ਫ਼ਿਲਮ ‘ਮਿੰਦੋ ਤਸੀਲਦਾਰਨੀ’ ਜਿੱਤ ਰਹੀ ਹੈ ਸਿਨੇਮਾ ‘ਚ ਦਰਸ਼ਕਾਂ ਦਾ ਦਿਲ

28 ਜੂਨ ਨੂੰ ਰਿਲੀਜ਼ ਹੋਈ ਮੈਗਾ ਸਟਾਰ ਕਾਸਟ ਫ਼ਿਲਮ ‘ਮਿੰਦੋ ਤਸੀਲਦਾਰਨੀ’ ਜਿਸ ‘ਚ ਕਰਮਜੀਤ ਅਨਮੋਲ, ਕਵਿਤਾ ਕੌਸ਼ਿਕ, ਰਾਜਵੀਰ ਜਵੰਦਾ, ਈਸ਼ਾ ਰਿਖੀ ਅਤੇ ਲੱਕੀ ਧਾਲੀਵਾਲ ਵਰਗੇ ਨਾਮੀ ਕਲਾਕਾਰ ਨਜ਼ਰ ਆ ਰਹੇ ਹਨ। ਫ਼ਿਲਮ ਕਲਾ, ਕਲਚਰ, ਤੇ ਕਹਾਣੀ ਪੱਖੋਂ ਹਰ ਕਿਸੇ ਨੂੰ ਪਸੰਦ ਆ ਰਹੀ ਹੈ। ਫ਼ਿਲਮ ‘ਚ 80 ਦੇ ਦਹਾਕੇ ਦਾ ਦੌਰ ਦਿਖਾਇਆ ਗਿਆ ਹੈ ਜਿਸ ‘ਚ ਪੰਜਾਬ ਦੇ ਸੱਭਿਆਚਾਰ ਨੂੰ ਵੀ ਚੰਗੀ ਤਰ੍ਹਾਂ ਪੇਸ਼ ਕੀਤਾ ਗਿਆ ਹੈ।

 

View this post on Instagram

 

A post shared by Karamjit Anmol (@karamjitanmol) on


ਅਵਤਾਰ ਸਿੰਘ ਵੱਲੋਂ ਲਿਖੀ ਕਹਾਣੀ ਅਤੇ ਨਿਰਦੇਸ਼ਨ ਨੂੰ ਵੀ ਖੂਬ ਤਾਰੀਫਾਂ ਮਿਲ ਰਹੀਆਂ ਹਨ। ਫ਼ਿਲਮ ‘ਚ ਕਰਮਜੀਤ ਅਨਮੋਲ ਤੇਜਾ ਸਿੰਘ ਨਾਮ ਦਾ ਕਿਰਦਾਰ ਨਿਭਾ ਰਹੇ ਹਨ ਤੇ ਕਵਿਤਾ ਕੌਸ਼ਿਕ ਮਹਿੰਦਰ ਕੌਰ ਤਸੀਲਦਾਰਨੀ ਦੇ ਕਿਰਦਾਰ ‘ਚ ਹਨ। ਰਾਜਵੀਰ ਜਵੰਦਾ ਅਤੇ ਈਸ਼ਾ ਰਿਖੀ ਦੀ ਜੋੜੀ ਪਹਿਲੀ ਵਾਰ ਫ਼ਿਲਮ ‘ਚ ਨਜ਼ਰ ਆ ਰਹੀ ਹੈ। ਤੇਜਾ ਸਿੰਘ ਯਾਨੀ ਕਰਮਜੀਤ ਅਨਮੋਲ ਫ਼ਿਲਮ ‘ਚ ਮਹਿੰਦਰ ਕੌਰ ਜਿਸ ਨੂੰ ਸਾਰੇ ਮਿੰਦੋ ਤਸੀਲਦਾਰਨੀ ਦੇ ਨਾਮ ਨਾਲ ਜਾਣਦੇ ਹਨ ਨਾਲ ਰਿਸ਼ਤੇ ਬਾਰੇ ਝੂਠ ਬੋਲ ਬੈਠਦਾ ਹੈ ਜਿਸ ਤੋਂ ਬਾਅਦ ਸਾਰੇ ਪਿੰਡ ‘ਚ ਇਸ ਗੱਲ ਦੇ ਚਰਚੇ ਹੋ ਜਾਂਦੇ ਹਨ। ਉਸ ਤੋਂ ਬਾਅਦ ਜਦੋਂ ਤੇਜੇ ਕੋਲ ਪਿੰਡ ਵਾਸੀ ਮਿੰਦੋ ਤਸੀਲਦਾਰਨੀ ਤੋਂ ਕੰਮ ਕਰਵਾਉਣ ਲਈ ਆਉਂਦੇ ਹਨ ਤਾਂ ਕਿੰਝ ਹਾਸਿਆਂ ਦੇ ਹੜ੍ਹ ਆਉਂਦੇ ਹਨ ਇਹ ਦੇਖਣ ਨੂੰ ਮਿਲ ਰਿਹਾ ਫ਼ਿਲਮ ਮਿੰਦੋ ਤਸੀਲਦਾਰਨੀ ‘ਚ।

ਹੋਰ ਵੇਖੋ : ਫ਼ਿਲਮ ‘ਲੁਕਣ ਮੀਚੀ’ ਦੇ ਗੀਤ ‘ਚੂਰੀਆਂ’ ਦੀ ਪਹਿਲੀ ਝਲਕ ਆਈ ਸਾਹਮਣੇ, ਦੇਖੋ ਵੀਡੀਓ

 

View this post on Instagram

 

Thx Australia @mindotaseeldarni reviews

A post shared by Karamjit Anmol (@karamjitanmol) on


ਉੱਥੇ ਹੀ ਅਦਾਕਾਰ ਲੱਕੀ ਧਾਲੀਵਾਲ ਦਾ ਹਰਿਆਣਵੀ ਕਿਰਦਾਰ ਵੀ ਵੱਖਰੀ ਛਾਪ ਦਰਸ਼ਕਾਂ ਦੇ ਦਿਲਾਂ ‘ਚ ਛੱਡ ਰਿਹਾ ਹੈ। ਜੋ ਵੀ ਫ਼ਿਲਮ ਦੇਖ ਰਿਹਾ ਹੈ ਉਹ ਹਰ ਕਿਸੇ ਨੂੰ ਇਹ ਫ਼ਿਲਮ ਦੇਖਣ ਦੀ ਸਲਾਹ ਦੇ ਰਿਹਾ ਹੈ। ਕਰਮਜੀਤ ਅਨਮੋਲ ਦੇ ਪ੍ਰੋਡਕਸ਼ਨ ਹਾਊਸ ‘ਚ ਬਣੀ ਇਹ ਫ਼ਿਲਮ ਮਿੰਦੋ ਤਸੀਲਦਾਰਨੀ ਪਰਦੇ ‘ਤੇ ਆਪਣੀ ਪਹਿਚਾਣ ਬਣਾਉਣ ‘ਚ ਤਾਂ ਜ਼ਰੂਰ ਕਾਮਯਾਬ ਹੋ ਰਹੀ ਹੈ।