‘ਮਿੰਦੋ ਤਸੀਲਦਾਰਨੀ’ ਪਿੱਛੇ ਖੜਕਣ ਲੱਗੀਆਂ ਡਾਂਗਾ, ਇਹ ਹੈ ਵਜ੍ਹਾ, ਦੇਖੋ ਵੀਡੀਓ

ਜੀ ਹਾਂ ਮਿੰਦੋ ਤਸੀਲਦਾਰਨੀ ਫ਼ਿਲਮ ਜਿਹੜੀ 2 ਦਿਨ ਬਾਅਦ ਯਾਨੀ 28 ਜੂਨ ਸਿਨੇਮਾ ‘ਚ ਦੇਖਣ ਨੂੰ ਮਿਲਣ ਵਾਲੀ ਹੈ। ਫ਼ਿਲਮ ਦਾ ਇੱਕ ਹੋਰ ਗੀਤ ਰਾਜਵੀਰ ਜਵੰਦਾ ਦੀ ਅਵਾਜ਼ ‘ਚ ਰਿਲੀਜ਼ ਹੋ ਚੁੱਕਿਆ ਹੈ ਜਿਸ ਦਾ ਨਾਮ ਹੈ ‘ਡਾਂਗ’। ਗੀਤ ਦੇ ਬੋਲ ਹੈਪੀ ਰਾਏਕੋਟੀ ਦੇ ਹਨ ਅਤੇ ਮਿਊਜ਼ਿਕ ਗੁਰਮੀਤ ਸਿੰਘ ਵੱਲੋਂ ਤਿਆਰ ਕੀਤਾ ਗਿਆ ਹੈ। ਗਾਣੇ ਮੁਤਾਬਿਕ ਹੀ ਵੀਡੀਓ ‘ਚ ਡਾਂਗਾਂ ਚੱਲਦੀਆਂ ਨਜ਼ਰ ਆ ਰਹੀਆਂ ਹਨ। ਰਾਜਵੀਰ ਜਵੰਦਾ, ਕਰਮਜੀਤ ਅਨਮੋਲ, ਕਵਿਤਾ ਕੌਸ਼ਿਕ ਅਤੇ ਈਸ਼ਾ ਰਿਖੀ ਸਟਾਰਰ ਇਸ ਫ਼ਿਲਮ ਨੂੰ ਅਵਤਾਰ ਸਿੰਘ ਵੱਲੋਂ ਨਿਰਦੇਸ਼ਿਤ ਕੀਤਾ ਗਿਆ ਹੈ।

ਕਰਮਜੀਤ ਅਨਮੋਲ ਦੇ ਹੋਮ ਪ੍ਰੋਡਕਸ਼ਨ ‘ਚ ਬਣੀ ਇਹ ਫ਼ਿਲਮ ਕਾਮੇਡੀ ਰੋਮਾਂਟਿਕ ਡਰਾਮਾ ਫ਼ਿਲਮ ਹੋਣ ਵਾਲੀ ਹੈ ਜਿਸ ‘ਚ ਪੰਜਾਬੀ ਇੰਡਸਟਰੀ ਦੇ ਬਹੁਤ ਸਾਰੇ ਕਲਾਕਾਰ ਨਜ਼ਰ ਆਉਣਗੇ। ਫ਼ਿਲਮ ਦੇ ਟਰੇਲਰ ਅਤੇ ਗੀਤਾਂ ਨੂੰ ਦਰਸ਼ਕਾਂ ਵੱਲੋਂ ਪਸੰਦ ਕੀਤਾ ਜਾ ਰਿਹਾ ਹੈ। ਰਾਜਵੀਰ ਜਵੰਦਾ ਵੱਲੋਂ ਗਾਏ ਇਸ ਗੀਤ ਨੂੰ ਵੀ ਚੰਗਾ ਹੁੰਗਾਰਾ ਮਿਲ ਰਿਹਾ ਹੈ। ਦੇਖਣਾ ਹੋਵੇਗਾ ਫ਼ਿਲਮ ਨੂੰ ਦਰਸ਼ਕ ਕੀ ਰਿਸਪਾਂਸ ਦਿੰਦੇ ਹਨ।