ਨਾਨਕਾ ਮੇਲ ਫਿਲਮ ਦੀ ਮੇਕਿੰਗ ਦੀਆਂ ਵੀਡਿਓ ਆਈਆਂ ਸਾਹਮਣੇ, ਵੱਡੇ ਕਲਾਕਾਰ ਅਦਾਕਾਰੀ ਦਾ ਦਿਖਾ ਰਹੇ ਹਨ ਕਮਾਲ 

ਰੌਸ਼ਨ ਪ੍ਰਿੰਸ ਦੀ ਨਾਨਕਾ ਮੇਲ ਫਿਲਮ ਅਗਲੇ ਸਾਲ ਯਾਨੀ ਕਿ ਛੇ ਸਤੰਬਰ ‘ਚ 2019 ਰਿਲੀਜ਼ ਹੋਣ ਜਾ ਰਹੀ ਹੈ । ਇਸ ਫਿਲਮ ਨੂੰ ਲੈ ਕੇ ਰੌਸ਼ਨ ਪ੍ਰਿੰਸ ਕਾਫੀ ਉਤਸਾਹਿਤ ਨਜ਼ਰ ਆ ਰਹੇ ਹਨ । ਰੌਸ਼ਨ ਪ੍ਰਿੰਸ ਫਿਲਮ ਦੀ ਮੇਕਿੰਗ ਦੀਆਂ ਤਸਵੀਰਾਂ ਤੇ ਵੀਡਿਓ ਲਗਾਤਾਰ ਸ਼ੇਅਰ ਕਰ ਰਹੇ ਹਨ । ਕੁਝ ਘੰਟੇ ਪਹਿਲਾਂ ਹੀ ਉਹਨਾਂ ਵੱਲੋਂ ਇੱਕ ਵੀਡਿਓ ਸ਼ੇਅਰ ਕੀਤਾ ਗਿਆ ਹੈ , ਜਿਸ ਵਿੱਚ ਉਹ ਫਿਲਮ ਦਾ ਸੈੱਟ ਦਿਖਾ ਰਹੇ ਹਨ ।

https://www.instagram.com/p/Brev54jAY04/

ਇਹ ਵੀਡਿਓ ਰਾਤ ਦੇ ਸਮੇਂ ਦੀ ਹੈ ਠੰਡ ਦੇ ਬਾਵਜੂਦ ਫਿਲਮ ਦੀ ਸ਼ੂਟਿੰਗ ਹੋ ਰਹੀ ਹੈ । ਜਿਸ ਸੀਨ ਦੀ ਸੂਟਿੰਗ ਹੋ ਰਹੀ ਹੈ ਉਹ ਵਿਆਹ ਦਾ ਸੀਨ ਹੈ, ਪ੍ਰਿੰਸ ਇਸ ਵੀਡਿਓ ਵਿੱਚ ਦੱਸ ਵੀ ਰਹੇ ਹਨ ਹਨ ਕਿ ਉਹਨਾਂ ਦਾ ਇਹ ਨਾਨਕਾ ਮੇਲ ਹੈ ।  ਇਸ ਫਿਲਮ ਨੂੰ ਲੈ ਕੇ ਉਹਨਾਂ ਵੱਲੋਂ ਬਹੁਤ ਮਿਹਨਤ ਕੀਤੀ ਜਾ ਰਹੀ ਹੈ । ਇਸ ਤੋਂ ਪਹਿਲਾਂ ਰੌਸ਼ਨ ਪ੍ਰਿੰਸ ਨੇ ਫਿਲਮ ਦੀ ਮੈਕਿੰਗ ਦੀਆਂ ਕੁਝ ਤਸਵੀਰਾਂ ਵੀ ਸ਼ੇਅਰ ਕੀਤੀਆਂ ਸਨ ।ਜਿਸ ‘ਚ ਰੌਸ਼ਨ ਪ੍ਰਿੰਸ ,ਹੌਬੀ ਧਾਲੀਵਾਲ ,ਨਿਰਮਲ ਰਿਸ਼ੀ ,ਸਰਦਾਰ ਸੋਹੀ ਸਣੇ ਹੋਰ ਕਈ ਕਲਾਕਾਰ ਨਜ਼ਰ ਆ ਰਹੇ ਹਨ  ।

https://www.instagram.com/p/BrfgsnFANRz/

ਸੋ ਤੁਸੀਂ ਵੀ ਦੇਖਣ ਲਈ ਤਿਆਰ ਰਹੋ ਰੌਸ਼ਨ ਪ੍ਰਿੰਸ ਦੀ ਫਿਲਮ ਨਾਨਕਾ ਮੇਲ ਜਿਸ ਵਿੱਚ ਮੇਲ ਗੇਲ ਦੀ ਸਾਂਭ ਸੰਭਾਲ ‘ਤੇ ਆਉ ਭਗਤ ਸਿਮਰਨਜੀਤ ਸਿੰਘ ਹੁੰਦਲ ਅਤੇ ਪ੍ਰਿੰਸ ਕੰਵਲਜੀਤ ਸਿੰਘ ਆਉਣਗੇ ਤੇ ਸ਼ਗਨ ਵਿਹਾਰ ਅਮਿਤ ਕੁਮਾਰ ਦੇ ਜਿੰਮੇ ਰਹੇਗਾ । ਇਸ ਦੇ ਨਾਲ ਹੀ ਪੂਰਾ ਪ੍ਰਬੰਧ ਅਤੇ ਦੇਖਰੇਖ ਸੰਜੀਵ ਕਲੇਰ ਨੇ ਕੀਤਾ ਹੈ ।