ਸੁਸ਼ਾਂਤ ਸਿੰਘ ਰਾਜਪੂਤ ਬਚਪਨ ‘ਚ ਇਸ ਤਰ੍ਹਾਂ ਮਨਾਉਂਦੇ ਸੀ ਆਪਣੀ ਭੈਣਾਂ ਦੇ ਨਾਲ ਰੱਖੜੀ ਦਾ ਤਿਉਹਾਰ, ਤਸਵੀਰਾਂ ਛਾਈਆਂ ਸੋਸ਼ਲ ਮੀਡੀਆ ‘ਤੇ

ਅੱਜ ਪੂਰਾ ਦੇਸ਼ ਭੈਣ ਭਰਾ ਦੇ ਪਵਿੱਤਰ ਰਿਸ਼ਤੇ ਵਾਲੇ ਤਿਉਹਾਰ ਰੱਖੜੀ ਨੂੰ ਬਹੁਤ ਗਰਮਜੋਸ਼ੀ ਦੇ ਨਾਲ ਮਨਾ ਰਿਹਾ ਹੈ । ਉੱਥੇ ਹੀ ਸੁਸ਼ਾਂਤ ਸਿੰਘ ਰਾਜਪੂਤ ਦੀਆਂ ਭੈਣਾਂ ਇਸ ਦਿਨ ਨੂੰ ਬਹੁਤ ਹੀ ਦੁਖੀ ਤੇ ਭਾਰੀ ਮਨ ਨਾਲ ਆਪਣੇ ਭਰਾ ਨੂੰ ਯਾਦ ਕਰ ਰਹੀਆਂ ਨੇ । ਹੋਰ ਵੇਖੋ : ਰਘਵੀਰ ਬੋਲੀ ਨੇ ਦਿੱਗਜ ਅਦਾਕਾਰਾ ਜਤਿੰਦਰ ਕੌਰ ਦੇ ਨਾਲ ਪੁਰਾਣੇ ਪੰਜਾਬੀ ਗੀਤ ਉੱਤੇ ਬਣਾਈ ਵੀਡੀਓ, ਛਾਈ ਸੋਸ਼ਲ ਮੀਡੀਆ ‘ਤੇ, ਦੇਖੋ ਵੀਡੀਓ

ਵਿਦੇਸ਼ ‘ਚ ਰਹਿੰਦੀ ਸੁਸ਼ਾਂਤ ਸਿੰਘ ਰਾਜਪੂਤ ਦੀ ਭੈਣ ਸ਼ਵੇਤਾ ਸਿੰਘ ਕ੍ਰਿਤੀ ਨੇ ਆਪਣੇ ਭਰਾ ਨੂੰ ਯਾਦ ਕਰਦੇ ਹੋਏ ਬਚਪਨ ਦੀਆਂ ਤਸਵੀਰਾਂ ਸੋਸ਼ਲ ਮੀਡੀਆ ਉੱਤੇ ਸਾਂਝੀਆਂ ਕੀਤੀਆਂ ਨੇ । ਉਨ੍ਹਾਂ ਨੇ ਕੈਪਸ਼ਨ ‘ਚ ਲਿਖਿਆ ਹੈ, ‘ਹੈਪੀ ਰਕਸ਼ਾ ਬੰਧਨ ਮੇਰਾ ਪਿਆਰ ਜਿਹਾ ਬੇਬੀ..ਬਹੁਤ ਪਿਆਰ ਕਰਦੇ ਹਾਂ ਅਸੀਂ ਤੈਨੂੰ ਜਾਨ…ਤੇ ਹਮੇਸ਼ਾ ਕਰਦੇ ਰਵਾਂਗੇ..ਤੂੰ ਹਮੇਸ਼ਾ ਸਾਡਾ ਮਾਣ ਰਿਹਾ ਹੈ ਤੇ ਰਹੇਗਾਂ !

ਸ਼ਵੇਤਾ ਸਿੰਘ ਕ੍ਰਿਤੀ ਤੇ ਸੁਸ਼ਾਂਤ ਸਿੰਘ ਰਾਜਪੂਤ ਦੇ ਫੈਨਜ਼ ਲਗਾਤਾਰ ਸੋਸ਼ਲ ਮੀਡੀਆ ਉੱਤੇ ਸੀਬੀਆਈ ਜਾਂਚ ਦੀ ਮੰਗ ਕਰ ਰਹੇ ਹਨ । ਦੱਸ ਦਈਏ ਸੁਸ਼ਾਂਤ ਸਿੰਘ ਰਾਜਪੂਤ 14 ਜੂਨ ਨੂੰ ਆਪਣੇ ਘਰ ‘ਚ ਮ੍ਰਿਤ ਪਾਏ ਗਏ ਸੀ ।