ਐੱਮ.ਐੱਸ. ਧੋਨੀ ਨੇ ਬੇਟੀ ਨਾਲ ਕੁਝ ਇਸ ਤਰ੍ਹਾਂ ਮਨਾਇਆ ਨਵਾਂ ਸਾਲ, ਦੇਖੋ ਵੀਡਿਓ 

ਜਿੱਥੇ ਵੱਡੀਆਂ ਹਸਤੀਆਂ ਨੇ ਨਵੇਂ ਸਾਲ ਦਾ ਪਹਿਲਾ ਦਿਨ ਪਾਰਟੀਆਂ ਵਿੱਚ ਗੁਜ਼ਾਰਿਆ ਹੈ ਉੱਥੇ ਕ੍ਰਿਕੇਟਰ ਐੱਮ.ਐੱਸ ਧੋਨੀ ਨੇ ਨਵੇਂ ਸਾਲ ਦਾ ਪਹਿਲਾ ਦਿਨ ਆਪਣੀ ਬੇਟੀ ਨਾਲ ਖੇਡ ਕੇ ਗੁਜ਼ਾਰਿਆ ਹੈ ।ਐੱਮ.ਐੱਸ ਧੋਨੀ ਦੀਆਂ ਕੁਝ ਵੀਡਿਓ ਸ਼ੋਸਲ ਮੀਡੀਆ ਤੇ ਵਾਇਰਲ ਹੋ ਰਹੀਆਂ ਹਨ । ਜਿਸ ਵਿੱਚ ਉਹ ਆਪਣੀ ਬੇਟੀ ਨਾਲ ਖੇਡਦੇ ਹੋਏ ਨਜ਼ਰ ਆ ਰਹੇ ਹਨ ।

https://www.instagram.com/p/BsGNwqPAWAv/

ਵਾਇਰਲ ਹੋ ਰਹੀਆਂ ਇਹਨਾਂ ਵੀਡਿਓ ਵਿੱਚੋਂ ਇੱਕ ਵੀਡਿਓ ਵਿੱਚ ਧੋਨੀ ਅਤੇ ਉਹਨਾਂ ਦੀ ਬੇਟੀ ਸਵਿਮਿੰਗ ਕਰਦੀ ਹੋਈ ਨਜ਼ਰ ਆ ਰਹੀ ਹੈ । ਇਸ ਵੀਡੀਓ ਵਿੱਚ ਉਹਨਾਂ ਦੇ ਪਾਲਤੂ ਕੁੱਤੇ ਵੀ ਦਿਖਾਈ ਦੇ ਰਹੇ ਹਨ । ਦੂਸਰੀ ਵੀਡਿਓ ਦੀ ਗੱਲ ਕੀਤੀ ਜਾਵੇ ਤਾਂ ਇਸ ਵੀਡਿਓ ਵਿੱਚ ਧੋਨੀ ਆਪਣੀ ਬੇਟੀ ਨਾਲ ਜੰਪ ਕਰਦੇ ਹੋਏ ਦਿਖਾਈ ਦੇ ਰਹੇ ਹਨ । ਦੋਵੇਂ ਇਸ ਸਭ ਨੂੰ ਖੂਬ ਇਨਜੁਆਏ ਕਰ ਰਹੇ ਹਨ ।

https://www.instagram.com/p/BsGNbUIAkef/

ਇੱਥੇ ਤੁਹਾਨੂੰ ਦੱਸ ਦਿੰਦੇ ਹਾਂ ਕਿ ਧੋਨੀ ਨੂੰ ਆਪਣੀ ਬੇਟੀ ਨਾਲ ਬਹੁਤ ਪਿਆਰ ਹੈ ਇਸ ਲਈ ਉਹ ਆਪਣੇ ਬਿਜੀ ਸਮੇਂ ਵਿੱਚੋਂ ਆਪਣੀ ਬੇਟੀ ਲਈ ਸਮਾਂ ਕੱਢ ਹੀ ਲੈਂਦੇ ਹਨ । ਇਸ ਲਈ ਧੋਨੀ ਤੇ ਉਸ ਦੀ ਬੇਟੀ ਦੀਆਂ ਕਈ ਵੀਡਿਓ ਸ਼ੋਸ਼ਲ ਮੀਡੀਆ ਤੇ ਵਾਇਰਲ ਹੁੰਦੀਆਂ ਰਹਿੰਦੀਆਂ ਹਨ ।