ਫ਼ਿਲਮ ਪ੍ਰਾਹੁਣਾ ਨੇ ਤਿੰਨ ਦਿਨ ‘ਚ ਬਾਕਸ ਆਫ਼ਿਸ ਤੇ ਤੋੜੇ ਕਮਾਈ ਦੇ ਰਿਕਾਰਡ

ਹਾਲ ਹੀ ਵਿੱਚ ਸਿਨੇਮਾਘਰਾਂ ‘ਚ ਧਮਾਲਾਂ ਪਾਉਣ ਵਾਲੀ ਫ਼ਿਲਮ ‘ਪ੍ਰਾਹੁਣਾ’ parahuna ਰਿਲੀਜ਼ ਹੋਈ ਹੈ| ਇਸ ਵਿੱਚ ਕੁਲਵਿੰਦਰ ਬਿੱਲਾ ਮੁੱਖ ਅਦਾਕਾਰ ਅਤੇ ਵਾਮਿਕਾ ਗਾਬੀ ਮੁੱਖ ਅਦਾਕਾਰਾ ਦਾ ਕਿਰਦਾਰ ਨਿਭਾਅ ਰਹੇ ਹਨ| ਦੱਸ ਦੇਈਏ ਕਿ ਇਹ ਪੁਰਾਣੇ ਜਮਾਨੇ ਦੇ ਪੰਜਾਬੀ ਵਿਆਹ ‘ਤੇ ਆਧਾਰਿਤ ਹੈ| ਜਾਣਕਾਰੀ ਮੁਤਾਬਕ ਕੁਲਵਿੰਦਰ ਬਿੱਲਾ kulwinder billa ਦੀ ਫਿਲਮ ‘ਪ੍ਰਾਹੁਣਾ’ ਨੇ ਪਹਿਲੇ ਦਿਨ ਭਾਰਤ ‘ਚ 1.60 ਕਰੋੜ, ਦੂਜੇ ਦਿਨ 1.85 ਅਤੇ ਤੀਜੇ ਦਿਨ 2.18 ਦਾ ਕਾਰੋਬਾਰ ਕੀਤਾ ਹੈ। ਇਸ ਬਾਰੇ ਜਾਣਕਾਰੀ ਖੁਦ ਕੁਲਵਿੰਦਰ ਬਿਲਾ ਨੇ ਆਪਣੇ ਇੰਸਟਾਗ੍ਰਾਮ ਤੇ ਪੋਸਟਰ ਸਾਂਝੇ ਕਰ ਕੇ ਦਿੱਤੀ| ਨਤੀਜੇ ਵਜੋਂ ਫਿਲਮ ਨੇ ਕੁੱਲ ਮਿਲਾ ਕੇ 5.63 ਕਰੋੜ ਦਾ ਕਾਰੋਬਾਰ ਕਰ ਲਿਆ ਹੈ ਅਤੇ ਸਭ ਦੁਆਰਾ ਬੇਹੱਦ ਪਸੰਦ ਕੀਤਾ ਜਾ ਰਿਹਾ ਹੈ| ਇਸ ਦੀ ਜਾਣਕਾਰੀ ਖੁਦ ਕੁਲਵਿੰਦਰ ਬਿੱਲਾ ਨੇ ਆਪਣੇ ਫੇਸਬੁੱਕ ਅਕਾਊਂਟ ‘ਤੇ ਪੋਸਟਰਜ਼ ਸ਼ੇਅਰ ਕਰ ਕੇ ਦਿੱਤੀ ਹੈ। ਦੱਸ ਦੇਈਏ ਕਿ ਫਿਲਮ ਦੀ ਕਹਾਣੀ 80 ਦੇ ਦਹਾਕੇ ‘ਤੇ ਆਧਾਰਿਤ ਹੈ।

https://www.instagram.com/p/BoYkZyJltB3/?taken-by=kulwinderbilla

ਫ਼ਿਲਮ parahuna ਨੇ ਪਹਿਲੇ ਦਿਨ ਹੀ 1 .60 ਕਰੋੜ ਦੀ ਕਮਾਈ ਕੀਤੀ ਹੈ| ਇਸ ਬਾਰੇ ਜਾਣਕਾਰੀ ਕੁਲਵਿੰਦਰ ਬਿੱਲਾ kulwinder billa ਨੇ ਖੁਦ ਆਪਣੇ ਇੰਸਟਾਗ੍ਰਾਮ ਅਕਾਊਂਟ ਤੇ ਇੱਕ ਪੋਸਟਰ ਸਾਂਝਾ ਕਰਕੇ ਦਿੱਤੀ ਹੈ| ਜਿਸ ਵਿੱਚ ਉਹਨਾਂ ਨੇ ਦੱਸਿਆ ਕੀ ਫ਼ਿਲਮ ਨੇ ਓਪਨਿੰਗ ਡੇ ਤੇ ਹੀ 1 . 60 ਕਰੋੜ ਦੀ ਕਮਾਈ ਕੀਤੀ ਹੈ| ਉਹਨਾਂ ਨੇ ਇਹ ਪੋਸਟਰ ਸਾਂਝਾ ਕਰਦੇ ਹੋਏ ਨਾਲ ਆਪਣੇ ਫੈਨਸ ਦਾ ਧੰਨਵਾਦ ਕਰਦੇ ਹੋਏ ਲਿਖਿਆ ਕੀ: Waheguru da shukar a , first day collection 1.60 cr . Thnx sab da aina pyaar den lai .

https://www.instagram.com/p/BoTUg1rlBeQ/?taken-by=kulwinderbilla

ਦੱਸ ਦੇਈਏ ਕੀ ਇਸ ਫਿਲਮ parahuna ਦੀ ਕਹਾਣੀ ਪੰਜਾਬੀ ਸੱਭਿਆਚਾਰ ਬਾਰੇ ਹੈ ,ਜਿਸ ‘ਚ ਪ੍ਰਾਹੁਣਾਚਾਰੀ ਨੂੰ ਖਾਸ ਮਹੱੱਤਵ ਦਿੱਤਾ ਗਿਆ ਹੈ । ਇਸ ਦੇ ਨਾਲ ਹੀ ਜਵਾਈਆਂ ਦੀ ਅਹਿਮੀਅਤ ਨੂੰ ਵੀ ਦਰਸਾਇਆ ਗਿਆ ਹੈ ਕਿ ਕਿਸ ਤਰ੍ਹਾਂ ਜਵਾਈ ਆਪਣੇ ਆਪ ਨੂੰ ਸਾਬਿਤ ਕਰਨ ਲਈ ਅਤੇ ਆਪਣੀ ਮੁੱਛ ਖੜੀ ਰੱਖਣ ਲਈ ਸਹੁਰੇ ਪਰਿਵਾਰ ਤੇ ਰੋਅਬ ਦਾਬਾ ਰੱਖਦੇ ਨੇ ।

https://www.instagram.com/p/BoWURzyl1ic/?taken-by=kulwinderbilla