ਪ੍ਰਿਯੰਕਾ ਦੇ ਸਾਬਕਾ ਪ੍ਰੇਮੀ ਸ਼ਾਹਿਦ ਨੇ ਪ੍ਰਿਯੰਕਾ ਦੇ ਪਤੀ ਨਿੱਕ ਨੂੰ ਦਿੱਤੀ ਇਹ ਖਾਸ ਸਲਾਹ, ਦੇਖੋ ਵੀਡਿਓ 

ਫਿਲਮ ਨਿਰਮਾਤਾ ਕਰਨ ਜ਼ੋਹਰ ਦੇ ਸ਼ੋਅ ਕੌਫੀ ਵਿਦ ਕਰਨ ਵਿੱਚ ਜਿਆਦਾਤਰ ਫਿਲਮੀ ਸਿਤਾਰੇ ਆਪਣੇ ਦਿਲ ਦੇ ਰਾਜ਼ ਖੋਲਦੇ ਹਨ । ਇਸੇ ਲਈ ਇਸ ਸ਼ੋਅ ਨੂੰ ਬਹੁਤ ਸਾਰੇ ਲੋਕ ਪਸੰਦ ਕਰਦੇ ਹਨ । ਇਸ ਸ਼ੋਅ ਵਿੱਚ ਸ਼ਾਹਿਦ ਕਪੂਰ ਅਤੇ ਉਹਨਾਂ ਦੇ ਛੋਟੇ ਭਰਾ ਨਜ਼ਰ ਆਉਣ ਵਾਲੇ ਹਨ । ਸ਼ਾਹਿਦ ਨੇ ਇਸ ਸ਼ੋਅ ਦੌਰਾਨ ਆਪਣੀ ਸਾਬਕਾ ਪ੍ਰੇਮਿਕਾ ਪ੍ਰਿਯੰਕਾ ਚੋਪੜਾ ਦੇ ਪਤੀ ਨਿਕ ਨੂੰ ਸਲਾਹ ਦਿੱਤੀ ਹੈ ।

ਕਰਨ ਨੇ ਇਸ ਸ਼ੋਅ ਦੌਰਾਨ ਸ਼ਾਹਿਦ ਨੂੰ ਸਵਾਲ ਕਤਾ ਸੀ ਕਿ ਉਹ ਨਵੀਂ ਵਿਆਹੀ ਜੋੜੀ ਨਿਕ ਅਤੇ ਪ੍ਰਿਯੰਕਾ ਨੂੰ ਕੀ ਸਲਾਹ ਦੇਣਾ ਚਾਹੁੰਦੇ ਹਨ ਤਾਂ ਸ਼ਾਹਿਦ ਨੇ ਇਸ ਦੇ ਜਵਾਬ ਵਿੱਚ ਕਿਹਾ ਸੀ ਕਿ ਉਹ ਨਿੱਕ ਨੂੰ ਸਲਾਹ ਦੇਣਾ ਚਾਹੁੰਦੇ ਹਨ ਕਿ ਉਹ ਕਦੇ ਵੀ ਇਸ ਰਿਸ਼ਤੇ ਤੋਂ ਬੈਕਆਉਟ ਨਾ ਕਰੇ । ਇਸ ਦੇ ਨਾਲ ਹੀ ਉਹ ਹੱਸਦੇ ਹੋਏ ਕਹਿੰਦੇ ਹਨ ਕਿ ਪ੍ਰਿਯੰਕਾ ਪੂਰੀ ਤਰ੍ਹਾਂ ਦੇਸੀ ਗਰਲ ਹੈ ।

ਤੁਹਾਨੂੰ ਦੱਸ ਦਿੰਦੇ ਹਾ ਕਿ ਪ੍ਰਿਯੰਕਾ ਤੇ ਸ਼ਾਹਿਦ ਫਿਲਮ ਕਮੀਨੇ ਵਿੱਚ ਦਿਖਾਈ ਦਿੱਤੇ ਸਨ ਉਦੋਂ ਦੋਹਾਂ ਦੇ ਅਫੇਅਰ ਦੇ ਕਾਫੀ ਚਰਚੇ ਸਨ । ਪਰ ਹੁਣ ਸ਼ਾਹਿਦ ਮੀਰਾ ਨਾਲ ਅਤੇ ਪ੍ਰਿਯੰਕਾ ਨਿਕ ਨਾਲ ਵਿਆਹ ਕਰਵਾ ਚੁੱਕੇ ਹਨ । ਪ੍ਰਿਯੰਕਾ ਮੁੰਬਈ ਵਿੱਚ ਆਪਣੇ ਵਿਆਹ ਦੀ ਰਿਸੈਪਸ਼ਨ ਦੇ ਕੇ ਆਪਣੇ ਸਹੁਰੇ ਪਰਿਵਾਰ ਕੋਲ ਚਲੀ ਗਈ ਹੈ । ਉਹ ਏਨੀਂ ਦਿਨੀਂ ਸਵਿਟਜ਼ਰਲੈਂਡ ਵਿੱਚ ਇਨਜੁਆਏ ਕਰ ਰਹੀ ਹੈ ।

https://www.instagram.com/p/BqgblmUnvt7/?utm_source=ig_embed