗਰੇਵਾਲ ਨੇ ਹੌਬੀ ਧਾਲੀਵਾਲ ਅੱਗੇ ਰੱਖੀ ਇਹ ਮੰਗ, ਹੌਬੀ ਧਾਲੀਵਾਲ ਨੇ ਵੀ ਦਿੱਤਾ ਇਸ ਤਰ੍ਹਾਂ ਦਾ ਜਵਾਬ, ਵੀਡੀਓ ਸੋਸ਼ਲ ਮੀਡੀਆ ‘ਤੇ ਖੂਬ ਕੀਤਾ ਜਾ ਰਿਹਾ ਪਸੰਦ
ਗਿੱਪੀ ਗਰੇਵਾਲ ਅਤੇ ਹੌਬੀ ਧਾਲੀਵਾਲ ਦਾ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਕਾਫੀ ਵਾਇਰਲ ਹੋ ਰਿਹਾ ਹੈ ।ਇਸ ਵੀਡੀਓ ‘ਚ ਗਿੱਪੀ ਗਰੇਵਾਲ ਨੂੰ ਹੌਬੀ ਧਾਲੀਵਾਲ ਪੁੱਛਦੇ ਹਨ ਕਿ ਕੀ ਖਾਏਂਗਾ! ਜਿਸ ‘ਤੁੇ ਗਿੱਪੀ ਗਰੇਵਾਲ ਕਹਿੰਦੇ ਹਨ ਕਿ ਮੈਂ ਤੈਨੂੰ ਖਾਵਾਂਗਾ ।ਜਿਸ ‘ਤੇ ਹੌਬੀ ਕਹਿੰਦੇ ਹਨ ਕਿ ਖਾ ਲਈਂ ਮੈਂ ਨਿਕਲ ਆਉਂ ਤੇਰੇ ਢਿੱਡ ਵਿੱਚੋਂ।

https://www.instagram.com/p/CDTrR8ulhcI/?utm_source=ig_web_copy_link

ਇਸ ਵੀਡੀਓ ਨੂੰ ਦੋਵਾਂ ਦੇ ਪ੍ਰਸ਼ੰਸਕਾਂ ਵੱਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ ਅਤੇ ਫੈਨਸ ਵੱਲੋਂ ਲਗਾਤਾਰ ਇਸ ‘ਤੇ ਕਮੈਂਟ ਕੀਤੇ ਜਾ ਰਹੇ ਹਨ ।ਦੱਸ ਦਈਏ ਕਿ ਦੋਵਾਂ ਨੇ ਕਈ ਫ਼ਿਲਮਾਂ ‘ਚ ਇੱਕਠਿਆਂ ਕੰਮ ਕੀਤਾ ਹੈ । ਉਹ ਮੰਜੇ ਬਿਸਤਰੇ ‘ਚ ਇੱਕਠੇ ਨਜ਼ਰ ਆਏ ਸਨ ਅਤੇ ਇਸ ਫ਼ਿਲਮ ਨੂੰ ਵੀ ਕਾਫੀ ਪਸੰਦ ਕੀਤਾ ਗਿਆ ਸੀ ।

https://www.instagram.com/p/CDK5EVPgdEn/

ਇਸ ਤੋਂ ਇਲਾਵਾ ਹੋਰ ਕਈ ਫ਼ਿਲਮਾਂ ‘ਚ ਵੀ ਉਹ ਨਜ਼ਰ ਆ ਚੁੱਕੇ ਹਨ । ਗਿੱਪੀ ਗਰੇਵਾਲ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਗਾਇਕੀ ਤੋਂ ਆਪਣੇ ਕਰੀਅਰ ਦੀ ਸ਼ੁਰੂਆਤ ਕਰਨ ਵਾਲੇ ਇਸ ਗਾਇਕ ਨੇ ਜਿੱਥੇ ਕਈ ਹਿੱਟ ਗੀਤ ਮਾਂ ਬੋਲੀ ਦੀ ਝੋਲੀ ਪਾਏ ਹਨ, ਉੱਥੇ ਹੀ ‘ਅਰਦਾਸ’ ਵਰਗੀ ਬਲਾਕਬਸਟਰ ਫ਼ਿਲਮ ਦਿੱਤੀ ਹੈ ।ਇਸ ਦੇ ਨਾਲ ਹੀ ਹੋਰ ਵੀ ਕਈ ਹਿੱਟ ਫ਼ਿਲਮਾਂ ਇੰਡਸਟਰੀ ਨੂੰ ਦਿੱਤੀਆਂ ਹਨ ।

https://www.instagram.com/p/CDFx-AwgVQI/