ਕੀ ਰੀਸ ਕਰ ਲਉ ਕੋਈ ਪੰਜਾਬੀਆਂ ਦੀ, ਧਰਨੇ ਵਾਲੀ ਥਾਂ ’ਤੇ ਖਾਲਸਾ ਏਡ ਨੇ ਬਣਾਇਆ ਮਸਾਜ ਕੇਂਦਰ

ਠੰਢ ਦੇ ਮੌਸਮ ਵਿੱਚ ਖੇਤੀ ਕਾਨੂੰਨ ਰੱਦ ਕਰਵਾਉਣ ਲਈ ਕਿਸਾਨ ਦਿੱਲੀ ਦੀਆਂ ਸਰਹੱਦਾਂ ਤੇ ਡਟੇ ਹੋਏ ਹਨ। ਅਜਿਹੇ ਹਲਾਤਾਂ ਵਿੱਚ ਖਾਲਸਾ ਏਡ ਕਿਸਾਨਾਂ ਨੂੰ ਹਰ ਸਹੂਲਤ ਉਪਲਬਧ ਕਰਵਾ ਰਹੀ ਹੈ । ਜਿੱਥੇ ਕਿਸਾਨਾਂ ਦੇ ਨਹਾਉਣ ਲਈ ਗਰਮ ਪਾਣੀ ਦਾ ਪ੍ਰਬੰਧ ਕੀਤਾ ਗਿਆ ਹੈ ਉੱਥੇ ਕਿਸਾਨਾਂ ਦੇ ਮੋਬਾਇਲ ਚਾਰਜ ਕਰਨ ਲਈ ਵੀ ਬੰਦੋਬਸਤ ਕੀਤਾ ਹੈ।

ਹੋਰ ਪੜ੍ਹੋ :

ਇੱਥੇ ਹੀ ਬਸ ਨਹੀਂ ਕਿਸਾਨਾਂ ਦੀ ਥਕਾਨ ਨੂੰ ਦੂਰ ਕਰਨ ਲਈ ਖਾਲਸਾ ਏਡ ਨੇ ਧਰਨੇ ਵਾਲੀ ਥਾਂ ਤੇ ਮਸਾਜ ਕੇਂਦਰ ਵੀ ਖੋਲ ਦਿੱਤਾ ਹੈ । ਇਸ ਕੇਂਦਰ ਤੇ ਆਟੋਮੈਟਿਕ ਮਸਾਜ ਚੇਅਰ ਲਗਾਈਆਂ ਗਈਆਂ ਹਨ । ਇਹਨਾਂ ਕੁਰਸੀਆਂ ਤੇ ਬੈਠ ਕੇ ਕਿਸਾਨ ਆਪਣੀ ਥਕਾਨ ਦੂਰ ਕਰ ਰਹੇ ਹਨ ।

ਤੁਹਾਨੂੰ ਦੱਸ ਦਿੰਦੇ ਹਾਂ ਕਿ ਪਿਛਲੇ ਕਰੀਬ 15 ਦਿਨਾਂ ਤੋਂ ਦਿੱਲੀ-ਹਰਿਆਣਾ ਦੀ ਸਰਹੱਦ ਉਤੇ ਬੈਠੇ ਕਿਸਾਨਾਂ ਨੂੰ ਕਾਫੀ ਮੁਸ਼ਕਿਲਾਂ ਦਾ ਵੀ ਸਾਹਮਣਾ ਕਰਨਾ ਪੈ ਰਿਹਾ ਹੈ। ਪਰ ਸਰਕਾਰ ਉਹਨਾਂ ਦੀਆਂ ਮੰਗਾਂ ਨੂੰ ਅਣਗੌਲਿਆਂ ਕਰ ਰਹੀ ਹੈ । ਇਹਨਾਂ ਕਿਸਾਨਾਂ ਦੀ ਸੇਵਾ ਵਿੱਚ ਖਾਲਸਾ ਏਡ ਡਟਿਆ ਹੋਇਆ ਹੈ ।

 

View this post on Instagram

 

A post shared by Khalsa Aid India (@khalsaaid_india)