‘ਮਿੰਦੋ ਤਸੀਲਦਾਰਨੀ’ ਦਾ ਸ਼ੂਟ ਹੋਇਆ ਪੂਰਾ, ਰੈਪ ਅੱਪ ਪਾਰਟੀ ‘ਤੇ ਦੇਖੋ ਸਿਤਾਰਿਆਂ ਦੀ ਮਸਤੀ

‘ਮਿੰਦੋ ਤਸੀਲਦਾਰਨੀ’ ਦਾ ਸ਼ੂਟ ਹੋਇਆ ਪੂਰਾ, ਰੈਪ ਅੱਪ ਪਾਰਟੀ ‘ਤੇ ਦੇਖੋ ਸਿਤਾਰਿਆਂ ਦੀ ਮਸਤੀ : ਰਾਜਵੀਰ ਜਵੰਦਾ, ਕਾਰਮਜੀਤ ਅਨਮੋਲ ਅਤੇ ਕਵਿਤਾ ਕੌਸ਼ਿਕ ਸਟਾਰਰ ਫਿਲਮ ਮਿੰਦੋ ਤਸੀਲਦਾਰਨੀ ਦਾ ਸ਼ੂਟ ਪੂਰਾ ਹੋ ਚੁੱਕਿਆ ਹੈ ਅਤੇ ਫਿਲਮ ਦੀ ਰੈਪਅੱਪ ਪਾਰਟੀ ਕਾਫੀ ਸ਼ਾਨਦਾਰ ਰਹੀ ਹੈ। ਪਾਰਟੀ ‘ਚ ਫਿਲਮ ਦੀ ਲੱਗਭਗ ਸਾਰੀ ਸਟਾਰ ਕਾਸਟ ਮੌਜੂਦ ਰਹੀ ਤੇ ਸਿਤਾਰਿਆਂ ਨੇ ਜੰਮ ਕੇ ਜਸ਼ਨ ਮਨਾਇਆ ਹੈ ਜਿਸ ਦੀਆਂ ਐਕਸਕਲਿਉਸਿਵ ਤਸਵੀਰਾਂ ਪੀਟੀਸੀ ਪੰਜਾਬੀ ਦੀ ਟੀਮ ਤੁਹਾਡੇ ਸਾਹਮਣੇ ਲੈ ਕੇ ਆਈ ਹੈ।

Mindo taseeldarni shoot complete wrapup party karamjit rajvir sardar sohi rangli duniya
mindo taseeldarni

ਇਸ ਸ਼ਾਨਦਾਰ ਪਾਰਟੀ ‘ਚ ਸਰਦਾਰ ਸੋਹੀ,ਕਰਮਜੀਤ ਅਨਮੋਲ ਅਤੇ ਰਾਜਵੀਰ ਜਵੰਦਾ ਸਮੇਤ ਫਿਲਮ ਦਾ ਕਰਿਊ ਵੀ ਮੌਜੂਦ ਰਿਹਾ। ਇਹਨਾਂ ਸਿਤਾਰਿਆਂ ਵੱਲੋਂ ਪਾਰਟੀ ‘ਚ ਕੀਤੀ ਪੂਰੀ ਮਸਤੀ ਦੇਖਣ ਲਈ ਦੇਖਣਾ ਪਵੇਗਾ ਪੀਟੀਸੀ ਪੰਜਾਬੀ ਦਾ ਦੁਨੀਆਂ ਦਾ ਸਭ ਤੋਂ ਬਿਹਤਰੀਨ ਪੰਜਾਬੀ ਐਂਟਰਟੇਨਮੈਂਟ ਸ਼ੋਅ ਰੰਗਲੀ ਦੁਨੀਆਂ ਜਿੱਥੇ ਮੁਨੀਸ਼ ਪੁਰੀ ਨਾਲ ਦੇਖਣ ਮਿਲੇਗੀ ਮਿੰਦੋ ਤਸੀਲਦਾਰਨੀ ਦੀ ਸਟਾਰ ਕਾਸਟ ਨਾਲ ਐਕਸਕਲਿਉਸਿਵ ਗੱਲ ਬਾਤ।

ਹੋਰ ਵੇਖੋ : ਮਿੰਟੂ ਗੁਰਸਰੀਆ ਦੀ ਜ਼ਿੰਦਗੀ ‘ਤੇ ਅਧਾਰਿਤ ਨਿੰਜਾ ਤੇ ਮੈਂਡੀ ਤੱਖਰ ਸਟਾਰਰ ਫਿਲਮ ‘ਜ਼ਿੰਦਗੀ ਜ਼ਿੰਦਾਬਾਦ’ ਦਾ ਸ਼ੂਟ ਹੋਇਆ ਸ਼ੁਰੂ, ਦੇਖੋ ਤਸਵੀਰਾਂ

Mindo taseeldarni shoot complete wrapup party karamjit rajvir sardar sohi rangli duniya
mindo tseeldarni

ਫਿਲਮ ਦੀ ਗੱਲ ਕਰੀਏ ਤਾਂ ਮਿੰਦੋ ਤਸੀਲਦਾਰਨੀ ਫਿਲਮ ਦੀ ਕਹਾਣੀ ਅਵਤਾਰ ਸਿੰਘ ਵੱਲੋਂ ਲਿਖੀ ਗਈ ਹੈ ਅਤੇ ਫਿਲਮ ਨੂੰ ਡਾਇਰੈਕਟ ਵੀ ਅਵਤਾਰ ਸਿੰਘ ਨੇ ਹੀ ਕੀਤਾ ਹੈ। ਫਿਲਮ ਮਿੰਦੋ ਤਸੀਲਦਾਰਨੀ 28 ਜੂਨ ਨੂੰ ਵੱਡੇ ਪਰਦੇ ‘ਤੇ ਦਰਸ਼ਕਾਂ ਦਾ ਮਨੋਰੰਜਨ ਕਰਦੀ ਨਜ਼ਰ ਆਵੇਗੀ।

ਹੋਰ ਵੇਖੋ : ਜਦੋਂ ਗੁਰਪ੍ਰੀਤ ਘੁੱਗੀ ਦੀ ਫਿਲਮ ਦੀ ਸ਼ੂਟਿੰਗ ਦੌਰਾਨ ਸੈੱਟ ‘ਤੇ ਆ ਗਿਆ ‘ਸੱਪ’ ਤਾਂ ਵੇਖੋ ਕੀ ਹੋਇਆ

Mindo taseeldarni shoot complete wrapup party karamjit rajvir sardar sohi rangli duniya
mindo taseeldarni

ਫਿਲਮ ‘ਚ ਕਰਮਜੀਤ ਅਨਮੋਲ ਰਾਜਵੀਰ ਜਵੰਦਾ ਅਤੇ ਕਵਿਤਾ ਕੌਸ਼ਿਕ ਤੋਂ ਇਲਾਵਾ ਨਿਰਮਲ ਰਿਸ਼ੀ, ਮਲਕੀਤ ਰੌਣੀ, ਈਸ਼ਾ ਰਿਖੀ ਅਤੇ ਸਰਦਾਰ ਸੋਹੀ ਵੀ ਅਹਿਮ ਭੂਮਿਕਾ ਨਿਭਾਉਂਦੇ ਨਜ਼ਰ ਆਉਣ ਵਾਲੇ ਹਨ।