ਹਾਸਿਆਂ ਦੀਆਂ ਰਜਿਸਟਰੀਆਂ ਦੇ ਨਾਲ ਭਰਪੂਰ ‘ਮਿੰਦੋ ਤਸੀਲਦਾਰਨੀ’ ਦਾ ਸ਼ਾਨਦਾਰ ਟਰੇਲਰ ਹੋਇਆ ਰਿਲੀਜ਼

ਕਰਮਜੀਤ ਅਨਮੋਲ ਦੀ ਫ਼ਿਲਮ ‘ਮਿੰਦੋ ਤਸੀਲਦਾਰਨੀ’ ਜਿਸ ਦੀ ਪ੍ਰਸ਼ੰਸਕਾਂ ਵੱਲੋਂ ਬੇਸਬਰੀ ਦੇ ਨਾਲ ਇੰਤਜ਼ਾਰ ਕੀਤਾ ਜਾ ਰਿਹਾ ਹੈ। ਪ੍ਰਸ਼ੰਸਕਾਂ ਦੀ ਉਤਸੁਕਤਾ ਨੂੰ ਹੋਰ ਵਧਾਉਂਦੇ ਹੋਏ ਫ਼ਿਲਮ ਦਾ ਟਰੇਲਰ ਦਰਸ਼ਕਾਂ ਦੇ ਸਨਮੁਖ ਹੋ ਗਿਆ ਹੈ। ਜੀ ਹਾਂ ਕਰਮਜੀਤ ਅਨਮੋਲ ਦੀ ਫ਼ਿਲਮ ਮਿੰਦੋ ਤਸੀਲਦਾਰਨੀ ਦਾ  ਸ਼ਾਨਦਾਰ ਟਰੇਲਰ ਜੱਸ ਰਿਕਾਰਡਸ ਦੇ ਲੇਬਲ ਹੇਠ ਰਿਲੀਜ਼ ਹੋ ਚੁੱਕਿਆ ਹੈ।

ਹੋਰ ਵੇਖੋ:ਬਜ਼ੁਰਗ ਫੈਨ ਦੀ ਇਸ ਹਰਕਤ ‘ਤੇ ਹਰਭਜਨ ਮਾਨ ਹੋਏ ਭਾਵੁਕ, ਚੁੰਮੇ ਫੈਨ ਦੇ ਹੱਥ,ਵੇਖੋ ਵੀਡੀਓ

ਇਸ ਫ਼ਿਲਮ ‘ਚ ਕਰਮਜੀਤ ਅਨਮੋਲ, ਕਵਿਤਾ ਕੌਸ਼ਿਕ, ਰਾਜਵੀਰ ਜਵੰਦਾ ਤੇ ਈਸ਼ਾ ਰਿਖੀ ਮੁੱਖ ਕਿਰਦਾਰ ਨਿਭਾਉਂਦੇ ਹੋਏ ਨਜ਼ਰ ਆ ਰਹੇ ਹਨ। ਟਰੇਲਰ ਦੇਖ ਕੇ ਦਰਸ਼ਕਾਂ ਦੇ ਢਿੱਡੀਂ ਪੀੜੀ ਪੈ ਜਾਣਗੀਆਂ। ਇਸ ਫ਼ਿਲਮ ‘ਚ ਪਿੰਡ ਦੇ ਮਾਹੌਲ ਨੂੰ ਪੇਸ਼ ਕੀਤਾ ਗਿਆ ਹੈ। ਜਿੱਥੇ ਕਰਮਜੀਤ ਅਨਮੋਲ ਤੇ ਰਾਜਵੀਰ ਜਵੰਦਾ ਪਿੰਡ ਦੇ ਨੌਜਵਾਨਾਂ ਦੇ ਕਿਰਦਾਰ ਨਿਭਾਉਂਦੇ ਹੋਏ ਨਜ਼ਰ ਆ ਰਹੇ ਨੇ। ਕਵਿਤਾ ਕੌਸ਼ਿਕ ਜੋ ਕਿ ਫ਼ਿਲਮ ‘ਚ ਤਸੀਲਦਾਰਨੀ ਅਫ਼ਸਰ ਦੀ ਭੂਮਿਕਾ ਨਿਭਾਉਂਦੀ ਹੋਈ ਨਜ਼ਰ ਆ ਰਹੀ ਹੈ। ਉਧਰ ਈਸ਼ਾ ਰਿਖੀ ਰਾਜਵੀਰ ਜਵੰਦਾ ਦੀ ਪਤਨੀ ਦਾ ਕਿਰਦਾਰ ਨਿਭਾਉਂਦੇ ਹੋਏ ਨਜ਼ਰ ਆਵੇਗੀ। ਕਰਮਜੀਤ ਅਨੋਮਲ ਪਿੰਡ ਵਾਲਿਆਂ ਨੂੰ ਝੂਠ ਬੋਲ ਦਿੰਦਾ ਹੈ ਕਿ ਮਿੰਦੋ ਤਸੀਲਦਾਰਨੀ ਨਾਲ ਉਸ ਦੀ ਗੱਲਬਾਤ ਹੈ। ਹੁਣ ਦੇਖਣਾ ਇਹ ਹੋਵੇਗਾ ਕਿ ਕਰਮਜੀਤ ਅਨੋਮਲ ਕਵਿਤਾ ਕੌਸ਼ਿਕ ਦਾ ਦਿਲ ਜਿੱਤ ਪਾਵੇਗਾ ਜਾਂ ਨਹੀਂ? ਇਹ ਤਾਂ ਫ਼ਿਲਮ ਦੇ ਰਿਲੀਜ਼ ਹੋਣ ਤੋਂ ਬਾਅਦ ਹੀ ਪਤਾ ਚੱਲ ਪਾਵੇਗਾ। ਹਾਸਿਆਂ ਦੇ ਰੰਗਾਂ ਨਾਲ ਭਰੀ ਇਹ ਫ਼ਿਲਮ 28 ਜੂਨ ਨੂੰ ਦਰਸ਼ਕਾਂ ਦੇ ਰੁਬਰੂ ਹੋ ਜਾਵੇਗੀ। ਕਰਮਜੀਤ ਅਨਮੋਲ ਨੇ ‘ਮਿੰਦੋ ਤਸੀਲਦਾਰਨੀ’ ਨੂੰ ਪ੍ਰੋਡਿਊਸ ਵੀ ਕੀਤਾ ਹੈ। ਫ਼ਿਲਮ ਮਿੰਦੋ ਤਸੀਲਦਾਰਨੀ ਦੀ ਕਹਾਣੀ ਅਵਤਾਰ ਸਿੰਘ ਨੇ ਲਿਖੀ ਹੈ ਤੇ ਮੂਵੀ ਨੂੰ ਖੁਦ ਅਵਤਾਰ ਸਿੰਘ ਨੇ ਹੀ ਡਾਇਰੈਕਟ ਵੀ ਕੀਤੀ ਹੈ।