‘ਮਿੰਦੋ ਤਸੀਲਦਾਰਨੀ’ ਇਹਨਾਂ ਕਾਰਨਾਂ ਕਰਕੇ ਬਾਕਸ ਆਫ਼ਿਸ ‘ਤੇ ਹੋ ਸਕਦੀ ਹੈ ਹਿੱਟ 

ਪੰਜਾਬੀ ਫ਼ਿਲਮ ਮਿੰਦੋ ਤਸੀਲਦਾਰਨੀ 28  ਜੂਨ ਨੂੰ ਰਿਲੀਜ਼ ਹੋਣ ਵਾਲੀ ਹੈ । ਕਰਮਜੀਤ ਅਨਮੋਲ ਦੀ ਪ੍ਰੋਡਕਸ਼ਨ ਹੇਠ ਬਣੀ ਇਸ ਫ਼ਿਲਮ ਨੂੰ ਲੈ ਕੇ ਪੰਜਾਬੀ ਫ਼ਿਲਮਾਂ ਦੇਖਣ ਵਾਲੇ ਪੱਬਾਂ ਭਾਰ ਹਨ ।  ਫ਼ਿਲਮਾਂ ਦੇ ਜਾਣਕਾਰਾਂ ਦੀ ਮੰਨੀਏ ਤਾਂ ਇਹ ਫ਼ਿਲਮ ਬਾਕਸ ਆਫ਼ਿਸ ਤੇ ਹਿੱਟ ਹੋ ਸਕਦੀ ਹੈ । ਫ਼ਿਲਮ ਦੇ ਜਾਣਕਾਰਾਂ ਨੇ ਇਸ ਫ਼ਿਲਮ ਦੇ ਹਿੱਟ ਹੋਣ ਦੇ ਕੁਝ ਕਾਰਨ ਦੱਸੇ ਹਨ । ਸਭ ਤੋਂ ਵੱਡਾ ਕਾਰਨ ਕਰਮਜੀਤ ਅਨਮੋਲ ਦੀ ਕਮੇਡੀ ਹੈ । ਇਸ ਫ਼ਿਲਮ ਨੂੰ ਉਹਨਾਂ ਦੀ ਕਮੇਡੀ ਹਿੱਟ ਕਰਵਾ ਸਕਦੀ ਹੈ ਕਿਉਂਕਿ ਕਰਮਜੀਤ ਅਨਮੋਲ ਜਿੰਨੀਆਂ ਵੀ ਫ਼ਿਲਮਾਂ ਵਿੱਚ ਨਜ਼ਰ ਆਏ ਹਨ, ਉਨ੍ਹਾਂ ਨੇ ਬਾਕਸ ਆਫ਼ਿਸ ਤੇ ਚੰਗੀ ਕਮਾਈ ਕੀਤੀ ਹੈ ।

https://www.instagram.com/p/By-Mo8dBgGK/

ਕਰਮਜੀਤ ਅਨਮੋਲ ਦੀ ਕਮੇਡੀ ਨੈਚਰਲ ਹੁੰਦੀ ਹੈ, ਉਹ ਆਪਣੇ ਕਿਰਦਾਰ ਨੂੰ ਇਸ ਤਰ੍ਹਾਂ ਨਿਭਾਉਂਦੇ ਹਨ ਕਿ ਫ਼ਿਲਮ ਦੇ ਹੀਰੋ ਦਾ ਕਿਰਦਾਰ ਉਹਨਾਂ ਦੇ ਅੱਗੇ ਫ਼ਿੱਕਾ ਪੈਣ ਲੱਗ ਜਾਂਦਾ ਹੈ । ਇਸ ਫ਼ਿਲਮ ਵਿੱਚ ਜਿਸ ਤਰ੍ਹਾਂ ਦਾ ਕਿਰਦਾਰ ਕਰਮਜੀਤ ਅਨਮੋਲ ਨਿਭਾ ਰਹੇ ਹਨ, ਉਹ ਦਿਲ ਨੂੰ ਛੂਹ ਲੈਂਦਾ ਹੈ ਤੇ ਉਤੋਂ ਕਵਿਤਾ ਕੌਸ਼ਿਕ ਦੀਆਂ ਝਿੜਕਾਂ ਦੀਆਂ ਟਕੋਰਾਂ ਉਹਨਾਂ ਦੇ ਇਸ ਕਿਰਦਾਰ ਨੂੰ ਚਾਰ ਚੰਨ ਲਗਾ ਦਿੰਦੀਆਂ ਹਨ ।

