ਸਾਡੇ ਕਾਕੇ ਦੇ  ਵਿਆਹ ‘ਚ ਪਏ ਕਈ ਪੰਗੇ ,ਰੁੱਸਿਆਂ ਨੂੰ ਮਨਾਉਣ ‘ਚ ਲੱਗੇ ਰਹੇ ਕਾਕਾ ਜੀ,ਵੇਖੋ ਵੀਡਿਓ 

ਜੌਰਡਨ ਸੰਧੂ ਨੇ ਆਪਣੇ ਇੰਸਟਾਗ੍ਰਾਮ ‘ਤੇ ਇੱਕ ਵੀਡਿਓ ਸਾਂਝਾ ਕੀਤਾ ਹੈ । ਇਸ ਵੀਡਿਓ ‘ਚ ਉਹ ਆਪਣੇ ਗੀਤ ‘ਸਾਡੇ ਕਾਕੇ ਦਾ ਵਿਆਹ’ ਨੂੰ ਭਰਵਾਂ ਹੁੰਗਾਰਾ ਮਿਲਣ ‘ਤੇ ਸਰੋਤਿਆਂ ਦਾ ਸ਼ੁਕਰੀਆ ਅਦਾ ਕੀਤਾ ਹੈ ।ਪਰ ਕਰਕੇ ਦੇ ਵਿਆਹ ‘ਚ ਕਿੰਨੇ ਪੰਗੇ ਪੈਂਦੇ ਨੇ ਇਹ ਕਾਕਾ ਜੀ ਤੋਂ ਜ਼ਿਆਦਾ ਕੋਈ ਨਹੀਂ ਜਾਣਦਾ ।ਜੀ ਹਾਂ ਕਦੇ ਦਾਦੀ ਆਪਣੀ ਮਰਜ਼ੀ ਨਾ ਚੱਲਣ ‘ਤ ਨਰਾਜ਼ ਹੋ ਜਾਂਦੀ ਹੈ ਅਤੇ ਕਦੇ ਨਾਰਾਜ਼ ਹੋ ਜਾਂਦਾ ਹੈ ਫੁੱਫੜ ।

ਹੋਰ ਵੇਖੋ :ਵਾਇਸ ਆਫ ਪੰਜਾਬ ਸੀਜ਼ਨ -9 ਸ਼ੋਅ ਦਾ 14 ਜਨਵਰੀ ਤੋਂ ਆਗਾਜ਼ , ਸਭ ਤੋਂ ਸੁਰੀਲੇ ਹੁਨਰ ਦੀ ਹੋਵੇਗੀ ਪਛਾਣ

ਪਰ ਆਖਿਰਕਾਰ ਕਾਕਾ ਜੀ ਦਾ ਵਿਆਹ ਹੋ ਹੀ ਜਾਂਦਾ ਹੈ ਅਤੇ ਫਿਰ ਜੌਰਡਨ ਸੰਧੂ ਵੀ ਸੁੱਖ ਦਾ ਸਾਹ ਲੈਂਦੇ ਨੇ । ਅਸੀਂ ਗੱਲ ਕਰ ਰਹੇ ਹਾਂ ਫਿਲਮ ‘ਸਾਡੇ ਕਾਕੇ ਦਾ ਵਿਆਹ’ ਫਿਲਮ ਦੀ ।

ਹੋਰ ਵੇਖੋ :ਬੁਆਏ ਫ੍ਰੈਂਡ ਨਾਲ ਬ੍ਰੇਕਅੱਪ ਤੋਂ ਨੇਹਾ ਕੱਕੜ ਚੱਲ ਰਹੀ ਹੈ ਡਿਪ੍ਰੇਸ਼ਨ ‘ਚ ,ਸੋਸ਼ਲ ਮੀਡੀਆ ‘ਤੇ ਵਾਇਰਲ ਹੋਈ ਪੋਸਟ

https://www.instagram.com/p/BsPtMg5hZjc/

ਜਿਸਦਾ ਟਾਈਟਲ ਗੀਤ ਰਿਲੀਜ਼ ਹੋ ਚੁੱਕਿਆ ਹੈ । ਇਸ ਗੀਤ ਨੂੰ ਜੌਰਡਨ ਸੰਧੂ ਨੇ ਗਾਇਆ ਹੈ ਜਦਕਿ ਬੋਲ ਲਿਖੇ ਨੇ ਬੰਟੀ ਬੈਂਸ ਨੇ । ਇਹ ਫਿਲਮ ਇਸੇ ਸਾਲ ਰਿਲੀਜ਼ ਹੋਣ ਜਾ ਰਹੀ ਹੈ ਅਤੇ ਇਸ ‘ਚ ਮੁੱਖ ਅਦਾਕਾਰ ਦੇ ਤੌਰ ‘ਤੇ ਜੌਰਡਨ ਸੰਧੂ ,ਪ੍ਰਭਜੋਤ ਗਰੇਵਾਲ ,ਨਿਰਮਲ ਰਿਸ਼ੀ ,ਕਰਮਜੀਤ ਅਨਮੋਲ ਸਣੇ ਕਈ ਕਲਾਕਾਰ ਨਜ਼ਰ ਆਉਣਗੇ ।