ਸੋਸ਼ਲ ਮੀਡੀਆ ‘ਤੇ ਗੁਰਦਾਸ ਮਾਨ ਦੇ ਡੁਪਲੀਕੇਟ ਦੇ ਚਰਚੇ ,ਵੇਖੋ ਵੀਡਿਓ 

ਸੋਸ਼ਲ ਮੀਡੀਆ ‘ਤੇ ਗੁਰਦਾਸ ਮਾਨ ਦੇ ਡੁਪਲੀਕੇਟ ਦੇ ਕਾਫੀ ਚਰਚੇ ਨੇ ਅਤੇ ਇਹ ਡੁਪਲੀਕੇਟ ਕੋਈ ਹੋਰ ਨਹੀਂ ਬਲਕਿ ਕਪਿਲ ਸ਼ਰਮਾ ਹਨ । ਕਪਿਲ ਸ਼ਰਮਾ ਅਕਸਰ ਆਪਣੇ ਵੀਡਿਓ ਸੋਸ਼ਲ ਮੀਡੀਆ ‘ਤੇ ਸਾਂਝੇ ਕਰਦੇ ਰਹਿੰਦੇ ਨੇ । ਆਪਣੀਆਂ ਹਾਸੋ ਹੀਣੀਆਂ ਗੱਲਾਂ ਅਤੇ ਕਾਮੇਡੀ ਨਾਲ ਲੋਕਾਂ ਦਾ ਦਿਲ ਪਰਚਾਉਣ ਵਾਲੇ ਕਪਿਲ ਸ਼ਰਮਾ ਨੇ ਆਪਣੇ ਇੰਸਟਾਗ੍ਰਾਮ ‘ਤੇ ਇੱਕ ਵੀਡਿਓ ਸਾਂਝਾ ਕੀਤਾ ਹੈ ।

ਹੋਰ ਵੇਖੋ : ਜਦੋਂ ਕਪਿਲ ਸ਼ਰਮਾ ਦੀ ਭੈਣ ਨੇ ਹੀ ਉਨ੍ਹਾਂ ਨੂੰ ਪਛਾਨਣ ਤੋਂ ਕੀਤਾ ਇਨਕਾਰ ,ਕਪਿਲ ਸ਼ਰਮਾ ਨੇ ਪਾਏ ਤਰਲੇ

https://www.instagram.com/p/BpoZ3b3ngHY/

ਜਿਸ ‘ਚ ਉਹ ਪੰਜਾਬੀ ਗਾਇਕੀ ਦੇ ਬਾਬਾ ਬੋਹੜ ਮੰਨੇ ਜਾਂਦੇ ਅਤੇ ਪੰਜਾਬ ਦੇ ਮਾਣ ਗੁਰਦਾਸ ਮਾਣ ਦੀ ਨਕਲ ਕਰਦੇ ਨਜ਼ਰ ਆ ਰਹੇ ਨੇ । ਇਸ ਵੀਡਿਓ ‘ਚ ਤੁਸੀਂ ਵੇਖ ਸਕਦੇ ਹੋ ਕਿ ਉਹ ਗੁਰਦਾਸ ਮਾਨ ਦੇ ਸਟਾਈਲ ‘ਚ ਬੋਲ ਰਹੇ ਨੇ । ਇਸ ਵੀਡਿਓ ਨੂੰ ਵੇਖਣ ਤੋਂ ਬਾਅਦ ਲੋਕਾਂ ਨੇ ਸੋਸ਼ਲ ਮੀਡੀਆ ਨੇ ਕਈ ਤਰ੍ਹਾਂ ਦੇ ਕਮੈਂਟ ਕੀਤੇ ਨੇ ਅਤੇ ।ਉਨ੍ਹਾਂ ਨੇ ਆਪਣੇ ਚਿਹਰੇ ‘ਤੇ ਮੋਬਾਇਲ ਐਪ ਦਾ ਇਸਤੇਮਾਲ ਕਰਕੇ ਗੁਰਦਾਸ ਮਾਨ ਵਰਗਾ ਮੁਹਾਂਦਰਾ ਬਣਾ ਕੇ ਲੋਕਾਂ ਨੂੰ ਭਰਮਾਉਣ ਦੀ ਕੋਸ਼ਿਸ਼ ਕੀਤੀ ਹੈ । ਇਸ ਵੀਡਿਓ ‘ਚ ਕਪਿਲ ਸ਼ਰਮਾ ਕਹਿ ਰਹੇ ਨੇ ਕਿ ਬਾਬਿਓ ਮੈਂ ਹਾਂ ਤੁਹਾਡਾ ਗੁਰਦਾਸ ਮਾਨ ਚੜ੍ਹਦੀ ਕਲਾ ‘ਚ ਰਹੋ ,ਖੁਸ਼ ਰਹੋ ਰੱਬ ਰਾਖਾ । ਤੁਹਾਨੂੰ ਦੱਸ ਦਈਏ ਕਿ ਕਪਿਲ ਸ਼ਰਮਾ ਸੋਸ਼ਲ ਮੀਡਿਆ ‘ਤੇ ਅਕਸਰ ਆਪਣੇ ਵੀਡਿਓ ਸਾਂਝੇ ਕਰਦੇ ਰਹਿੰਦੇ ਨੇ ਜਿਸ ‘ਚ ਉਹ ਆਪਣੇ ਆਉਣ ਵਾਲੇ ਪ੍ਰਾਜੈਕਟ ਅਤੇ ਫਿਲਮਾਂ ਦੀ ਜਾਣਕਾਰੀ ਸਾਂਝੀ ਕਰਦੇ ਰਹਿੰਦੇ ਨੇ ।