https://www.instagram.com/p/By4iFSHhLBK/

ਫ਼ਿਲਮ ਦੀ ਕਹਾਣੀ ਵੀ ਇਸ ਫ਼ਿਲਮ ਨੂੰ ਹਿੱਟ ਕਰਵਾਉਣ ਲਈ ਵੱਡੀ ਸਹਾਇਕ ਸਾਬਤ ਹੋਵੇਗੀ । ਇਸ ਫ਼ਿਲਮ ਦੀ ਕਹਾਣੀ ਲੋਕਾਂ ਨਾਲ ਜੁੜੀ ਹੋਈ ਹੈ, ਕਿਉਂਕਿ ਲੋਕਾਂ ਦਾ ਅਕਸਰ ਵਾਹ ਸਰਕਾਰੀ ਦਫਤਰਾਂ ਦੇ ਬਾਬੂਆਂ ਨਾਲ ਪੈਂਦਾ ਹੈ । ਉਹਨਾਂ ਨੂੰ ਸਰਕਾਰੀ ਦਫਤਰਾਂ ਵਿੱਚੋਂ ਆਪਣੇ ਕੰਮ ਕਢਵਾਉਣ ਲਈ ਕੀ ਪਾਪੜ ਵੇਲਣੇ ਪੈਂਦੇ ਹਨ । ਇਹ ਸਭ ਇਸ ਫ਼ਿਲਮ ਦੀ ਕਹਾਣੀ ਵਿੱਚ ਦਿਖਾਇਆ ਗਿਆ ਹੈ । ਇਸ ਫ਼ਿਲਮ ਦੀ ਕਹਾਣੀ ਲੋਕਾਂ ਨਾਲ ਜੁੜੀ ਹੋਈ ਹੈ ਇਸ ਲਈ ਮਿੰਦੋ ਤਸੀਲਦਾਰਨੀ ਦੇ ਹਿੱਟ ਹੋਣ ਦੇ ਚਾਂਸ ਵੱਧ ਜਾਂਦੇ ਹਨ ।

https://www.instagram.com/p/Bypf5sDhUeW/

ਫ਼ਿਲਮ ਦੇ ਗਾਣੇ ਵੀ ਇਸ ਫ਼ਿਲਮ ਨੂੰ ਹਿੱਟ ਕਰਵਾ ਸਕਦੇ ਹਨ । ਫ਼ਿਲਮ ਦੇ ਗਾਣਿਆਂ ਨੂੰ ਲੋਕਾਂ ਵੱਲੋਂ ਕਾਫੀ ਪਸੰਦ ਜਾ ਰਿਹਾ ਹੈ ।ਖ਼ਾਸ ਕਰਕੇ ਵੀਰੇ ਦੀਏ ਸਾਲੀਏ, ਸੁਰਮਾ ਗਾਣੇ ਨੂੰ ਕਾਫੀ ਪਸੰਦ ਕੀਤਾ ਗਿਆ ਹੈ ।

https://www.instagram.com/p/ByzFURJHQz1/

ਫ਼ਿਲਮ ਵਿੱਚ ਕਮੇਡੀ ਦੇ ਨਾਲ ਨਾਲ ਰੋਮਾਂਸ ਦਾ ਤੜਕਾ ਵੀ ਲਗਾਉਣ ਦੀ ਕੋਸ਼ਿਸ਼ ਕੀਤੀ ਗਈ ਹੈ । ਇਸ ਫ਼ਿਲਮ ਵਿੱਚ ਰਾਜਵੀਰ ਜਵੰਦਾ ਤੇ ਈਸ਼ਾ ਰਿਖੀ ਦੀ ਜੋੜੀ ਅੱਖ ਮਟੱਕਾ ਕਰਦੀ ਹੋਈ ਵੀ ਨਜ਼ਰ ਆਵੇਗੀ । ਇਸ ਜੋੜੀ ਦਾ ਰੋਮਾਂਸ ਵੀ ਇਸ ਫ਼ਿਲਮ ਨੂੰ ਹਿੱਟ ਕਰਵਾਉਣ ਲਈ ਕਾਫੀ ਹੈ ।

https://www.instagram.com/p/By2o0OvhMzR/