ਮਾਸਟਰ ਸਲੀਮ ਜਲਦ ‘ਓ ਬੇਕਦਰ’ ਗੀਤ ਨਾਲ ਹੋਣਗੇ ਸਰੋਤਿਆਂ ਦੇ ਰੂਬਰੂ

ਪੰਜਾਬ ਦੇ ਮਸ਼ਹੂਰ ਸਿੰਗਰ ਮਾਸਟਰ ਸਲੀਮ ਜਿਹੜੇ ਕਿ ਬਾਲੀਵੁੱਡ ‘ਚ ਕਈ ਸੁਪਰ ਹਿੱਟ ਗੀਤ ਦੇ ਚੁੱਕੇ ਹਨ। ਹਾਲ ਹੀ ‘ਚ ਮਾਸਟਰ ਸਲੀਮ ਜਿਹੜੇ ਪੀਟੀਸੀ ਰਿਕਾਰਡਜ਼ ‘ਚ ‘ਮਾਹੀਆ’ ਗੀਤ ਦੇ ਨਾਲ ਸਰੋਤਿਆਂ ਦਾ ਮਨੋਰੰਜਨ ਕਰ ਚੁੱਕੇ ਨੇ।

 

View this post on Instagram

 

Coming soon

A post shared by master Saleem (@mastersaleem786official) on

ਹੋਰ ਵੇਖੋ: ਜਾਣੋ ਪਰਮੀਸ਼ ਵਰਮਾ ਦੇ ਇਹਨਾਂ ਚਾਰ ਟੈਟੂਆਂ ਦੀ ਕੀ ਹੈ ਕਹਾਣੀ

ਮਾਸਟਰ ਸਲੀਮ ਨੇ ਆਪਣੇ ਇੰਸਟਾਗ੍ਰਾਮ ਉੱਤੇ ਆਪਣੇ ਆਉਣ ਵਾਲੇ ਗੀਤ ‘ਓ ਬੇਕਦਰ’ ਦਾ ਪੋਸਟਰ ਸ਼ੇਅਰ ਕੀਤਾ ਹੈ ਜਿਸ ਨੂੰ ਉਹਨਾਂ ਦੇ ਫੈਨਜ਼ ਵੱਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਗੀਤ ‘ਓ ਬੇਕਦਰ’ ਸੈਡ ਸੌਂਗ ਹੈ ਤੇ ਇਸ ਗੀਤ ਦੇ ਬੋਲ ਸ਼ਾਹ ਅਲੀ ਨੇ ਲਿਖੇ ਨੇ। ‘ਓ ਬੇਕਦਰ’ ਗੀਤ ਦਾ ਮਿਊਜ਼ਿਕ ਗੋਲਡ ਬੁਆਏ ਵੱਲੋਂ ਤਿਆਰ ਕੀਤਾ ਗਿਆ ਹੈ। ਗੀਤ ਦੀ ਵੀਡੀਓ ਨੂੰ ਰਾਜੀਵ ਠਾਕੁਰ ਨੇ ਤਿਆਰ ਕੀਤਾ ਹੈ। ਇਸ ਗੀਤ ਨੂੰ ਟੀ-ਸੀਰੀਜ਼ ਦੇ ਲੇਬਲ ਹੇਠ ਰਿਲੀਜ਼ ਕੀਤਾ ਜਾਵੇਗਾ।

 

View this post on Instagram

 

Coming soon

A post shared by master Saleem (@mastersaleem786official) on

ਸੁਰਾਂ ਦੇ ਬਾਦਸ਼ਾਹ ਮਾਸਟਰ ਸਲੀਮ ਇਸ ਤੋਂ ਪਹਿਲਾਂ ਵੀ ਪਾਲੀਵੁੱਡ ਤੇ ਬਾਲੀਵੁੱਡ ‘ਚ ਕਈ ਸੁਪਰ ਹਿੱਟ ਗੀਤ ਦੇ ਚੁੱਕੇ ਨੇ ਜਿਵੇਂ ਮਾਂ ਦਾ ਲਾਡਲਾ, ਆਹੁੰ ਆਹੁੰ, ਦੁੱਖ , ਇੱਕ ਤੇ ਪਿਆਰ, ਪੀੜ, ਚਰਖੇ ਦੀ ਘੂਕ, ਤੇਰੇ ਬਿਨ ਆਦਿ।