ਜਾਣੋ ਪੰਜਾਬੀ ਇੰਡਸਟਰੀ ਦੇ ਰੌਅਬਦਾਰ ਅਦਾਕਾਰ ਹੌਬੀ ਧਾਲੀਵਾਲ ਬਾਰੇ, ਕਿਵੇਂ ਛੋਟੋ ਜਿਹੇ ਪਿੰਡ ਚਪਰੌੜਾ ਤੋਂ ਤੈਅ ਕੀਤਾ ਪੰਜਾਬੀ ਫ਼ਿਲਮਾਂ ਦਾ ਸਫ਼ਰ

ਪੰਜਾਬੀ ਇੰਡਸਟਰੀ ਦੇ ਦਿੱਗਜ ਅਦਾਕਾਰ ਹੌਬੀ ਧਾਲੀਵਾਲ ਜਿਨ੍ਹਾਂ ਨੇ ਆਪਣੀ ਅਦਾਕਾਰੀ ਦੇ ਨਾਲ ਪੰਜਾਬੀ ਫ਼ਿਲਮਾਂ ‘ਚ ਖ਼ਾਸ ਜਗ੍ਹਾ ਬਣਾ ਲਈ ਹੈ । ਉਹ ਲਗਪਗ ਹਰ ਦੂਜੀ ਪੰਜਾਬੀ ਫ਼ਿਲਮ ‘ਚ ਅਦਾਕਾਰੀ ਕਰਦੇ ਹੋਏ ਦਿਖਾਈ ਦਿੰਦੇ ਨੇ । ਸ਼ਾਇਦ ਹੀ ਅਜਿਹੀ ਕੋਈ ਹੀ ਫ਼ਿਲਮ ਹੋਵੇਗੀ ਜਿਸ ਉਹ ਨਾ ਨਜ਼ਰ ਆਉਣ । ਜ਼ਿਆਦਾਤਰ ਫ਼ਿਲਮਾਂ ‘ਚ ਉਨ੍ਹਾਂ ਦੇ ਰੌਅਬ ਵਾਲੇ ਹੀ ਕਿਰਦਾਰ ਹੁੰਦੇ ਨੇ । ਜਿਸ ਕਰਕੇ ਇਸ ਵਾਰ ਉਨ੍ਹਾਂ ਨੂੰ ਬੈਸਟ ਸਪੋਟਿੰਗ ਐਕਟਰ ਦੇ ਲਈ ਨੌਮੀਨੇਟ ਕੀਤਾ ਗਿਆ ਹੈ । ਦੂਰਬੀਨ ਫ਼ਿਲਮ ‘ਚ ਨਿਭਾਏ ਕਿਰਦਾਰ ਲਈ ਉਨ੍ਹਾਂ ਨੂੰ ਨੌਮੀਨੇਟ ਕੀਤਾ ਗਿਆ ਹੈ । ਜੋ ਤੁਹਾਨੂੰ ਵੀ ਉਨ੍ਹਾਂ ਦਾ ਪੁਲਿਸ ਅਫ਼ਸਰ ਵਾਲਾ ਕਿਰਦਾਰ ਚੰਗਾ ਲੱਗਿਆ ਸੀ ਤਾਂ ਤੁਸੀਂ ਇਸ ਦਿੱਤੇ ਹੋਏ ਲਿੰਕ ਉੱਤੇ ਜਾ ਕੇ ਵੋਟ ਕਰ ਸਕਦੇ ਹੋ :- www.ptcpunjabi.co.in/voting/

ਹੌਬੀ ਧਾਲੀਵਾਲ ਜਿਹੜੇ ਪੰਜਾਬ ਦੇ ਜ਼ਿਲ੍ਹੇ ਸੰਗਰੂਰ ਦੇ ਛੋਟੇ ਜਿਹੇ ਪਿੰਡ ਚਪਰੌਦਾ ਜੰਮੇ-ਪਲੇ , ਪੜ੍ਹੇ ਅਤੇ ਅਗਲੀ ਪੜ੍ਹਾਈ ਲਈ ਮਹਿੰਦਰਾ ਕਾਲਜ ਪਟਿਆਲਾ ਤੋਂ ਕੀਤੀ । ਕਾਲਜ ਦੇ ਸਮੇਂ ਦੌਰਾਨ ਉਹ ਖੇਡਾਂ, ਗੀਤਾਂ ਅਤੇ ਭੰਗੜੇ ਵਿੱਚ ਸ਼ਾਮਿਲ ਹੁੰਦਾ ਸੀ । ਉਨ੍ਹਾਂ ਨੇ ਬਤੌਰ ਗਾਇਕ ਪੰਜਾਬੀ ਮਿਊਜ਼ਿਕ ਇੰਡਸਟਰੀ ‘ਚ ਕਦਮ ਰੱਖਿਆ ਸੀ । ਪਰ ਉਨ੍ਹਾਂ ਨੂੰ ਲਗਦਾ ਸੀ ਕਿ ਉਹ ਅਦਾਕਾਰੀ ਦੇ ਖੇਤਰ ਜ਼ਿਆਦਾ ਵਧੀਆ ਕਰ ਸਕਦੇ ਨੇ ।

Vote for your favourite : https://wp.ptcpunjabi.co.in/voting/

ਉਨ੍ਹਾਂ ਨੇ ‘ਅੱਗ ਦੇ ਕਲੀਰੇ’ ਸੀਰੀਅਲ ਤੋਂ ਆਦਾਕਾਰੀ ਦਾ ਆਗਾਜ਼ ਕੀਤਾ ਸੀ । ਇਸ ਤੋਂ ਬਾਅਦ ਉਹਨਾਂ ਨੇ ਸਾਗਰ ਐਸ.ਸ਼ਰਮਾ ਦੀ ਅਗਵਾਈ ਹੇਠ 2012 ਦੀ ਫ਼ਿਲਮ ‘ਬੁਰਰਾਹ’ ‘ਚ ਕੰਮ ਕੀਤਾ। ਇਸ ਤੋਂ ਬਾਅਦ ਉਹਨਾਂ ਨੇ ਪਿੱਛੇ ਮੁੜੇ ਕੇ ਨਹੀਂ ਦੇਖਿਆ । ਇਸ ਤੋਂ ਬਾਅਦ ਕਈ ਹੋਰ ਫ਼ਿਲਮਾਂ ਹੀਰ ਐਂਡ ਹੀਰੋ, ਅਰਦਾਸ, ਬੰਬੂਕਾਟ, ਅੰਗ੍ਰੇਜ, ਮੰਜੇ ਬਿਸਤਰੇ, ਮੰਜੇ ਬਿਸਤਰੇ 2, ਸਾਬ ਬਹਾਦਰ, ਕ੍ਰੇਜ਼ੀ ਟੱਬਰ, ਅਸ਼ਕੇ, ਜੋਰਾ 10 ਨੰਬਰੀਆ ਤੇ ਜੱਦੀ ਸਰਦਾਰ ਸਣੇ ਕਈ ਸੁਪਰ ਹਿੱਟ ਫ਼ਿਲਮਾਂ ‘ਚ ਕੰਮ ਕਰ ਚੁੱਕੇ ਨੇ । ਇਸ ਤੋਂ ਇਲਾਵਾ ਉਹ ਬਾਲੀਵੁੱਡ ਫ਼ਿਲਮ ਫਿਲੌਰੀ ‘ਚ ਵੀ ਆਪਣੀ ਅਦਾਕਾਰੀ ਦੇ ਜੌਹਰ ਵਿਖਾ ਚੁੱਕੇ ਨੇ ।