ਕੇਦਾਰਨਾਥ ਫਿਲਮ ਦਾ ਇੱਕ ਹੋਰ ਗਾਣਾ ਰਿਲੀਜ਼, ਸਾਰਾ ਅਲੀ ਖਾਨ ਨੇ ਟੱਪੀਆਂ ਸਾਰੀਆਂ ਹੱਦਾਂ , ਦੇਖੋ ਵੀਡਿਓ 

ਸੈਫ ਅਲੀ ਖਾਨ ਦੀ ਧੀ ਸਾਰਾ ਅਲੀ ਖਾਨ ਦੀ ਫਿਲਮ ‘ਕੇਦਾਰਨਾਥ’ ਦਾ ਨਵਾਂ ਗਾਣਾ ਰਿਲੀਜ਼ ਹੋ ਗਿਆ ਹੈ । ਇਹ ਗਾਣਾ ‘ਜਾਨ ਨਿਸਾਰ’ ਟਾਈਟਲ ਹੇਠ ਰਿਲੀਜ਼ ਕੀਤਾ ਗਿਆ ਹੈ, ਇਸ ਗਾਣੇ ਦੀ ਜਾਣਕਾਰੀ ਸਾਰਾ ਅਤੇ ਸੁਸ਼ਾਂਤ ਸਿੰਘ ਰਾਜਪਾਤ ਨੇ ਸੋਸ਼ਲ ਮੀਡਿਆ ‘ਤੇ ਸਾਂਝੀ ਕੀਤੀ ਹੈ । ਇਹ ਪੂਰਾ ਗਾਣਾ ਸਾਰਾ ਅਲੀ ਖਾਨ ਅਤੇ ਸੂਸ਼ਾਂਤ ਰਾਜਪੂਤ ‘ਤੇ ਫਿਲਮਾਇਆ ਗਿਆ ਹੈ ।

ਹੋਰ ਵੇਖੋ : ‘ਪੀਟੀਸੀ ਪੰਜਾਬੀ ਮਿਊਜ਼ਿਕ ਅਵਾਰਡ-2018’ ਲਈ ਕੌਣ ਬਣੇਗਾ ‘ਬੈਸਟ ਪੌਪ ਵੋਕਲਿਸਟ (ਮੇਲ)’ , ਕਰੋ ਵੋਟ

https://www.instagram.com/p/BquDsH9Dnvx/

ਇਸ ਪੂਰੇ ਗਾਣੇ ਵਿੱਚ ਸਾਰਾ ਸੂਸ਼ਾਂਤ ਦੇ ਅੱਗੇ ਪਿੱਛੇ ਘੁੰਮਦੀ ਹੋਈ ਦਿਖਾਈ ਦਿੰਦੀ ਹੈ ਜਦੋਂ ਕਿ ਸੂਸ਼ਾਂਤ ਸਾਰਾ ਨੂੰ ਇਗਨੋਰ ਕਰਦਾ ਨਜ਼ਰ ਆ ਰਿਹਾ ਹੈ ।ਸਾਰਾ ਅਲੀ ਖਾਨ ਸੂਸ਼ਾਂਤ ਨੂੰ ਹਰ ਤਰੀਕੇ ਨਾਲ ਮਨਾਉਣ ਦੀ ਕੋਸ਼ਿਸ਼ ਕਰਦੀ ਹੈ । ਸਾਰਾ ਗਾਣੇ ਵਿੱਚ ਰੋਂਦੀ ਵੀ ਦਿਖਾਈ ਦਿੰਦੀ ਹੈ ਜਿਸ ਦਾ ਅਸਰ ਸੂਸ਼ਾਂਤ ‘ਤੇ ਹੁੰਦਾ ਦਿਖਾਈ ਦਿੰਦਾ ਹੈ ।ਗਾਣੇ ਦਾ ਐਂਡ ਕੇਦਾਰਨਾਥ ਵਿੱਚ ਆਏ ਹੜ ਨਾਲ ਹੁੰਦਾ ਹੈ ।

ਹੋਰ ਵੇਖੋ : ਸ਼ਾਹਿਦ ਕਪੂਰ ਦੀ ਪਤਨੀ ਮੀਰਾ ਰਾਜਪੂਤ ਨੇ ਨਚਾਇਆ ਸੱਸ ਨੀਲਿਮਾ ਨੂੰ, ਦੇਖੋ ਵੀਡਿਓ

https://twitter.com/itsSSR/status/1067717480897044482

ਇਸ ਗਾਣੇ ਦੀ ਕੰਪੋਜਿੰਗ ਅਮਿਤ ਤ੍ਰਿਵੇਦੀ ਨੇ ਕੀਤੀ ਹੈ ਜਦੋਂ ਕਿ ਗਾਣਾ ਅਰੀਜੀਤ ਸਿੰਘ ਨੇ ਗਾਇਆ ਹੈ । ਗਾਣੇ ਦੇ ਬੋਲ ਅਮਿਤਾਬ ਭੱਟਾਚਾਰੀਆ ਨੇ ਲਿਖੇ ਹਨ ।ਫਿਲਮ ਦੀ ਗੱਲ ਕੀਤੀ ਜਾਵੇ ਤਾਂ ਸਾਰਾ ਅਲੀ ਖਾਨ ਦੀ ਇਹ ਪਹਿਲੀ ਫਿਲਮ ਹੈ । ਇਸ ਫਿਲਮ ਦਾ ਨਿਰਦੇਸ਼ਨ ਅਭਿਸ਼ੇਕ ਕਪੂਰ ਨੇ ਕੀਤਾ ਹੈ । ਫਿਲਮ ਦੀ ਕਹਾਣੀ ਕੇਦਾਰਨਾਥ ਵਿੱਚ ਆਏ ਹੜ੍ਹ ‘ਤੇ ਅਧਾਰਿਤ ਹੈ । ਇਹ ਫਿਲਮ 7 ਦਸੰਬਰ ਨੂੰ ਰਿਲੀਜ਼ ਹੋਵੇਗੀ ।

ਹੋਰ ਵੇਖੋ : ਫਿਲਮਕਾਰ ਕਰਨ ਜੌਹਰ ਪੁਰਾਣੀਆਂ ਯਾਦਾਂ ‘ਚ ਗਵਾਚੇ, ਵੀਡਿਓ ਕੀਤਾ ਸ਼ੇਅਰ