ਕਵਿਤਾ ਕੌਸ਼ਿਕ ਲੈ ਰਹੇ ਨੇ ਦੇਸ਼ ਦੀਆਂ ਖ਼ੂਬਸੂਰਤ ਵਾਦੀਆਂ ਦਾ ਅਨੰਦ ਤੇ ਨਾਲ ਦਿੱਤਾ ਇਹ ਖ਼ਾਸ ਸੰਦੇਸ਼, ਦੇਖੋ ਵੀਡੀਓ

ਕਵਿਤਾ ਕੌਸ਼ਿਕ ਜਿਨ੍ਹਾਂ ਨੇ ਛੋਟੇ ਜਿਹੇ ਸਮੇਂ ‘ਚ ਪੰਜਾਬੀ ਫ਼ਿਲਮੀ ਇੰਡਸਟਰੀ ‘ਚ ਵੱਖਰਾ ਹੀ ਮੁਕਾਮ ਹਾਸਿਲ ਕਰ ਲਿਆ ਹੈ। ਗੱਲ ਕਰੀਏ ਉਨ੍ਹਾਂ ਦੇ ਕੰਮ ਦੀ ਤਾਂ ‘ਮਿੰਦੋ ਤਸੀਲਦਾਰਨੀ’ ਫ਼ਿਲਮ ਜੋ ਕਿ ਪਿੱਛੇ ਜਿਹੇ ਹੀ ਰਿਲੀਜ਼ ਹੋਈ ਸੀ ਤੇ ਦਰਸ਼ਕਾਂ ਵੱਲੋਂ ਫ਼ਿਲਮ ਨੂੰ ਭਰਵਾਂ ਹੁੰਗਾਰਾ ਮਿਲਿਆ। ਫ਼ਿਲਮ ਦੀ ਸਫਲਤਾ ਤੋਂ ਬਾਅਦ ਉਹ ਆਪਣੇ ਪਤੀ ਦੇ ਨਾਲ ਸੈਰ-ਸਪਾਟੇ ਉੱਤੇ ਨਿਕਲੇ ਹੋਏ ਨੇ। ਕੁਝ ਸਮੇਂ ਪਹਿਲਾਂ ਉਹ ਵਿਦੇਸ਼ ਦੀ ਸੈਰ ਕਰ ਰਹੇ ਸਨ। ਜਿਸ ਦੀਆਂ ਵੀਡੀਓ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਉੱਤੇ ਸ਼ੇਅਰ ਕੀਤੀਆਂ ਸਨ।

ਹੋਰ ਵੇਖੋ:ਵਰੁਣ ਧਵਨ ਨੇ ਸਾਰਾ ਅਲੀ ਖ਼ਾਨ ਦੇ ਜਨਮ ਦਿਨ ‘ਤੇ ਸਾਂਝਾ ਕੀਤਾ ‘ਕੁਲੀ ਨੰਬਰ 1’ ਦਾ ਪੋਸਟਰ, ਛਾਇਆ ਸੋਸ਼ਲ ਮੀਡੀਆ ‘ਤੇ

ਇਨੀਂ ਦਿਨੀਂ ਉਹ ਦੇਸ਼ ਦੇ ਕੁਦਰਤੀ ਸੁੰਦਰਤਾ ਦਾ ਅਨੰਦ ਲੈਂਦੇ ਹੋਏ ਨਜ਼ਰ ਆ ਰਹੇ ਹਨ। ਜਿਸਦੀਆਂ ਵੀਡੀਓਜ਼ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਉੱਤੇ ਸਾਂਝੀਆਂ ਕੀਤੀਆਂ ਨੇ। ਨਾਲ ਉਨ੍ਹਾਂ ਨੇ ਬਹੁਤ ਵਧੀਆ ਕੈਪਸ਼ਨ ਵੀ ਲਿਖੀ ਹੈ, ‘ਬਹੁਤ ਖ਼ੂਬਸੂਰਤੀ ਹੈ ਦੇਸ਼ ‘ਚ ਤੇ ਦੁਨੀਆਂ ‘ਚ…ਸਾਨੂੰ ਸਿਰਫ਼ ਉਨ੍ਹਾਂ ਨੂੰ ਬਰਕਰਾਰ ਰੱਖਣਾ ਹੈ, ਚਲੋ ਨਾ ਐਸਾ ਕਰ ਲੈਂਦੇ ਹਾਂ ਅਸੀਂ ਸਭ..’

ਇੱਕ ਵੀਡੀਓ ‘ਚ ਉਨ੍ਹਾਂ ਨੇ ਬਹੁਤ ਵਧੀਆ ਸੰਦੇਸ਼ ਦਿੱਤਾ ਹੈ ਉਨ੍ਹਾਂ ਨੇ ਕਿਹਾ ਕਿ ਪਹਾੜ ਘੁੰਮੋ ਜ਼ਰੂਰ ਜਾਓ ਪਰ ਪਲਾਸਟਿਕ ਤੇ ਸ਼ੋਰ ਸ਼ਰਾਬੇ ਨਾਲ ਵਾਤਾਵਰਨ ਨੂੰ ਦੂਸ਼ਿਤ ਨਹੀਂ ਕਰਨਾ ਚਾਹੀਦਾ ਹੈ। ਕੁਦਰਤੀ ਨਜ਼ਾਰਿਆਂ ਦਾ ਲੁਤਫ਼ ਲੈਣਾ ਚਾਹੀਦਾ ਹੈ। ਕਵਿਤਾ ਕੌਸ਼ਿਕ ਦੀਆਂ ਇਨ੍ਹਾਂ ਵੀਡੀਓ ਨੂੰ ਪ੍ਰਸ਼ੰਸਕਾਂ ਵੱਲੋਂ ਖੂਬ ਪਸੰਦ ਕੀਤਾ ਜਾ ਰਿਹਾ ਹੈ।

ਦੱਸ ਦਈਏੇ ਕਿ ਕਵਿਤਾ ਕੌਸ਼ਿਕ ਪੰਜਾਬੀ ਇੰਡਸਟਰੀ ‘ਚ ਲਗਾਤਾਰ ਸਰਗਰਮ ਹਨ ਅਤੇ ਕਈ ਪੰਜਾਬੀ ਫ਼ਿਲਮਾਂ ‘ਚ ਕੰਮ ਕਰ ਚੁੱਕੇ ਹਨ। ਇਸ ਤੋਂ ਇਲਾਵਾ ਉਹ ਚੰਦਰਮੁਖੀ ਚੌਟਾਲਾ ਨਾਮ ਦੇ ਕਿਰਦਾਰ ਨਾਲ ਟੀਵੀ ਉੱਤੇ ਵਾਹ ਵਾਹੀ ਖੱਟ ਚੁੱਕੇ ਹਨ।