ਸ਼ੋਸ਼ਲ ਮੀਡੀਆ ‘ਤੇ ‘ਮੌਲਾ’ ਗੀਤ ਨਾਲ ਵਾਇਰਲ ਹੋਏ ਬੱਚੇ ਜਸ਼ਨਪ੍ਰੀਤ ਦੀ ਤਾਲੀਮ ਨਹੀਂ ਹੈ ਆਮ, ਦੇਖੋ ਵੀਡੀਓ

ਸ਼ੋਸ਼ਲ ਮੀਡੀਆ ‘ਤੇ ‘ਮੌਲਾ’ ਗੀਤ ਨਾਲ ਵਾਇਰਲ ਹੋਏ ਬੱਚੇ ਜਸ਼ਨਪ੍ਰੀਤ ਦੀ ਤਾਲੀਮ ਨਹੀਂ ਹੈ ਆਮ, ਦੇਖੋ ਵੀਡੀਓ : ਸ਼ੋਸ਼ਲ ਮੀਡੀਆ ਅਜਿਹਾ ਪਲੈਟਫਾਰਮ ਬਣ ਚੁੱਕਿਆ ਹੈ ਜਿਸ ‘ਤੇ ਹਰ ਇੱਕ ਨੂੰ ਆਪਣੇ ਹੁਨਰ ਦਿਖਾਉਣ ਦਾ ਮੌਕਾ ਮਿਲਦਾ ਹੈ। ਵੱਡੀ ਗਿਣਤੀ ਤੱਕ ਪਹੁੰਚ ਕਰਨ ਲਈ ਸ਼ੋਸ਼ਲ ਮੀਡੀਆ ਬਹੁਤ ਹੀ ਵੱਡਾ ਸਾਧਨ ਹੈ। ਹਰ ਰੋਜ਼ ਹੀ ਕਈ ਅਜਿਹੀਆਂ ਵੀਡੀਓਜ਼ ਸ਼ੋਸ਼ਲ ਮੀਡੀਆ ‘ਤੇ ਸ਼ੇਅਰ ਹੁੰਦੀਆਂ ਰਹਿੰਦੀਆਂ ਹਨ ਜਿਸ ਕਰਕੇ ਇੱਕ ਆਮ ਵਿਅਕਤੀ ਨੂੰ ਆਪਣੇ ਟੈਲੇਂਟ ਕਰਕੇ ਅੱਗੇ ਆਉਣ ਦਾ ਮੌਕਾ ਮਿਲਦਾ ਹੈ। ਅਜਿਹਾ ਹੀ ਕੁਝ ਹੋਇਆ ਹੈ ਨਾਭਾ ਦੇ ਪਿੰਡ ਹਰੀ ਗੜ੍ਹ ਦੇ ਰਹਿਣ ਵਾਲੇ ਜਸ਼ਨ ਪ੍ਰੀਤ ਨਾਲ। ਜਿਸ ਦੀ ਉਮਰ ਤਾਂ ਮਹਿਜ਼ 11 ਸਾਲ ਹੈ ਪਰ ਗਾਇਕੀ ‘ਚ ਵੱਡੇ ਵੱਡੇ ਉਸ ਦੇ ਅੱਗੇ ਖੜਨ ‘ਚ ਕਤਰਾਉਂਦੇ ਹੋਣਗੇ। ਕੁਝ ਦਿਨ ਪਹਿਲਾਂ ਜਸ਼ਨ ਪ੍ਰੀਤ ਦੀ ‘ਮੌਲਾ’ ਗੀਤ ਗਾਉਂਦਿਆਂ ਦੀ ਵੀਡੀਓ ਸ਼ੋਸ਼ਲ ਮੀਡੀਆ ‘ਤੇ ਕਾਫੀ ਵਾਇਰਲ ਹੋਈ ਸੀ ਜਿਸ ਤੋਂ ਬਾਅਦ ਜਸ਼ਨ ਪ੍ਰੀਤ ਸੁਰਖੀਆਂ ‘ਚ ਛਾ ਗਿਆ।

ਦੱਸ ਦਈਏ ਮੌਲਾ ਗੀਤ ਹਰਵਿੰਦਰ ਹੈਰੀ ਵੱਲੋਂ ਪੀਟੀਸੀ ਸਟੂਡੀਓ ‘ਚ ਗਾਇਆ ਗਿਆ ਹੈ। ਤੇ ਜਸ਼ਨ ਪ੍ਰੀਤ ਹਰਵਿੰਦਰ ਹੈਰੀ ਦੇ ਚਾਚਾ ਜੀ ਦਾ ਬੀਟਾ ਹੀ ਹੈ। ਜਸ਼ਨ ਨੂੰ ਗਾਇਕੀ ਦੀ ਗੁੜਤੀ ਉਸ ਦੇ ਪਿਤਾ ਤੋਂ ਹੀ ਮਿਲੀ ਹੈ। ਜਸ਼ਨਪ੍ਰੀਤ ਦਾ ਕਹਿਣਾ ਹੈ ਕਿ ਲੋਕਾਂ ਵੱਲੋਂ ਉਸ ਨੂੰ ਅਚਾਨਕ ਗਾਏ ਗੀਤ ਨੂੰ ਇੰਨ੍ਹਾਂ ਪਿਆਰ ਮਿਲਣ ‘ਤੇ ਉਹ ਬਹੁਤ ਖੁਸ਼ ਹੈ।

ਜਿੱਥੇ ਸ਼ੋਸ਼ਲ ਮੀਡੀਆ ਰਾਹੀਂ ਲੋਕ ਬਿਨਾਂ ਕਿਸੇ ਸੁਰ ਤਾਲ ਵਾਲੇ ਲੋਕਾਂ ਨੂੰ ਸਿਰ ‘ਤੇ ਚੁੱਕ ਲੈਂਦੇ ਹਨ ਉੱਥੇ ਹੀ ਅਜਿਹੇ ਦਰਸ਼ਕ ਵੀ ਮੌਜੂਦ ਹਨ ਜਿਹੜੇ ਅਜਿਹੀ ਚੰਗੀ ਗਾਇਕੀ ਤੇ ਗਾਣਿਆਂ ਨੂੰ ਵੀ ਪਸੰਦ ‘ਤੇ ਸ਼ੇਅਰ ਕਰਦੇ ਹਨ।

ਹੋਰ ਵੇਖੋ :  ਗੁਰਪ੍ਰੀਤ ਘੁੱਗੀ ਨੂੰ ਫਿਲਮ ਦੇ ਸੈੱਟ ‘ਤੇ ਚੜ੍ਹਿਆ ਇਹ ਕਿਹੋ ਜਿਹਾ ਬੁਖਾਰ, ਦੇਖੋ ਵੀਡੀਓ