ਜੈਸਮੀਨ ਸੈਂਡਲਾਸ ਨੇ ਪਾਈ ਵਿਦੇਸ਼ ‘ਚ ਧਮਾਲ ,ਜੈਸਮੀਨ ਦੇ ਗੀਤਾਂ ‘ਤੇ ਥਿਰਕੇ ਲੋਕ 

ਜੈਸਮੀਨ ਸੈਂਡਲਾਸ Jasmine Sadlas ਨੂੰ ਇੱਕ ਅਜਿਹੀ ਗਾਇਕਾ ਹੈ ਜਿਸ ਨੂੰ ਕੌਮਾਂਤਰੀ ਪੱਧਰ ‘ਤੇ ਪ੍ਰਸਿੱਧੀ ਹਾਸਲ ਹੈ । ਪੰਜਾਬ ‘ਚ ਜਿੱਥੇ ਵੱਡੀ ਗਿਣਤੀ ‘ਚ ਉਸ ਦੇ ਫੈਨਸ ਹਨ ਉਥੇ ਹੀ ਵਿਦੇਸ਼ਾਂ ‘ਚ ਵੀ ਉਸ ਦੇ ਚਾਹੁਣ ਵਾਲੇ ਲੱਖਾਂ ਦੀ ਗਿਣਤੀ ‘ਚ ਹਨ । ਜੈਸਮੀਨ ਦੀ ਇੱਕ ਝਲਕ ਪਾਉਣ ਲਈ ਨੌਜਵਾਨ ਕਿਸੇ ਵੀ ਹੱਦ ਤੱਕ ਗੁਜ਼ਰ ਜਾਂਦੇ ਨੇ । ਜੈਸਮੀਨ ਏਨੀਂ ਦਿਨੀਂ ਵਿਦੇਸ਼ ‘ਚ ਹੈ ਅਤੇ ਉੁੱਥੇ ਕਈ ਪ੍ਰੋਗਰਾਮ ਪੇਸ਼ ਕਰ ਰਹੀ ਹੈ ।

https://www.instagram.com/p/BnADH2TnKZU/?hl=en&taken-by=jasminesandlas

ਉਸ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਵੀਡਿਓ ਸਾਂਝਾ ਕੀਤਾ ਹੈ । ਜਿਸ ‘ਚ ਉਹ ਸਟੇਜ’ਤੇ ਪਰਫਾਰਮ ਕਰ ਰਹੀ ਹੈ । ਇਸ ਪਰਫਾਰਮੈਂਸ ਦੌਰਾਨ ਜੈਸਮੀਨ ਨੇ ਸੂਟ ਪਾਇਆ ਹੋਇਆ ਹੈ । ਇਸ ਲੁਕ ‘ਚ ਜੈਸਮੀਨ ਬਹੁਤ ਹੀ ਖੂਬਸੂਰਤ ਲੱਗ ਰਹੀ ਹੈ ਅਤੇ ਉਸ ਦੀ ਖੂਬਸੂਰਤੀ ਨੂੰ ਚਾਰ ਚੰਨ ਲਗਾ ਰਿਹਾ ਹੈ ਕਾਲੇ ਰੰਗ ਦਾ ਚਸ਼ਮਾ ।ਉਹ ਕਿਸੇ ਕਲੱਬ ‘ਚ ਪਰਫਾਰਮ ਕਰ ਰਹੀ ਹੈ ਅਤੇ ਕਲੱਬ ‘ਚ ਮੌਜੂਦ ਲੋਕ ਵੀ ਉਸ ਦੇ ਗੀਤਾਂ Song ‘ਤੇ ਝੂਮਦੇ ਨਜ਼ਰ ਆਏ ।

Jasmine Sandlas

ਜੈਸਮੀਨ ਨੇ ਆਪਣੀ ਪਰਫਾਰਮੈਂਸ ਦੌਰਾਨ ‘ਕੈਲੀ ਵਿੱਚ ਰਹਿੰਨੀ ਆਂ ਬੀਲੌਂਗ ਆਂ ਦੁਆਬੇ ਤੋਂ ‘ ਇਸ ਗੀ ਨੂੰ ਗਾ ਕੇ ਲੋਕਾਂ ਨੂੰ ਝੂਮਣ ਲਾ ਦਿੱਤਾ ਅਤੇ ਲੋਕ ਵੀ ਉਸ ਦੇ ਇਸ ਗਾਣੇ ‘ਤੇ ਥਿਰਕਦੇ ਨਜ਼ਰ ਆਏ ।ਜੈਸਮੀਨ ਵੱਲੋਂ ਇੰਸਟਾਗ੍ਰਾਮ ਤੇ ਸਾਂਝੇ ਕੀਤੇ ਗਏ ਇਸ ਵੀਡਿਓ ਨੂੰ ਹੁਣ ਤੱਕ ਕਈ ਲੋਕ ਵੇਖ ਚੁੱਕੇ ਨੇ । ਲੋਕਾਂ ਨੇ ਉਸ ਦੇ ਵੀਡਿਓ ਨੂੰ ਪਸੰਦ ਕੀਤਾ ਹੈ ਅਤੇ ਕਈਆਂ ਨੇ ਕਮੈਂਟ ਵੀ ਕੀਤੇ ਨੇ ।

jasmine sandlas