ਅੱਜ ਦਾ ਦਿਨ ਗਾਇਕ ਜੱਸੀ ਗਿੱਲ ਲਈ ਹੈ ਖਾਸ ,ਵਧਾਈ ਦੇਣ ਵਾਲਿਆਂ ਦਾ ਸਿਲਸਿਲਾ ਜਾਰੀ, ਦੇਖੋ ਵੀਡਿਓ   

ਪੰਜਾਬੀ ਗਾਇਕ ਅਤੇ ਐਕਟਰ ਜੱਸੀ ਗਿੱਲ  30 ਵਾਂ ਜਨਮ ਦਿਨ ਮਨਾ ਰਹੇ ਹਨ । ਉਹਨਾਂ ਦਾ ਜਨਮ 26 ਨੰਵਬਰ 1988  ਨੂੰ ਪੰਜਾਬ ਦੇ ਖੰਨਾ ਨੇੜਲੇ ਪਿੰਡ ਜੰਡਿਆਲੀ ਵਿੱਚ ਹੋਇਆ ਸੀ । ਉਹਨਾਂ ਦਾ ਪਹਿਲਾਂ ‘ਗਾਣਾ ਬੈਂਚ ਮੇਟ’ ਸੀ ਅਤੇ ਉਹਨਾਂ ਦੀ ਪਹਿਲੀ ਪੰਜਾਬੀ ਫਿਲਮ ‘ਮਿਸਟਰ ਤੇ ਮਿਸਿਜ 420 ‘ ਸੀ ।ਜੱਸੀ ਗਿੱਲ ਦੀ ਬਾਲੀਵੁੱਡ ਵਿੱਚ ਵੀ ਐਂਟਰੀ ਹੋ ਗਈ ਹੈ ਉਹਨਾਂ ਦੀ ਛੇਤੀ ਹਿੰਦੀ ਫਿਲਮ ‘ਹੈਪੀ ਫਿਰ ਸੇ ਭਾਗ ਜਾਏਗੀ” ਆਉਣ ਵਾਲੀ ਹੈ । ਜੱਸੀ ਗਿੱਲ ਨੂੰ ਸਾਗ ਅਤੇ ਮੱਕੀ ਦੀ ਰੋਟੀ ਸਭ ਤੋਂ ਜਿਆਦਾ ਪਸੰਦ ਹੈ । ਕਾਰਾਂ ਵਿੱਚੋਂ ਉਹਨਾਂ ਨੂੰ ਲਾਂਸਰ ਅਤੇ ਰੇਂਜਰੋਵਰ ਸਭ ਤੋਂ ਜਿਆਦਾ ਪਸੰਦ ਹੈ ।

ਹੋਰ ਵੇਖੋ :ਵਤਨ ਪਰਤਣ ‘ਤੇ ਸਿੱਧੂ ਮੂਸੇਵਾਲਾ ਦਾ ਹੋਇਆ ਭਰਵਾਂ ਸਵਾਗਤ ,ਵੇਖੋ ਵੀਡਿਓ

ਜੱਸੀ ਗਿੱਲ ਦੇ ਜਨਮ ਦਿਨ ਨੂੰ ਲੈ ਕੇ ਸੋਸ਼ਲ ਮੀਡਿਆ ਉਹਨਾਂ ਨੂੰ ਵਧਾਈਆਂ ਦੇਣ ਵਾਲਿਆਂ ਦਾ ਸਿਲਸਿਲਾ ਲਗਾਤਾਰ ਜਾਰੀ ਹੈ ।ਜੱਸੀ ਗਿੱਲ ਦੇ ਇੰਸਟਾਗ੍ਰਾਮ ‘ਤੇ ਹੁਣ ਤੱਕ ਢਾਈ ਲੱਖ ਤੋਂ ਵੱਧ ਲੋਕਾਂ ਨੇ ਉਹਨਾਂ ਨੂੰ ਜਨਮ ਦਿਨ ਦੀ ਵਧਾਈ ਦਿੱਤੀ ਹੈ ।ਉਹਨਾਂ ਦੇ ਟਵਿੱਟਰ ਅਕਾਉਂਟ ‘ਤੇ ਵਧਾਈ ਦੇਣ ਵਾਲਿਆਂ ਦਾ ਸਿਲਸਿਲਾ ਜਾਰੀ ਹੈ । ਇਸ ਤਰ੍ਹਾਂ ਪੋੰਜਾਬੀ ਗਾਇਕਾਂ ਨੇ ਵੀ ਉਹਨਾਂ ਨੂੰ ਜਨਮ ਦਿਨ ਦੀ ਵਧਾਈ ਦਿੱਤੀ ਹੈ ।

ਹੋਰ ਵੇਖੋ :ਫਿਲਮ ‘ਕੇਦਾਰਨਾਥ’ ਦਾ ਟੀਜਰ ਰਿਲੀਜ਼, ਸਾਰਾ ਅਲੀ ਖਾਨ ਨੇ ਸਭ ਨੂੰ ਪਾਇਆ ਪੜਨੇ, ਦੇਖੋ ਵੀਡਿਓ

https://www.instagram.com/p/BqnagcaBLYo/

ਬੱਬਲ ਰਾਏ ਨੇ ਆਪਣੇ ਇੰਸਟਾਗ੍ਰਾਮ ‘ਤੇ ਇੱਕ ਵੀਡਿਓ ਸ਼ੇਅਰ ਕਰਕੇ ਜੱਸੀ ਨੂੰ ਵਧਾਈ ਦਿੱਤੀ ਹੈ ।ਇਸੇ ਤਰ੍ਹਾਂ ਪ੍ਰਭ ਗਿੱਲ ਨੇ ਵੀ ਜੱਸੀ ਨੂੰ ਵਧਾਈ ਦਿੱਤੀ  ਹੈ । ਹੋਰ ਵੀ ਕਈ ਗਾਇਕਾਂ ਅਤੇ ਅਦਾਕਾਰਾਂ ਨੇ ਆਪਣੇ ਆਪਣੇ ਤਰੀਕੇ ਨਾਲ ਵਧਾਈ ਦਿੱਤੀ ਹੈ ।

ਹੋਰ ਵੇਖੋ :ਜਸਬੀਰ ਜੱਸੀ ਦੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ‘ਤੇ ਭੇਂਟ

https://www.instagram.com/p/BqoR5bulru2/