ਜੌਰਡਨ ਸੰਧੂ ਵੱਲੋਂ ਗਾਇਆ ‘ਮੁੰਡਾ ਹੀ ਚਾਹੀਦਾ’ ਫ਼ਿਲਮ ਦਾ ਗੀਤ ‘ਜੱਟਾਂ ਦੇ ਦਿਮਾਗ ਘੁੰਮ ਗਏ’ ਆ ਰਿਹਾ ਹੈ ਸਭ ਨੂੰ ਪਸੰਦ

ਪੰਜਾਬੀ ਫ਼ਿਲਮ ‘ਮੁੰਡਾ ਹੀ ਚਾਹੀਦਾ’ ਜਿਹੜੀ ਮਰਦ ਪ੍ਰਧਾਨ ਇਸ ਸਮਾਜ ਨੂੰ ਕਾਮੇਡੀ ਦੇ ਨਾਲ ਨਾਲ ਕਈ ਤਰ੍ਹਾਂ ਦੇ ਤੰਜ਼ ਕਸਦੀ ਵੀ ਨਜ਼ਰ ਆਉਣ ਵਾਲੀ ਹੈ।ਹਰੀਸ਼ ਵਰਮਾ ਅਤੇ ਰੁਬੀਨਾ ਬਾਜਵਾ ਸਟਾਰਰ ਇਸ ਫ਼ਿਲਮ ਦਾ ਪਹਿਲਾ ਗੀਤ ਵੀ ਰਿਲੀਜ਼ ਹੋ ਚੁੱਕਿਆ ਹੈ ਜਿਸ ਨੂੰ ਜੌਰਡਨ ਸੰਧੂ ਨੇ ਅਵਾਜ਼ ਦਿੱਤੀ ਹੈ। ਗੀਤ ਦਾ ਨਾਮ ਹੈ ‘ਜੱਟਾਂ ਦੇ ਦਿਮਾਗ ਘੁੰਮ ਗਏ’ ਜਿਸ ਦੇ ਬੋਲ ਕਪਤਾਨ ਨੇ ਲਿਖੇ ਹਨ ਅਤੇ ਮਿਊਜ਼ਿਕ ਗੁਰਮੋਹ ਨੇ ਤਿਆਰ ਕੀਤਾ ਹੈ। ਗੀਤ ਦੀ ਗੱਲ ਕਰੀਏ ਤਾਂ ਇਹ ਇੱਕ ਬੀਟ ਸੌਂਗ ਹੈ ਜਿਹੜਾ ਫ਼ਿਲਮ ਦੇ ਕਿਸੇ ਸੀਨ ਮੁਤਾਬਿਕ ਫ਼ਿਲਮਾਇਆ ਗਿਆ ਹੈ।

ਹੋਰ ਵੇਖੋ : ਫ਼ਿਲਮ ‘ਮੁੰਡਾ ਹੀ ਚਾਹੀਦਾ’ ਦਾ ਅਨੋਖਾ ਪੋਸਟਰ ਛਾਇਆ ਸੋਸ਼ਲ ਮੀਡੀਆ ‘ਤੇ, ਰਿਲੀਜ਼ ਡੇਟ ‘ਚ ਵੀ ਬਦਲਾਅ

ਡਾਇਰੈਕਟਰ ਸੰਤੋਸ਼ ਸੁਭਾਸ਼ ਥਿਟੇ ਦੇ ਨਿਰਦੇਸ਼ਨ ‘ਚ ਫ਼ਿਲਮਾਈ ਗਈ ਫ਼ਿਲਮ ਮੁੰਡਾ ਹੀ ਚਾਹੀਦਾ 12 ਜੁਲਾਈ ਨੂੰ ਰਿਲੀਜ਼ ਹੋਣ ਜਾ ਰਹੀ ਹੈ। ਫ਼ਿਲਮ ਦੀ ਕਹਾਣੀ ਅਤੇ ਸਕਰੀਨਪਲੇਅ ਵੀ ਡਾਇਰੈਕਟਰ ਸੰਤੋਸ਼ ਸੁਭਾਸ਼ ਥੀਟੇ ਵੱਲੋਂ ਹੀ ਤਿਆਰ ਕੀਤਾ ਗਿਆ ਹੈ। ਨੀਰੂ ਬਾਜਵਾ, ਅੰਕਿਤ ਵਿਜਾਨ, ਨਵਦੀਪ ਨਰੂਲਾ, ਗੁਰਜੀਤ ਸਿੰਘ, ਸੰਤੋਸ਼ ਸੁਭਾਸ਼ ਥਿਟੇ ਫ਼ਿਲਮ ਨੂੰ ਪ੍ਰੋਡਿਊਸ ਕਰ ਰਹੇ ਹਨ। ਇਸ ਫ਼ਿਲਮ ‘ਚ ਪੰਜਾਬੀ ਇੰਡਸਟਰੀ ਦੇ ਕਈ ਹੋਰ ਨਾਮੀ ਕਲਾਕਾਰ ਜਤਿੰਦਰ ਕੌਰ, ਸੀਮਾ ਕੌਸ਼ਲ, ਰੁਪਿੰਦਰ ਰੂਪੀ ਤੋਂ ਇਲਾਵਾ ਨਵੇਂ ਚਿਹਰੇ ਵੀ ਨਜ਼ਰ ਆ ਰਹੇ ਹਨ।