ਅਮਿਤਾਭ ਬੱਚਨ ਅਤੇ ਜਯਾ ਬੱਚਨ ਦੀ ਇਹ ਫ਼ਿਲਮ ਦਰਸ਼ਕਾਂ ਨੂੰ ਆਈ ਸੀ ਬਹੁਤ ਪਸੰਦ, 85 ਹਫ਼ਤੇ ਸਿਨੇਮਾ ਘਰਾਂ ‘ਚ ਲੱਗੀ ਰਹੀ ਸੀ, ਇਸੇ ਫ਼ਿਲਮ ਤੋਂ ਬਾਅਦ ਦੋਵਾਂ ਨੇ ਰਚਾ ਲਿਆ ਸੀ ਵਿਆਹ

ਅਮਿਤਾਭ ਬੱਚਨ ਅਤੇ ਜਯਾ ਨੇ ਇੱਕਠਿਆਂ ਕਈ ਫ਼ਿਲਮਾਂ ‘ਚ ਕੰਮ ਕੀਤਾ ਹੈ । ਪਰ ਉਨ੍ਹਾਂ ਦੀ ਇੱਕ ਫ਼ਿਲਮ ‘ਅਭਿਮਾਨ’ ਦਰਸ਼ਕਾਂ ਨੂੰ ਏਨੀ ਪਸੰਦ ਆਈ ਸੀ ਕਿ ਇਸ ਫ਼ਿਲਮ ਦਾ ਜਾਦੂ ਹਰ ਕਿਸੇ ਦੇ ਸਿਰ ਚੜ੍ਹ ਕੇ ਬੋਲ ਰਿਹਾ ਸੀ । ਇਹ ਉਹ ਸਮਾਂ ਸੀ ਜਦੋਂ ਇਹ ਦੋਵੇਂ ਅਦਾਕਾਰ ਆਪਸ ‘ਚ ਇੱਕ ਦੂਜੇ ਦੇ ਕਾਫੀ ਨਜ਼ਦੀਕ ਸਨ ।ਇਸ ਫ਼ਿਲਮ ਦੇ ਰਿਲੀਜ਼ ਤੋਂ ਬਾਅਦ ਹੀ ਦੋਨਾਂ ਨੇ ਵਿਆਹ ਕਰਵਾ ਲਿਆ ਸੀ ।

ਇਸ ਫ਼ਿਲਮ ‘ਚ ਵਿਆਹ ਤੋਂ ਬਾਅਦ ਹੋਣ ਵਾਲੀਆਂ ਛੋਟੀਆਂ ਮੋਟੀਆਂ ਗੱਲਾਂ ਨੂੰ ਦਰਸਾਉਣ ਦੀ ਕੋਸ਼ਿਸ਼ ਕੀਤੀ ਗਈ ਸੀ ਕਿ ਕਿਸ ਤਰਾਂ ਛੋਟੀਆਂ ਛੋਟੀਆਂ ਗੱਲਾਂ ਜ਼ਿੰਦਗੀ ‘ਚ ਜ਼ਹਿਰ ਘੋਲ ਦਿੰਦੀਆਂ ਹਨ ।ਇਸ ਫ਼ਿਲਮ ਨੂੰ ਅਮਿਤਾਭ ੳਤੇ ਜਯਾ ਭਾਦੁੜੀ ਨੇ ਹੀ ਪ੍ਰੋਡਿਊਸ ਕੀਤਾ ਸੀ ਜਦੋਂ ਇਹ ਫ਼ਿਲਮ ਰਿਲੀਜ਼ ਹੋਈ ਤਾਂ ਕੁਝ ਖ਼ਾਸ ਕਮਾਲ ਨਾ ਕਰ ਸਕੀ ।

ਜਿਸ ਦੇ ਕਾਰਨ 1973 ‘ਚ ਰਿਲੀਜ਼ ਹੋਈ ਅਭਿਮਾਨ ਦਾ ਨਾਂਅ ਬਾਲੀਵੁੱਡ ਦੀਆਂ ਹੋਰਨਾਂ ਫ਼ਿਲਮਾਂ ਤੋਂ ਇਸ ਦਾ ਨੰਬਰ 20ਵਾਂ ਸੀ ਹਾਲਾਂਕਿ ਬਾਅਦ ‘ਚਚ ਇਸ ਦੇ ਡਿਜੀਟਲ ਰਾਈਟਸ ਅਤੇ ਸੈਟੇਲਾਈੇਟ ਰਾਈਟਸ ਕਰੋੜਾਂ ‘ਚ ਵਿਕੇ ਸਨ ਜਿਸ ਕਾਰਨ ਅਮਿਤਾਭ ਅਤੇ ਜਯਾ ਨੂੰ ਨੁਕਸਾਨ ਨਹੀਂ ਹੋਇਆ। ਇਸ ਦੇ ਨਾਲ ਫ਼ਿਲਮ ਦਾ ਰੀਮੇਕ ਤਮਿਲ ਭਾਸ਼ਾ ‘ਚ ਵੀ ਬਣਿਆ ਅਤੇ ਦੱਸਿਆ ਜਾਂਦਾ ਹੈ ਕਿ ਸ਼੍ਰੀ ਲੰਕਾ ‘ਚ ਇਹ ਫ਼ਿਲਮ 85 ਹਫਤਿਆਂ ਤੱਕ ਇੱਕ ਹੀ ਸਿਨੇਮਾ ਘਰ ‘ਚ ਲੱਗੀ ਰਹੀ ਸੀ ।