ਕਿਸ ਲਈ ਗਾਇਕ ਰਾਜਵੀਰ ਜਵੰਦਾ ਬਣਾ ਰਹੇ ਹਨ ਡੌਲੇ- ਸ਼ੌਲੇ, ਦੇਖੋ ਵੀਡਿਓ  

ਰਾਜਵੀਰ ਜਵੰਦਾ ਆਪਣੀ ਨਵੀਂ ਫਿਲਮ ‘ਮਿੰਦੋ ਤਹਿਸੀਲਦਾਰਨੀ’ ਵਿੱਚ ਨਵੀਂ ਲੁੱਕ ਵਿੱਚ ਦਿੱਖਾਈ ਦੇਣਗੇ ।ਇਸ ਲਈ ਰਾਜਵੀਰ ਜਵੰਦਾ ਬਹੁਤ ਮਿਹਨਤ ਕਰ ਰਹੇ ਹਨ ।’ਮਿੰਦੋ ਤਹਿਸੀਲਦਾਰਨੀ’ ਵਿੱਚ ਤੁਸੀਂ ਰਾਜਵੀਰ ਨੂੰ ਡੌਲਿਆਂ ਸ਼ੌਲਿਆਂ ਵਾਲੀ ਲੁੱਕ ਵਿੱਚ ਦੇਖੋਗੇ । ਇਸ ਦਾ ਖੁਲਾਸਾ ਰਾਜਵੀਰ ਨੇ ਆਪਣੇ ਇੰਸਟਾਗ੍ਰਾਮ ‘ਤੇ ਕੀਤਾ ਹੈ । ਉਹਨਾਂ ਨੇ ਇੱਕ ਵੀਡਿਓ ਸ਼ੇਅਰ ਕੀਤੀ ਹੈ, ਜਿਸ ਵਿੱਚ ਉਹ ਜਿਮ ਵਿੱਚ ਆਪਣੇ ਟ੍ਰੇਨਰ ਨਾਲ ਹਨ । ਰਾਜਵੀਰ ਜਵੰਦਾ ਕਹਿੰਦੇ ਹਨ ਹਨ ਕਿ ਉਹ ਡੌਲੇ- ਸ਼ੌਲੇ ਬਣਾ ਰਹੇ ਹਨ। ਇਸ ਲਈ ਉਹ ਐਤਵਾਰ ਨੂੰ ਵੀ ਜਿਮ ਵਿੱਚ ਮਿਹਨਤ ਕਰ ਰਹੇ ਹਨ ।

ਹੋਰ ਵੇਖੋ : ਅੱਜ ਦਾ ਦਿਨ ਗਾਇਕ ਜੱਸੀ ਗਿੱਲ ਲਈ ਹੈ ਖਾਸ ,ਵਧਾਈ ਦੇਣ ਵਾਲਿਆਂ ਦਾ ਸਿਲਸਿਲਾ ਜਾਰੀ, ਦੇਖੋ ਵੀਡਿਓ

https://www.instagram.com/p/Bqm_3dClns1/

ਇਸ ਫਿਲਮ ਵਿੱਚ ਰਾਜਵੀਰ ਜਵੰਦਾ ਮੁੱਖ ਭੂਮਿਕਾ ਵਿੱਚ ਦਿਖਾਈ ਦੇਣਗੇ ਜਦੋਂ ਕਿ ਉਹਨਾਂ ਦੇ ਨਾਲ ਕਵਿਤਾ ਕੌਸ਼ਿਕ ਹੋਣਗੇ । ਇਸ ਤਰ੍ਹਾਂ ਕਰਮਜੀਤ ਅਨਮੋਲ ਅਤੇ ਹੋਰ ਕਈ ਕਲਾਕਾਰ ਇਸ ਫਿਲਮ ਦਾ ਸ਼ਿੰਗਾਰ ਬਣਨਗੇ । ‘ਮਿੰਦੋ ਤਹਿਸੀਲਦਾਰਨੀ’ ਫਿਲਮ 27  ਜੂਨ 2019 ਨੂੰ ਰਿਲੀਜ਼ ਹੋਵੇਗੀ ।

ਹੋਰ ਵੇਖੋ : ਗੁਰੂ ਰੰਧਾਵਾ ਨੇ ਬਣਾਈ ਪਿਟਬੁਲ ਨਾਲ ਜੋੜੀ, ਲੈ ਕੇ ਆ ਰਹੇ ਹਨ ਨਵਾਂ ਗਾਣਾ

https://www.facebook.com/RajvirJawandaOfficial/photos/pb.162172050797794.-2207520000.1543140553./805919553089704/?type=3&eid=ARAtSo42RWatx90YT6HTSEnyQgISOxbW8XrkbsLMrc2xzP2WHxEIpF9o0G3csqLGtmYHORVUhQggJRPG

ਇਸ ਫਿਲਮ ਦੀ ਕਹਾਣੀ ਅਤੇ ਨਿਰਦੇਸ਼ਨ ਅਵਤਾਰ ਸਿੰਘ ਕਰਨਗੇ ।ਇਹ ਫਿਲਮ ਕਰਮਜੀਤ ਅਨਮੋਲ ਤੇ ਰਨਜੀ ਸਿੰਗਲਾ ਦੀ ਪ੍ਰੋਡਕਸ਼ਨ ਹੇਠ ਬਣ ਰਹੀ ਹੈ । ਸੋ ਰਾਜਵੀਰ ਜਵੰਦਾ ਇਸ ਫਿਲਮ ਲਈ ਖੂਬ ਮਿਹਨਤ ਕਰ ਰਹੇ ਹਨ ਤੇ ਇਹ ਫਿਲਮ ਉਹਨਾਂ ਨੂੰ ਕੀ ਮੁਕਾਮ ਦਿਵਾਉਂਦੀ ਹੈ ਇਹ ਦੇਖਣ ਵਾਲੀ ਗੱਲ ਹੋਵੇਗੀ ।