ਨਿੰਜਾ ਦੀ ਅਵਾਜ਼ ‘ਚ ਫ਼ਿਲਮ ਮਿੰਦੋ ਤਸੀਲਦਾਰਨੀ ਦਾ ‘ਹੱਸਦੀ ਦਿਸੇਂ ਗੀਤ ਹੋਇਆ ਰਿਲੀਜ਼, ਦੇਖੋ ਵੀਡੀਓ

28 ਜੂਨ ਨੂੰ ਰਿਲੀਜ਼ ਹੋਈ ਪੰਜਾਬੀ ਫ਼ਿਲਮ ‘ਮਿੰਦੋ ਤਸੀਲਦਾਰਨੀ’ ਜਿਸ ‘ਚ ਕਵਿਤਾ ਕੌਸ਼ਿਕ ਅਤੇ ਕਰਮਜੀਤ ਅਨਮੋਲ ਮੁੱਖ ਭੂਮਿਕਾ ‘ਚ ਨਜ਼ਰ ਆਏ। ਫ਼ਿਲਮ ਨੂੰ ਬਾਕਸ ਆਫ਼ਿਸ ‘ਤੇ ਚੰਗਾ ਰਿਸਪਾਂਸ ਮਿਲਿਆ ਅਤੇ ਫ਼ਿਲਮ ਦਰਸ਼ਕਾਂ ਦਾ ਦਿਲ ਜਿੱਤਣ ‘ਚ ਕਾਮਯਾਬ ਰਹੀ ਹੈ। ਫ਼ਿਲਮ ਹੀ ਨਹੀਂ ਫ਼ਿਲਮ ਦੇ ਗੀਤਾਂ ਨੂੰ ਵੀ ਪ੍ਰਸ਼ੰਸਕਾਂ ਨੇ ਭਰਵਾਂ ਹੁੰਗਾਰਾ ਦਿੱਤਾ।

ਇਸ ਦੇ ਨਾਲ ਹੀ ਮਿੰਦੋ ਤਸੀਲਦਾਰਨੀ ‘ਚ ਗਾਇਕ ਨਿੰਜਾ ਵੱਲੋਂ ਗਾਏ ਗੀਤ ਨੂੰ ਦਰਸ਼ਕਾਂ ਨੇ ਬਹੁਤ ਪਸੰਦ ਕੀਤਾ ਹੈ। ਹੁਣ ਨਿੰਜਾ ਵੱਲੋਂ ਗਾਇਆ ਇਹ ਗੀਤ ਅਫ਼ੀਸ਼ੀਅਲੀ ਰਿਲੀਜ਼ ਕਰ ਦਿੱਤਾ ਗਿਆ ਹੈ। ਕੁਲਦੀਪ ਕੰਡਿਆਰਾ ਦਾ ਲਿਖੇ ਇਸ ਖ਼ੂਬਸੂਰਤ ਗੀਤ ਦਾ ਨਾਮ ਹੈ ਹੱਸਦੀ ਦਿਸੇਂ, ਜਿਸ ਦਾ ਮਿਊਜ਼ਿਕ ਬਿਰਗੀ ਵੀਰਸ ਨੇ ਤਿਆਰ ਕੀਤਾ ਹੈ।

ਹੋਰ ਵੇਖੋ : ਜੌਰਡਨ ਸੰਧੂ ਵੱਲੋਂ ਗਾਇਆ ‘ਮੁੰਡਾ ਹੀ ਚਾਹੀਦਾ’ ਫ਼ਿਲਮ ਦਾ ਗੀਤ ‘ਜੱਟਾਂ ਦੇ ਦਿਮਾਗ ਘੁੰਮ ਗਏ’ ਆ ਰਿਹਾ ਹੈ ਸਭ ਨੂੰ ਪਸੰਦ

ਪਿੰਡ ਦੀ ਮਿੱਟੀ ਦੀ ਮਹਿਕ ਤੇ ਹਾਸਿਆਂ ਦੇ ਰੰਗਾਂ ਨਾਲ ਰੰਗੀ ਇਸ ਫ਼ਿਲਮ ਨੂੰ ਅਵਤਾਰ ਸਿੰਘ ਵੱਲੋਂ ਡਾਇਰੈਕਟ ਕੀਤਾ ਗਿਆ ਹੈ। ਇਸ ਫ਼ਿਲਮ ‘ਚ ਕਰਮਜੀਤ ਅਨਮੋਲ, ਰਾਜਵੀਰ ਜਵੰਦਾ, ਈਸ਼ਾ ਰਿਖੀ ਤੇ ਕਵਿਤਾ ਕੌਸ਼ਿਕ ਮੁੱਖ ਕਿਰਦਾਰ ਹਨ। ਸਾਰੇ ਹੀ ਕਰਦਾਰਾਂ ਦੀ ਫ਼ਿਲਮ ‘ਚ ਕੀਤੀ ਅਦਾਕਾਰੀ ਦੇ ਦਰਸ਼ਕ ਤਾਰੀਫ ਕਰ ਰਹੇ ਹਨ।